ਗੁਲਾਬੀ ਕੁਈਨ AKA ਜੈਸਮੀਨ ਸੈਂਡਲਸ ਨੂੰ ਹੋਇਆ ਪਿਆਰ, ਪਿਛਲੋ ਦੋ ਸਾਲਾਂ ਤੋਂ ਕਰ ਰਹੀ ਇਸ ਸ਼ਖਸ ਨੂੰ ਡੇਟ
Gulabi Queen: ਗੁਲਾਬੀ ਕੁਈਨ ਉਰਫ਼ ਗਾਇਕਾ ਜੈਮਸੀਨ ਸੈਂਡਲਸ ਨੇ ਇੱਕ ਨਿੱਜੀ ਚੈਨਲ ਨਾਲ ਕੀਤੇ Podcast ਵਿੱਚ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਹਨ। ਇਸ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੀ ਲਵ ਲਾਈਫ ਤੋਂ ਲੈ ਕੇ ਮਿਊਜ਼ਿਕ ਦੇ ਸਫ਼ਰ ਅਤੇ ਹੋਰ ਵੀ ਕਈ ਮੁੱਦਿਆਂ ਤੇ ਗੱਲ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਮੈਂਟਲ ਹੈਲਥ ਬਾਰੇ ਵੀ ਖੁਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।
ਪੰਜਾਬੀ ਇੰਡਸਟਰੀ ਦੀ ਗੁਲਾਬੀ ਕੁਈਨ ਉਰਫ਼ ਗਾਇਕਾ ਜੈਮਸੀਨ ਸੈਂਡਲਸ ਆਏ ਦਿਨ ਆਪਣੇ ਗੀਤਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਪਾਲੀਵੁੱਡ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਅਤੇ ਟਾਲੀਵੁੱਡ ਤੱਕ ਜੈਮਸੀਨ ਨੇ ਆਪਣੀ ਦਮਦਾਰ ਅਵਾਜ਼ ਨਾਲ ਰੱਜ ਕੇ ਫੈਨਸ ਤੇ ਜਾਦੂ ਚਲਾਇਆ ਹੈ। ਬੀਤੇ ਦਿਨੀਂ ਉਨ੍ਹਾਂ ਦੇ ਬਾਲੀਵੁੱਡ ਗੀਤ ‘ ਤਰਸ ਨਾ ਆਇਆ ਤੁਝਕੋ’ ਤੇ ‘ਨਸ਼ਾ’ ਨਾਲ ਸੁਰਖੀਆਂ ਵਿੱਚ ਹਨ। ਦੋਵਾਂ ਗੀਤਾਂ ਨੂੰ ਲੋਕਾਂ ਵੱਲੋਂ ਖੂਬ ਪਿਆਰ ਦਿੱਤਾ ਹੈ।
ਹਾਲ ਹੀ ਵਿੱਚ ਗੁਲਾਬੀ ਕੁਈਨ ਜੈਮਸੀਨ ਸੈਂਡਲਸ ਨੇ ਇਕ ਪੋਡਕਾਸਟ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਆਪਣੀ ਲਵ ਲਾਈਫ਼ , ਮੈਂਟਲ ਹੈਲਥ , ਪੁਰਾਣੇ ਰਿਸ਼ਤਿਆਂ ਤੋਂ ਲੈ ਕੇ ਪੰਜਾਬ ਵਿੱਚ ਨਸ਼ੇ ਦੇ ਮੁੱਦੇ ਤੱਕ ਉਨ੍ਹਾਂ ਨੇ ਹਰ ਮੁੱਦੇ ਤੇ ਗੱਲਬਾਤ ਕੀਤੀ ਹੈ। ਗੁਲਾਬੀ ਕੁਈਨ ਦੀ ਜ਼ਿੰਦਗੀ ਵਿੱਚ ਨਵਾਂ ਪੰਨਾ ਖੁਲ੍ਹਿਆ ਹੈ।
Bi-polar Disorder ਤੇ ਮੈਂਟਲ ਹੈਲਥ
