ਦਿਲਜੀਤ ਕੋਲ ਨਹੀਂ ਸਨ “ਬਾਰਡਰ” ਦੇਖਣ ਲਈ ਪੈਸੇ, VCR ‘ਤੇ ਦੇਖਣੀ ਪਈ ਸੀ ਫਿਲਮ, ਹੁਣ “ਬਾਰਡਰ 2” ਵਿੱਚ ਨਿਭਾ ਰਹੇ ਅਹਿਮ ਭੂਮਿਕਾ

Updated On: 

22 Jan 2026 14:15 PM IST

Diljit Dosanjh Share Border-2 Moments: ਦਿਲਜੀਤ ਨੇ ਕਿਹਾ ਕਿ ਸਾਰਿਆਂ ਨੂੰ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਬਾਰੇ ਜਾਣਨਾ ਚਾਹੀਦਾ ਹੈ। ਫਿਲਮ ਬਾਰਡਰ ਕਰਨ ਦੇ ਪਿੱਛੇ ਇੱਕ ਕਾਰਨ ਇਹ ਸੀ ਕਿ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਸਾਡੇ ਆਪਣੇ ਹੀ ਸਨ, ਅਤੇ ਉਨ੍ਹਾਂ ਨੂੰ ਨਿਭਾਉਣ ਦਾ ਮੌਕਾ ਨਹੀਂ ਖੁੰਝਣਾ ਸੀ। ਦੱਸ ਦੇਈਏ ਕਿ ਬਾਰਡਰ-2 ਕੱਲ੍ਹ ਰਿਲੀਜ ਹੋਣ ਜਾ ਰਹੀ ਹੈ।

ਦਿਲਜੀਤ ਕੋਲ ਨਹੀਂ ਸਨ ਬਾਰਡਰ ਦੇਖਣ ਲਈ ਪੈਸੇ, VCR ਤੇ ਦੇਖਣੀ ਪਈ ਸੀ ਫਿਲਮ, ਹੁਣ ਬਾਰਡਰ 2 ਵਿੱਚ ਨਿਭਾ ਰਹੇ ਅਹਿਮ ਭੂਮਿਕਾ

Photo : teamdiljitglobal

Follow Us On

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ 23 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਆਪਣੀ ਫਿਲਮ “ਬਾਰਡਰ-2” ਤੋਂ ਪਹਿਲਾਂ ਫਿਲਮ “ਬਾਰਡਰ” ਨਾਲ ਜੁੜੇ ਕਿੱਸੇ ਸਾਂਝੇ ਕੀਤੇ ਹਨ। ਇੰਸਟਾਗ੍ਰਾਮ ‘ਤੇ 58 ਸਕਿੰਟ ਦਾ ਵੀਡੀਓ ਅਪਲੋਡ ਕਰਦੇ ਹੋਏ, ਦਿਲਜੀਤ ਨੇ ਦੱਸਿਆ ਕਿ ਜਦੋਂ “ਬਾਰਡਰ” ਰਿਲੀਜ਼ ਹੋਈ, ਤਾਂ ਉਹ ਪੈਸੇ ਨਾ ਹੋਣ ਕਾਰਨ ਇਸਨੂੰ ਸਿਨੇਮਾਘਰ ਵਿੱਚ ਨਹੀਂ ਦੇਖ ਸਕੇ ਸਨ।

ਦਿਲਜੀਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਈ ਦੋਸਤ ਫਿਲਮ ਦੇਖਣ ਲਈ ਸ਼ਹਿਰ ਗਏ ਸਨ। ਉਨ੍ਹਾਂਨੇ ਇਸਨੂੰ ਬਹੁਤ ਦੇਰ ਬਾਅਦ VCR ‘ਤੇ ਦੇਖਿਆ। “ਬਾਰਡਰ” ਦੇਖਣ ਤੋਂ ਬਾਅਦ ਹੀ ਉਨ੍ਹਾਂਨੂੰ ਸੈਨਿਕਾਂ ਦੇ ਜੀਵਨ ਬਾਰੇ ਪਤਾ ਲੱਗਾ। ਉਨ੍ਹਾਂਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਵੀ ਫੌਜੀ ਸਨ, ਅਤੇ ਉਨ੍ਹਾਂ ਨੂੰ ਬਚਪਨ ਤੋਂ ਹੀ ਸੈਨਿਕਾਂ ਪ੍ਰਤੀ ਬਹੁਤ ਸਤਿਕਾਰ ਰਿਹਾ ਹੈ।

