Dharmendra Funeral: ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਹੋਇਆ ਧਰਮਿੰਦਰ ਦਾ ਸਸਕਾਰ, ਪਰਿਵਾਰ ਅਤੇ ਪੂਰਾ ਬਾਲੀਵੁੱਡ ਰਿਹਾ ਮੌਜੂਦ, ਫੈਨਸ ਨਹੀਂ ਕਰ ਸਕੇ ਅੰਤਿਮ ਦਰਸ਼ਨ

Updated On: 

25 Nov 2025 14:07 PM IST

Dharmendra Cremation:ਬਾਲੀਵੁੱਡ ਇੰਡਸਟਰੀ ਵਿੱਚ "ਹੀ-ਮੈਨ" ਵਜੋਂ ਜਾਣੇ ਜਾਂਦੇ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਅਦਾਕਾਰ ਦੀ ਮੌਤ ਦੀਆਂ ਖ਼ਬਰਾਂ ਕੁਝ ਦਿਨ ਪਹਿਲਾਂ ਵੀ ਸਾਹਮਣੇ ਆਈਆਂ ਸਨ, ਪਰ ਇਹ ਝੂਠੀਆਂ ਨਿਕਲੀਆਂ। ਉਹ ਠੀਕ ਹੋ ਕੇ ਘਰ ਵਾਪਸ ਆ ਗਏ ਸਨ। ਹਾਲਾਂਕਿ, ਸੋਮਵਾਰ ਦੁਪਹਿਰ ਨੂੰ ਇੱਕ ਐਂਬੂਲੈਂਸ ਸੰਨੀ ਵਿਲਾ ਵਿੱਚ ਦਾਖਲ ਹੋਈ, ਅਤੇ ਧਰਮਿੰਦਰ ਨੂੰ ਲੈ ਕੇ ਕਿਆਸ ਅਰਾਈਆਂ ਤੇਜ਼ ਹੋ ਗਈਆਂ। ਉਨ੍ਹਾਂ ਦਾ ਅੰਤਿਮ ਸੰਸਕਾਰ ਵਿਲੇ ਪਾਰਲੇ ਵਿੱਚ ਕੀਤਾ ਗਿਆ।

Dharmendra Funeral: ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਹੋਇਆ ਧਰਮਿੰਦਰ ਦਾ ਸਸਕਾਰ, ਪਰਿਵਾਰ ਅਤੇ ਪੂਰਾ ਬਾਲੀਵੁੱਡ ਰਿਹਾ ਮੌਜੂਦ, ਫੈਨਸ ਨਹੀਂ ਕਰ ਸਕੇ ਅੰਤਿਮ ਦਰਸ਼ਨ

ਪੰਜ ਤੱਤਾਂ 'ਚ ਵਿਲੀਨ ਹੋਏ ਧਰਮਿੰਦਰ

Follow Us On

Bollywood Superstar Dharmendra Funeral: ਬਾਲੀਵੁੱਡ ਸੁਪਰਸਟਾਰ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਵਿਲੇ ਪਾਰਲੇ, ਮੁੰਬਈ ਵਿੱਚ ਕੀਤਾ ਗਿਆ। ਛੇ ਦਹਾਕਿਆਂ ਤੋਂ ਫਿਲਮ ਇੰਡਸਟਰੀ ਵਿੱਚ ਸਰਗਰਮ ਧਰਮਿੰਦਰ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਅਤੇ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਅਦਾਕਾਰ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਜੁਹੂ ਸਥਿਤ ਆਪਣੇ ਘਰ ਵਿੱਚ ਇਲਾਜ ਅਧੀਨ ਸਨ। ਸੋਮਵਾਰ ਨੂੰ, ਇੱਕ ਐਂਬੂਲੈਂਸ ਸੰਨੀ ਵਿਲਾ ਪਹੁੰਚੀ, ਜਿਸ ਤੋਂ ਬਾਅਦ ਅਦਾਕਾਰ ਦੀ ਦੇਹ ਨੂੰ ਪਵਨ ਹੰਸ ਦੇ ਵਿਲੇ ਪਾਰਲੇ ਨਿਵਾਸ ਸਥਾਨ ‘ਤੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੇ ਪਰਿਵਾਰ ਦੀ ਮੌਜੂਦਗੀ ਵਿੱਚ ਅਦਾਕਾਰ ਦਾ ਅੰਤਿਮ ਸਸਕਾਰ ਕੀਤਾ ਗਿਆ।

