ਕੀ ਭਾਰ ਘਟਾਉਣ ਵਾਲੀ ਦਵਾਈ ਦੇ ਚੱਕਰ ਵਿੱਚ ਫਸੇ ਕਪਿਲ ਸ਼ਰਮਾ? ਹੋ ਗਈ ਅਜਿਹੀ ਹਾਲਤ, ਪਰੇਸ਼ਾਨ ਹੋਏ ਫੈਂਸ

tv9-punjabi
Updated On: 

10 Apr 2025 16:20 PM

Kapil Sharma Loss Weight: ਰਾਮ ਕਪੂਰ ਅਤੇ ਕਰਨ ਜੌਹਰ ਵਰਗੀਆਂ ਮਸ਼ਹੂਰ ਹਸਤੀਆਂ ਨੇ ਭਾਰ ਘਟਾਇਆ, ਤਾਂ ਲੋਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰ ਘਟਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕੀਤੀ। ਹੁਣ ਫੈਂਸ ਕਪਿਲ ਸ਼ਰਮਾ ਬਾਰੇ ਵੀ ਇਸੇ ਤਰ੍ਹਾਂ ਦੇ ਦਾਅਵੇ ਕਰ ਰਹੇ ਹਨ। ਕਪਿਲ ਦੇ ਇੱਕ ਹਾਲੀਆ ਵੀਡੀਓ ਨੇ ਫੈਂਸ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਕੀ ਭਾਰ ਘਟਾਉਣ ਵਾਲੀ ਦਵਾਈ ਦੇ ਚੱਕਰ ਵਿੱਚ ਫਸੇ ਕਪਿਲ ਸ਼ਰਮਾ? ਹੋ ਗਈ ਅਜਿਹੀ ਹਾਲਤ, ਪਰੇਸ਼ਾਨ ਹੋਏ ਫੈਂਸ

ਕਪਿਲ ਸ਼ਰਮਾ ਨੇ ਘਟਾਇਆ ਭਾਰ

Follow Us On

ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੇ ਇੱਕ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ ਵਿੱਚ ਕਪਿਲ ਸ਼ਰਮਾ ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ। ਇਸ ਦੌਰਾਨ, ਉਹ ਬਹੁਤ ਹੀ ਪਤਲੇ ਦਿਖਾਈ ਦੇ ਰਹੇ ਸਨ। ਕਪਿਲ ਨੇ ਆਪਣਾ ਕਈ ਕਿਲੋ ਭਾਰ ਘਟਾ ਲਿਆ ਹੈ। ਇਸ ਤੋਂ ਬਾਅਦ, ਫੈਂਸ ਦਾ ਮੰਨਣਾ ਹੈ ਕਿ ਕਪਿਲ ਹੁਣ ਜ਼ਿਆਦਾ ਫਿੱਟ ਹੋ ਗਏ ਹਨ। ਜਦੋਂ ਕਿ ਕਈ ਪ੍ਰਸ਼ੰਸਕਾਂ ਨੇ ਕਿਹਾ ਕਿ ਉਹ ਬਿਮਾਰ ਲੱਗ ਰਹੇ ਸਨ।

ਕਪਿਲ ਸ਼ਰਮਾ ਦੇ ਭਾਰ ਘਟਾਉਣ ਦੀਆਂ ਖ਼ਬਰਾਂ ਦੇ ਵਿਚਕਾਰ, ਸੋਸ਼ਲ ਮੀਡੀਆ ਯੂਜ਼ਰਸ ਵੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੋ ਗਏ। ਇਸ ਦੌਰਾਨ, ਓਜ਼ੈਂਪਿਕ (ਭਾਰ ਘਟਾਉਣ ਵਾਲੀ ਦਵਾਈ) ਬਾਰੇ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਇਸ ਦਵਾਈ ਨਾਲ ਹੀ ਕਾਮੇਡੀਅਨ ਨੇ ਭਾਰ ਘਟਾਇਆਹੈ। ਇਸ ਤੋਂ ਪਹਿਲਾਂ ਕਰਨ ਜੌਹਰ ਅਤੇ ਰਾਮ ਕਪੂਰ ਵਰਗੀਆਂ ਮਸ਼ਹੂਰ ਹਸਤੀਆਂ ‘ਤੇ ਵੀ ਇਸੇ ਤਰ੍ਹਾਂ ਦੇ ਆਰੋਪ ਲੱਗ ਚੁੱਕੇ ਹਨ। ਕਪਿਲ ਦੀ ਵੀਡੀਓ ਦੇਖਣ ਤੋਂ ਬਾਅਦ, ਫੈਂਸ ਨੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਕੁਮੈਂਟਸ ਕੀਤੇ ਹਨ।