“ਬਾਰਡਰ 2” ਦੀ ਸ਼ੂਟਿੰਗ ਦੌਰਾਨ ਰੋਡਵੇਜ਼ ਬੱਸ ਵਿੱਚ ਯਾਤਰਾ ਕਰਦੇ ਸਮੇਂ, ਉਨ੍ਹਾਂਨੇ ਆਪਣੇ ਪਿਤਾ ਨੂੰ ਯਾਦ ਕੀਤਾ ਅਤੇ ਰੋਡਵੇਜ਼ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੇ ਪਿਤਾ ਰੋਡਵੇਜ਼ ਵਿਭਾਗ ਵਿੱਚ ਕੰਮ ਕਰਦੇ ਸਨ।

ਦਿਲਜੀਤ ਨੇ ਫਿਲਮ ਬਾਰੇ ਸ਼ੇਅਰ ਕੀਤਾ ਕਈ ਵੱਡੀਆਂ ਗੱਲਾਂ…

  1. ਫਿਲਮ “ਬਾਰਡਰ” ਨਾਲ ਬਚਪਨ ਦਾ ਜੁੜਾਅ: ਦਿਲਜੀਤ ਨੇ ਦੱਸਿਆ ਕਿ ਉਹ ਬਹੁਤ ਛੋਟੇ ਸਨ ਜਦੋਂ 1997 ਵਿੱਚ ਪਹਿਲੀ ਫਿਲਮ “ਬਾਰਡਰ” ਰਿਲੀਜ਼ ਹੋਈ ਸੀ। ਉਨ੍ਹਾਂ ਨੇ ਇਸਨੂੰ ਸਿਨੇਮਾ ਹਾਲ ਵਿੱਚ ਨਹੀਂ, ਸਗੋਂ ਵੀਸੀਆਰ ‘ਤੇ ਦੇਖਿਆ ਸੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਫਿਲਮ ਦੇਖਣ ਤੋਂ ਬਾਅਦ ਉਨ੍ਹਾਂਦੇ ਅੰਦਰ ਪੈਦਾ ਹੋਈ ਦੇਸ਼ ਭਗਤੀ ਦੀ ਭਾਵਨਾ ਅੱਜ ਵੀ ਉਹੀ ਹੈ। ਉਨ੍ਹਾਂ ਦੇ ਲਈ, ਇਸ ਫਿਲਮ ਦਾ ਹਿੱਸਾ ਬਣਨਾ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਹੈ।
  2. ਸੰਨੀ ਦਿਓਲ ਦੇ ਵੱਡੇ ਫੈਨ: ਦਿਲਜੀਤ ਨੇ ਦੱਸਿਆ ਕਿ ਉਹ ਸੰਨੀ ਦਿਓਲ ਦੇ ਬਹੁਤ ਵੱਡਾ ਫੈਨ ਹਨ। ਉਨ੍ਹਾਂ ਨੇ ਸਾਂਝਾ ਕੀਤਾ ਕਿ ਸੈੱਟ ‘ਤੇ ਸੰਨੀ ਭਾਜੀ ਨਾਲ ਕੰਮ ਕਰਨਾ ਉਨ੍ਹਾਂਦੇ ਲਈ ਇੱਕ “ਫੈਨ ਮੋਮੇਂਟ” ਵਰਗਾ ਸੀ। ਉਨ੍ਹਾਂਨੇ ਕਿਹਾ, “ਉਸ ਵਿਅਕਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਕ੍ਰੀਨ ਸਾਂਝੀ ਕਰਨਾ ਮਾਣ ਵਾਲੀ ਗੱਲ ਹੈ ਜਿਨ੍ਹਾਂ ਦੀਆਂ ਫਿਲਮਾਂ ਅਸੀਂ ਬਚਪਨ ਵਿੱਚ ਦੇਖਦੇ ਹੋਏ ਵੱਡੇ ਹੋਏ ਹਾਂ।”
