AAP ‘ਚ ਸ਼ਾਮਿਲ ਹੋਏ ਸਵਰਨ ਸਲਾਰੀਆ, BJP ਵੱਲੋਂ ਟਿਕਟ ਨਾ ਮਿਲਣ ਤੋਂ ਸਨ ਨਾਰਾਜ਼

Updated On: 

13 May 2024 17:21 PM IST

ਭਾਜਪਾ ਵੱਲੋਂ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਸਲਾਰੀਆ ਨੇ ਚੋਣ ਲੜਣ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਹ 13 ਅਪ੍ਰੈਲ ਤੱਕ ਸਪੱਸ਼ਟ ਕਰ ਦੇਣਗੇ ਕਿ ਉਹਨਾਂ ਦਾ ਅਗਲਾ ਸਿਆਸੀ ਕਦਮ ਕੀ ਹੋਵੇਗਾ। ਇਸ ਤੋਂ ਬਾਅਦ ਉਹ ਲਗਾਤਾਰ ਸ਼ਾਂਤ ਸਨ। ਜਿਸ ਤੋਂ ਬਾਅਦ ਕਿਆਸਰਾਈਆ ਇਹ ਲਗਾਈਆਂ ਜਾ ਰਹੀਆਂ ਸਨ ਕਿ ਸਲਾਰੀਆ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੇ ਹਨ। ਪਰ ਹੁਣ ਸਲਾਰੀਆ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।

AAP ਚ ਸ਼ਾਮਿਲ ਹੋਏ ਸਵਰਨ ਸਲਾਰੀਆ, BJP ਵੱਲੋਂ ਟਿਕਟ ਨਾ ਮਿਲਣ ਤੋਂ ਸਨ ਨਾਰਾਜ਼

ਸੀਐਮ ਭਗਵੰਤ ਮਾਨ ਤੇ ਸਵਰਨ ਸਲਾਰੀਆ

Follow Us On
ਗੁਰਦਾਸਪੁਰ ਤੋਂ ਭਾਜਪਾ ਦੇ ਸੀਨੀਅਰ ਆਗੂ ਰਹੇ ਸਵਰਨ ਸਲਾਰੀਆ ਹੁਣ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੀ ਮੈਂਬਰਸ਼ਿਪ ਦਵਾਈ। ਲੋਕ ਸਭਾ ਚੋਣਾਂ ਵਿਚਾਲੇ ਭਾਜਪਾ ਲਈ ਸਲਾਰੀਆ ਦਾ ਪਾਰਟੀ ਨੂੰ ਛੱਡਣਾ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਸਲਾਰੀਆ ਕਾਫ਼ੀ ਸਮੇਂ ਤੋਂ ਗੁਰਦਾਸਪੁਰ ਵਿੱਚ ਐਕਟਿਵ ਨਜ਼ਰ ਆ ਰਹੀ ਸਨ। ਦਰਅਸਲ ਸਲਾਰੀਆ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਕੋਲੋਂ ਟਿਕਟ ਦੀ ਮੰਗ ਕਰ ਰਹੇ ਸਨ। ਪਰ ਭਾਜਪਾ ਨੇ ਸਲਾਰੀਆ ਨੂੰ ਟਿਕਟ ਦੇਣ ਦੀ ਥਾਂ ਦਿਨੇਸ਼ ਬੱਬੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਸਲਾਰੀਆ ਭਾਜਪਾ ਵਿੱਚ ਕਈ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ।ਉਹ ਸੂਬਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਵੀ ਰਹੇ ਹਨ। ਸਲਾਰੀਆ ਦੇ ਪਿਤਾ ਨਿਧਾਨ ਸਿੰਘ ਸਲਾਰੀਆ ਆਜ਼ਾਦੀ ਘੁਲਾਟੀਏ ਸਨ। ਜਿਸ ਕਾਰਨ ਉਹਨਾਂ ਦੀ ਚੰਗੀ ਪਹਿਚਾਣ ਹੈ।

