ਲੋਕ ਸਭਾ ਦੀਆਂ 7 ਸੀਟਾਂ ਲਈ ਇੱਕ ਤੋਂ ਵੱਧ ਦਾਅਵੇਦਾਰ, ਟਿਕਟ ਵੰਡ ਦੇ ਭੰਬਲਭੂਸੇ 'ਚ ਫਸੀ ਕਾਂਗਰਸ | Punjab Congress 7 seat ticket distribution for lok sabha election 2024 know full detail in punjabi Punjabi news - TV9 Punjabi

ਲੋਕ ਸਭਾ ਦੀਆਂ 7 ਸੀਟਾਂ ਲਈ ਇੱਕ ਤੋਂ ਵੱਧ ਦਾਅਵੇਦਾਰ, ਟਿਕਟ ਵੰਡ ਦੇ ਭੰਬਲਭੂਸੇ ‘ਚ ਫਸੀ ਕਾਂਗਰਸ

Updated On: 

17 Apr 2024 19:03 PM

Punjab Congress: ਪੰਜਾਬ ਕਾਂਗਰਸ ਦੇ ਸੂਤਰਾਂ ਅਨੁਸਾਰ ਕਈ ਕਾਂਗਰਸੀ ਆਗੂਆਂ ਨੇ ਵੀ ਸੱਤ ਸੀਟਾਂ ਤੇ ਆਪਣੇ ਰਿਸ਼ਤੇਦਾਰਾਂ ਲਈ ਟਿਕਟਾਂ ਦੀ ਮੰਗ ਕੀਤੀ ਹੈ। ਹਾਲਾਂਕਿ ਸੂਬਾ ਇਕਾਈ ਵੱਲੋਂ ਪੇਸ਼ ਕੀਤੀ ਪਹਿਲੀ ਸੂਚੀ 'ਤੇ ਹਾਈਕਮਾਂਡ ਵਿਚਾਰ ਕਰ ਰਹੀ ਹੈ। ਫਿਲਹਾਲ 6 ਸੀਟਾਂ 'ਤੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੀ ਕਈ ਪਾਰਟੀ ਆਗੂਆਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਹੈ, ਜਦਕਿ ਬਾਕੀ ਸੱਤ ਸੀਟਾਂ 'ਤੇ ਇਕ ਤੋਂ ਵੱਧ ਦਾਅਵੇਦਾਰ ਹੋਣ ਕਾਰਨ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ।

ਲੋਕ ਸਭਾ ਦੀਆਂ 7 ਸੀਟਾਂ ਲਈ ਇੱਕ ਤੋਂ ਵੱਧ ਦਾਅਵੇਦਾਰ,  ਟਿਕਟ ਵੰਡ ਦੇ ਭੰਬਲਭੂਸੇ ਚ ਫਸੀ ਕਾਂਗਰਸ

ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਦੇਵੇਂਦਰ ਯਾਦਵ

Follow Us On

Punjab Congress: ਕਾਂਗਰਸ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਉਮੀਦਵਾਰ ਤੈਅ ਕਰਨ ਲਈ ਸੰਘਰਸ਼ ਕਰ ਰਹੀ ਹੈ। ਫਿਲਹਾਲ 6 ਸੀਟਾਂ ‘ਤੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੀ ਕਈ ਪਾਰਟੀ ਆਗੂਆਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਹੈ, ਜਦਕਿ ਬਾਕੀ ਸੱਤ ਸੀਟਾਂ ‘ਤੇ ਇਕ ਤੋਂ ਵੱਧ ਦਾਅਵੇਦਾਰ ਹੋਣ ਕਾਰਨ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਕਈ ਕਾਂਗਰਸੀ ਆਗੂਆਂ ਨੇ ਵੀ ਸੱਤ ਸੀਟਾਂ ਤੇ ਆਪਣੇ ਰਿਸ਼ਤੇਦਾਰਾਂ ਲਈ ਟਿਕਟਾਂ ਦੀ ਮੰਗ ਕੀਤੀ ਹੈ। ਹਾਲਾਂਕਿ ਸੂਬਾ ਇਕਾਈ ਵੱਲੋਂ ਪੇਸ਼ ਕੀਤੀ ਪਹਿਲੀ ਸੂਚੀ ‘ਤੇ ਹਾਈਕਮਾਂਡ ਵਿਚਾਰ ਕਰ ਰਹੀ ਹੈ।

ਪੰਜਾਬ ਕਾਂਗਰਸ ਦੇ ਸੂਤਰਾਂ ਅਨੁਸਾਰ ਹਾਈਕਮਾਂਡ ਬਾਕੀ ਸੱਤ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਇਸੇ ਹਫ਼ਤੇ ਕਰ ਦੇਵੇਗੀ। ਹਾਲਾਂਕਿ ਇਨ੍ਹਾਂ ਸੀਟਾਂ ਲਈ ਹਾਈਕਮਾਂਡ ਨੂੰ ਪਹਿਲਾਂ ਹੀ ਸੌਂਪੀ ਗਈ ਸੰਭਾਵੀ ਸੂਚੀ ਵਿੱਚ ਕਈ ਨਵੇਂ ਦਾਅਵੇਦਾਰ ਵੀ ਸ਼ਾਮਲ ਹੋ ਗਏ ਹਨ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜ਼ਿਆਦਾਤਰ ਦਾਅਵੇਦਾਰਾਂ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਮੌਜੂਦਾ ਵਿਧਾਇਕ ਸ਼ਾਮਲ ਹਨ।