ਇਸ ਦੌਰਾਨ ਦੌਰਾਨ ਪਰਿਵਾਰ ਨੇ ਚੁੱਪੀ ਧਾਰੀ ਰੱਖੀ, ਅਤੇ ਅਦਾਕਾਰ ਦਾ ਅੰਤਿਮ ਸੰਸਕਾਰ ਸਖ਼ਤ ਸੁਰੱਖਿਆ ਹੇਠ ਕੀਤਾ ਗਿਆ। ਬਾਅਦ ਵਿੱਚ, ਅਮਿਤਾਭ ਬੱਚਨ ਅਤੇ ਆਮਿਰ ਖਾਨ ਸਮੇਤ ਬਾਲੀਵੁੱਡ ਸਿਤਾਰੇ ਹੌਲੀ-ਹੌਲੀ ਵਿਲੇ ਪਾਰਲੇ ਸ਼ਮਸ਼ਾਨਘਾਟ ਵਿੱਚ ਪਹੁੰਚਦੇ ਦਿਖਾਈ ਦਿੱਤੇ।

ਬਾਲੀਵੁੱਡ ਦੇ ਸਦਾਬਹਾਰ ਅਦਾਕਾਰ ਧਰਮਿੰਦਰ ਆਪਣੇ ਜੁਹੂ ਘਰ ਵਿੱਚ ਇਲਾਜ ਕਰਵਾ ਰਹੇ ਸਨ। ਇਸ ਦੌਰਾਨ, ਸੋਮਵਾਰ ਦੁਪਹਿਰ ਨੂੰ, ਉਨ੍ਹਾਂ ਦੇ ਬੰਗਲੇ, “ਸਨੀ ਵਿਲਾ” ਵਿੱਚ ਅਚਾਨਕ ਹਲਚਲ ਦਾ ਦੌਰ ਸ਼ੁਰੂ ਹੋ ਗਿਆ, ਜਿਸ ਨਾਲ ਇਲਾਕੇ ਵਿੱਚ ਗਹਿਮਾ-ਗਹਿਮੀ ਮਚ ਗਈ। ਸੂਤਰਾਂ ਨੇ ਟੀਵੀ 9 ਨੂੰ ਦੱਸਿਆ, ਇੱਕ ਐਂਬੂਲੈਂਸ ਉਨ੍ਹਾਂ ਦੇ ਘਰ ਵਿੱਚ ਦਾਖਲ ਹੁੰਦੀ ਵੇਖੀ ਗਈ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਤੁਰੰਤ ਬੰਗਲੇ ਨੂੰ ਬੈਰੀਕੇਡ ਕਰਨਾ ਸ਼ੁਰੂ ਕਰ ਦਿੱਤਾ।

ਪੁਲਿਸ ਫੋਰਸ ਤੋਂ ਇਲਾਵਾ, ਲਗਭਗ 50 ਨਿੱਜੀ ਸੁਰੱਖਿਆ ਗਾਰਡਾਂ ਦੀ ਇੱਕ ਟੀਮ ਵੀ ਮੌਕੇ ‘ਤੇ ਮੌਜੂਦ ਸਨ। ਦਿਓਲ ਪਰਿਵਾਰ ਨੇ ਅੰਤਿਮ ਸਸਕਾਰ ਦੀ ਪ੍ਰਕਿਰਿਆ ਤੱਕ ਧਰਮਿੰਦਰ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ, ਅਤੇ ਬਾਅਦ ਵਿੱਚ ਪ੍ਰਸ਼ੰਸਕਾਂ ਨਾਲ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ ਗਈ।

ਅੰਤਿਮ ਸਸਕਾਰ ਵਿੱਚ ਕੌਣ-ਕੌਣ ਪਹੁੰਚਿਆ?

