Actor Ranbir Kapoor: ਫਿਲਮਾਂ ਸਿਰਫ ਮਨੋਰੰਜਨ ਲਈ ਬਣਾਈਆਂ ਜਾਂਦੀਆਂ ਹਨ : ਰਣਬੀਰ ਕਪੂਰ

Published: 

03 Mar 2023 16:11 PM

ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਤੂ ਝੂਠੀ ਮੈਂ ਮੱਕੜ' ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 8 ਮਾਰਚ ਨੂੰ ਹੋਲੀ ਦੇ ਮੌਕੇ 'ਤੇ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।

Actor Ranbir Kapoor: ਫਿਲਮਾਂ ਸਿਰਫ ਮਨੋਰੰਜਨ ਲਈ ਬਣਾਈਆਂ ਜਾਂਦੀਆਂ ਹਨ : ਰਣਬੀਰ ਕਪੂਰ
Follow Us On

ਬਾਲੀਵੁੱਡ ਨਿਊਜ: ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ ‘ਤੂ ਝੂਠੀ ਮੈਂ ਮੱਕੜ’ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 8 ਮਾਰਚ ਨੂੰ ਹੋਲੀ ਦੇ ਮੌਕੇ ‘ਤੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਉਹ ਲਗਾਤਾਰ ਇਸ ਦੇ ਪ੍ਰਚਾਰ ‘ਚ ਲੱਗੇ ਹੋਏ ਹਨ। ਹਾਲ ਹੀ ‘ਚ ਅਦਾਕਾਰ ਫਿਲਮ ਦੀ ਪ੍ਰਮੋਸ਼ਨ ਲਈ ਲਖਨਊ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਮੋਸ਼ਨ ਦੇ ਨਾਲ-ਨਾਲ ਬੌਲੀਵੁੱਡ ਵਿੱਚ ਚੱਲ ਰਹੇ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲ ਕੀਤੀ। ਇਹ ਮੁੱਦਾ ਬਾਲੀਵੁੱਡ ਦੇ ਬਾਈਕਾਟ ਦਾ ਸੀ। ਜਦੋਂ ਪੱਤਰਕਾਰਾਂ ਨੇ ਰਣਬੀਰ ਕਪੂਰ ਨਾਲ ਬੌਲੀਵੁੱਡ ਦੇ ਬਾਈਕਾਟ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ‘ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਆਓ ਜਾਣਦੇ ਹਾਂ ਬਾਲੀਵੁੱਡ ਦੇ ਬਾਈਕਾਟ ‘ਤੇ ਰਣਬੀਰ ਕਪੂਰ ਨੇ ਕੀ ਕਿਹਾ।

ਬਾਲੀਵੁੱਡ ਬਾਈਕਾਟ ਦਾ ਰੁਝਾਨ ‘ਮੈਨੂੰ ਬੇਬੁਨਿਆਦ ਲੱਗਦਾ-ਰਣਬੀਰ

ਇਸ ਦੌਰਾਨ ਜਦੋਂ ਰਣਬੀਰ ਕਪੂਰ ਨੂੰ ਬਾਲੀਵੁੱਡ ‘ਚ ਚੱਲ ਰਹੇ ਬਾਈਕਾਟ ਦੇ ਰੁਝਾਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ‘ਚ ਜਵਾਬ ਦਿੱਤਾ ਕਿ ਫਿਲਮਾਂ ਸਿਰਫ ਅਤੇ ਸਿਰਫ ਤੁਹਾਡੇ ਮਨੋਰੰਜਨ ਲਈ ਬਣਾਈਆਂ ਜਾਂਦੀਆਂ ਹਨ। ਬਾਲੀਵੁੱਡ ਬਾਈਕਾਟ ਦਾ ਰੁਝਾਨ ‘ਮੈਨੂੰ ਬੇਬੁਨਿਆਦ ਲੱਗਦਾ ਹੈ, ਮੈਂ ਕੁਝ ਨਹੀਂ ਕਹਾਂਗਾ’। ਇਹ ਸਾਰੀਆਂ ਚੀਜ਼ਾਂ, ਬਾਲੀਵੁੱਡ ਦਾ ਬਾਈਕਾਟ ਕਰਨਾ, ਮਹਾਂਮਾਰੀ ਤੋਂ ਬਾਅਦ ਬਹੁਤ ਸਾਰੀਆਂ ਨਕਾਰਾਤਮਕ ਚੀਜ਼ਾਂ ਆ ਰਹੀਆਂ ਸਨ ਅਤੇ ਮੈਨੂੰ ਇਹ ਸਭ ਬਕਵਾਸ ਲੱਗੀਆਂ। ਫਿਲਮਾਂ ਮਨੋਰੰਜਨ ਲਈ ਬਣਾਈਆਂ ਜਾਂਦੀਆਂ ਹਨ, ਅਸੀਂ ਦੁਨੀਆ ਨੂੰ ਨਹੀਂ ਬਚਾ ਰਹੇ ਹਾਂ।

