ਮੈਂ ਦੁਬਾਰਾ ਰਾਜ ਨਹੀਂ ਬਣਨਾ ਚਾਹੁੰਦਾ : ਸ਼ਾਹਰੁਖ ਖਾਨ

Published: 

13 Feb 2023 10:38 AM

ਸ਼ਾਹਰੁਖ ਖਾਨ ਨੇ ਆਪਣੇ ਜੀਵਨ ਦੇ 30 ਸਾਲ ਤੋਂ ਵੱਧ ਬਾਲੀਵੁੱਡ ਵਿੱਚ ਬਿਤਾਏ ਹਨ। ਇਸ ਦੌਰਾਨ ਸ਼ਾਹਰੁਖ ਖਾਨ ਨੇ ਬਾਲੀਵੁੱਡ ਨੂੰ ਇਕ ਤੋਂ ਵਧ ਕੇ ਇਕ ਹਿੱਟ ਫਿਲਮਾਂ ਦਿੱਤੀਆਂ ਹਨ।

ਮੈਂ ਦੁਬਾਰਾ ਰਾਜ ਨਹੀਂ ਬਣਨਾ ਚਾਹੁੰਦਾ : ਸ਼ਾਹਰੁਖ ਖਾਨ

ਇਲਾਜ ਲਈ ਅਮਰੀਕਾ ਜਾ ਰਹੇ ਸ਼ਾਹਰੁਖ ਖਾਨ

Follow Us On

ਸ਼ਾਹਰੁਖ ਖਾਨ ਨੇ ਆਪਣੇ ਜੀਵਨ ਦੇ 30 ਸਾਲ ਤੋਂ ਵੱਧ ਬਾਲੀਵੁੱਡ ਵਿੱਚ ਬਿਤਾਏ ਹਨ। ਇਸ ਦੌਰਾਨ ਸ਼ਾਹਰੁਖ ਖਾਨ ਨੇ ਬਾਲੀਵੁੱਡ ਨੂੰ ਇਕ ਤੋਂ ਵਧ ਕੇ ਇਕ ਹਿੱਟ ਫਿਲਮਾਂ ਦਿੱਤੀਆਂ ਹਨ। ਉਹ ਹਮੇਸ਼ਾ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ। ਇਨ੍ਹੀਂ ਦਿਨੀਂ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਸਿਨੇਮਾਘਰਾਂ ‘ਚ ਧਮਾਲ ਮਚਾ ਰਹੀ ਹੈ ਅਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਸ਼ਾਹਰੁਖ ਖਾਨ ਨੇ ਫਿਲਮ ਪਠਾਨ ‘ਚ ਪਹਿਲੀ ਵਾਰ ਐਕਸ਼ਨ ਹੀਰੋ ਦੀ ਭੂਮਿਕਾ ਨਿਭਾਈ ਹੈ। ਇਸ ਫਿਲਮ ਲਈ ਸ਼ਾਹਰੁਖ ਖਾਨ ਨੂੰ ਆਪਣੀ ਬਾਡੀ ਬਣਾਉਣ ‘ਚ ਛੇ ਮਹੀਨੇ ਲੱਗੇ ਸਨ। ਇਹ ਐਕਸ਼ਨ ਹੀਰੋ ਦਾ ਰੋਲ ਸ਼ਾਹਰੁਖ ਖਾਨ ਦੇ ਦਿਲ ਦੇ ਕਾਫੀ ਕਰੀਬ ਹੈ। ਪਠਾਨ ਦੀ ਰਿਲੀਜ਼ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਐਕਸ਼ਨ ਰੋਲ ਬਾਰੇ ਪੁੱਛਿਆ ਗਿਆ ਤਾਂ ਸ਼ਾਹਰੁਖ ਖਾਨ ਨੇ ਜਵਾਬ ਦਿੱਤਾ ਕਿ ਉਹ ਐਕਸ਼ਨ ਰੋਲ ਕਰਨ ਲਈ 30 ਸਾਲ ਪਹਿਲਾਂ ਮੁੰਬਈ ਆਏ ਸਨ ਪਰ ਉਨ੍ਹਾਂ ਨੂੰ ਰੋਮਾਂਟਿਕ ਹੀਰੋ ਬਣਾ ਦਿੱਤਾ ਗਿਆ।