ਧਰਮਿੰਦਰ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ, ਪੂਰੀ ਬਾਲੀਵੁੱਡ ਇੰਡਸਟਰੀ ਉਨ੍ਹਾਂ ਨੂੰ ਅਲਵਿਦਾ ਕਹਿਣ ਲਈ ਸ਼ਮਸ਼ਾਨਘਾਟ ਵਿੱਚ ਇਕੱਠਾ ਹੋਇਆ। ਸ਼ੁਰੂ ਵਿੱਚ ਅਮਿਤਾਭ ਬੱਚਨ ਅਤੇ ਆਮਿਰ ਖਾਨ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਇਸ ਦੌਰਾਨ, ਕਰਨ ਜੌਹਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ, ਜਿਸ ਤੋਂ ਬਾਅਦ, ਇੱਕ ਤੋਂ ਬਾਅਦ ਇੱਕ, ਕਈ ਮਸ਼ਹੂਰ ਹਸਤੀਆਂ ਵਿਲੇ ਪਾਰਲੇ ਪਹੁੰਚਣੀਆਂ ਸ਼ੁਰੂ ਹੋ ਗਈਆਂ। ਗੌਰੀ ਖਾਨ, ਸਲਮਾਨ ਖਾਨ, ਰਾਜਕੁਮਾਰ ਸੰਤੋਸ਼ੀ, ਸਲੀਮ ਖਾਨ, ਸੰਜੇ ਦੱਤ ਅਤੇ ਅਨਿਲ ਸ਼ਰਮਾ ਵਰਗੇ ਅਦਾਕਾਰ ਵੀ ਅੰਤਿਮ ਸੰਸਕਾਰ ਵਿੱਚ ਪਹੁੰਚਦੇ ਦਿਖਾਈ ਦਿੱਤੇ।

ਇਸ ਤੋਂ ਪਹਿਲਾਂ, ਅਦਾਕਾਰ ਦੀ ਮੌਤ ਦੀਆਂ ਝੂਠੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਜਿਸ ਕਾਰਨ ਈਸ਼ਾ ਦਿਓਲ ਅਤੇ ਹੇਮਾ ਮਾਲਿਨੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਦੀ ਸਿਹਤਯਾਬੀ ਬਾਰੇ ਅਪਡੇਟ ਦਿੱਤੇ। ਹੁਣ, ਅਦਾਕਾਰ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਹੋ ​​ਗਈ ਹੈ, ਅਤੇ ਬਾਲੀਵੁੱਡ ਦੇ ਹੀ-ਮੈਨ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ।

Related Stories
ਵਾਨਖੇੜੇ ਵਿਖੇ ਫਿਲਮੀ ਸਿਤਾਰਿਆਂ ਦਾ ਮੇਲਾ, ਆਪਣੇ ਪੁੱਤਰਾਂ ਨਾਲ ਮੈਸੀ ਨੂੰ ਮਿਲਣ ਪਹੁੰਚੀਆਂ ਕਰੀਨਾ ਕਪੂਰ ਅਤੇ ਸ਼ਿਲਪਾ ਸ਼ੈੱਟੀ
Dharmendra Prayer Meet: ਹੇਮਾ ਮਾਲਿਨੀ ਨੇ ਦਿੱਲੀ ਵਿੱਚ ਰੱਖੀ ਧਰਮਿੰਦਰ ਦੀ ਪ੍ਰੇਅਰ ਮੀਟ, ਧੀ ਈਸ਼ਾ ਦਿਓਲ ਹੋਈ ਭਾਵੁਕ, ਸੀਐਮ ਰੇਖਾ ਵੀ ਹੋਈ ਸ਼ਾਮਲ
ਸੋਨਮ ਬਾਜਵਾ ਨੇ ਮੰਗੀ ਲਿਖਤ ਮੁਆਫੀ: ਮਸਜਿਦ ਵਿੱਚ ਫਿਲਮ ਦੀ ਸ਼ੂਟਿੰਗ ‘ਤੇ ਹੰਗਾਮਾ… ਹਟਾਏ ਜਾਣਗੇ ਵਿਵਾਦਿਤ ਸੀਨ
Border 2: 6 ਦਿਨਾਂ ਵਿੱਚ ਆ ਰਹੇ ਸੰਨੀ ਦਿਓਲ, ਦਿਲਜੀਤ ਦੌਸਾਂਝ ਸਮੇਤ ਨਾਲ ਹੋਣਗੇ ਇਹ ਦੋ ਫੌਜੀ
10 ਹਜ਼ਾਰ ਤੋਂ ਵੱਧ ਹੀਰੇ, 300 ਗ੍ਰਾਮ ਸੋਨਾ ਤੇ ਹਜ਼ਾਰਾਂ ਸਟੋਨਸ, P-POP ਕਲਚਰ ਟੂਰ ‘ਚ ਨਜ਼ਰ ਆਵੇਗੀ ਕਰਨ ਔਜਲਾ ਦੀ ਚੇਨ
ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨ ਪਟਿਆਲਾ ‘ਚ ਹੰਗਮਾ, ਬੈਰਿਕੇਡ ਕਰ ਦੁਕਾਨਦਾਰਾਂ ਨੂੰ ਰੋਕਿਆ, ਜਾਣੋ ਕੀ ਹੈ ਮੌਜੂਦਾ ਸਥਿਤੀ?