ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਐਸ਼ਵਰਿਆ ਰਾਏ ਨੇ ਆਪਣੀਆਂ ਗੱਲਾਂ ਨਾਲ ਜਿੱਤ ਲਿਆ ਦੁਬਈ ਦੇ ਲੋਕਾਂ ਦਾ ਦਿਲ, ਪਰ ਨਾਂ ਤੋਂ ਗਾਇਬ ਦਿੱਖਿਆ ‘ਬੱਚਨ’

Aishwarya Rai : ਦੁਬਈ 'ਚ ਹੋ ਰਹੇ ਗਲੋਬਲ ਵੂਮੈਨਜ਼ ਫੋਰਮ 'ਚ ਦੁਨੀਆ ਦੀਆਂ ਕਈ ਪ੍ਰਭਾਵਸ਼ਾਲੀ ਔਰਤਾਂ ਨੂੰ ਸੱਦਾ ਦਿੱਤਾ ਗਿਆ ਸੀ ਅਤੇ ਉਨ੍ਹਾਂ 'ਚੋਂ ਹਨ ਇਕ ਐਸ਼ਵਰਿਆ ਰਾਏ ਬੱਚਨ। ਫੈਸ਼ਨੇਬਲ ਬਲੂ ਗਾਊਨ ਪਹਿਨ ਕੇ ਐਸ਼ਵਰਿਆ ਨੇ ਨਾ ਸਿਰਫ਼ ਇਵੈਂਟ 'ਚ ਸ਼ਿਰਕਤ ਕੀਤੀ ਸਗੋਂ ਇਸ ਗਲੋਬਲ ਪਲੇਟਫਾਰਮ 'ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ।

ਐਸ਼ਵਰਿਆ ਰਾਏ ਨੇ ਆਪਣੀਆਂ ਗੱਲਾਂ ਨਾਲ ਜਿੱਤ ਲਿਆ ਦੁਬਈ ਦੇ ਲੋਕਾਂ ਦਾ ਦਿਲ, ਪਰ ਨਾਂ ਤੋਂ ਗਾਇਬ ਦਿੱਖਿਆ ‘ਬੱਚਨ’
ਐਸ਼ਵਰਿਆ ਰਾਏ
Follow Us
tv9-punjabi
| Published: 28 Nov 2024 19:19 PM

ਦੁਨੀਆ ਭਰ ਦੀਆਂ ਕਈ ਮਸ਼ਹੂਰ ਮਹਿਲਾ ਹਸਤੀਆਂ ਦੇ ਨਾਲ, ਐਸ਼ਵਰਿਆ ਰਾਏ ਬੱਚਨ ਨੇ ਵੀ ਦੁਬਈ ਵਿੱਚ ਆਯੋਜਿਤ ਗਲੋਬਲ ਵੂਮੈਨ ਫੋਰਮ 2024 ਵਿੱਚ ਹਿੱਸਾ ਲਿਆ। ਦੁਬਈ ‘ਚ 2 ਦਿਨਾਂ ਤੱਕ ਚੱਲੇ ਇਸ ਈਵੈਂਟ ਦੀਆਂ ਐਸ਼ਵਰਿਆ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਪਰ ਇਨ੍ਹਾਂ ਸਾਰੀਆਂ ਵੀਡੀਓਜ਼ ‘ਚੋਂ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਰਹੀ ਹੈ। ਉਹ ਵੀਡੀਓ ਐਸ਼ਵਰਿਆ ਰਾਏ ਬੱਚਨ ਦੀ ਪਛਾਣ ਦੇਣ ਵਾਲੀ ਵੀਡੀਓ ਹੈ। ਇਸ ਵੀਡੀਓ ‘ਚ ਐਸ਼ਵਰਿਆ ਰਾਏ ਬੱਚਨ ਦੀ ਬਜਾਏ ਅਭਿਨੇਤਰੀ ਦੀ ਪਛਾਣ ਸਿਰਫ ਇੰਟਰਨੈਸ਼ਨਲ ਸਟਾਰ ਐਸ਼ਵਰਿਆ ਰਾਏ ਦੇ ਨਾਂ ਨਾਲ ਕੀਤੀ ਗਈ ਹੈ।