ਜੈਮਸੀਨ ਸੈਂਡਲਸ ਨੇ ਪੋਡਕਾਸਟ ਵਿੱਚ ਦੱਸਿਆ COVID-19 ਦੌਰਾਨ , 2020 ਵਿੱਚ ਕਿਵੇਂ ਉਨ੍ਹਾਂ ਨੇ ਆਪਣੀ ਮੈਂਟਲ ਹੈਲਥ ਲਈ ਥੈਰਪੀ ਲਈ ਅਤੇ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ Bi-polar Disorder ਦੀ ਸ਼ਿਕਾਰ ਹੈ। ਜਿਸ ਕਾਰਨ ਲੰਬੇ ਸਮੇ ਤੱਕ ਉਨ੍ਹਾਂ ਨੂੰ ਦਵਾਈਆਂ ਲਈਆਂ ਪਈਆਂ ਸਨ। ਇਸ ਬੀਮਾਰੀ ਦਾ ਅਸਰ ਉਨ੍ਹਾਦੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਪੇਸ਼ੇਵਰ ਜ਼ਿੰਦਗੀ ਵਿੱਚ ਵੀ ਦੇਖਣ ਨੂੰ ਮਿਲਿਆ।
2 ਸਾਲਾਂ ਤੋਂ ਕਰ ਰਹੀ Date
ਜੈਸਮੀਨ ਸੈਂਡਲਸ ਨੇ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਕਿਸੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਗਾਇਕਾ ਨੇ ਸ਼ਖਸ ਦੀ ਪਛਾਣ ਅਜੇ ਤੱਕ ਜਨਤਕ ਨਹੀਂ ਕੀਤੀ ਹੈ। ਪਰ ਉਨ੍ਹਾਂ ਨੇ ਇਹ ਜ਼ਰੂਰ ਦੱਸਿਆ ਕਿ ਉਸ ਸ਼ਖਸ ਅਤੇ ਉਨ੍ਹਾਂ ਦੀ ਫੈਮਿਲੀ ਲਈ ਉਹ ਹਿੰਦੀ ਬੋਲਣੀ ਸਿੱਖ ਰਹੀ ਹੈ। ਉਹ ਇਸ ਰਿਸ਼ਤੇ ਨੂੰ ਲੈ ਕੇ ਬਹੁਤ ਖੁਸ਼ ਹੈ। ਜੈਮਸੀਨ ਸੈਂਡਲਸ ਨੇ ਬਹੁਤ ਬੇਬਾਕੀ ਨਾਲ ਪੁਰਾਣੇ ਰਿਸ਼ਤਿਆਂ ਕਾਰਨ ਹੋਈ ਪਰੇਸ਼ਾਨੀ ਬਾਰੇ ਵੀ ਜ਼ਿਕਰ ਕੀਤਾ।
ਨਸ਼ਾ ਨਾ ਕਰਨ ਦੀ ਕੀਤੀ ਅਪੀਲ
ਗਾਇਕਾ ਨੇ ਗੱਲਬਾਤ ਦੌਰਾਨ ਪੰਜਾਬ ਵਿੱਚ ਵੱਧ ਰਹੇ ਨਸ਼ੇ ਬਾਰੇ ਵੀ ਗੱਲ ਕੀਤੀ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਰਾਬ ਅਤੇ ਦੂਜੇ ਨਸ਼ਿਆ ਕਾਰਨ ਕਈ ਘਰ ਉਜੜ ਰਹੇ ਹਨ ਇਸ ਲਈ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਆਪਣੇ ਆਪ ਨੂੰ ਦੂਰ ਰੱਖੋ। ਇਸ ਨਾਲ ਕਈ ਪਰਿਵਾਰਕ ਮੈਂਬਰਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਅਸਰ ਸਭ ਤੋਂ ਵੱਧ ਪਰਿਵਾਰ ਦੇ ਬੱਚਿਆਂ ‘ਤੇ ਪੈਂਦਾ ਹੈ।
