Gulshan Kumar Birth Anniversary: ਜਾਣੋ ਕਿਵੇਂ ਜੂਸ ਦੀ ਦੁਕਾਨ ਦਾ ਮਾਲਕ ਬਣਿਆ ਕੈਸੇਟ ਕਿੰਗ, ਹਾਸਲ ਕੀਤਾ ਖਾਸ ਮੁਕਾਮ | Gulshan Kumar t-series former owner Birth Anniversary today know his unknown story Punjabi news - TV9 Punjabi

Gulshan Kumar Birth Anniversary: ਜਾਣੋ ਕਿਵੇਂ ਜੂਸ ਦੀ ਦੁਕਾਨ ਦਾ ਮਾਲਕ ਬਣਿਆ ਕੈਸੇਟ ਕਿੰਗ, ਹਾਸਲ ਕੀਤਾ ਖਾਸ ਮੁਕਾਮ

Published: 

05 May 2024 17:51 PM

Gulshan Kumar Birth Anniversary: ਗੁਲਸ਼ਨ ਕੁਮਾਰ ਨੂੰ ਕੈਸੇਟ ਕਿੰਗ ਵੀ ਕਿਹਾ ਜਾਂਦਾ ਹੈ। ਆਪਣੀ ਮਿਹਨਤ ਅਤੇ ਲਗਨ ਦੇ ਬਲਬੂਤੇ ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਵਿਸ਼ੇਸ਼ ਮੁਕਾਮ ਹਾਸਲ ਕੀਤਾ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨਾਲ ਜੁੜੀਆਂ ਖਾਸ ਗੱਲਾਂ... ਮਸ਼ਹੂਰ ਗਾਇਕ ਨੇ ਆਪਣੀ ਆਵਾਜ਼ ਨਾਲ ਪੂਰੀ ਦੁਨੀਆ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਸੀ ਪਰ ਉਨ੍ਹਾਂ ਦੀ ਮੌਤ ਬਹੁਤ ਦੁਖਦਾਈ ਸੀ ਅਤੇ ਉਨ੍ਹਾਂ ਦੀ ਮੌਤ ਨੇ ਪੂਰੀ ਇੰਡਸਟਰੀ 'ਚ ਹੜਕੰਪ ਮਚਾ ਦਿੱਤਾ ਸੀ।

Gulshan Kumar Birth Anniversary: ਜਾਣੋ ਕਿਵੇਂ ਜੂਸ ਦੀ ਦੁਕਾਨ ਦਾ ਮਾਲਕ ਬਣਿਆ ਕੈਸੇਟ ਕਿੰਗ, ਹਾਸਲ ਕੀਤਾ ਖਾਸ ਮੁਕਾਮ