ਪਤਲੇ ਦਿਖ ਰਹੇ ਕਪਿਲ ਸ਼ਰਮਾ, ਵੀਡੀਓ ਵਾਇਰਲ

ਕਪਿਲ ਸ਼ਰਮਾ ਨੂੰ ਹਾਲ ਹੀ ਵਿੱਚ ਏਅਰਪੋਰਟ ‘ਤੇ ਦੇਖਿਆ ਗਿਆ। ਇਸ ਦੌਰਾਨ ਉਹ ਗ੍ਰੇਅ ਰੰਗ ਦੇ ਆਊਟਫਿਟ ਵਿੱਚ ਨਜ਼ਰ ਆਏ। ਉਨ੍ਹਾਂ ਨੇ ਆਪਣੇ ਲੁੱਕ ਨੂੰ ਗ੍ਰੇ ਸ਼ੂਜ਼ ਅਤੇ ਬਲੈਕ ਚਸ਼ਮੇ ਨਾਲ ਕੰਪਲੀਟ ਕੀਤਾ। ਪਰ ਯੂਜ਼ਰਸ ਉਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਗਏ। ਕਿਉਂਕਿ ਉਹ ਪਹਿਲਾਂ ਨਾਲੋਂ ਬਹੁਤ ਪਤਲੇ ਲੱਗ ਰਹੇ ਸਨ। ਯੂਜ਼ਰਸ ਨੇ ਉਨ੍ਹਾਂ ਦੇ ਭਾਰ ਘਟਾਉਣ ਨੂੰ ਲੈ ਕੇ ਕਈ ਤਰ੍ਹਾਂ ਦੇ ਕੂਮੈਂਟਸ ਕੀਤੇ ਹਨ। ਉਨ੍ਹਾਂ ਦੀ ਸਿਹਤ ਬਾਰੇ ਵੀ ਚਿੰਤਾ ਪ੍ਰਗਟ ਕੀਤੀ।

ਕੀ ਕਪਿਲ ਨੇ ਕੀਤਾ ਭਾਰ ਘਟਾਉਣ ਵਾਲੀਆਂ ਦਵਾਈਆਂ ਦਾ ਇਸਤੇਮਾਲ?

ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਲਿਖਿਆ, “ਮਿਹਨਤ ਦੀ ਸਭ ਤੋਂ ਵਧੀਆ ਉਦਾਹਰਣ। ਲਵ ਯੂ ਕਪਿਲ ਪਾਜੀ।” ਇੱਕ ਨੇ ਲਿਖਿਆ, “ਆਖਿਰ ਇਹ ਸੈਲੇਬ੍ਰਿਟੀਜ਼ ਆਪਣਾ ਵਜ਼ਨ ਕਿਊਂ ਘੱਟ ਕਰ ਰਹੀਆਂ ਹਨ? ਪਹਿਲਾਂ ਕਰਨ ਜੌਹਰ ਅਤੇ ਹੁਣ ਕਪਿਲ ਸ਼ਰਮਾ?” ਇੱਕ ਨੇ ਟਿੱਪਣੀ ਕੀਤੀ, “ਉਹ ਬਿਮਾਰ ਲੱਗ ਰਹੇ ਹਨ।” ਇੱਕ ਯੂਜ਼ਰ ਨੇ ਹੱਸਦੇ ਹੋਏ ਟਿੱਪਣੀ ਵਿੱਚ ‘ਓਜ਼ੈਂਪਿਕ’ ਲਿਖਿਆ। ਇੱਕ ਹੋਰ ਨੇ ਕੁਮੈਂਟ ਕੀਤਾ, “ਓਜ਼ੈਂਪਿਕ ਬੇਬੀ।”

‘ਕਿਸ ਕਿਸ ਨੂੰ ਪਿਆਰ ਕਰੂੰ 2’ ‘ਚ ਨਜ਼ਰ ਆਉਣਗੇ ਕਪਿਲ

ਕਪਿਲ ਦੇ ਵਰਕਫਰੰਟ ਬਾਰੇ ਗੱਲ ਕਰੀਏ ਤਾਂ, ਹਾਲ ਹੀ ਵਿੱਚ ਉਨ੍ਹਾਂ ਨੇ ਆਪਣੀ 2015 ਦੀ ਫਿਲਮ ‘ਕਿਸ ਕਿਸ ਕੋ ਪਿਆਰ ਕਰੂੰ’ ਦੇ ਸੀਕਵਲ ‘ਕਿਸ ਕਿਸ ਕੋ ਪਿਆਰ ਕਰੂੰ 2’ ਦਾ ਐਲਾਨ ਕੀਤਾ। ਇਸਨੂੰ ਅੱਬਾਸ-ਮਸਤਾਨ ਦੀ ਜੋੜੀ ਬਣਾ ਰਹੀ ਹੈ। ਪਰ ਫਿਲਮ ਦੀ ਰਿਲੀਜ਼ ਡੇਟ ਅਜੇ ਸਾਹਮਣੇ ਨਹੀਂ ਆਈ ਹੈ।