ਪੁੱਤਰ ਹੋਣ ਨਾਲ ਮੇਰੇ ਵਾਰਸ ਨਹੀਂ ਬਣ ਜਾਉਗੇ… ਅਮਿਤਾਭ ਬੱਚਨ ਨੇ ਅਭਿਸ਼ੇਕ ਅਜਿਹਾ ਕਿਉਂ ਕਿਹਾ?
Amitabh Bachchan: ਦਿੱਗਜ ਅਦਾਕਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੇ ਹਨ। ਉਹ ਅਕਸਰ ਇੱਥੇ ਆਪਣੇ ਦਿਲ ਦੀ ਗੱਲ ਕਹਿ ਦਿੰਦੇ ਹਨ। ਬਿੱਗ ਬੀ ਨੇ ਹੁਣ ਆਪਣੇ ਪੁੱਤਰ ਅਭਿਸ਼ੇਕ ਬੱਚਨ ਲਈ ਇੱਕ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ, ਉਹਨਾਂ ਨੇ ਆਪਣੇ ਪੁੱਤਰ ਦੀ ਨਵੀਂ ਸ਼ੁਰੂਆਤ ਵਿੱਚ ਵੀ ਉਸਦਾ ਸਾਥ ਦਿੱਤਾ ਹੈ।
ਦਿੱਗਜ ਅਦਾਕਾਰ ਅਮਿਤਾਭ ਬੱਚਨ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਅਤੇ ਪ੍ਰਸ਼ੰਸਕਾਂ ਨਾਲ ਆਪਣੇ ਦਿਲ ਦੀਆਂ ਭਾਵਨਾਵਾਂ ਸਾਂਝੀਆਂ ਕਰਦੇ ਹਨ। ਜਦੋਂ ਵੀ ਉਹਨਾਂ ਨੂੰ ਕੁੱਝ ਮਹਿਸੂਸ ਹੁੰਦਾ ਹੈ ਜਾਂ ਕਿਸੇ ਦਾ ਕੰਮ ਪਸੰਦ ਆਉਂਦਾ ਹੈ, ਤਾਂ ਉਹ ਸੋਸ਼ਲ ਮੀਡੀਆ ‘ਤੇ ਉਸਦੀ ਪ੍ਰਸ਼ੰਸਾ ਜ਼ਰੂਰ ਕਰਦੇ ਹਨ। ਇਸ ਦੌਰਾਨ, ਅਮਿਤਾਭ ਬੱਚਨ ਦਾ ਤਾਜ਼ਾ ਟਵੀਟ ਲਗਾਤਾਰ ਚਰਚਾ ਵਿੱਚ ਹੈ। ਬਿੱਗ ਬੀ ਨੇ ਆਪਣੇ ਨਵੇਂ ਟਵੀਟ ਵਿੱਚ ਆਪਣੇ ਪੁੱਤਰ ਅਭਿਸ਼ੇਕ ਲਈ ਕੁੱਝ ਸ਼ਬਦ ਲਿਖੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪੁੱਤਰ ਦੀ ਸ਼ਲਾਘਾ ਵੀ ਕੀਤੀ ਹੈ।
ਅਮਿਤਾਭ ਬੱਚਨ ਨੇ ਆਪਣੇ X ਦੇ ਅਕਾਊਂਟ ‘ਤੇ ਟਵੀਟ ਕੀਤਾ, ਮੇਰੇ ਪੁੱਤਰ ਸਿਰਫ਼ ਪੁੱਤਰ ਬਣ ਕੇ ਮੇਰੇ ਉੱਤਰਾਧਿਕਾਰੀ ਨਹੀਂ ਬਣਨਗੇ, ਜੋ ਮੇਰਾ ਉੱਤਰਾਧਿਕਾਰੀ ਹੋਵੇਗਾ ਉਹ ਮੇਰੇ ਪੁੱਤਰ ਹੋਣਗੇ। ਸਤਿਕਾਰਯੋਗ ਬਾਬੂਜੀ ਦੇ ਸ਼ਬਦ ਅਤੇ ਅਭਿਸ਼ੇਕ ਇਸਨੂੰ ਪੂਰਾ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਤੋਂ ਸਪੱਸ਼ਟ ਹੈ ਕਿ ਬਿੱਗ ਬੀ ਆਪਣੇ ਪੁੱਤਰ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਇਹ ਮੈਗਾਸਟਾਰ ਅਕਸਰ ਆਪਣੀਆਂ ਫਿਲਮਾਂ ਦੀ ਰਿਲੀਜ਼ ਤੋਂ ਬਾਅਦ ਆਪਣੇ ਪੁੱਤਰ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਦਿਖਾਈ ਦਿੰਦੇ ਹਨ।
