Diljit Dosanjh Interview: ਮੈਂ ਹਮੇਸ਼ਾਂ ਇੱਕ ਹਰਫ਼ਨਮੌਲਾ ਕਲਾਕਾਰ ਵਜੋਂ ਆਪਣੀ ਪਛਾਣ ਬਰਕਰਾਰ ਰੱਖਣਾ ਚਾਹਾਂਗਾ : ਦਿਲਜੀਤ ਦੋਸਾਂਝ

Updated On: 

11 Mar 2023 17:20 PM

Diljit Dosanjh Interview: ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਹਨ। ਇਨ੍ਹਾਂ ਦੀ ਗਿਣਤੀ ਕਰੋੜਾਂ ਵਿਚ ਹੈ। ਇਨ੍ਹਾਂ ਪ੍ਰਸ਼ੰਸਕਾਂ ਨੂੰ ਦਿਲਜੀਤ ਦੇ ਨਵੇਂ ਗੀਤ, ਨਵੀਂ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਕਿਉਂਕਿ ਪੰਜਾਬੀ ਇੰਡਸਟਰੀ ਵਿੱਚ ਦਿਲਜੀਤ ਦਾ ਇੱਕ ਵੱਖਰੀ ਥਾਂ ਬਣ ਗਈ ਹੈ। ਦਿਲਜੀਤ ਨੇ ਇੱਕ ਇੰਟਰਵਿਊ 'ਚ ਕਿਹਾ ਮੈਂ ਹਰਫ਼ਨਮੌਲਾ ਕਲਾਕਾਰ ਵਜੋਂ ਆਪਣੀ ਪਛਾਣ ਬਰਕਰਾਰ ਰੱਖਣਾ ਚਾਹੁੰਦਾ ਹਾਂ

Diljit Dosanjh Interview: ਮੈਂ ਹਮੇਸ਼ਾਂ ਇੱਕ ਹਰਫ਼ਨਮੌਲਾ ਕਲਾਕਾਰ ਵਜੋਂ ਆਪਣੀ ਪਛਾਣ ਬਰਕਰਾਰ ਰੱਖਣਾ ਚਾਹਾਂਗਾ : ਦਿਲਜੀਤ ਦੋਸਾਂਝ

ਮੈਂ ਹਮੇਸ਼ਾਂ ਇੱਕ ਹਰਫ਼ਨਮੌਲਾ ਕਲਾਕਾਰ ਵਜੋਂ ਆਪਣੀ ਪਛਾਣ ਬਰਕਰਾਰ ਰੱਖਣਾ ਚਾਹਾਂਗਾ : ਦਿਲਜੀਤ ਦੋਸਾਂਝ

Follow Us On

ਮਨੋਰੰਜਨ ਨਿਊਜ਼: ਦਿਲਜੀਤ ਦੋਸਾਂਝ (Diljit Dosanjh) ਦੇ ਪ੍ਰਸ਼ੰਸਕ ਪੂਰੀ ਦੁਨੀਆ ‘ਚ ਹਨ। ਇਨ੍ਹਾਂ ਦੀ ਗਿਣਤੀ ਕਰੋੜਾਂ ਵਿੱਚ ਹੈ। ਇਨ੍ਹਾਂ ਪ੍ਰਸ਼ੰਸਕਾਂ ਨੂੰ ਦਿਲਜੀਤ ਦੇ ਨਵੇਂ ਗੀਤ, ਨਵੀਂ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਕਿਉਂਕਿ ਪੰਜਾਬੀ ਇੰਡਸਟਰੀ ਵਿੱਚ ਦਿਲਜੀਤ ਦਾ ਇੱਕ ਵੱਖਰੀ ਥਾਂ ਬਣ ਗਈ ਹੈ। ਦਿਲਜੀਤ ਦਾ ਹਰ ਗੀਤ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਮਨ ਮੋਹ ਲੈਂਦਾ ਹੈ। ਇਹੀ ਕਾਰਨ ਹੈ ਕਿ ਇਸ ਪੰਜਾਬੀ ਕਲਾਕਾਰ ਨੇ ਨਾ ਸਿਰਫ਼ ਪੰਜਾਬੀ ਗਾਇਕੀ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਸਗੋਂ ਪੰਜਾਬੀ ਸਿਨੇਮਾ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਆਪਣੇ ਕੰਮ ਕਰਕੇ ਪ੍ਰਸਿੱਧੀ ਖੱਟੀ ਹੈ। ਜਿਸ ਕਾਰਨ ਉਹ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਜਾਣਿਆ-ਪਛਾਣਿਆ ਨਾਮ ਬਣ ਗਿਆ ਹੈ। ਪਰ ਹਾਲ ਹੀ ‘ਚ ਇਕ ਇੰਟਰਵਿਊ ‘ਚ ਦਿਲਜੀਤ ਨੇ ਆਪਣੇ ਬਾਰੇ ਅਜਿਹਾ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਹਰ ਪ੍ਰਸ਼ੰਸਕ ਨੇ ਖੁਸ਼ੀ ਮਹਿਸੂਸ ਕੀਤੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਦਿਲਜੀਤ ਨੇ ਉਸ ਇੰਟਰਵਿਊ ਵਿੱਚ ਕੀ ਕਿਹਾ।

