ਮੈਂ ਮਰਿਆਦਾ ਭੁੱਲਿਆ, ਪੂਰੇ ਬ੍ਰਾਹਮਣ ਸਮਾਜ ਨੂੰ ਬੁਰਾ ਬੋਲ ਗਿਆ… ਅਨੁਰਾਗ ਕਸ਼ਯਪ ਨੇ ਇੰਝ ਮੰਗੀ ਮੁਆਫ਼ੀ
Anurag Kashyap Public Apology: ਆਪਣੇ ਬਿਆਨ ਤੋਂ ਬਾਅਦ ਵਿਵਾਦਾਂ ਵਿੱਚ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਕੇ ਬ੍ਰਾਹਮਣ ਸਮਾਜ ਦੇ ਲੋਕਾਂ ਤੋਂ ਮੁਆਫੀ ਮੰਗੀ ਹੈ। ਕੁਝ ਦਿਨ ਪਹਿਲਾਂ ਇਸ ਭਾਈਚਾਰੇ ਵਿਰੁੱਧ ਇੱਕ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਕਾਫ਼ੀ ਹੰਗਾਮਾ ਮੱਚਿਆ ਹੋਇਆ ਹੈ।

ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਅਨੁਰਾਗ ਕਸ਼ਯਪ ਦੇ ਜਾਤੀਵਾਦੀ ਬਿਆਨ ਤੋਂ ਬਾਅਦ ਪੂਰੇ ਦੇਸ਼ ਵਿੱਚ ਵਿਵਾਦ ਭਖਿਆ ਹੋਇਆ ਹੈ। ਉਨ੍ਹਾਂ ਨੇ ਬ੍ਰਾਹਮਣ ਸਮਾਜ ਵਿਰੁੱਧ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਵਿਰੁੱਧ ਵੱਖ-ਵੱਖ ਥਾਵਾਂ ‘ਤੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਫਿਲਮ ਨਿਰਮਾਤਾ ਨੇ ਦਾਅਵਾ ਕੀਤਾ ਸੀ ਕਿ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਸਨ। ਇਸ ਦੌਰਾਨ, ਉਨ੍ਹਾਂਨੇ ਇੱਕ ਪੋਸਟ ਜਾਰੀ ਕਰਕੇ ਬ੍ਰਾਹਮਣ ਸਮਾਜ ਦੇ ਲੋਕਾਂ ਤੋਂ ਮੁਆਫੀ ਮੰਗੀ ਹੈ।
ਅਨੁਰਾਗ ਕਸ਼ਯਪ ਜਾਤੀਵਾਦੀ ਬਿਆਨ ਦੇ ਕੇ ਸੁਰਖੀਆਂ ਵਿੱਚ ਆਏ। ਜਿਸ ਤੋਂ ਬਾਅਦ ਬ੍ਰਾਹਮਣ ਸਮਾਜ ਦੇ ਲੋਕਾਂ ਵਿੱਚ ਫਿਲਮ ਨਿਰਮਾਤਾ ਵਿਰੁੱਧ ਗੁੱਸਾ ਦੇਖਣ ਨੂੰ ਮਿਲਿਆ। ਮਨੋਜ ਮੁੰਤਸ਼ੀਰ ਸ਼ੁਕਲਾ ਨੇ ਵੀ ਉਨ੍ਹਾਂਨੂੰ ਸੀਮਾਵਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਸੀ। ਉਨ੍ਹਾਂਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਅਨੁਰਾਗ ਕਸ਼ਯਪ ਨੇ ਕਬੂਲਿਆ ਹੈ ਕਿ ਉਹ ਆਪਣੀ ਮਰਿਆਦਾ ਭੁੱਲ ਗਏ ਸਨ। ਉਨ੍ਹਾਂਨੇ ਇੱਕ ਲੰਬੀ ਪੋਸਟ ਸ਼ੇਅਰ ਕਰਕੇ ਮੁਆਫੀ ਮੰਗੀ ਹੈ।
View this post on Instagram
ਅਨੁਰਾਗ ਕਸ਼ਯਪ ਨੇ ਮੰਗੀ ਮੁਆਫ਼ੀ
