ਮਨਜਿੰਦਰ ਸਿੰਘ ਸਿਰਸਾ ਦੀ ਰਾਜੌਰੀ ਗਾਰਡਨ ਸੀਟ ਤੋਂ ਜਿੱਤ, 18 ਹਜ਼ਾਰ 190 ਵੋਟਾਂ ਤੋਂ ਜੇਤੂ

Updated On: 

08 Feb 2025 13:51 PM

Rajouri Garden Vidhan Sabha Results Updates: ਰਾਜੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ 18190 ਵੋਟਾਂ ਨਾਲ ਜੇਤੂ ਰਹੇ ਹਨ। ਇਸ ਵਾਰ ਵਿਧਾਨ ਸਭਾ 'ਚ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਅਤੇ 'ਆਪ' ਦੇ ਮੌਜੂਦਾ ਵਿਧਾਇਕ ਧਨਵਤੀ ਚੰਦੇਲਾ ਵਿਚਾਲੇ ਸਿੱਧੀ ਟੱਕਰ ਸੀ। ਧਨਵਤੀ ਚੰਦੇਲਾ ਨੇ ਪਿਛਲੀਆਂ ਚੋਣਾਂ ਜਿੱਤੀਆਂ ਸਨ।

ਮਨਜਿੰਦਰ ਸਿੰਘ ਸਿਰਸਾ ਦੀ ਰਾਜੌਰੀ ਗਾਰਡਨ ਸੀਟ ਤੋਂ ਜਿੱਤ, 18 ਹਜ਼ਾਰ 190 ਵੋਟਾਂ ਤੋਂ ਜੇਤੂ

ਮਨਜਿੰਦਰ ਸਿੰਘ ਸਿਰਸਾ ਦੀ ਰਾਜੌਰੀ ਗਾਰਡਨ ਸੀਟ ਤੋਂ ਜਿੱਤ

Follow Us On

Manjinder Singh Sirsa won Rajouri Garden: ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ‘ਤੇ ਗਿਣਤੀ ਪੂਰੀ ਹੋ ਗਈ ਹੈ, ਜੋ ਕਿ ਦਿੱਲੀ ਦੀਆਂ ਹੌਟ ਸੀਟਾਂ ‘ਚੋਂ ਇੱਕ ਹੈ, ਅਤੇ ਨਤੀਜੇ ਹੁਣ ਸਪੱਸ਼ਟ ਹਨ। ਇੱਥੇ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਰਾਜੌਰੀ ਗਾਰਡ ਸੀਟ ਤੋਂ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਮਨਜਿੰਦਰ ਸਿਰਸਾ ਨੇ 18 ਹਜ਼ਾਰ 190 ਵੋਟਾਂ ਤੋਂ ਜਿੱਤ ਦਰਜ ਕੀਤੀ ਹੈ।

ਇਸ ਵਾਰ ਰਾਜੌਰੀ ਗਾਰਡਨ ‘ਚ ਮਨਜਿੰਦਰ ਸਿੰਘ ਸਿਰਸਾ ਅਤੇ ਆਮ ਆਦਮੀ ਪਾਰਟੀ ਦੇ ਧਨਵਤੀ ਚੰਦੇਲਾ ਵਿਚਾਲੇ ਸਿੱਧੀ ਟੱਕਰ ਸੀ। ਹਾਲਾਂਕਿ, ਧਰਮਪਾਲ ਚੰਦੇਲਾ ਨੇ ਕਾਂਗਰਸ ਦੀ ਤਰਫੋਂ ਆਪਣੀ ਪੂਰੀ ਕੋਸ਼ਿਸ਼ ਕੀਤੀ ਸੀ। ਰਾਜੌਰੀ ਗਾਰਡਨ, ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ, 2002 ਵਿੱਚ ਗਠਿਤ ਭਾਰਤ ਦੇ ਹੱਦਬੰਦੀ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ 2008 ਵਿੱਚ ਹੋਂਦ ਵਿੱਚ ਆਇਆ ਸੀ।

ਰਾਜੌਰੀ ਗਾਰਡਨ 9 ਹੋਰ ਵਿਧਾਨ ਸਭਾ ਹਲਕਿਆਂ – ਮਾਦੀਪੁਰ, ਤਿਲਕ ਨਗਰ, ਹਰੀ ਨਗਰ, ਨਜਫਗੜ੍ਹ, ਜਨਕਪੁਰੀ, ਵਿਕਾਸਪੁਰੀ, ਦਵਾਰਕਾ, ਮਟਿਆਲਾ ਅਤੇ ਉੱਤਮ ਨਗਰ ਦੇ ਨਾਲ ਪੱਛਮੀ ਦਿੱਲੀ ਲੋਕ ਸਭਾ ਹਲਕੇ ਦਾ ਹਿੱਸਾ ਹੈ। ਇਸ ਇਲਾਕੇ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਪੰਜਾਬੀ ਭਾਈਚਾਰੇ ਦੇ ਹਨ। ਇੱਥੇ ਜ਼ਿਆਦਾਤਰ ਆਬਾਦੀ ਉਨ੍ਹਾਂ ਲੋਕਾਂ ਦੀ ਹੈ ਜੋ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਦਿੱਲੀ ਆਏ ਸਨ।