ਗੁਰਦਾਸ ਮਾਨ ਨੇ ਮੁੜ ਮੰਗੀ ਮੁਆਫ਼ੀ, ਕਿਹਾ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਨੇ | gurdas mann punjabi singer apologize Controversy Controversial Statement know full in punjabi Punjabi news - TV9 Punjabi

Gurdas Mann Apologize: ਗੁਰਦਾਸ ਮਾਨ ਨੇ ਮੁੜ ਮੰਗੀ ਮੁਆਫ਼ੀ, ਕਿਹਾ- ਪੰਜਾਬੀਆਂ ਲਈ ਜ਼ਿੱਦ ਚੰਗੀ ਨਹੀਂ

Updated On: 

20 Sep 2024 15:39 PM

Gurdas Mann Apologize: ਇੰਟਰਵਿਊ ਦੌਰਾਨ ਗਾਇਕ ਗੁਰਦਾਸ ਮਾਨ ਨੇ ਕਿਹਾ ਕਿ ਜਿੱਥੇ ਪਿਆਰ ਹੋਵੇ ਉੱਥੇ ਕੌੜੀਆਂ ਵੀ ਮਿੱਠੀਆਂ ਹੋ ਜਾਂਦੀਆਂ ਹਨ। ਅੱਜ ਮੈਂ ਜ਼ਿੰਦਾ ਹਾਂ ਇਸ ਦਾ ਕਾਰਨ ਮੇਰੇ ਬਜ਼ੁਰਗਾਂ ਦੇ ਆਸ਼ੀਰਵਾਦ ਅਤੇ ਸਰੋਤਿਆਂ ਦੇ ਪਿਆਰ ਦੀ ਬਦੌਲਤ ਹੈ। ਮੇਰੀ ਸਮਝ ਵਿਚ ਸਿੱਖ ਧਰਮ ਲਈ ਗਾਏ ਗੀਤ ਵਿਚ ਅਜਿਹਾ ਕੁਝ ਵੀ ਨਹੀਂ ਸੀ ਜਿਸ ਨਾਲ ਕਿਸੇ ਨੂੰ ਬੁਰਾ ਲੱਗੇ।

Gurdas Mann Apologize: ਗੁਰਦਾਸ ਮਾਨ ਨੇ ਮੁੜ ਮੰਗੀ ਮੁਆਫ਼ੀ, ਕਿਹਾ- ਪੰਜਾਬੀਆਂ ਲਈ ਜ਼ਿੱਦ ਚੰਗੀ ਨਹੀਂ

ਗੁਰਦਾਸ ਮਾਨ

Follow Us On

Gurdas Mann Apologize: ਪਿਛਲੇ ਕੁੱਝ ਕੁ ਸਾਲਾਂ ਵਿੱਚ ਆਪਣੇ ਨਾਲ ਜੁੜੇ ਵਿਵਾਦਾਂ ਤੇ ਜਲੰਧਰ ਦੇ ਨਕੋਦਰ ਸਥਿਤ ਬਾਬਾ ਮੁਰਾਦ ਸ਼ਾਹ ਜੀ ਦੀ ਦਰਗਾਹ ਦੇ ਮੁੱਖ ਸੇਵਾਦਾਰ ਅਤੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਇਕ ਵਾਰ ਫਿਰ ਮੁਆਫੀ ਮੰਗੀ ਹੈ। ਦਰਅਸਲ ਗੁਰਦਾਸ ਮਾਨ ਨੇ ਅਮਰੀਕੀ ਪੰਜਾਬੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਮੁਆਫੀ ਮੰਗੀ ਹੈ। ਗੁਰਦਾਸ ਮਾਨ ਨੇ ਕਿਹਾ ਕਿ ਜੇਕਰ ਉਹਨਾਂ ਕਾਰਨ ਜਿਸ ਕਿਸੇ ਦਾ ਵੀ ਦਿਲ ਦੁਖਿਆ ਹੈ, ਉਹ ਉਹਨਾਂ ਸਾਰਿਆਂ ਤੋਂ ਮੁਆਫੀ ਮੰਗਦੇ ਹਾਂ। ਗੁਰਦਾਸ ਮਾਨ ਨੇ ਕਿਹਾ ਕਿ ਮੇਰਾ ਨਾ ਤਾਂ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਸੀ ਅਤੇ ਨਾ ਹੀ ਅੱਗੇ ਹੈ, ਪਰ ਜੇਕਰ ਕਿਸੇ ਨੂੰ ਮੇਰੇ ਕਾਰਨ ਠੇਸ ਪਹੁੰਚੀ ਹੈ ਤਾਂ ਮੈਂ ਉਸ ਲਈ ਮੁਆਫੀ ਚਾਹੁੰਦਾ ਹਾਂ।

