ਅਰਬਾਜ਼ ਖਾਨ ਨੇ ਦੂਜਾ ਵਿਆਹ ਕਰਵਾਇਆ, ਰਵੀਨਾ ਟੰਡਨ ਨੇ ਜੰਮ ਕੇ ਕੀਤਾ ਡਾਂਸ

Updated On: 

24 Dec 2023 23:30 PM

ਬਾਲੀਵੁੱਡ ਐਕਟਰ-ਡਾਇਰੈਕਟਰ ਅਤੇ ਸਲਮਾਨ ਖਾਨ ਦੇ ਛੋਟੇ ਭਰਾ ਅਰਬਾਜ਼ ਖਾਨ ਦਾ ਵਿਆਹ ਹੋ ਗਿਆ ਹੈ। ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਰਵੀਨਾ ਅਤੇ ਅਰਬਾਜ਼ ਇਕੱਠੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਨਾਲ ਹੀ ਰਵੀਨਾ ਨੇ ਵਿਆਹ ਦੀ ਪੁਸ਼ਟੀ ਵੀ ਕੀਤੀ ਹੈ। ਅਰਬਾਜ਼ ਦਾ ਵਿਆਹ ਰਵੀਨਾ ਦੇ ਮੇਕਅੱਪ ਆਰਟਿਸਟ ਸ਼ੋਰਾ ਖਾਨ ਨਾਲ ਹੋਇਆ ਹੈ।

ਅਰਬਾਜ਼ ਖਾਨ ਨੇ ਦੂਜਾ ਵਿਆਹ ਕਰਵਾਇਆ, ਰਵੀਨਾ ਟੰਡਨ ਨੇ ਜੰਮ ਕੇ ਕੀਤਾ ਡਾਂਸ
Follow Us On

Arbaaz Khan Wedding: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਨੇ ਮਸ਼ਹੂਰ ਚਿਹਰਾ ਮਲਾਇਕਾ ਅਰੋੜਾ ਨਾਲ ਵਿਆਹ ਕਰਵਿਆ ਸੀ। ਦੋਵਾਂ ਦਾ ਵਿਆਹ ਲਗਭਗ ਦੋ ਦਹਾਕਿਆਂ ਤੱਕ ਚੱਲਿਆ ਅਤੇ ਫਿਰ ਅਚਾਨਕ ਟੁੱਟ ਗਿਆ। ਇਸ ਤੋਂ ਪ੍ਰਸ਼ੰਸਕ ਹੈਰਾਨ ਰਹਿ ਗਏ। ਇਸ ਤੋਂ ਬਾਅਦ ਦੋਵੇਂ ਵੱਖ ਹੋ ਗਏ। ਇਕ ਪਾਸੇ ਜਿੱਥੇ ਮਲਾਇਕਾ ਨੇ ਨਿਰਮਾਤਾ ਬੋਨੀ ਕਪੂਰ ਦੇ ਬੇਟੇ ਅਰਜੁਨ ਕਪੂਰ ਨਾਲ ਆਪਣਾ ਸਫਰ ਅੱਗੇ ਵਧਾਇਆ, ਉੱਥੇ ਹੀ ਅਰਬਾਜ਼ ਦੀ ਜ਼ਿੰਦਗੀ ‘ਚ ਕੁਝ ਔਰਤਾਂ ਵੀ ਆਈਆਂ। ਹੁਣ ਅਦਾਕਾਰ ਨੇ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ ਹੈ ਅਤੇ ਸ਼ੋਰਾ ਖਾਨ ਨਾਲ ਵਿਆਹ ਕਰ ਲਿਆ ਹੈ। ਇਸ ਦੀ ਪੁਸ਼ਟੀ ਹੋਈ ਹੈ।