ਅਸੀਂ ਸਿਰਫ ਦਰਸ਼ਕਾਂ ਦੇ ਤਣਾਅ ਨੂੰ ਦੂਰ ਕਰ ਰਹੇ ਹਾਂ-ਰਣਬੀਰ

ਇਸ ਦੇ ਨਾਲ ਹੀ ਰਣਬੀਰ ਕਪੂਰ ਨੇ ਕਿਹਾ ਕਿ ਅਸੀਂ ਦਰਸ਼ਕਾਂ ਲਈ ਹੀ ਫਿਲਮਾਂ ਬਣਾ ਰਹੇ ਹਾਂ। ਉਹ ਆਪਣੀਆਂ ਚਿੰਤਾਵਾਂ ਨੂੰ ਭੁੱਲ ਸਕਦੇ ਹਨ, ਉਹ ਫਿਲਮ ਦੇਖਣ ਲਈ ਥੀਏਟਰ ਆਉਂਦੇ ਹਨ ਅਤੇ ਅਸਲ ਵਿੱਚ ਚੰਗਾ ਸਮਾਂ ਬਿਤਾਉਂਦੇ ਹਨ। ਮੈਨੂੰ ਬਾਈਕਾਟ ਦੀ ਇਹ ਸਾਰੀ ਗੱਲ ਸਮਝ ਨਹੀਂ ਆਉਂਦੀ ਕਿਉਂਕਿ ਕੋਈ ਵੀ ਕੁਝ ਨਹੀਂ ਕਰ ਰਿਹਾ, ਇਹ ਗਲਤ ਹੈ। ਹਰ ਕੋਈ ਆਪਣੇ ਆਪ ਦਾ ਸਭ ਤੋਂ ਵਧੀਆ ਸੰਸਕਰਣ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਮਨੋਰੰਜਕ ਹੈ’।

ਸ਼ਰਧਾ ਅਤੇ ਰਣਬੀਰ ਪਿਆਰ ਦਾ ਨਵਾਂ ਮਤਲਬ ਸਮਝਾਉਣਗੇ

ਲਵ ਰੰਜਨ ਦੁਆਰਾ ਨਿਰਦੇਸ਼ਿਤ ਰੋਮਾਂਟਿਕ ਕਾਮੇਡੀ-ਡਰਾਮਾ ਫਿਲਮ ‘ਤੂੰ ਝੂਠੀ ਮੈਂ ਮੱਕਾਰ’ 8 ਮਾਰਚ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ‘ਚ ਪਹਿਲੀ ਵਾਰ ਸ਼ਰਧਾ ਅਤੇ ਰਣਬੀਰ ਦੀ ਜੋੜੀ ਨਜ਼ਰ ਆਵੇਗੀ। ਫਿਲਮ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟ੍ਰੇਲਰ ਵਿੱਚ ਜੋ ਦਿਖਾਇਆ ਗਿਆ ਹੈ, ਫਿਲਮ ਉਨ੍ਹਾਂ ਨੌਜਵਾਨਾਂ ਲਈ ਇੱਕ ਸਬਕ ਹੈ ਜੋ ਪਿਆਰ ਕਰਨਾ ਜਾਣਦੇ ਹਨ ਪਰ ਜ਼ਿੰਦਗੀ ਲਈ ਬੰਨ੍ਹਣ ਤੋਂ ਡਰਦੇ ਹਨ। ਫਿਲਮ ਨੂੰ ਦਰਸ਼ਕ ਕਿੰਨਾ ਪਸੰਦ ਕਰਦੇ ਹਨ, ਇਹ ਤਾਂ ਹੋਲੀ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਰਣਬੀਰ ਕਪੂਰ ਨੇ ਆਪਣੇ ਇੰਟਰਵਿਊ ‘ਚ ਬਾਲੀਵੁੱਡ ਦੇ ਬਾਈਕਾਟ ਨੂੰ ਲੈ ਕੇ ਆਪਣੀ ਰਾਏ ਸਪੱਸ਼ਟ ਕਰਕੇ ਕਈਆਂ ਦੇ ਮੂੰਹ ਬੰਦ ਕਰ ਦਿੱਤੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