ਅੱਜ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ, ਚੋਣ ਕਮਿਸ਼ਨ ਨੇ ਤਾਇਨਾਤ ਕੀਤੇ ਅਬਜ਼ਰਵਰ | Punjab Election Commission Observers posted for the Lok Sabha elections know full in punjabi Punjabi news - TV9 Punjabi

ਮੰਗਲਵਾਰ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ, ਚੋਣ ਕਮਿਸ਼ਨ ਨੇ ਤਾਇਨਾਤ ਕੀਤੇ ਅਬਜ਼ਰਵਰ

Updated On: 

06 May 2024 23:42 PM

Lok Sabha Elections Observers: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਦੇ 13 ਆਈ.ਏ.ਐਸ ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ 7 ਆਈਪੀਐਸ ਅਧਿਕਾਰੀਆਂ ਨੂੰ ਪੁਲਿਸ ਨਿਗਰਾਨ ਬਣਾਇਆ ਗਿਆ ਹੈ। ਇਹ ਸਾਰੇ ਅਧਿਕਾਰੀ ਵੋਟਿੰਗ ਦੌਰਾਨ ਭਾਰਤੀ ਚੋਣ ਕਮਿਸ਼ਨ ਦੇ ਚੋਣ ਜ਼ਾਬਤੇ ਨਾਲ ਸਬੰਧਤ ਨਿਯਮਾਂ ਅਤੇ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਨਿਭਾਉਣਗੇ।

ਮੰਗਲਵਾਰ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ, ਚੋਣ ਕਮਿਸ਼ਨ ਨੇ ਤਾਇਨਾਤ ਕੀਤੇ ਅਬਜ਼ਰਵਰ

ਪੰਜਾਬ ਦੇ ਮੁੱਖ ਚੋਣ ਅਫਸਰ ਸਿਬਿਨ ਸੀ

Follow Us On

ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਗਜ਼ਟ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਇਸ ਦੇ ਨਾਲ ਹੀ ਅੱਜ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਲੋਕ ਸਭਾ ਚੋਣਾਂ ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੀਆਂ 13 ਸੀਟਾਂ ਲਈ 20 ਜਨਰਲ ਅਤੇ ਪੁਲਿਸ ਅਬਜ਼ਰਵਰ ਤਾਇਨਾਤ ਕੀਤੇ ਹਨ। ਇਹ ਸਾਰੇ ਅਧਿਕਾਰੀ 14 ਮਈ ਤੋਂ ਆਪਣੀ ਡਿਊਟੀ ਸੰਭਾਲਣਗੇ।

ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਦੇ 13 ਆਈ.ਏ.ਐਸ ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ 7 ਆਈਪੀਐਸ ਅਧਿਕਾਰੀਆਂ ਨੂੰ ਪੁਲਿਸ ਨਿਗਰਾਨ ਬਣਾਇਆ ਗਿਆ ਹੈ। ਇਹ ਸਾਰੇ ਅਧਿਕਾਰੀ ਵੋਟਿੰਗ ਦੌਰਾਨ ਭਾਰਤੀ ਚੋਣ ਕਮਿਸ਼ਨ ਦੇ ਚੋਣ ਜ਼ਾਬਤੇ ਨਾਲ ਸਬੰਧਤ ਨਿਯਮਾਂ ਅਤੇ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਨਿਭਾਉਣਗੇ।

ਕਿਸ ਅਫ਼ਸਰ ਦੀ ਕਿੱਥੇ ਹੋਵੇਗੀ ਡਿਊਟੀ

  • ਗੁਰਦਾਸਪੁਰ ਲੋਕ ਸਭਾ ਸੀਟ ਲਈ ਕੇ. ਮਹੇਸ਼ (2009 ਬੈਚ) ਸਿਧਾਰਥ ਜੈਨ (ਬੈਚ 2001),
  • ਅੰਮ੍ਰਿਤਸਰ ਲਈ ਅਭਿਮਨਿਊ ਕੁਮਾਰ (ਬੈਚ 2011)
  • ਖਡੂਰ ਸਾਹਿਬ ਲਈ ਜੇ. ਮੇਘਨਾਥ ਰੈਡੀ (ਬੈਚ 2013)
  • ਹੁਸ਼ਿਆਰਪੁਰ ਲਈ ਡਾ.ਆਰ. ਆਨੰਦ ਕੁਮਾਰ (ਬੈਚ 2003)
  • ਆਨੰਦਪੁਰ ਸਾਹਿਬ ਲਈ ਡਾ. ਹੀਰਾ ਲਾਲ (ਬੈਚ 2010)
  • ਲੁਧਿਆਣਾ ਲਈ ਦਿਵਿਆ ਮਿੱਤਲ (ਬੈਚ 2013)
  • ਫਤਿਹਗੜ੍ਹ ਸਾਹਿਬ ਲਈ ਰਾਕੇਸ਼ ਸ਼ੰਕਰ (ਬੈਚ 2004)
  • ਫਰੀਦਕੋਟ ਲਈ ਰੂਹੀ ਖਾਨ (ਬੈਚ 2013)
  • ਫ਼ਿਰੋਜ਼ਪੁਰ ਲਈ ਕਪਿਲ ਮੀਨਾ (ਬੈਚ 2010)
  • ਬਠਿੰਡਾ ਲਈ ਡਾ. ਐਸ. ਪ੍ਰਭਾਕਰ (ਬੈਚ 2012)
  • ਸੰਗਰੂਰ ਅਤੇ ਪਟਿਆਲਾ ਲੋਕ ਸਭਾ ਸੀਟ ਲਈ ਪ੍ਰਕਾਸ਼ ਬਕੋਰੀਆ (ਬੈਚ 2006)

ਪੁਲਿਸ ਅਬਜ਼ਰਵਰ ਵੀ ਸੰਭਾਲਣਗੇ ਮੋਰਚਾ

ਪੁਲਿਸ ਅਬਜ਼ਰਵਰਾਂ ਵਿੱਚ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਲਈ ਕੁਸ਼ਲ ਪਾਲ ਸਿੰਘ (2014 ਬੈਚ), ਅੰਮ੍ਰਿਤਸਰ ਅਤੇ ਖਡੂਰ ਸਾਹਿਬ ਲਈ ਸ਼ਵੇਤਾ ਸ਼੍ਰੀਮਾਲੀ (ਬੈਚ 2010), ਜਲੰਧਰ ਅਤੇ ਲੁਧਿਆਣਾ, ਆਨੰਦਪੁਰ ਸਾਹਿਬ ਅਤੇ ਫਤਿਹਗੜ੍ਹ ਸੰਦੀਪ ਗਜਭਾਈ (ਬੈਚ 2002) ਸ਼ਾਮਲ ਹਨ। ਦੀਵਾਨ (ਬੈਚ 2010) ਬਠਿੰਡਾ ਅਤੇ ਫਰੀਦਕੋਟ ਲਈ ਬੀ. ਸ਼ੰਕਰ ਜੈਸਵਾਲ (ਬੈਚ 2001), ਫਿਰੋਜ਼ਪੁਰ ਲਈ ਏ. ਆਰ. ਦਮੋਧਰ (ਬੈਚ 2013) ਤੇ ਆਮਿਰ ਜਾਵੇਦ (ਬੈਚ 2012) ਨੂੰ ਸੰਗਰੂਰ ਅਤੇ ਪਟਿਆਲਾ ਲੋਕ ਸਭਾ ਸੀਟਾਂ ਲਈ ਨਿਯੁਕਤ ਕੀਤਾ ਗਿਆ ਹੈ।

Exit mobile version