ਜਾਣੋ ਕਿਵੇਂ ਜੂਸ ਦੀ ਦੁਕਾਨ ਦਾ ਮਾਲਕ ਬਣਿਆ ਕੈਸੇਟ ਕਿੰਗ, ਹਾਸਲ ਕੀਤਾ ਖਾਸ ਮੁਕਾਮ

Follow Us On

ਬਾਲੀਵੁੱਡ ਦੇ ਮਸ਼ਹੂਰ ਗਾਇਕ ਗੁਲਸ਼ਨ ਕੁਮਾਰ ਦਾ ਅੱਜ 73ਵਾਂ ਜਨਮਦਿਨ ਹੈ। ਭਾਰਤੀ ਸੰਗੀਤ ਦੀ ਦੁਨੀਆ ਵਿੱਚ ਗੁਲਸ਼ਨ ਕੁਮਾਰ ਦਾ ਬਹੁਤ ਖਾਸ ਸਥਾਨ ਹੈ। ਉਨ੍ਹਾਂ ਦਾ ਜਨਮ 5 ਮਈ 1951 ਨੂੰ ਦਿੱਲੀ ਦੇ ਇੱਕ ਪੰਜਾਬੀ ਅਰੋੜਾ ਪਰਿਵਾਰ ਵਿੱਚ ਹੋਇਆ ਸੀ। ਗਾਇਕ ਦਾ ਅਸਲੀ ਨਾਂ ਗੁਲਸ਼ਨ ਦੁਆ ਸੀ। ਬਚਪਨ ਵਿੱਚ ਗੁਲਸ਼ਨ ਕੁਮਾਰ ਦੇ ਪਿਤਾ ਦਿੱਲੀ ਦੇ ਦਰਿਆਗੰਜ ਵਿੱਚ ਜੂਸ ਦੀ ਦੁਕਾਨ ਚਲਾਉਂਦੇ ਸਨ। ਪੈਸੇ ਕਮਾਉਣ ਲਈ, ਗਾਇਕ ਦੇ ਪਿਤਾ ਨੇ ਇੱਕ ਕਾਰਟ ‘ਤੇ ਸਸਤੀਆਂ ਕੈਸੇਟਾਂ ਅਤੇ ਗੀਤ ਰਿਕਾਰਡ ਕਰਨ ਅਤੇ ਵੇਚਣੇ ਸ਼ੁਰੂ ਕਰ ਦਿੱਤੇ। ਇੱਥੋਂ ਹੀ ਗੁਲਸ਼ਨ ਕੁਮਾਰ ਦੀ ਕਿਸਮਤ ਚਮਕੀ। ਗਾਇਕ ਨੇ ਸੁਪਰ ਕੈਸੇਟਸ ਇੰਡਸਟਰੀਜ਼ ਲਿਮਿਟੇਡ ਬਣਾਈ, ਜੋ ਭਾਰਤ ਦੀ ਸਭ ਤੋਂ ਵੱਡੀ ਸੰਗੀਤ ਕੰਪਨੀ ਬਣ ਗਈ। ਹਰ ਕੋਈ ਉਸ ਨੂੰ ਕੈਸੇਟ ਕਿੰਗ ਵਜੋਂ ਜਾਣਨ ਲੱਗੇ। ਹੁਣ ਇਹ ਕੰਪਨੀ ਟੀ-ਸੀਰੀਜ਼ ਦੇ ਨਾਂ ਨਾਲ ਜਾਣੀ ਜਾਂਦੀ ਹੈ।

pic credit: Instagram- khushali kumar

pic credit: Instagram- Tulsi Kumar

ਗੁਲਸ਼ਨ ਕੁਮਾਰ ਦੀ ਮੌਤ ਮਗਰੋਂ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਹਨ। ਪੁੱਤਰ ਭੁਸ਼ਣ ਕੁਮਾਰ ਨੇ ਉਨ੍ਹਾਂ ਦਾ ਕਾਰੋਬਾਰ ਅੱਗੇ ਸੰਭਾਲਿਆ ਹੈ। ਉਨ੍ਹਾਂ ਦਾ ਵਿਆਹ ਦਿਵਯਾ ਨਾਲ ਹੋਇਆ ਹੈ। ਦੋਵਾਂ ਦਾ ਇਕ ਮੁੰਡਾ ਹੈ। ਵੱਡੀ ਧੀ ਤੁਲਸੀ ਕੁਮਾਰ ਵੀ ਕਾਫੀ ਵਧੀਆ ਸਿੰਗਰ ਹੈ ਅਤੇ ਟੀ-ਸੀਰੀਜ਼ ਵਿੱਚ ਵੀ ਉਹ ਕੰਮ ਕਰਦੇ ਹਨ। ਤੁਲਸੀ ਦਾ ਵੀ ਵਿਆਹ ਹੋ ਚੁਕਿਆ ਹੈ ਅਤੇ ਇਕ ਬੇਟਾ ਵੀ ਹੈ। ਛੋਟੀ ਧੀ ਖੁਸ਼ਾਲੀ ਕੁਮਾਰ ਵੀ ਬਾਲੀਵੁੱਡ ਵਿੱਚ ਕਾਫੀ ਫੈਮਸ ਹੈ।

