Anant Ambani Radhika Merchant Wedding: ਅਨੰਤ-ਰਾਧਿਕਾ ਦੀ ਸੰਗੀਤ ਸੈਰੇਮਨੀ ‘ਚ ਪਰਫਾਰਮ ਕਰਨਗੇ ਸਲਮਾਨ ਖਾਨ, ਇਹ ਬਾਲੀਵੁੱਡ ਅਭਿਨੇਤਾ ਵੀ ਦੇਣਗੇ ਸਾਥ

Updated On: 

05 Jul 2024 18:39 PM

ਮਾਰਚ ਮਹੀਨੇ ਵਿੱਚ ਹੋਏ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸੈਰੇਮਨੀ ਵਿੱਚ ਸਲਮਾਨ ਨੂੰ ਪਰਫਾਰਮ ਕਰਦੇ ਦੇਖਿਆ ਗਿਆ ਸੀ। ਹੁਣ ਅਨੰਤ ਅਤੇ ਰਾਧਿਕਾ ਕੁਝ ਹੀ ਦਿਨਾਂ 'ਚ ਵਿਆਹ ਦੇ ਬੰਧਨ ਵਿੱਚ ਬੰਣਨ ਜਾ ਰਹੇ ਹਨ। ਦੋਵਾਂ ਦੇ ਸੰਗੀਤ ਸਮਾਰੋਹ 'ਚ ਸਲਮਾਨ ਖਾਨ ਵੀ ਰੰਗ ਜਮਾਉਣ ਜਾ ਰਹੇ ਹਨ। ਉੱਥੇ ਹੀ ਬਾਲੀਵੁੱਡ ਦੇ ਇਕ ਹੋਰ ਕਲਾਕਾਰ ਦੇ ਵੀ ਪਰਫਾਰਮ ਕਰਨ ਦੀ ਖਬਰ ਹੈ।

Anant Ambani Radhika Merchant Wedding: ਅਨੰਤ-ਰਾਧਿਕਾ ਦੀ ਸੰਗੀਤ ਸੈਰੇਮਨੀ ਚ ਪਰਫਾਰਮ ਕਰਨਗੇ ਸਲਮਾਨ ਖਾਨ, ਇਹ ਬਾਲੀਵੁੱਡ ਅਭਿਨੇਤਾ ਵੀ ਦੇਣਗੇ ਸਾਥ

ਅਨੰਤ-ਰਾਧਿਕਾ ਦੀ ਸੰਗੀਤ ਸੈਰੇਮਨੀ 'ਚ ਪਰਫਾਰਮ ਕਰਨਗੇ ਸਲਮਾਨ

Follow Us On

ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ 12 ਜੁਲਾਈ ਨੂੰ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ। ਅੱਜ 5 ਜੁਲਾਈ ਨੂੰ ਦੋਹਾਂ ਦੀ ਸੰਗੀਤ ਸਮਾਰੋਹ ਹੈ। ਅੰਬਾਨੀ ਪਰਿਵਾਰ ‘ਚ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਹੈ ਤਾਂ ਉੱਥੇ ਬਾਲੀਵੁੱਡ ਸਿਤਾਰੇ ਜ਼ਰੂਰ ਮੌਜੂਦ ਹੁੰਦੇ ਹਨ। ਇਹ ਸਿਤਾਰੇ ਵੀ ਸੰਗੀਤ ਸੈਰੇਮਨੀ ‘ਚ ਚਾਰ ਚੰਨ ਲਗਾਉਣ ਵਾਲੇ ਹਨ। ਹੁਣ ਦੋ ਅਜਿਹੇ ਕਲਾਕਾਰਾਂ ਦੇ ਨਾਂ ਸਾਹਮਣੇ ਆਏ ਹਨ, ਜੋ ਸੰਗੀਤ ਸੈਰੇਮਨੀ ‘ਚ ਪਰਫਾਰਮ ਕਰਨ ਜਾ ਰਹੇ ਹਨ।

ਇਹ ਦੋਵੇਂ ਐਕਟਰ ਕੋਈ ਹੋਰ ਨਹੀਂ ਬਲਕਿ ਸਲਮਾਨ ਖਾਨ ਅਤੇ ਰਣਵੀਰ ਸਿੰਘ ਹਨ। ਫਿਲਮ ਨਿਰਮਾਤਾ ਮੁਤਾਬਕ ਸਲਮਾਨ-ਰਣਵੀਰ ਸਮੇਤ ਕਈ ਹੋਰ ਕਲਾਕਾਰ ਸੰਗੀਤ ਸੈਰੇਮਨੀ ਦੀ ਇਸ ਰਾਤ ਨੂੰ ਸ਼ਾਨਦਾਰ ਬਣਾਉਣਗੇ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਅਨੰਤ-ਰਾਧਿਕਾ ਦੀ ਪ੍ਰੀ-ਵੈਡਿੰਗ ਸੈਰੇਮਨੀ ‘ਚ ਸਲਮਾਨ-ਰਣਵੀਰ ਪਰਫਾਰਮ ਕਰ ਚੁੱਕੇ ਹਨ।

