ਕਪਿਲ ਸ਼ਰਮਾ ਦੀ ਟੀਮ ਪਹੁੰਚੀ ਅੰਮ੍ਰਿਤਸਰ, ਨਵੇਂ ਸੀਜ਼ਨ ਲਈ ਬਾਘਾ ਬਾਰਡਰ ‘ਤੇ ਪ੍ਰਮੋਸ਼ਨ, ਗੋਲਡਨ ਟੈਂਪਲ ਟੇਕਿਆ ਮੱਥਾ

Updated On: 

16 Sep 2024 17:28 PM

ਕਪਿਲ ਸ਼ਰਮਾ ਦੇ ਸ਼ੋਅ ਦਾ ਸੀਜ਼ਨ 2 ਨੈੱਟਫਲਿਕਸ 'ਤੇ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਹਾਲਾਂਕਿ, ਉਨ੍ਹਾਂ ਦਾ ਪਹਿਲਾ ਸੀਜ਼ਨ ਓਟੀਟੀ 'ਤੇ ਕੁੱਝ ਕਮਾਲ ਨਹੀਂ ਕਰ ਸਕਿਆ ਸੀ, ਪਰ ਫੈਨਸ ਨੂੰ ਸੀਜ਼ਨ 2 ਤੋਂ ਕਾਫੀ ਉਮੀਦਾਂ ਹਨ।

ਕਪਿਲ ਸ਼ਰਮਾ ਦੀ ਟੀਮ ਪਹੁੰਚੀ ਅੰਮ੍ਰਿਤਸਰ, ਨਵੇਂ ਸੀਜ਼ਨ ਲਈ ਬਾਘਾ ਬਾਰਡਰ ਤੇ ਪ੍ਰਮੋਸ਼ਨ, ਗੋਲਡਨ ਟੈਂਪਲ ਟੇਕਿਆ ਮੱਥਾ
Follow Us On

ਕਾਮੇਡੀਅਨ ਕਪਿਲ ਸ਼ਰਮਾ ਬੀਤੀ ਦਿਨੀਂ ਆਪਣੀ ਟੀਮ ਨਾਲ ਅੰਮ੍ਰਿਤਸਰ ਪਹੁੰਚੇ। ਉਹ ਟੀਮ ਦੇ 41 ਮੈਂਬਰਾਂ ਨਾਲ ਬਾਘਾ ਬਾਰਡਰ ਪਹੁੰਚੇ ‘ਤੇ ਸ਼ੋਅ ਦੀ ਪ੍ਰਮੋਸ਼ਨ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਹਰਮੰਦਿਰ ਸਾਹਿਬ ਮੱਥਾ ਟੇਕਿਆ।

ਕਪਿਲ ਸ਼ਰਮਾ ਦੇ ਸ਼ੋਅ ਦਾ ਸੀਜ਼ਨ 2 ਨੈੱਟਫਲਿਕਸ ‘ਤੇ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਹਾਲਾਂਕਿ, ਉਨ੍ਹਾਂ ਦਾ ਪਹਿਲਾ ਸੀਜ਼ਨ ਓਟੀਟੀ ‘ਤੇ ਕੁੱਝ ਕਮਾਲ ਨਹੀਂ ਕਰ ਸਕਿਆ ਸੀ, ਪਰ ਫੈਨਸ ਨੂੰ ਸੀਜ਼ਨ 2 ਤੋਂ ਕਾਫੀ ਉਮੀਦਾਂ ਹਨ।

ਕਪਿਲ ਸ਼ਰਮਾ ਸ਼ੋਅ ਦੀ ਟੀਮ ਨਾਲ ਐਤਵਾਰ ਨੂੰ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਉਹ ਕਈ ਥਾਂਵਾ ‘ਤੇ ਗਏ। ਉਨ੍ਹਾਂ ਨੇ ਸ਼ਾਮ ਨੂੰ ਬਾਘਾ ਬਾਰਡਰ ‘ਤ ਰਿਟ੍ਰੀਟ ਸੈਰੇਮਨੀ ਦੇਖੀ ਤੇ ਨਾਲ ਹੀ ਉਨ੍ਹਾਂ ਨੇ ਬੀਐਸਐਫ ਦੇ ਜਵਾਨਾਂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੀਐਸਐਫ ਟੀਮ ਦਾ ਦੇਸ਼ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ।