T 5323 – मेरे बेटे, बेटे होने से मेरे उत्तराधिकारी नहीं होंगे, जो मेरे उत्तराधिकारी होंगे वो मेरे बेटे होंगे 🙏🙏
पूज्य बाबूजी के शब्द 🙏🙏
और ABHISHEK उसे निभा रहे हैं
👇🏽 नीचे भी पढ़िए, एक नयी शुरुआत— Amitabh Bachchan (@SrBachchan) March 19, 2025
ਇਹ ਵੀ ਪੜ੍ਹੋ
ਅਮਿਤਾਭ ਨੇ ਆਪਣੇ ਅਭਿਸ਼ੇਕ ਦੀ ਸ਼ਲਾਘਾ ਕੀਤੀ
ਹਾਲ ਹੀ ਵਿੱਚ ਅਭਿਸ਼ੇਕ ਬੱਚਨ ਦੀ ਫਿਲਮ “ਬੀ ਹੈਪੀ” ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਦਰਸ਼ਕ ਅਭਿਸ਼ੇਕ ਦੇ ਕੰਮ ਨੂੰ ਬਹੁਤ ਪਸੰਦ ਕਰ ਰਹੇ ਹਨ। ਅਮਿਤਾਭ ਬੱਚਨ ਨੇ ਵੀ ਆਪਣੇ ਪੁੱਤਰ ਨੂੰ ਮਿਲ ਰਹੀ ਪ੍ਰਸ਼ੰਸਾ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਲਿਖਿਆ, “ਅਭਿਸ਼ੇਕ ਦੀ ਫਿਲਮ ‘ਬੀ ਹੈਪੀ’ ਨੂੰ ਮਿਲੀ ਪ੍ਰਸ਼ੰਸਾ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ।” ਇੱਕ ਪਿਤਾ ਲਈ ਇਸ ਤੋਂ ਵੱਧ ਮਾਣ ਵਾਲੀ ਗੱਲ ਹੋਰ ਕੁੱਝ ਨਹੀਂ ਹੋ ਸਕਦੀ।
well done Abhishek for this fresh initiative .. may you succeed in this too ..🙏 https://t.co/AXI0ibpFSv
— Amitabh Bachchan (@SrBachchan) March 19, 2025
ਬਿੱਗ ਬੀ ਨੇ ਆਪਣੇ ਪੁੱਤਰ ਦੀ ਨਵੀਂ ਸ਼ੁਰੂਆਤ ਦਾ ਕੀਤਾ ਸਮਰਥਨ
ਇੰਨਾ ਹੀ ਨਹੀਂ, ਅਮਿਤਾਭ ਬੱਚਨ ਨੇ ਅਭਿਸ਼ੇਕ ਨੂੰ ਉਸਦੀ ਨਵੀਂ ਸ਼ੁਰੂਆਤ ਲਈ ਪ੍ਰੇਰਿਤ ਵੀ ਕੀਤਾ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਅਭਿਸ਼ੇਕ ਬੱਚਨ ਨੇ ਯੂਰਪੀਅਨ ਟੀ-20 ਪ੍ਰੀਮੀਅਰ ਲੀਗ (ETPL) ਵਿੱਚ ਪੈਸਾ ਲਗਾਇਆ ਹੈ। ਉਹ ਇਸ ਲੀਗ ਦੇ ਸਹਿ-ਮਾਲਕ ਬਣ ਗਏ ਹਨ। ਇਸ ਟੂਰਨਾਮੈਂਟ ਵਿੱਚ ਆਇਰਲੈਂਡ, ਸਕਾਟਲੈਂਡ, ਨੀਦਰਲੈਂਡ ਸਮੇਤ ਦੁਨੀਆ ਭਰ ਦੇ ਚੋਟੀ ਦੇ ਖਿਡਾਰੀ ਖੇਡਦੇ ਨਜ਼ਰ ਆਉਣਗੇ। ਇਹ ਲੀਗ 15 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 3 ਅਗਸਤ ਤੱਕ ਚੱਲੇਗੀ। ਇਸ ETPL ਟੂਰਨਾਮੈਂਟ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦੁਆਰਾ ਮਨਜ਼ੂਰੀ ਦਿੱਤੀ ਗਈ ਹੈ।