17 ਸਾਲ ਪਹਿਲਾਂ ਅਭਿਸ਼ੇਕ ਬੱਚਨ ਨਾਲ ਵਿਆਹ ਕਰਨ ਤੋਂ ਬਾਅਦ ਐਸ਼ਵਰਿਆ ਰਾਏ ਨੇ ਆਪਣੇ ਨਾਂ ਨਾਲ ਅਭਿਸ਼ੇਕ ਦਾ ਸਰਨੇਮ ਜੋੜ ਲਿਆ ਸੀ ਅਤੇ ਉਦੋਂ ਤੋਂ ਹੀ ਉਹ ਐਸ਼ਵਰਿਆ ਰਾਏ ਬੱਚਨ ਬਣ ਗਈ ਸੀ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਐਸ਼ਵਰਿਆ ਨੇ ਆਪਣਾ ਨਾਂ ਐਸ਼ਵਰਿਆ ਰਾਏ ਬੱਚਨ ਲਿਖਿਆ ਹੈ ਅਤੇ ਇਸੇ ਕਾਰਨ ਦੁਬਈ ਤੋਂ ਇਸ ਵੀਡੀਓ ‘ਚ ‘ਬੱਚਨ’ ਨਾਂ ਦਾ ਨਾ ਹੋਣਾ ਸਾਰਿਆਂ ਲਈ ਹੈਰਾਨ ਕਰਨ ਵਾਲਾ ਹੈ। ਹੁਣ ਇਹ ਮਹਿਜ਼ ਗਲਤੀ ਸੀ ਜਾਂ ਜਾਣਬੁੱਝ ਕੇ ਲਿਆ ਗਿਆ ਫੈਸਲਾ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਅਭਿਸ਼ੇਕ ਬੱਚਨ ਨਾਲ ਕੜਵੇ ਰਿਸ਼ਤਿਆਂ ਤੇ ਵਾਇਰਲ ਹੋਈਆਂ ਸਨ ਖ਼ਬਰਾਂ

ਪਿਛਲੇ ਕੁਝ ਮਹੀਨਿਆਂ ਤੋਂ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਰਿਸ਼ਤੇ ਨੂੰ ਲੈ ਕੇ ਕਈ ਖਬਰਾਂ ਵਾਇਰਲ ਹੋ ਰਹੀਆਂ ਹਨ। ਕਈ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਵਿਚਾਲੇ ਕੁਝ ਠੀਕ ਨਹੀਂ ਹੈ ਅਤੇ ਉਨ੍ਹਾਂ ਦਾ ਰਿਸ਼ਤਾ ਤਲਾਕ ਤੱਕ ਪਹੁੰਚ ਗਿਆ ਹੈ। ਹਾਲਾਂਕਿ ਹੁਣ ਤੱਕ ਇਨ੍ਹਾਂ ਖਬਰਾਂ ਨੂੰ ਬੱਚਨ ਪਰਿਵਾਰ ਨੇ ਨਜ਼ਰਅੰਦਾਜ਼ ਕੀਤਾ ਹੈ। ਪਰ ਅਕਸਰ ਅਭਿਸ਼ੇਕ ਬੱਚਨ ਅਤੇ ਅਮਿਤਾਭ ਬੱਚਨ ਨਾਂ ਲਏ ਬਿਨਾਂ ਅਜਿਹੀਆਂ ਅਫਵਾਹਾਂ ਫੈਲਾਉਣ ਵਾਲੇ ਮੀਡੀਆ ਪੋਰਟਲ ਦਾ ਮਜ਼ਾਕ ਉਡਾਉਂਦੇ ਨਜ਼ਰ ਆਉਂਦੇ ਹਨ।