ਜਿੱਤਣ ਵਾਲੇ ਆਗੂਆਂ ‘ਤੇ ਦਾਅ

ਦੂਜੇ ਪਾਸੇ ਹਾਈਕਮਾਂਡ ਦਾਅਵੇਦਾਰਾਂ ਦੀ ਭੀੜ ਵਿੱਚ ਸਿਰਫ਼ ਉਨ੍ਹਾਂ ਚਿਹਰਿਆਂ ਤੇ ਹੀ ਦਾਅ ਲਾਉਣਾ ਚਾਹੁੰਦੀ ਹੈ ਜੋ ਚੋਣਾਂ ਜਿੱਤਣ ਦੀ ਸਮਰੱਥਾ ਰੱਖਦੇ ਹਨ ਅਤੇ ਜਿਨ੍ਹਾਂ ਦਾ ਸਬੰਧਤ ਹਲਕੇ ਵਿੱਚ ਪਾਰਟੀ ਵਰਕਰਾਂ ਨਾਲ ਚੰਗਾ ਤਾਲਮੇਲ ਹੈ। ਇੱਕ ਹੋਰ ਸਮੱਸਿਆ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਿਨ੍ਹਾਂ ਹਲਕਿਆਂ ਵਿੱਚ ਪਾਰਟੀ ਛੱਡ ਚੁੱਕੇ ਕਾਂਗਰਸੀ ਆਗੂ ਦੂਜੀਆਂ ਪਾਰਟੀਆਂ ਦੀਆਂ ਟਿਕਟਾਂ ਤੇ ਚੋਣ ਲੜ ਚੁੱਕੇ ਹਨ, ਉੱਥੇ ਕਾਂਗਰਸ ਦੇ ਸਥਾਨਕ ਕਾਡਰ ਨੂੰ ਸੰਭਾਲਣਾ ਜ਼ਰੂਰੀ ਹੋ ਗਿਆ ਹੈ।

ਇਹ ਵੀ ਪੜ੍ਹੋ: ਸੰਸਦ ਮੈਂਬਰ ਡਿੰਪਾ ਨਹੀਂ ਲੜਣਗੇ ਲੋਕ ਸਭਾ ਚੋਣ, ਸੂਬੇ ਦੀ ਸਿਆਸਤ ਚ ਉਤਰਣ ਦੀ ਤਿਆਰੀ

ਪੰਜਾਬ ਕਾਂਗਰਸ ਦੇ ਕਈ ਆਗੂਆਂ ਨੇ ਵੀ ਆਪਣੇ ਰਿਸ਼ਤੇਦਾਰਾਂ ਲਈ ਟਿਕਟਾਂ ਦੀ ਮੰਗ ਕੀਤੀ ਹੈ। ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਵਰਿੰਦਰਮੀਤ ਸਿੰਘ ਪਹਾੜਾ ਆਪਣੇ ਭਰਾ ਲਈ ਟਿਕਟ ਦੀ ਮੰਗ ਕਰ ਰਹੇ ਹਨ, ਜਦਕਿ ਹੁਸ਼ਿਆਰਪੁਰ ਤੋਂ ਸਾਬਕਾ ਸੰਸਦ ਮੈਂਬਰ ਸੰਤੋਸ਼ ਚੌਧਰੀ ਦੀ ਬੇਟੀ ਨਮਿਤਾ ਚੌਧਰੀ ਨੇ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਸੀਟ ‘ਤੇ ਪਵਨ ਆਧਿਆ ਵੀ ਦਾਅਵਾ ਪੇਸ਼ ਕਰ ਰਹੇ ਹਨ।

ਖਡੂਰ ਸਾਹਿਬ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਜਸਬੀਰ ਡਿੰਪਾ ਇਸ ਵਾਰ ਆਪਣੇ ਭਰਾ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ, ਜਦਕਿ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਵੀ ਆਪਣੇ ਪੁੱਤਰ ਨੂੰ ਸਿਆਸਤ ਵਿੱਚ ਉਤਾਰਨ ਦੀ ਤਿਆਰੀ ਕਰ ਰਹੇ ਹਨ। ਵਿਧਾਇਕ ਪਰਗਟ ਸਿੰਘ ਜਲੰਧਰ ਸੀਟ ਤੋਂ ਟਿਕਟ ਦੀ ਮੰਗ ਕਰ ਰਹੇ ਹਨ ਜਦਕਿ ਯੂਥ ਕਾਂਗਰਸੀ ਆਗੂ ਅਮਰਪ੍ਰੀਤ ਸਿੰਘ ਵੀ ਇਸ ਸੀਟ ਤੋਂ ਟਿਕਟ ਦੇ ਇਛੁੱਕ ਹਨ। ਫਰੀਦਕੋਟ ਸੀਟ ‘ਤੇ ਸਾਂਸਦ ਮੁਹੰਮਦ ਸਦੀਕ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦਾਅਵੇਦਾਰੀ ਜਤਾ ਰਹੇ ਹਨ, ਉਥੇ ਹੀ ਹਲਕੇ ਦੇ ਵਾਲਮੀਕਿ ਭਾਈਚਾਰੇ ਦੇ ਪਾਰਟੀ ਆਗੂਆਂ ਨੇ ਵੀ ਇਸ ਸੀਟ ‘ਤੇ ਦਾਅਵਾ ਠੋਕ ਦਿੱਤਾ ਹੈ।

Exit mobile version