ਖਾਨ ਪਰਿਵਾਰ ਵਿੱਚ ਇਹ ਖੁਸ਼ੀ ਦਾ ਸਮਾਂ ਹੈ। ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਨੇ ਦੂਜਾ ਵਿਆਹ ਕਰ ਲਿਆ ਹੈ। ਉਨ੍ਹਾਂ ਦਾ ਵਿਆਹ ਸ਼ੋਰਾ ਖਾਨ ਨਾਲ ਹੋਇਆ ਹੈ। ਸ਼ੋਰਾ ਪੇਸ਼ੇ ਤੋਂ ਮੇਕਅੱਪ ਆਰਟਿਸਟ ਹੈ। ਉਹ ਰਵੀਨਾ ਟੰਡਨ ਅਤੇ ਉਨ੍ਹਾਂ ਦੀ ਧੀ ਰਾਸ਼ਾ ਦਾ ਮੇਕਅੱਪ ਕਲਾਕਾਰ ਹੈ। ਰਵੀਨਾ ਟੰਡਨ ਵੀ ਇਸ ਖਾਸ ਮੌਕੇ ‘ਤੇ ਖੁਸ਼ੀਆਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਤੋਂ ਪਹਿਲਾਂ ਇਸ ਖਬਰ ਦੀ ਕੋਈ ਪੁਸ਼ਟੀ ਨਹੀਂ ਹੋਈ ਸੀ। ਪਰ ਹੁਣ ਰਵੀਨਾ ਟੰਡਨ ਵੱਲੋਂ ਜਸ਼ਨ ਦੀਆਂ ਵੀਡੀਓਜ਼ ਸ਼ੇਅਰ ਕਰਨ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ​​ਗਈ ਹੈ ਕਿ ਅਰਬਾਜ਼ ਖਾਨ ਅਤੇ ਸ਼ੋਰਾ ਖਾਨ ਹੁਣ ਇੱਕ ਦੂਜੇ ਨਾਲ ਵਿਆਹ ਕਰ ਚੁੱਕੇ ਹਨ।

ਰਵੀਨਾ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਅਰਬਾਜ਼ ਖਾਨ ਡਾਂਸ ਕਰਦੇ ਹੋਏ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਰਵੀਨਾ ਟੰਡਨ ਵੀ ਉਨ੍ਹਾਂ ਨਾਲ ਖੂਬ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਹਰ ਕੋਈ ਕਾਫੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ ਪਰ ਨਵੇਂ ਵਿਆਹੇ ਅਰਬਾਜ਼ ਖਾਨ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਰਵੀਨਾ ਨੇ ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ- ਹੈਪੀ, ਹੈਪੀ, ਹੈਪੀ। ਮੇਰੇ ਪਿਆਰੇ @sshurakhan ਅਤੇ @arbaazkhanofficial ਦਾ ਰਿਸ਼ਤਾ ਹੁਣ ਅਧਿਕਾਰਤ ਹੈ। ਮੈਂ ਦੋਵਾਂ ਲਈ ਬਹੁਤ ਖੁਸ਼ ਹਾਂ। ਪਾਰਟੀ ਹੁਣੇ ਸ਼ੁਰੂ ਹੋਈ ਹੈ। ਸ਼੍ਰੀਮਤੀ ਅਤੇ ਸ਼੍ਰੀਮਾਨ ਸ਼ੋਰਾ ਅਰਬਾਜ਼ ਖਾਨ।

ਇਹ ਵਿਆਹ 19 ਸਾਲ ਤੱਕ ਚੱਲਿਆ

ਤੁਹਾਨੂੰ ਦੱਸ ਦੇਈਏ ਕਿ ਅਰਬਾਜ਼ ਖਾਨ ਨੇ ਸਾਲ 1998 ਵਿੱਚ ਮਲਾਇਕਾ ਅਰੋੜਾ ਨਾਲ ਵਿਆਹ ਕੀਤਾ ਸੀ। ਇਹ ਵਿਆਹ 19 ਸਾਲ ਤੱਕ ਚੱਲਿਆ। ਦੋਵਾਂ ਦਾ ਸਾਲ 2017 ‘ਚ ਤਲਾਕ ਹੋ ਗਿਆ ਸੀ। ਇਸ ਵਿਆਹ ਤੋਂ ਉਨ੍ਹਾਂ ਦਾ ਇੱਕ ਬੇਟਾ ਵੀ ਹੈ ਜਿਸ ਦਾ ਨਾਮ ਅਰਹਾਨ ਖਾਨ ਹੈ। ਵਿਆਹ ਟੁੱਟਣ ਤੋਂ ਬਾਅਦ ਵੀ ਅਰਬਾਜ਼ ਅਤੇ ਮਲਾਇਕਾ ਵਿਚਾਲੇ ਕੋਈ ਦਰਾਰ ਨਹੀਂ ਹੈ। ਦੋਵਾਂ ਨੂੰ ਆਪਣੇ ਬੱਚੇ ਨਾਲ ਖਾਸ ਲਗਾਅ ਹੈ।