ਅਭਿਸ਼ੇਕ ਬੱਚਨ ਨੇ ਕੀਤੀ ਸੀ ਐਸ਼ਵਰਿਆ ਦੀ ਤਾਰੀਫ

ਹਾਲ ਹੀ ‘ਚ ਆਪਣੀ ਫਿਲਮ ‘ਆਈ ਵਾਂਟ ਟੂ ਟਾਕ’ ਦੇ ਪ੍ਰਮੋਸ਼ਨ ਦੌਰਾਨ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਅਭਿਸ਼ੇਕ ਬੱਚਨ ਨੇ ਐਸ਼ਵਰਿਆ ਰਾਏ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਘਰ ‘ਚ ਵੀ ਬਹੁਤ ਖੁਸ਼ਕਿਸਮਤ ਹਾਂ, ਕਿਉਂਕਿ ਮੈਨੂੰ ਘਰ ਤੋਂ ਬਾਹਰ ਜਾ ਕੇ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੇਰੀ ਗੈਰ-ਮੌਜੂਦਗੀ ਵਿੱਚ ਵੀ ਐਸ਼ਵਰਿਆ ਆਰਾਧਿਆ ਦੇ ਨਾਲ ਰਹਿੰਦੀ ਹੈ ਅਤੇ ਉਸਦਾ ਪੂਰਾ ਧਿਆਨ ਰੱਖਦੀ ਹੈ। ਮੈਂ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂਦਾ ਧੰਨਵਾਦੀ ਰਹਾਂਗਾ।

ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ
ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ...
ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ
ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ...
ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦਾ ਐਨਕਾਊਂਟਰ, ਪੁਲਿਸ ਦੇ ਚੁੰਗਲ 'ਚ ਕਿਵੇਂ ਫਸੇ
ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦਾ ਐਨਕਾਊਂਟਰ, ਪੁਲਿਸ ਦੇ ਚੁੰਗਲ 'ਚ ਕਿਵੇਂ ਫਸੇ...
NADA ਨੇ ਕਾਂਗਰਸੀ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ 'ਤੇ ਲਗਾਈ 4 ਸਾਲ ਦੀ ਪਾਬੰਦੀ, ਵੱਡਾ ਕਾਰਨ ਵੀ ਆਇਆ ਸਾਹਮਣੇ!
NADA ਨੇ ਕਾਂਗਰਸੀ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ 'ਤੇ ਲਗਾਈ 4 ਸਾਲ ਦੀ ਪਾਬੰਦੀ, ਵੱਡਾ ਕਾਰਨ ਵੀ ਆਇਆ ਸਾਹਮਣੇ!...
ਕਿਸਾਨ ਆਗੂ ਪੰਧੇਰ ਦਾ ਐਲਾਨ, ਡੱਲੇਵਾਲ ਦੀ ਥਾਂ ਮਰਨ ਵਰਤ ਤੇ ਬੈਠਣਗੇ ਸੁਖਜੀਤ
ਕਿਸਾਨ ਆਗੂ ਪੰਧੇਰ ਦਾ ਐਲਾਨ, ਡੱਲੇਵਾਲ ਦੀ ਥਾਂ ਮਰਨ ਵਰਤ ਤੇ ਬੈਠਣਗੇ ਸੁਖਜੀਤ...
ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ
ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ...
ਚੰਡੀਗੜ੍ਹ 'ਚ ਬੈਕ ਟੂ ਬੈਕ ਹੋਏ ਦੋ ਧਮਾਕੇ, ਮਸ਼ਹੂਰ ਗਾਇਕ ਦਾ ਜੁੜਿਆ ਨਾਂ, ਕਿਸ ਨੇ ਰਚੀ ਸਾਜ਼ਿਸ਼ ਅਤੇ ਕਿਉਂ?
ਚੰਡੀਗੜ੍ਹ 'ਚ ਬੈਕ ਟੂ ਬੈਕ ਹੋਏ ਦੋ ਧਮਾਕੇ, ਮਸ਼ਹੂਰ ਗਾਇਕ ਦਾ ਜੁੜਿਆ ਨਾਂ, ਕਿਸ ਨੇ ਰਚੀ ਸਾਜ਼ਿਸ਼ ਅਤੇ ਕਿਉਂ?...
ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ 'ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ
ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ 'ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ...
ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ 'ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ
ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ 'ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ...