ਲਾਰੈਂਸ ਬਿਸ਼ਨੋਈ ਨੂੰ ਭੇਜਾਂ... Salman Khan ਦੇ ਪਿਤਾ ਸਲੀਮ ਖਾਨ ਨੂੰ ਔਰਤ ਨੇ ਦਿੱਤੀ ਧਮਕੀ | salman-khan-father-salim-khan-getS-threat-from-woman came on scooty in the name of -Lawrence Bishnoi more detail in punjabi Punjabi news - TV9 Punjabi

ਗਰਲਫਰੈਂਡ ਨੂੰ ਇੰਪਰੈਸ ਕਰਨ ਲਈ ਸਲੀਮ ਖਾਨ ਨੂੰ ਦਿੱਤੀ ਧਮਕੀ, ਹਿਰਾਸਤ ‘ਚ ਆਰੋਪੀ ਕਪਲ

Updated On: 

19 Sep 2024 13:43 PM

Salman Khan Father Salim Khan: ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਲਾਰੇਂਸ ਬਿਸ਼ਨੋਈ ਦੇ ਨਾਂ 'ਤੇ ਅਣਪਛਾਤੀ ਔਰਤ ਨੇ ਧਮਕੀ ਦਿੱਤੀ ਹੈ। ਸਵੇਰ ਦੀ ਸੈਰ ਲਈ ਨਿਕਲੇ ਸਲੀਮ ਖਾਨ ਦੇ ਕੋਲ ਆ ਕੇ ਔਰਤ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ। ਫਿਲਹਾਲ ਮਹਿਲਾ ਦੇ ਖਿਲਾਫ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਫਿਲਹਾਲ ਸੀਸੀਟੀਵੀ ਦੀ ਮਦਦ ਨਾਲ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਗਰਲਫਰੈਂਡ ਨੂੰ ਇੰਪਰੈਸ ਕਰਨ ਲਈ ਸਲੀਮ ਖਾਨ ਨੂੰ ਦਿੱਤੀ ਧਮਕੀ, ਹਿਰਾਸਤ ਚ ਆਰੋਪੀ ਕਪਲ

Salman ਦੇ ਪਿਤਾ ਸਲੀਮ ਖਾਨ ਨੂੰ ਔਰਤ ਨੇ ਦਿੱਤੀ ਧਮਕੀ

Follow Us On

Salman khan Father Salim Khan: ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੂੰ ਕਈ ਵਾਰ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਗਲੈਕਸੀ ਅਪਾਰਟਮੈਂਟ ਵਿੱਚ ਗੋਲੀਬਾਰੀ ਹੋਈ ਸੀ। ਹੁਣ ਕੁਝ ਮਹੀਨਿਆਂ ਬਾਅਦ ਹੀ ਹੁਣ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਬੁਰਕਾ ਪਹਿਨੀ ਇਕ ਔਰਤ ਵੱਲੋਂ ਧਮਕੀ ਦਿੱਤੀ ਗਈ ਹੈ। 18 ਸਤੰਬਰ ਨੂੰ ਜਦੋਂ ਸਲੀਮ ਖਾਨ ਮਾਰਨਿੰਗ ਵਾਕ ਲਈ ਨਿਕਲੇ ਤਾਂ ਇਕ ਅਣਪਛਾਤਾ ਕਪਲ ਸਕੂਟੀ ‘ਤੇ ਉਨ੍ਹਾਂ ਕੋਲ ਆਇਆ। ਸਕੂਟੀ ਮੁੰਡਾ ਚਲਾ ਰਿਹਾ ਸੀ, ਪਿੱਛੇ ਬੈਠੀ ਔਰਤ ਸਲੀਮ ਖਾਨ ਨੂੰ ਧਮਕੀ ਦਿੰਦਿਆ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਭੇਜਾਂ?

ਸਾਰਾ ਮਾਮਲਾ 18 ਸਤੰਬਰ ਦਾ ਹੈ। ਜਦੋਂ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਗਲੈਕਸੀ ਅਪਾਰਟਮੈਂਟ ਦੇ ਬਾਹਰ ਮਾਰਨਿੰਗ ਵਾਕ ਲਈ ਗਏ ਸਨ। ਇਸ ਦੌਰਾਨ ਸਕੂਟੀ ਸਵਾਰ ਔਰਤ ਸਲੀਮ ਖਾਨ ਕੋਲ ਪਹੁੰਚ ਗਈ ਅਤੇ ਉਨ੍ਹਾਂ ਨੂੰ ਧਮਕੀ ਦੇ ਕੇ ਭੱਜ ਗਈ। ਫਿਲਹਾਲ ਇਸ ਔਰਤ ਦੇ ਖਿਲਾਫ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸੀਸੀਟੀਵੀ ਦੀ ਮਦਦ ਨਾਲ ਦੌਵਾਂ ਨੂੰ ਪੁਲਿਸ ਨੇ ਫੜ ਵੀ ਕੀਤਾ ਗਿਆ ਹੈ।

ਔਰਤ ਦੇ ਨਾਲ ਬੈਠਾ ਸੀ ਇੱਕ ਪੁਰਸ਼

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਦੇਣ ਵਾਲੀ ਔਰਤ ਇਕੱਲੀ ਨਹੀਂ ਸੀ। ਉਸ ਨਾਲ ਇੱਕ ਆਦਮੀ ਵੀ ਸੀ ਜੋ ਸਕੂਟੀ ਚਲਾ ਰਿਹਾ ਸੀ। ਦੋਵੇਂ ਸਕੂਟਰ ‘ਤੇ ਬਾਂਦਰਾ ਦੇ ਬੈਂਡ ਸਟੈਂਡ ਇਲਾਕੇ ‘ਚ ਆਏ ਸਨ। ਇਸ ਦੌਰਾਨ ਔਰਤ ਨੇ ਸਲੀਮ ਖਾਨ ਨੂੰ ਲਾਰੇਂਸ ਬਿਸ਼ਨੋਈ ਦੇ ਨਾਂ ‘ਤੇ ਧਮਕੀ ਦਿੱਤੀ। ਬੁਰਕੇ ਵਾਲੀ ਔਰਤ ਨੇ ਕਿਹਾ: “ਲਾਰੈਂਸ ਬਿਸ਼ਨੋਈ ਨੂੰ ਭੇਜਾਂ?”

ਪੁਲਿਸ ਮੁਤਾਬਿਕ, ਜਿੱਥੇ ਸਲੀਮ ਖਾਨ ਮਾਰਨਿੰਗ ਵਾਕ ਕਰ ਰਹੇ ਸਨ। ਪਿੱਛੇ ਤੋਂ ਸਕੂਟਰ ਸਵਾਰ ਦੋ ਵਿਅਕਤੀ ਆਏ। ਜਿਨ੍ਹਾਂ ਵਿੱਚੋਂ ਇੱਕ ਨੇ ਬੁਰਕਾ ਪਾਇਆ ਹੋਇਆ ਸੀ। ਜਾਂਚ ‘ਚ ਸਾਹਮਣੇ ਆਇਆ ਕਿ ਬੁਰਕਾ ਪਹਿਨਣ ਵਾਲਾ ਵਿਅਕਤੀ ਮਰਦ ਨਹੀਂ ਸਗੋਂ ਔਰਤ ਸੀ। ਜਿਵੇਂ ਹੀ ਸਕੂਟੀ ਸਲੀਮ ਖਾਨ ਕੋਲ ਰੁਕੀ ਤਾਂ ਮਹਿਲਾ ਨੇ ਉਨ੍ਹਾਂ ਨੂੰ ਧਮਕੀ ਦਿੰਦਿਆਂ ਕਿਹਾ: ਲਾਰੈਂਸ ਬਿਸ਼ਨੋਈ ਨੂੰ ਭੇਜਾਂ? ਇਸ ਤੋਂ ਪਹਿਲਾਂ ਕਿ ਸਲੀਮ ਖਾਨ ਕੁਝ ਸਮਝ ਪਾਉਂਦੇ ਜਾਂ ਕਿਸੇ ਨੂੰ ਦੱਸਦੇ, ਦੋਵੇਂ ਉੱਥੋਂ ਫਰਾਰ ਹੋ ਗਏ। ਮਾਮਲੇ ਦੀ ਸੂਚਨਾ ਤੁਰੰਤ ਬਾਂਦਰਾ ਪੁਲਿਸ ਨੂੰ ਦਿੱਤੀ ਗਈ। ਜਿਸਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਦੀ ਮਦਦ ਨਾਲ ਦੋਵਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।

ਹਿਰਾਸਤ ‘ਚ ਧਮਕੀ ਦੇਣ ਵਾਲਾ ਜੋੜਾ

ਸੂਤਰਾਂ ਅਨੁਸਾਰ ਗ੍ਰਿਫ਼ਤਾਰ ਪੁਰਸ਼ ਮੁਲਜ਼ਮ ਮਾਮੂਲੀ ਅਪਰਾਧੀ ਹੈ। ਹਾਲਾਂਕਿ, ਕੋਈ ਉਹ ਕੋਈ ਹਿਸਟ੍ਰੀਸ਼ੀਟਰ ਨਹੀਂ ਹੈ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਬੁਰਕੇ ਵਾਲੀ ਔਰਤ ਸਕੂਟੀ ਚਲਾ ਰਹੇ ਵਿਅਕਤੀ ਦੀ ਪ੍ਰੇਮਿਕਾ ਹੈ। ਅਤੇ ਇੰਪ੍ਰੈਸ਼ਨ ਜਮਾਉਣ ਲਈ, ਉਸਨੇ ਬਾਲੀਵੁੱਡ ਦੇ ਸੁਲਤਾਨ ਨੂੰ ਧਮਕੀ ਦੇਣ ਦੀ ਪਲਾਨਿੰਗ ਕੀਤੀ ਸੀ। ਫਿਲਹਾਲ ਪੁਲਿਸ ਹਰ ਐਂਗਲ ਤੋਂ ਪੁੱਛਗਿੱਛ ਕਰ ਰਹੀ ਹੈ। ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ। ਦਰਅਸਲ, ਇਸ ਤੋਂ ਪਹਿਲਾਂ ਵੀ ਲਾਰੇਂਸ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਕੀਤੀ ਸੀ। ਇਸ ਤੋਂ ਪਹਿਲਾਂ ਸਲਮਾਨ ਦੇ ਘਰ ਅਤੇ ਫਾਰਮ ਹਾਊਸ ਦੀ ਰੇਕੀ ਵੀ ਕੀਤੀ ਗਈ ਸੀ।

Exit mobile version