ਤਿੰਨੋਂ ਖਾਨਾਂ ਨੇ ਕੀਤਾ ਸੀ ਪਰਫਾਰਮ

ਬੀਤੇ ਕੁਝ ਮਹੀਨਿਆਂ ਤੋਂ ਅਨੰਤ-ਰਾਧਿਕਾ ਦੀ ਪ੍ਰੀ-ਵੈਡਿੰਗ ਸੈਰੇਮਨੀ ਚੱਲ ਰਹੀ ਹੈ। ਮਾਰਚ ਵਿੱਚ, ਗੁਜਰਾਤ ਦੇ ਜਾਮਨਗਰ ਵਿੱਚ ਇੱਕ ਸ਼ਾਨਦਾਰ ਸਮਾਗਮ ਹੋਇਆ, ਜਿੱਥੇ ਬਾਲੀਵੁੱਡ ਦੇ ਨਾਲ-ਨਾਲ ਹੋਰ ਦੇਸ਼ਾਂ ਦੇ ਫਿਲਮੀ ਸਿਤਾਰੇ ਵੀ ਨਜ਼ਰ ਆਏ। ਉਸ ਸਮੇਂ ਰਣਵੀਰ ਸਿੰਘ ਨੇ ਵੀ ਪਰਫਾਰਮ ਕੀਤਾ ਸੀ ਅਤੇ ਸਲਮਾਨ ਨੇ ਵੀ ਰੰਗ ਬੰਨ੍ਹਿਆ ਸੀ। ਸਲਮਾਨ ਸ਼ਾਹਰੁਖ ਅਤੇ ਆਮਿਰ ਖਾਨ ਦੇ ਨਾਲ ਪਾਰਟੀ ਨੂੰ ਸ਼ਾਨਦਾਰ ਬਣਾਉਂਦੇ ਹੋਏ ਨਜ਼ਰ ਆਏ। ਤਿੰਨੋਂ ਖਾਨਾਂ ਨੇ ‘RRR’ ਦੇ ਗੀਤ ਨਾਟੂ-ਨਟੂ ‘ਤੇ ਪਰਫਾਰਮ ਕੀਤਾ ਸੀ।

ਇਹ ਕੈਨੇਡੀਅਨ ਗਾਇਕ ਵੀ ਭਾਰਤ ਆਇਆ ਸੀ

ਸਲਮਾਨ-ਰਣਵੀਰ ਦੇ ਨਾਲ-ਨਾਲ ਇੱਕ ਵਿਦੇਸ਼ੀ ਗਾਇਕ ਨੂੰ ਵੀ ਸੰਗੀਤ ਸਮਾਰੋਹ ਵਿੱਚ ਪਰਫਾਰਮ ਕਰਨ ਲਈ ਬੁਲਾਇਆ ਗਿਆ ਹੈ। ਉਹ ਕੋਈ ਹੋਰ ਨਹੀਂ ਬਲਕਿ ਮਸ਼ਹੂਰ ਕੈਨੇਡੀਅਨ ਗਾਇਕ ਜਸਟਿਨ ਬੀਬਰ ਹੈ, ਜੋ ਪੂਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਹੈ। ਉਹ ਸੰਗੀਤ ਸੈਰੇਮਨੀ ਵਿੱਚ ਵੀ ਚਾਰ ਚੰਨ ਲਗਾਉਣ ਜਾ ਰਿਹਾ ਹੈ। ਇਸ ਸੰਗੀਤ ਸੈਰੇਮਨੀ ਦਾ ਆਯੋਜਨ ਮੁੰਬਈ ਦੇ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ‘ਚ ਕੀਤਾ ਗਿਆ ਹੈ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੇ ਵਿਆਹ ਦੀ ਕਾਫੀ ਚਰਚਾ ਹੋ ਰਹੀ ਹੈ। ਇੱਥੋਂ ਤੱਕ ਕਿ ਮਾਰਚ ਵਿੱਚ ਹੋਏ ਪ੍ਰੀ-ਵੈਡਿੰਗ ਸਮਾਰੋਹ ਵਿੱਚ ਵੀ, ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।