ਦਿਲਜੀਤ ਨੇ ਖੁੱਲ੍ਹ ਕੇ ਸਵਾਲਾਂ ਦੇ ਜਵਾਬ ਦਿੱਤੇ

ਦਿਲਜੀਤ ਦੀ ਇੰਟਰਵਿਊ ਲੈਣ ਲਈ ਜਦੋਂ ਪੱਤਰਕਾਰ ਉਸ ਕੋਲ ਪਹੁੰਚੇ ਤਾਂ ਉਸ ਨੇ ਖੁੱਲ੍ਹੇ ਦਿਲ ਨਾਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਇੰਟਰਵਿਊ ‘ਚ ਦਿਲਜੀਤ ਨੇ ਜਿੱਥੇ ਉਨ੍ਹਾਂ ਨੂੰ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ, ਉੱਥੇ ਹੀ ਉਨ੍ਹਾਂ ਕਿਹਾ ਕਿ ਉਹ ਕਦੇ ਵੀ ਪੈਸੇ ਲਈ ਕੰਮ ਨਹੀਂ ਕਰਣਗੇ, ਸਗੋਂ ਉਹ ਉਸ ਲਈ ਹੀ ਕੰਮ ਕਰਣਗੇ ਜੋ ਉਨ੍ਹਾਂ ਨੂੰ ਪਸੰਦ ਹੈ। ਉਹ ਆਪਣੇ ਪ੍ਰਸ਼ੰਸਕਾਂ ਨੂੰ ਧਿਆਨ ‘ਚ ਰੱਖ ਕੇ ਭਵਿੱਖ ਦੇ ਪ੍ਰੋਜੈਕਟਾਂ ‘ਤੇ ਕੰਮ ਕਰਣਗੇ। ਇਸ ਦੌਰਾਨ ਦਿਲਜੀਤ ਨੇ ਦੱਸਿਆ ਕਿ ਉਸ ਨੂੰ ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਹਰ ਰੋਜ਼ ਆਫਰ ਆਉਂਦੇ ਰਹਿੰਦੇ ਹਨ ਪਰ ਉਸ ਨੇ ਕਦੇ ਵੀ ਪੈਸੇ ਨੂੰ ਧਿਆਨ ਵਿੱਚ ਰੱਖ ਕੇ ਕੋਈ ਫਿਲਮ ਸਾਈਨ ਨਹੀਂ ਕੀਤੀ। ਉਹ ਹਮੇਸ਼ਾ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹਨ ਕਿ ਉਨ੍ਹਾਂ ਦੀ ਫ਼ਿਲਮ ਸਮਾਜ ਵਿੱਚ ਕੀ ਸੰਦੇਸ਼ ਦੇਵੇਗੀ। ਦਿਲਜੀਤ ਨੇ ਕਿਹਾ ਕਿ ਜੇਕਰ ਉਹ ਪੈਸਿਆਂ ਦੇ ਪਿੱਛੇ ਭੱਜਦੇ ਹਨ ਤਾਂ ਉਹ ਕੁਝ ਗਲਤ ਸਾਈਨ ਵੀ ਕਰਣਗੇ। ਉਨ੍ਹਾਂ ਕਿਹਾ ਕਿ ਮੈਂ ਇੱਕ ਵੱਡੀ ਫਿਲਮ ਨੂੰ ਠੁਕਰਾ ਦਿੱਤਾ ਸੀ। ਕਿਉਂਕਿ ਉਸ ਫਿਲਮ ਨੂੰ ਕਰਣ ਲਈ ਮੇਰੀ ਆਤਮਾ ਨਹੀਂ ਮੰਨੀ। ਦਿਲਜੀਤ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਲਗਾਤਾਰ ਆਪਣੇ ਚਹੇਤੇ ਕਲਾਕਾਰ ਦਾ ਉਤਸ਼ਾਹ ਵਧਾ ਰਹੇ ਹਨ।

ਇੱਕ ਆਲਰਾਉਂਡ ਕਲਾਕਾਰ ਹੀ ਬਣਿਆ ਰਹਾਂਗਾ

ਇਸ ਦੌਰਾਨ ਦਿਲਜੀਤ ਨੇ ਕਿਹਾ ਕਿ ਉਹ ਆਲਰਾਉਂਡ ਕਲਾਕਾਰ ਵਜੋਂ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਨ। ਇੱਕ ਅਭਿਨੇਤਾ, ਗਾਇਕ, ਡਾਂਸਰ ਆਦਿ ਦੇ ਰੂਪ ਵਿੱਚ ਸੀਮਤ ਨਹੀਂ ਰਹਿਣਾ ਚਾਹੁੰਦੇ। ਦਿਲਜੀਤ ਨੇ ਕਿਹਾ ਕਿ ਉਹ ਹਮੇਸ਼ਾਂ ਇੱਕ ਹਰਫ਼ਨਮੌਲਾ ਕਲਾਕਾਰ ਵਜੋਂ ਆਪਣੀ ਪਛਾਣ ਬਰਕਰਾਰ ਰੱਖਣਾ ਚਾਹੁੰਦੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