  3. ਸਕ੍ਰਿਪਟ ਸੁਣੇ ਬਿਨਾਂ ਵੀ ਹਾਂ ਕਹਿ ਦਿੱਤਾ: ਦਿਲਜੀਤ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਜਦੋਂ ਉਨ੍ਹਾਂਨੂੰ ਇਸ ਭੂਮਿਕਾ ਲਈ ਫੋਨ ਆਇਆ ਤਾਂ ਉਨ੍ਹਾਂਨੇ ਸਕ੍ਰਿਪਟ ਪੜ੍ਹੇ ਬਿਨਾਂ ਵੀ ਹਾਂ ਕਹਿ ਦਿੱਤੀ। ਉਨ੍ਹਾਂ ਲਈ, ‘ਬਾਰਡਰ’ ਸਿਰਫ਼ ਇੱਕ ਫਿਲਮ ਨਹੀਂ ਹੈ, ਸਗੋਂ ਇੱਕ ਭਾਵਨਾ ਹੈ। ਉਨ੍ਹਾਂ ਕਿਹਾ ਕਿ ਇੱਕ ਪੰਜਾਬੀ ਹੋਣ ਦੇ ਨਾਤੇ, ਉਨ੍ਹਾਂ ਲਈ ਇਹ ਬਹੁਤ ਵੱਡਾ ਸਨਮਾਨ ਹੈ ਕਿ ਉਹ ਸਿਪਾਹੀਆਂ ਦੀ ਕਹਾਣੀ ਨੂੰ ਪਰਦੇ ‘ਤੇ ਜੀ ਰਹੇ ਹਨ।
  4. ਦਿਲਜੀਤ ਦੋਸਾਂਝ ਨੇ ਦੱਸਿਆ ਕਿ ਜਦੋਂ ਫਿਲਮ ‘ਬਾਰਡਰ’ ਰਿਲੀਜ਼ ਹੋਈ ਸੀ, ਤਾਂ ਉਨ੍ਹਾਂ ਦੇ ਪਿੰਡ ਦੇ ਬਹੁਤ ਸਾਰੇ ਮੁੰਡੇ ਇਸਨੂੰ ਦੇਖਣ ਲਈ ਸ਼ਹਿਰ ਗਏ ਸਨ। ਦਿਲਜੀਤ ਕਹਿੰਦਾ ਹੈ ਕਿ ਉਨ੍ਹਾਂ ਨੂੰ ਵੀ ‘ਬਾਰਡਰ’ ਨੂੰ ਸਿਨੇਮਾ ਵਿੱਚ ਦੇਖਣ ਦੀ ਬਹੁਤ ਇੱਛਾ ਸੀ, ਪਰ ਉਨ੍ਹਾਂ ਨੂੰ ਘਰੋਂ ਪੈਸੇ ਨਹੀਂ ਮਿਲ ਸਕੇ। ਇਸ ਕਾਰਨ ਉਹ ਫਿਲਮ ਦੇਖਣ ਨਹੀਂ ਜਾ ਸਕੇ।

“ਫਲਾਇੰਗ ਅਫਸਰ ਪੰਜਾਬ ਤੋਂ ਸਨ, ਇਸ ਲਈ ਹਾਂ ਕਹਿ ਦਿੱਤੀ”

ਦਿਲਜੀਤ ਨੇ ਕਿਹਾ ਕਿ ਹਰ ਕਿਸੇ ਨੂੰ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਬਾਰੇ ਪਤਾ ਹੋਣਾ ਚਾਹੀਦਾ ਹੈ, ਅਤੇ ਜੇ ਨਹੀਂ, ਤਾਂ ਉਨ੍ਹਾਂ ਨੂੰ ਉਨ੍ਹਾਂ ਬਾਰੇ ਪੜ੍ਹਨਾ ਚਾਹੀਦਾ ਹੈ। ਦਿਲਜੀਤ ਨੇ ਕਿਹਾ ਕਿ ਜਦੋਂ ਤੋਂ ਲੋਕਾਂ ਨੂੰ ਪਤਾ ਲੱਗਾ ਕਿ ਉਹ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੀ ਭੂਮਿਕਾ ਨਿਭਾ ਰਹੇ ਹਨ ਤਾਂ ਉਹ ਉਨ੍ਹਾਂ ਵਿੱਚ ਵਧੇਰੇ ਦਿਲਚਸਪੀ ਲੈਣ ਲੱਗ ਪਏ ਹਨ, ਖਾਸ ਕਰਕੇ ਨੌਜਵਾਨ ਪੀੜ੍ਹੀ।