pic credit: Instagram- khushali kumar

pic credit: Instagram- khushali kumar

pic credit: Instagram- khushali kumar

ਇਸ ਤਰ੍ਹਾਂ ਬਣੇ ਕੈਸੇਟ ਕਿੰਗ

ਬਾਅਦ ਵਿੱਚ ਉਨ੍ਹਾਂ ਨੇ ਸੁਪਰ ਕੈਸੇਟਸ ਇੰਡਸਟਰੀਜ਼ ਲਿਮਟਿਡ ਕੰਪਨੀ ਖੋਲ੍ਹੀ ਜੋ ਬਹੁਤ ਮਸ਼ਹੂਰ ਹੋਈ। ਕੁਝ ਹੀ ਸਮੇਂ ਵਿੱਚ ਇਹ ਭਾਰਤ ਦੀ ਸਭ ਤੋਂ ਮਸ਼ਹੂਰ ਕੰਪਨੀ ਬਣ ਗਈ ਅਤੇ ਗੁਲਸ਼ਨ ਕੁਮਾਰ ਨੂੰ ਕੈਸੇਟ ਕਿੰਗ ਕਿਹਾ ਜਾਣ ਲੱਗਾ। ਇਸ ਤਹਿਤ ਉਨ੍ਹਾਂ ਨੇ ਟੀ-ਸੀਰੀਜ਼ ਸ਼ੁਰੂ ਕੀਤੀ, ਜਿਸ ਨੇ ਕਈ ਗਾਇਕਾਂ ਨੂੰ ਗਾਉਣ ਦਾ ਮੌਕਾ ਦਿੱਤਾ। ਸਿਰਫ 10 ਸਾਲਾਂ ਵਿੱਚ, ਉਨ੍ਹਾਂ ਦੀ ਅਗਵਾਈ ਵਿੱਚ, ਕੰਪਨੀ ਦਾ ਕਾਰੋਬਾਰ 350 ਮਿਲੀਅਨ ਰੁਪਏ ਯਾਨੀ 3.5 ਕਰੋੜ ਰੁਪਏ ਤੱਕ ਪਹੁੰਚ ਗਿਆ।ਗੁਲਸ਼ਨ ਨੇ ਅਨੁਰਾਧਾ ਪੌਡਵਾਲ, ਸੋਨੂੰ ਨਿਗਮ ਅਤੇ ਕੁਮਾਰ ਸਾਨੂ ਦੇ ਕਰੀਅਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਆਪਣੀ ਕੰਪਨੀ ਦੇ ਤਹਿਤ ਉਨ੍ਹਾਂ ਨੇ ਸਾਰਿਆਂ ਨੂੰ ਗਾਉਣ ਦਾ ਮੌਕਾ ਦਿੱਤਾ।

pic credit: Instagram- khushali kumar

pic credit: Instagram- khushali kumar

80 ਤੋਂ 90 ਦੇ ਦਹਾਕੇ ਦਰਮਿਆਨ ਗੁਲਸ਼ਨ ਨੇ ਆਪਣੀ ਮਿਹਨਤ ਨਾਲ ਕਾਫੀ ਪ੍ਰਸਿੱਧੀ ਹਾਸਲ ਕੀਤੀ ਪਰ ਕੁਝ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਈ। 12 ਅਗਸਤ, 1997 ਨੂੰ ਮੁੰਬਈ ਦੇ ਅੰਧੇਰੀ ਪੱਛਮੀ ਉਪਨਗਰ ਦੇ ਜੀਤ ਨਗਰ ਵਿੱਚ ਜੀਤੇਸ਼ਵਰ ਮਹਾਦੇਵ ਮੰਦਰ ਦੇ ਬਾਹਰ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਇਕ ਦਿਨ ਅਚਾਨਕ ਉਨ੍ਹਾਂ ‘ਤੇ 16 ਰਾਉਂਡ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਦੀ ਪਿੱਠ ਅਤੇ ਗਰਦਨ ‘ਚ ਇੰਨੀ ਗੋਲੀ ਲੱਗੀ ਕਿ ਉਹ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ 12 ਅਗਸਤ 1997 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਅਤੇ ਇਹ ਦਿਨ ਹਿੰਦੀ ਮਿਊਜ਼ਿਕ ਇੰਡਸਟਰੀ ਦੇ ਕਾਲੇ ਦਿਨ ਵਜੋਂ ਜਾਣਿਆ ਜਾਣ ਲੱਗਾ।

pic credit: Instagram- khushali kumar

pic credit: Instagram- khushali kumar

ਗਾਇਕ ਨੂੰ ਮੰਦਰ ਦੇ ਬਾਹਰ ਮਾਰਿਆ ਗਿਆ। ਉਹ ਸਵੇਰੇ ਕਰੀਬ 8.30 ਵਜੇ ਅੰਧੇਰੀ ਦੇ ਜਿਤੇਸ਼ਵਰ ਮਹਾਦੇਵ ਮੰਦਰ ‘ਚ ਪੂਜਾ ਲਈ ਗਏ ਸੀ ਅਤੇ ਪੌੜੀਆਂ ਉਤਰਦੇ ਸਮੇਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 46 ਸਾਲ ਸੀ। ਇਸ ਕਤਲ ਤੋਂ ਬਾਅਦ ਪੂਰੀ ਫਿਲਮ ਇੰਡਸਟਰੀ ‘ਚ ਸਨਸਨੀ ਫੈਲ ਗਈ ਸੀ। ਦੱਸਿਆ ਜਾਂਦਾ ਹੈ ਕਿ ਅੰਡਰਵਰਲਡ ਨੇ ਉਨ੍ਹਾਂ ਤੋਂ ਫਿਰੌਤੀ ਦੀ ਮੰਗ ਕੀਤੀ ਸੀ, ਜਿਸ ਨੂੰ ਦੇਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ।

Exit mobile version