ਇੰਟਰਵਿਊ ਦੌਰਾਨ ਗੁਰਦਾਸ ਮਾਨ ਨੇ ਕਿਹਾ ਕਿ ਜਿੱਥੇ ਪਿਆਰ ਹੋਵੇ ਉੱਥੇ ਕੌੜੀਆਂ ਵੀ ਮਿੱਠੀਆਂ ਹੋ ਜਾਂਦੀਆਂ ਹਨ। ਅੱਜ ਮੈਂ ਜ਼ਿੰਦਾ ਹਾਂ ਇਸ ਦਾ ਕਾਰਨ ਮੇਰੇ ਬਜ਼ੁਰਗਾਂ ਦੇ ਆਸ਼ੀਰਵਾਦ ਅਤੇ ਸਰੋਤਿਆਂ ਦੇ ਪਿਆਰ ਦੀ ਬਦੌਲਤ ਹੈ। ਮੇਰੀ ਸਮਝ ਵਿਚ ਸਿੱਖ ਧਰਮ ਲਈ ਗਾਏ ਗੀਤ ਵਿਚ ਅਜਿਹਾ ਕੁਝ ਵੀ ਨਹੀਂ ਸੀ ਜਿਸ ਨਾਲ ਕਿਸੇ ਨੂੰ ਬੁਰਾ ਲੱਗੇ। ਜੇਕਰ ਫਿਰ ਵੀ ਕਿਸੇ ਨੂੰ ਮੇਰੀ ਕੋਈ ਗੱਲ ਜਾਂ ਕਿਸੇ ਸ਼ਬਦ ਦਾ ਬੁਰਾ ਲੱਗਾ ਹੋਵੇ ਤਾਂ ਮੈਂ ਕੰਨ ਫੜ ਕੇ ਮੁਆਫੀ ਮੰਗਦਾ ਹਾਂ।

ਪਰ ਜਿਸ ਗੱਲ ਨੇ ਮੈਨੂੰ ਦੁਖੀ ਕੀਤਾ ਉਹ ਇਹ ਸੀ ਕਿ ਮੈਂ ਆਪਣੇ ਅਧਿਆਪਕਾਂ ਲਈ ਗਾਇਆ। ਮੈਂ ਸੋਚਿਆ ਕਿ ਅਸੀਂ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਹਨ, ਅਸੀਂ ਆਪਣੀ ਗਲਤੀ ਨੂੰ ਮਾਫ ਕਰ ਕੇ ਭੁੱਲ ਜਾਂਦੇ ਹਾਂ। ਪਰ ਅਜਿਹਾ ਨਹੀਂ ਹੋਇਆ। ਜ਼ਿੱਦ ਕਿਸੇ ਲਈ ਚੰਗੀ ਨਹੀਂ ਹੁੰਦੀ। ਮੈਂ ਮਾਂ ਬੋਲੀ ਦੀ ਸੇਵਾ ਕੀਤੀ ਉਸ ਤਰ੍ਹਾਂ ਮਾਂ ਬੋਲੀ ਨੇ ਮੇਰੀ। ਮੈਨੂੰ ਜੋ ਕੁਝ ਵੀ ਦਿੱਤਾ ਹੈ, ਉਹ ਸਿਰਫ਼ ਪੰਜਾਬੀ ਮਾਂ ਨੇ ਹੀ ਦਿੱਤਾ ਹੈ। ਇਸ ਦੌਰਾਨ ਗੁਰਦਾਸ ਮਾਨ ਭਾਵੁਕ ਹੋ ਗਏ। ਮਾਨ ਨੇ ਅੱਗੇ ਕਿਹਾ ਕਿ ਮੈਂ ਕਦੇ ਵੀ ਗਲਤ ਸ਼ਬਦ ਨਹੀਂ ਲਿਖੇ ਅਤੇ ਨਾ ਹੀ ਕਦੇ ਲਿਖਾਂਗਾ ਅਤੇ ਨਾ ਹੀ ਗਾਵਾਂਗਾ।