ਜਾਣੋ ਕਿ ਬਾਰਡਰ 2 ਵਿੱਚ ਕਿਸਨੇ ਕਿਸਦੀ ਭੂਮਿਕਾ ਨਿਭਾਈ

ਬਾਰਡਰ 2 ਵਿੱਚ ਤਿੰਨੋਂ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਦੀਆਂ ਸੱਚੀਆਂ ਕਹਾਣੀਆਂ ਹਨ। ਇਹ ਜਲ ਸੈਨਾ, ਜਮੀਨੀ ਸੈਨਾ ਅਤੇ ਹਵਾਈ ਸੈਨਾ ਦੇ ਮਹਾਨ ਨਾਇਕਾਂ ਦੀ ਗਾਥਾ ਨੂੰ ਦਰਸਾਏਗਾ। ਸੰਨੀ ਦਿਓਲ 6ਵੀਂ ਸਿੱਖ ਰੈਜੀਮੈਂਟ ਦੇ ਲੈਫਟੀਨੈਂਟ ਕਰਨਲ ਫਤਿਹ ਸਿੰਘ ਕਲੇਰ ਦੀ ਭੂਮਿਕਾ ਨਿਭਾ ਰਹੇ ਹਨ, ਵਰੁਣ ਧਵਨ ਪਰਮ ਵੀਰ ਚੱਕਰ ਜੇਤੂ ਮੇਜਰ ਹੁਸ਼ਿਆਰ ਸਿੰਘ ਦਹੀਆ (3 ਗ੍ਰੇਨੇਡੀਅਰਜ਼) ਦੀ ਭੂਮਿਕਾ ਨਿਭਾਉਣਗੇ, ਅਹਾਨ ਸ਼ੈੱਟੀ ਆਈਐਨਐਸ ਖੁਖਹੀ ਦੇ ਲੈਫਟੀਨੈਂਟ ਕਮਾਂਡਰ ਐਮਐਸ ਰਾਵਤ ਦੀ ਭੂਮਿਕਾ ਨਿਭਾਉਣਗੇ, ਅਤੇ ਦਿਲਜੀਤ ਦੋਸਾਂਝ ਹਵਾਈ ਸੈਨਾ ਦੇ ਇਕਲੌਤੇ ਪਰਮ ਵੀਰ ਚੱਕਰ ਜੇਤੂ, ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੇ ਕਿਰਦਾਰ ਨੂੰ ਪਰਦੇ ਤੇ ਜੀਉਣ ਜਾ ਰਹੇ ਹਨ।

1971 ਦੀ ਜੰਗ ਵਿੱਚ ਸ਼ਹੀਦ ਹੋਏ ਸਨ ਫਲਾਇੰਗ ਅਫਸਰ ਸੇਖੋਂ

ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਲੁਧਿਆਣਾ ਦੇ ਈਸੋਵਾਲ ਦੇ ਨਿਵਾਸੀ ਸਨ। ਉਹ ਭਾਰਤੀ ਹਵਾਈ ਸੈਨਾ ਦੇ ਇਕਲੌਤੇ ਪਰਮ ਵੀਰ ਚੱਕਰ ਜੇਤੂ ਹਨ। 1971 ਦੀ ਜੰਗ ਦੌਰਾਨ, ਉਨ੍ਬਾਂ ਨੇ ਇਕੱਲੇ ਹੋਣ ਦੇ ਬਾਵਜੂਦ ਦੁਸ਼ਮਣ ਦੇ ਦੋ ਜਹਾਜ਼ਾਂ ਨੂੰ ਮਾਰ ਮੁਕਾਇਆ। ਜਦੋਂ ਉਨ੍ਹਾਂ ਦਾ ਜਹਾਜ਼ ਨੁਕਸਾਨਿਆ ਗਿਆ ਤਾਂ ਉਹ ਸ਼ਹੀਦ ਹੋ ਗਏ।