Ayushmann Khurrana Father Death: ਆਯੁਸ਼ਮਾਨ ਖੁਰਾਨਾ ਦੇ ਪਿਤਾ ਦਾ ਦਿਹਾਂਤ, ਦੋ ਦਿਨਾਂ ਤੋਂ ਸਨ ਹਸਪਤਾਲ ‘ਚ ਭਰਤੀ
ਫਿਲਮ ਅਦਾਕਾਰ ਆਯੁਸ਼ਮਾਨ ਖੁਰਾਨਾ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੇ ਪਿਤਾ ਅਤੇ ਮਸ਼ਹੂਰ ਜੋਤਸ਼ੀ ਪੀ ਖੁਰਾਣਾ ਦਾ ਦਿਹਾਂਤ ਹੋ ਗਿਆ ਹੈ। ਆਯੁਸ਼ਮਾਨ ਖੁਰਾਣਾ ਆਪਣੇ ਪਿਤਾ ਦੇ ਕਾਫੀ ਕਰੀਬ ਸੀ। ਉਸ ਨੇ ਆਪਣੇ ਪਿਤਾ ਦੇ ਕਹਿਣ 'ਤੇ ਹੀ ਆਪਣੇ ਨਾਂਅ ਦੇ ਸਪੈਲਿੰਗ ਬਦਲੇ ਸਨ।
Ayushmann Khurrana Father Passes Away: ਫਿਲਮ ਅਦਾਕਾਰ ਆਯੁਸ਼ਮਾਨ ਖੁਰਾਨਾ (Ayushmann Khurrana) ਅਤੇ ਅਪਾਰਸ਼ਕਤੀ ਖੁਰਾਨਾ ਦੇ ਪਿਤਾ ਪੀ ਖੁਰਾਣਾ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਪੀ ਖੁਰਾਣਾ ਇੱਕ ਮਸ਼ਹੂਰ ਜੋਤਸ਼ੀ ਸੀ। ਪੀ ਖੁਰਾਣਾ ਦਿਲ ਦੀ ਬੀਮਾਰੀ ਨਾਲ ਜੂਝ ਰਹੇ ਸਨ। ਉਸ ਨੂੰ ਦੋ ਦਿਨ ਪਹਿਲਾਂ ਪੰਜਾਬ ਦੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਪੀ ਖੁਰਾਣਾ ਦਾ ਮਨੀਮਾਜਰਾ ਸ਼ਮਸ਼ਾਨਘਾਟ ਵਿਖੇ ਸਸਕਾਰ ਕੀਤਾ ਗਿਆ। ਦੱਸ ਦੇਈਏ ਕਿ ਪੀ ਖੁਰਾਣਾ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਪਰ ਅੱਜ ਸਵੇਰੇ ਉਸਦੀ ਹਾਲਤ ਵਿਗੜ ਗਈ ਅਤੇ ਉਸਨੂੰ ਬਚਾਇਆ ਨਹੀਂ ਜਾ ਸਕਿਆ।
ਉਪ ਰਾਸ਼ਟਰਪਤੀ ਨੇ ਆਯੁਸ਼ਮਾਨ ਨੂੰ ਕਰਨਾ ਸੀ ਸਨਮਾਨਿਤ
ਆਯੁਸ਼ਮਾਨ ਖੁਰਾਨਾ ਦੇ ਪਿਤਾ ਉਸ ਦਿਨ ਉਸ ਨੂੰ ਛੱਡ ਗਏ ਸਨ ਜਦੋਂ ਪੰਜਾਬ ਯੂਨੀਵਰਸਿਟੀ (Panjab University) ਵਿਚ ਉਪ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਣਾ ਸੀ। ਖਾਸ ਗੱਲ ਇਹ ਹੈ ਕਿ ਆਯੁਸ਼ਮਾਨ ਖੁਰਾਣਾ ਆਪਣੇ ਪਿਤਾ ਦੇ ਕਾਫੀ ਕਰੀਬ ਸੀ। ਉਸ ਨੇ ਆਪਣੇ ਪਿਤਾ ਦੇ ਕਹਿਣ ‘ਤੇ ਹੀ ਆਪਣੇ ਨਾਂ ਦੀ ਸਪੈਲਿੰਗ ਬਦਲੇ ਸਨ। ਉਸਦੇ ਪਿਤਾ ਨੇ ਉਸਨੂੰ ਕਿਹਾ ਸੀ ਕਿ ਉਸਦੇ ਨਾਮ ਦੀ ਸਪੈਲਿੰਗ ਬਦਲਣ ਨਾਲ ਉਸਦੇ ਕਰੀਅਰ ਨੂੰ ਫਾਇਦਾ ਹੋਵੇਗਾ
ਪੀ ਖੁਰਾਣਾ ਜੋਤਿਸ਼ ਵਿੱਚ ਇੱਕ ਵੱਡਾ ਨਾਮ ਸੀ
ਪੰਡਿਤ ਪੀ ਖੁਰਾਣਾ ਜੋਤਿਸ਼ ਦੇ ਖੇਤਰ ਵਿੱਚ ਬਹੁਤ ਮਸ਼ਹੂਰ ਸਨ। ਉਸਨੇ ਜੋਤਿਸ਼ ਨਾਲ ਸਬੰਧਤ ਕਈ ਕਿਤਾਬਾਂ ਵੀ ਲਿਖੀਆਂ। ਜੋਤਿਸ਼ ਦੇ ਖੇਤਰ ਵਿੱਚ ਗਿਆਨ ਦੇ ਕਾਰਨ, ਉਸਨੂੰ ਬਹੁਤ ਮਾਣ-ਸਤਿਕਾਰ ਮਿਲਦਾ ਸੀ। ਉਨ੍ਹਾਂ ਨੇ ਦੋ ਸਾਲ ਪਹਿਲਾਂ ਸ਼ਿਲਪਾ ਧਰ ਨੂੰ ਆਪਣੀ ਵਿਰਾਸਤ ਸੌਂਪੀ ਸੀ। ਉਨ੍ਹਾਂ ਕਿਹਾ ਕਿ ਸ਼ਿਲਪਾ ਨੇ ਉਨ੍ਹਾਂ ਵੱਲੋਂ ਲਈਆਂ ਗਈਆਂ ਸਾਰੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਹਨ।
ਅਪਾਰਸ਼ਕਤੀ ਖੁਰਾਣਾ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ਬਹੁਤ ਹੀ ਦੁੱਖ ਨਾਲ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਯੁਸ਼ਮਾਨ ਅਤੇ ਅਪਾਰਸ਼ਕਤੀ ਖੁਰਾਣਾ ਦੇ ਪਿਤਾ ਅਤੇ ਜੋਤਸ਼ੀ ਪੀ ਖੁਰਾਨਾ ਇਸ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਨੇ ਸ਼ੁਕਰਵਾਰ ਮੁਹਾਲੀ ਵਿੱਚ ਆਖਰੀ ਸਾਹ ਲਿਆ।