ਟੀਮ ‘ਚ ਕਪਿਲ ਸ਼ਰਮਾ ਤੋਂ ਇਲਾਵਾ ਅਰਚਨਾ ਪੂਰਨ ਸਿੰਘ, ਕੁਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ, ਸੁਨੀਲ ਗ੍ਰੋਵਰ ਤੇ ਡਾਇਰੈਕਟਰਸ ਸਮੇਤ ਕੁੱਲ 41 ਮੈਂਬਰ ਸਨ। ਬਾਘਾ ਬਾਰਡਰ ‘ਤੇ ਰਿਟ੍ਰੀਟ ਸੈਰੇਮਨੀ ਦੇਖਣ ਤੋਂ ਬਾਅਦ ਉਨ੍ਹਾਂ ਨੇ ਬੀਐਸਐਫ ਗੈਲਰੀ ਦੇਖੀ ਤੇ ਜ਼ੀਰੋ ਲਾਈਨ ਦਾ ਦੌਰਾ ਵੀ ਕੀਤਾ। ਇਸ ਤੋਂ ਬਾਅਦ ਪੂਰੀ ਟੀਮ ਨੇ ਬੀਐਸਐਫ ਜਵਾਨਾਂ ਨਾਲ ਗੈਟ-ਟੂ-ਗੈਦਰ ਪ੍ਰੋਗਰਾਮ ‘ਚ ਹਿੱਸਾ ਲਿਆ।

ਕਪਿਲ ਸ਼ਰਮਾ ਦੇਰ ਰਾਤ ਮੁੰਬਈ ਪਰਤ ਗਏ, ਪਰ ਉਨ੍ਹਾਂ ਦੀ ਟੀਮ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀ। ਕੀਕੂ ਸ਼ਾਰਦਾ, ਕ੍ਰਿਸ਼ਨਾ, ਰਾਜੀਵ ਦੇ ਨਾਲ ਸੁਨੀਲ ਗ੍ਰੋਵਰ ਨੇ ਵੀ ਗੋਲਡਨ ਟੈਂਪਲ ‘ਚ ਨਵੇਂ ਸ਼ੋਅ ਦੀ ਕਾਮਯਾਬੀ ਲਈ ਅਰਦਾਸ ਕੀਤੀ।

Related Stories
ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਸੰਗਮ ‘ਚ ਲਗਾਈ ਡੁਬਕੀ, ਮਹਾਂਕੁੰਭ ਦੀ ਵੀਡੀਓ ਸਾਂਝੀ ਕਰ ਕਹੀ ਇਹ ਵੱਡੀ ਗੱਲ
ਅਕਸ਼ੈ ਕੁਮਾਰ ਨੇ ਕਾਮੇਡੀ ਛੱਡ ਕੇ ਦੇਸ਼ ਭਗਤੀ ਦੀਆਂ ਫਿਲਮਾਂ ‘ਤੇ ਖੇਡਿਆ ਦਾਅ, ਜਾਣੋ ਬਾਕਸ ਆਫਿਸ ‘ਤੇ ਕੀ ਹਾਲ ਰਿਹਾ?
ਪੁਰਾਣੀ ਜ਼ਿੰਦਗੀ ਨੂੰ ਪਿੱਛੇ ਛੱਡ ਕੀਤਾ ਪਿੰਡ ਦਾਨ … ਮਮਤਾ ਕੁਲਕਰਨੀ ਹੁਣ ਕਹੀ ਜਾਵੇਗੀ ਮਹਾਮੰਡੇਲਸ਼ਵਰ ਸ਼੍ਰੀ ਯਮਾਈ ਮਮਤਾ ਨੰਦ ਗਿਰੀ
ਸੈਫ ਅਲੀ ਖਾਨ ਕੇਸ ਨਾਲ ਜੁੜੇ ਉਹ 12 ਸਵਾਲ, ਜਿਨ੍ਹਾਂ ਨੂੰ ਪੁਲਿਸ 9 ਦਿਨਾਂ ਬਾਅਦ ਵੀ ਨਹੀਂ ਕਰ ਸਕੀ ਹੱਲ
ਕੀ ਤੁਹਾਨੂੰ ਹਮਲਾਵਰ ਦਾ ਚਿਹਰਾ ਯਾਦ ਹੈ? ਤੁਸੀਂ ਆਪਣੇ ਘਰ ਵਿੱਚ ਸੀਸੀਟੀਵੀ ਕਿਉਂ ਨਹੀਂ ਲਗਾਏ? ਪੁਲਿਸ ਨੇ 1 ਘੰਟੇ ਦੀ ਪੁੱਛਗਿੱਛ ਦੌਰਾਨ ਸੈਫ ਤੋਂ ਇਹ ਸਵਾਲ ਪੁੱਛੇ
Saif Ali Khan: ਦਾਲ ਵਿੱਚ ਕੁਝ ਕਾਲਾ ਹੈ… ਸੈਫ ਦੇ ਸਮਰਥਨ ਵਿੱਚ ਆਈ ਪੂਜਾ ਭੱਟ, ਲੋਕਾਂ ਨੂੰ ਦਿੱਤਾ ਢੁੱਕਵਾਂ ਜਵਾਬ