ਦਿਲਵਾਲੇ ਦੁਲਹਨੀਆ ਲੇ ਜਾਏਂਗੇ ਦੀ ਬਜਾਏ ਪਠਾਨ ਦੇਖਣਾ ਪਸੰਦ ਕਰਨਗੇ

ਯਸ਼ਰਾਜ ਫਿਲਮਜ਼ ਨੇ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਨੂੰ ਇਕ ਵਾਰ ਫਿਰ ਤੋਂ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਸ਼ਾਹਰੁਖ ਖਾਨ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੈਂ ਦੁਬਾਰਾ DDLJ ਦਾ ਰਾਜ ਬਣਨਾ ਪਸੰਦ ਨਹੀਂ ਕਰਾਂਗਾ। ਸ਼ਾਹਰੁਖ ਨੇ ਕਿਹਾ ਕਿ ਉਹ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਦੀ ਬਜਾਏ ਫਿਲਮ ਪਠਾਨ ਦੇਖਣਾ ਪਸੰਦ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਹੁਤ ਮੁਸ਼ਕਲ ਨਾਲ ਐਕਸ਼ਨ ਹੀਰੋ ਬਣੇ ਹਨ। ਅਤੇ ਦੋਬਾਰਾ ਤੋਂ ਇੱਕ ਵਾਰ ਫਿਰ ਡੀਡੀਐਲਜੇ ਦੇ ਰਾਜ ਬਣਨ ਦੀ ਕੋਈ ਇੱਛਾ ਨਹੀਂ ਹੈ।

ਇੱਕ ਸਿਨੇਮਾ ਘਰ ਵਿੱਚ 27 ਸਾਲਾਂ ਤੋਂ ਚੱਲ ਰਹੀ ਡੀਡੀਐਲਜੇ

20 ਅਕਤੂਬਰ 1995 ਨੂੰ ਰਿਲੀਜ਼ ਹੋਈ, ਦਿਲਵਾਲੇ ਦੁਲਹਨੀਆ ਲੇ ਜਾਏਂਗੇ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੀ ਫਿਲਮ ਹੈ। ਇਹ ਫਿਲਮ ਮੁੰਬਈ ਦੇ ਮਰਾਠਾ ਮੰਦਰ ਸਿਨੇਮਾ ਹਾਲ ‘ਚ 27 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ। ਇਸ ਫਿਲਮ ਨੂੰ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਪਠਾਨ ਫਿਲਮ ਨੇ ਦੁਨੀਆ ਭਰ ‘ਚ 900 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ

ਸ਼ਾਹਰੁਖ ਖਾਨ 25 ਜਨਵਰੀ 2023 ਨੂੰ ਰਿਲੀਜ਼ ਹੋਈ ਫਿਲਮ ਪਠਾਨ ਨਾਲ ਚਾਰ ਸਾਲ ਬਾਅਦ ਵੱਡੇ ਪਰਦੇ ‘ਤੇ ਵਾਪਸ ਆਏ ਹਨ। ਇਹ ਫਿਲਮ ਕਈ ਸਾਲਾਂ ਬਾਅਦ ਬਾਲੀਵੁੱਡ ਦੀ ਬਲਾਕਬਸਟਰ ਫਿਲਮ ਸਾਬਤ ਹੋਈ ਹੈ। ਪਠਾਨ ਰੋਜ਼ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਦਾ ਹਿੰਦੀ ਵਰਜਨ ਦੀ ਕਮਾਈ ₹448.25 ਕਰੋੜ ਹੋ ਗਈ ਹੈ, ਜਿਸ ਨੇ KGF 2 ਦੇ ਹਿੰਦੀ ਸੰਸਕਰਣ ਦੁਆਰਾ ਰੱਖੇ ਰਿਕਾਰਡ ਨੂੰ ਤੋੜਿਆ ਹੈ ਅਤੇ ਬਾਹੂਬਲੀ 2 ਤੋਂ ਬਾਅਦ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਬਾਹੂਬਲੀ 2 ਦੇ ਹਿੰਦੀ ਵਰਜ਼ਨ ਨੇ 510.99 ਕਰੋੜ ਦੀ ਕਮਾਈ ਕੀਤੀ ਸੀ। ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਦੀ ਕਮਾਈ ਦਾ ਆਕੜਾਂ 900 ਕਰੋੜ ਨੂੰ ਪਾਰ ਕਰ ਗਿਆ ਹੈ।

Exit mobile version