ਮਾਂ ਨੂੰ ਗੱਦਾਰ ਕਿਹਾ ਗਿਆ

ਗੁਰਦਾਸ ਮਾਨ ਨੇ ਅੱਗੇ ਕਿਹਾ ਕਿ ਹਰ ਕਿਸੇ ਨੇ ਗਲਤੀ ਕੀਤੀ ਹੈ, ਦੁਨੀਆ ਦਾ ਕੋਈ ਵੀ ਇਨਸਾਨ ਅਜਿਹਾ ਨਹੀਂ ਹੈ ਜਿਸ ਨੇ ਗਲਤੀ ਨਾ ਕੀਤੀ ਹੋਵੇ। ਮੈਂ ਮਨੁੱਖ ਹਾਂ। ਜੇ ਕੋਈ ਮੇਰੀ ਮਾਂ ਨੂੰ ਗਾਲ੍ਹਾਂ ਕੱਢਦਾ, ਕੋਈ ਮੇਰੀ ਮਾਂ ਨੂੰ ਗੱਦਾਰ ਆਖਦਾ ਤਾਂ ਕੀ ਮੇਰੀ ਜ਼ਮੀਰ ਨਹੀਂ ਜਾਗਦੀ? ਮੇਰੀ ਮਾਤਾ ਜੀ ਅਤੇ ਸਾਈਂ (ਨਕੋਦਰ ਡੇਰੇ ਦੇ ਮੁੱਖ ਸੰਤ ਸਾਈਂ ਲਾਡੀ ਸ਼ਾਹ ਜੀ) ਨੂੰ ਗਾਲ੍ਹਾਂ ਕੱਢੀਆਂ ਗਈਆਂ। ਮੇਰੀ ਮਾਂ ਨੂੰ ਦੱਸਿਆ ਗਿਆ ਕਿ ਗੁਰਦਾਸ ਨੂੰ ਜਨਮ ਦੇਣ ਵਾਲੀ ਮਾਂ ਗੱਦਾਰ ਸੀ। ਤੁਹਾਨੂੰ ਦੱਸ ਦੇਈਏ ਕਿ ਗੁਰਦਾਸ ਮਾਨ ਦਾ ਕੁਝ ਹੀ ਦਿਨਾਂ ਚ ਅਮਰੀਕਾ ਚ ਵੱਡਾ ਸ਼ੋਅ ਹੈ।

ਲਾਡੀ ਸਾਈਂ ਨੂੰ ਗੁਰੂ ਅਮਰਦਾਸ ਦਾ ਵੰਸ਼ਜ ਕਹਿਣ ‘ਤੇ ਵਧ ਗਿਆ ਵਿਵਾਦ

ਸਾਲ 2021 ਵਿੱਚ, ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਨਕੋਦਰ ਦਰਗਾਹ ਦੀ ਗੱਦੀ ਨਾਲ ਸਬੰਧਿਤ ਲਾਡੀ ਸਾਂਈ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਵੰਸ਼ਜ ਕਹਿਣ ਦੇ ਮਾਮਲੇ ਵਿੱਚ ਸਿੱਖ ਭਾਈਚਾਰੇ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਸੀ। ਜਿਸ ਤੋਂ ਬਾਅਦ ਗੁਰਦਾਸ ਮਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਜਲੰਧਰ ‘ਚ ਕਈ ਪ੍ਰਦਰਸ਼ਨ ਕੀਤੇ ਅਤੇ ਹਾਈਵੇ ਜਾਮ ਕਰ ਦਿੱਤਾ ਗਿਆ।