ਅਨੁਰਾਗ ਕਸ਼ਯਪ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ- “ਗੁੱਸੇ ਵਿੱਚ ਕਿਸੇ ਨੂੰ ਜਵਾਬ ਦਿੰਦੇ ਹੋਏ ਮੈਂ ਆਪਣੀਆਂ ਸੀਮਾਵਾਂ ਭੁੱਲ ਗਿਆ। ਅਤੇ ਮੈਂ ਪੂਰੇ ਬ੍ਰਾਹਮਣ ਸਮਾਜ ਬਾਰੇ ਬੁਰਾ ਬੋਲ ਗਿਆ। ਉਹ ਭਾਈਚਾਰਾ ਜਿਸਦੇ ਬਹੁਤ ਸਾਰੇ ਲੋਕ ਮੇਰੀ ਜ਼ਿੰਦਗੀ ਵਿੱਚ ਰਹੇ ਹਨ, ਅਜੇ ਵੀ ਹਨ ਅਤੇ ਬਹੁਤ ਯੋਗਦਾਨ ਪਾਉਂਦੇ ਹਨ। ਅੱਜ ਉਹ ਸਾਰੇ ਮੇਰੇ ਤੋਂ ਦੁਖੀ ਹਨ। ਮੇਰਾ ਪਰਿਵਾਰ ਮੇਰੇ ਤੋਂ ਦੁਖੀ ਹੈ। ਬਹੁਤ ਸਾਰੇ ਬੁੱਧੀਜੀਵੀ, ਜਿਨ੍ਹਾਂ ਦਾ ਮੈਂ ਸਤਿਕਾਰ ਕਰਦਾ ਹਾਂ, ਮੇਰੇ ਗੁੱਸੇ ਅਤੇ ਮੇਰੇ ਬੋਲਣ ਦੇ ਢੰਗ ਤੋਂ ਦੁਖੀ ਹਨ।”
ਇਹ ਵੀ ਪੜ੍ਹੋ
ਇੱਧਰ ਅਨੁਰਾਗ ਕਸ਼ਯਪ ਨੇ ਮੁਆਫੀ ਮੰਗੀ, ਤਾਂ ਕੁਝ ਲੋਕਾਂ ਨੇ ਹੁਣ ਕੁਮੈਂਟ ਕਰਕੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਲਿਖਦੇ ਹਨ ਕਿ – “ਤੁਹਾਨੂੰ ਇਸ ਬਾਰੇ ਪਹਿਲਾਂ ਸੋਚਣਾ ਚਾਹੀਦਾ ਸੀ।” ਤਾਂ ਕੁਝ ਨੇ ਲਿਖਿਆ ਕਿ – “ਮੁਆਫ਼ੀ ਇੱਕ ਗਲਤੀ ਲਈ ਹੈ, ਇਹ ਇੱਕ ਪਾਪ ਹੈ”। ਇਸ ਦੇ ਨਾਲ ਹੀ, ਕੁਝ ਲੋਕ ਅਜਿਹੇ ਵੀ ਹਨ ਜੋ ਉਨ੍ਹਾਂ ਦੇ ਸਮਰਥਨ ਵਿੱਚ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਮੁਆਫ਼ੀ ਮੰਗ ਲਈ, ਇਹ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ। ਗਲਤੀ ਮੰਨਣੀ ਸਹੀ ਹੈ। ਜਦੋਂ ਕਿ ਕੁਝ ਉਨ੍ਹਾਂ ਦੇ ਬਿਆਨ ਨੂੰ ਹੀ ਸਹੀ ਦੱਸ ਰਹੇ ਹਨ।
ਬ੍ਰਾਹਮਣ ਸਮਾਜ ਬਾਰੇ ਕੀ ਕਿਹਾ ਸੀ?
ਦਰਅਸਲ, ਅਨੁਰਾਗ ਕਸ਼ਯਪ ਨੇ ਕਿਸੇ ਨੂੰ ਜਵਾਬ ਦੇਣ ਲਈ ਬ੍ਰਾਹਮਣ ਸਮਾਜ ‘ਤੇ ਅਪਮਾਨਜਨਕ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਹੰਗਾਮਾ ਮਚ ਗਿਆ। ਉਨ੍ਹਾਂਨੇ ਪਹਿਲਾਂ ਵੀ ਮੁਆਫੀ ਮੰਗੀ ਸੀ, ਪਰ ਸਰਕਾਸਟਿਕ ਅੰਦਾਜ ਵਿੱਚ। ਉਨ੍ਹਾਂਨੇ ਕਿਹਾ ਸੀ ਕਿ ਉਨ੍ਹਾਂਨੇ ਗਲਤ ਸ਼ਬਦ ਚੁਣੇ ਸਨ ਪਰ ਭਾਵਨਾਵਾਂ ਸਹੀ ਸਨ। ਪਰ ਜਦੋਂ ਮਾਮਲਾ ਠੰਢਾ ਨਹੀਂ ਹੋਇਆ ਤਾਂ ਉਨ੍ਹਾਂਨੇ ਹੁਣ ਇੱਕ ਲੰਬੀ ਪੋਸਟ ਲਿਖ ਕੇ ਮੁਆਫ਼ੀ ਮੰਗੀ ਹੈ।