ਕਾਂਗਰਸ ਵਿੱਚ ਸ਼ਾਮਿਲ ਹੋਣ ਦੀਆਂ ਸੀ ਚਰਚਾਵਾਂ

ਭਾਜਪਾ ਵੱਲੋਂ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਸਲਾਰੀਆ ਨੇ ਚੋਣ ਲੜਣ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਹ 13 ਅਪ੍ਰੈਲ ਤੱਕ ਸਪੱਸ਼ਟ ਕਰ ਦੇਣਗੇ ਕਿ ਉਹਨਾਂ ਦਾ ਅਗਲਾ ਸਿਆਸੀ ਕਦਮ ਕੀ ਹੋਵੇਗਾ। ਇਸ ਤੋਂ ਬਾਅਦ ਉਹ ਲਗਾਤਾਰ ਸ਼ਾਂਤ ਸਨ। ਜਿਸ ਤੋਂ ਬਾਅਦ ਕਿਆਸਰਾਈਆ ਇਹ ਲਗਾਈਆਂ ਜਾ ਰਹੀਆਂ ਸਨ ਕਿ ਸਲਾਰੀਆ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੇ ਹਨ। ਪਰ ਹੁਣ ਸਲਾਰੀਆ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।

2017 ਚ ਜਾਖੜ ਖਿਲਾਫ਼ ਲੜੇ ਸਨ ਚੋਣ

ਸਲਾਰੀਆ ਨੇ ਗੁਰਦਾਸਪੁਰ ਤੋਂ ਭਾਜਪਾ ਦੇ ਸਾਂਸਦ ਰਹੇ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ 2017 ‘ਚ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਲੜੀ ਸੀ। ਉਹਨਾਂ ਨੇ ਉਸ ਸਮੇਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦਾ ਮੁਕਾਬਲਾ ਕੀਤਾ ਸੀ। ਹਾਲਾਂਕਿ ਇਸ ਚੋਣ ਵਿੱਚ ਸਲਾਰੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਉਹਨਾਂ ਨੇ 2019 ਦੀਆਂ ਚੋਣਾਂ ਵਿੱਚ ਵੀ ਆਪਣਾ ਦਾਅਵਾ ਠੋਕਿਆ ਸੀ। ਪਰ ਉਸ ਸਮੇਂ ਵੀ ਪਾਰਟੀ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਸੀ। ਇਹ ਵੀ ਪੜ੍ਹੋਂ-ਹੁਣ ਜਲਦੀ ਕਰਨੀ ਪਵੇਗੀ. ਵਿਆਹ ਦੇ ਸਵਾਲ ਤੇ ਰਾਏਬਰੇਲੀ ਵਿੱਚ ਬੋਲੇ ਰਾਹੁਲ ਗਾਂਧੀ

ਸਲਾਰੀਆ ਨੇ ਕੀਤਾ ਸੀ ਜਿੱਤ ਦਾ ਦਾਅਵਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਸਵਰਨ ਸਲਾਰੀਆ ਨੇ ਆਪਣੇ ਹਲਕੇ ਵਿੱਚ ਸਰਗਰਮੀਆਂ ਵਧਾ ਦਿੱਤੀਆਂ ਸਨ। ਉਹਨਾਂ ਨੇ ਦਾਅਵਾ ਕੀਤਾ ਸੀ 2024 ਦੀਆਂ ਚੋਣਾਂ ਵਿੱਚ ਉਹ ਕਰੀਬ ਢਾਈ ਲੱਖ ਵੋਟਾਂ ਦੇ ਫਰਕ ਨਾਲ ਜਿੱਤਣਗੇ। ਦਸ ਦਈਏ ਕਿ ਸਲਾਰੀਆਂ ਗੁਰਦਾਸਪੁਰ ਹਲਕੇ ਵਿੱਚ ਪਿਛਲੇ ਕਰੀਬ 20 ਸਾਲਾਂ ਤੋਂ ਐਕਟਿਵ ਹਨ।