ਹਾਲਾਂਕਿ ਇਸ ਸਾਲ ਹੀ ਉਨ੍ਹਾਂ ਨੂੰ ਇਸ ਮਾਮਲੇ ‘ਚ ਅਦਾਲਤ ਤੋਂ ਰਾਹਤ ਮਿਲੀ ਹੈ। ਪਰ ਗੁਰਦਾਸ ਮਾਨ ਦੇ ਇਸ ਬਿਆਨ ‘ਤੇ ਸਿੱਖ ਜਥੇਬੰਦੀਆਂ ਨੇ ਕਾਫੀ ਇਤਰਾਜ਼ ਜਤਾਇਆ ਸੀ। ਫੇਸਬੁੱਕ ‘ਤੇ ਸ਼ੇਅਰ ਕੀਤੀ ਵੀਡੀਓ ‘ਚ ਗੁਰਦਾਸ ਮਾਨ ਨੇ ਕਿਹਾ ਸੀ ਕਿ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਜੇਕਰ ਅਜਿਹਾ ਹੋਇਆ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।

ਹਿੰਦੀ ਨੂੰ ਪਹਿਲੀ ਭਾਸ਼ਾ ਅਤੇ ਪੰਜਾਬੀ ਨੂੰ ਦੂਜੀ ਭਾਸ਼ਾ ਕਹਿਣ ਨੂੰ ਲੈ ਕੇ ਹੋਇਆ ਸੀ ਵਿਵਾਦ

ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਮਾਂ ਬੋਲੀ ਬਾਰੇ ਗੁਰਦਾਸ ਮਾਨ ਨੇ ਕਿਹਾ ਸੀ ਕਿ ਸਾਡੀ ਪਹਿਲੀ ਭਾਸ਼ਾ ਹਿੰਦੀ ਅਤੇ ਫਿਰ ਪੰਜਾਬੀ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਇਸ ਬਿਆਨ ਨੇ ਕਾਫੀ ਵਿਵਾਦ ਛੇੜ ਦਿੱਤਾ ਸੀ। ਇਸ ‘ਤੇ ਲੋਕਾਂ ਨੇ ਗੁਰਦਾਸ ਮਾਨ ਨੂੰ ਮਾੜਾ ਵੀ ਬੋਲਿਆ ਅਤੇ ਉਨ੍ਹਾਂ ਦਾ ਸਖ਼ਤ ਵਿਰੋਧ ਵੀ ਕੀਤਾ ਗਿਆ। ਇਸ ਦੌਰਾਨ ਕਈ ਲੋਕਾਂ ਨੇ ਗੁਰਦਾਸ ਮਾਨ ਦੀ ਮਾਂ ਨੂੰ ਗਾਲ੍ਹਾਂ ਵੀ ਕੱਢੀਆਂ। ਜਿਸ ਤੋਂ ਬਾਅਦ ਗੁਰਦਾਸ ਮਾਨ ਨੇ ਵੀ ਇਹਨਾਂ ਸਾਰੀਆਂ ਘਟਨਾਵਾਂ ਨੂੰ ਲੈ ਕੇ ਸਾਲ 2022 ਵਿੱਚ ਇੱਕ ਗੀਤ ਬਣਾਇਆ ਅਤੇ ਉਸ ਵਿੱਚ ਸਾਰੀਆਂ ਗੱਲਾਂ ਕਹੀਆਂ।

Exit mobile version