ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ‘ਚ ਭਾਜਪਾ ਨੂੰ ਵੱਡਾ ਝਟਕਾ, ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ‘ਚ ਸ਼ਾਮਲ

ਰੌਬਿਨ ਸਾਂਪਲਾ ਦਾ ਨੌਜਵਾਨਾਂ ਵਿੱਚ ਕਾਫੀ ਦਬਦਬਾ ਹੈ। ਭਾਜਪਾ ਦੀਆਂ ਮੀਟਿੰਗਾਂ ਅਤੇ ਰੈਲੀਆਂ ਵਿੱਚ ਰੋਬਿਨ ਸਾਂਪਲਾ ਦਾ ਅਹਿਮ ਯੋਗਦਾਨ ਰਿਹਾ ਹੈ। ਪਰ ਸਾਂਪਲਾ ਦੀ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨਾਲ ਤਕਰਾਰ ਚੱਲ ਰਹੀ ਹੈ, ਜੋ ਬੀਤੇ ਦਿਨੀ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਨ। ਜਿਸ ਕਾਰਨ ਰੌਬਿਨ ਭਾਜਪਾ ਤੋਂ ਕਾਫੀ ਨਾਰਾਜ਼ ਹਨ।

ਪੰਜਾਬ ‘ਚ ਭਾਜਪਾ ਨੂੰ ਵੱਡਾ ਝਟਕਾ, ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ‘ਚ ਸ਼ਾਮਲ
ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ‘ਚ ਸ਼ਾਮਲ
Follow Us
davinder-kumar-jalandhar
| Updated On: 23 Apr 2024 16:42 PM

ਪੰਜਾਬ ਦਾ ਜਲੰਧਰ ਸੂਬੇ ਦਾ ਸਭ ਤੋਂ ਹੌਟ ਸੀਟ ਬਣਦਾ ਜਾ ਰਿਹਾ ਹੈ। ਕਿਉਂਕਿ ਕਈ ਦਹਾਕਿਆਂ ਤੋਂ ਇੱਕੋ ਪਾਰਟੀ ਵਿੱਚ ਰਹਿਣ ਵਾਲੇ ਕਈ ਆਗੂ ਪਾਰਟੀ ਛੱਡ ਕੇ ਵਿਰੋਧੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਵਿਜੇ ਸਾਂਪਲਾ ਦੇ ਰਿਸ਼ਤੇਦਾਰ ਤੇ ਭਾਜਪਾ ਦੇ ਨੌਜਵਾਨ ਆਗੂ ਰੌਬਿਨ ਸਾਂਪਲਾ ਆਪ ਵਿੱਚ ਸ਼ਾਮਲ ਹੋਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਰੌਬਿਨ ਸਾਂਪਲਾ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦਾ ਜਲੰਧਰ ਵਿੱਚ ਕਾਫ਼ੀ ਪ੍ਰਭਾਵ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰੌਬਿਨ ਸਾਂਪਲਾ ਦਾ ਨੌਜਵਾਨਾਂ ਵਿੱਚ ਕਾਫੀ ਦਬਦਬਾ ਹੈ। ਭਾਜਪਾ ਦੀਆਂ ਮੀਟਿੰਗਾਂ ਅਤੇ ਰੈਲੀਆਂ ਵਿੱਚ ਰੋਬਿਨ ਸਾਂਪਲਾ ਦਾ ਅਹਿਮ ਯੋਗਦਾਨ ਰਿਹਾ ਹੈ। ਪਰ ਸਾਂਪਲਾ ਦੀ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨਾਲ ਤਕਰਾਰ ਚੱਲ ਰਹੀ ਹੈ, ਜੋ ਬੀਤੇ ਦਿਨੀ ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ। ਜਿਸ ਕਾਰਨ ਰੌਬਿਨ ਭਾਜਪਾ ਤੋਂ ਕਾਫੀ ਨਾਰਾਜ਼ ਹਨ। ਜਿਸ ਦੇ ਕਾਰਨ ਉਹਨਾਂ ਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ। ਹਾਲਾਂਕਿ ਸਾਂਪਲਾ ਨੇ ਇਸ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਹੈ।

ਕੌਣ ਹਨ ਰੌਬਿਨ ਸਾਂਪਲਾ ?

ਰੌਬਿਨ ਸਾਂਪਲਾ ਭਾਜਪਾ ਯੁਵਾ ਮੋਰਚਾ ਦੇ ਆਗੂ ਹਨ ਅਤੇ ਐੱਸ.ਸੀ. ਮੋਰਚਾ ਦੇ ਉੱਪ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਰੋਬਿਨ ਸਾਂਪਲਾ ਨੇ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਤੇ ਕਈ ਤਰ੍ਹਾਂ ਦੇ ਆਰੋਪ ਲਗਾਏ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਵਰਕਰਾਂ ਅਤੇ ਗਰੀਬਾਂ ਦੀ ਕਦਰ ਨਹੀਂ ਕਰਦੀ।

ਵਿਜੇ ਸਾਂਪਲਾ ਵੀ ਸਨ ਨਾਰਾਜ਼

ਦੱਸ ਦੇਈਏ ਕਿ ਬੀਤੇ ਦਿਨੀਂ ਵਿਜੇ ਸਾਂਪਲਾ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਚਰਚਾ ਜ਼ੋਰਾਂ ‘ਤੇ ਸੀ। ਪਰ ਇਨ੍ਹਾਂ ਚਰਚਾਵਾਂ ਵਿਚਾਲੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ। ਜਿਸ ਤੋਂ ਬਾਅਦ ਵਿਜੇ ਸਾਂਪਲਾ ਨੇ ਕਿਹਾ ਸੀ ਕਿ ਉਹ ਕਿਸੇ ਪਾਰਟੀ ‘ਚ ਸ਼ਾਮਲ ਨਹੀਂ ਹੋ ਰਹੇ ਹਨ। ਉਹ ਭਾਜਪਾ ਨਾਲ ਹੀ ਰਹਿਣਗੇ। ਦੱਸ ਦੇਈਏ ਕਿ ਵਿਜੇ ਸਾਂਪਲਾ ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਸਨ।

ਸੁਰੱਖਿਆ ਕਾਰਨਾਂ ਕਰਕੇ, ਮੈਂ ਰੋਜ਼ਾਨਾ 6 ਦੀ ਬਜਾਏ ਸਿਰਫ 3-4 ਪ੍ਰੋਗਰਾਮ ਕਰ ਸਕਦਾ ਹਾਂ - ਪ੍ਰਧਾਨ ਮੰਤਰੀ
ਸੁਰੱਖਿਆ ਕਾਰਨਾਂ ਕਰਕੇ, ਮੈਂ ਰੋਜ਼ਾਨਾ 6 ਦੀ ਬਜਾਏ ਸਿਰਫ 3-4 ਪ੍ਰੋਗਰਾਮ ਕਰ ਸਕਦਾ ਹਾਂ - ਪ੍ਰਧਾਨ ਮੰਤਰੀ...
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਤਿਹਾਸ, ਇੱਥੇ ਹੋਇਆ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਇਤਿਹਾਸ, ਇੱਥੇ ਹੋਇਆ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼...
TV9 ਇੰਟਰਵਿਊ 'ਚ PM ਦਾ ਵੱਡਾ ਬਿਆਨ, PM ਨੇ ਪੁੱਛਿਆ- ਕੀ ਵਾਇਨਾਡ 'ਚ ਮੁਸਲਿਮ ਰਿਜ਼ਰਵੇਸ਼ਨ 'ਤੇ ਕੋਈ ਡੀਲ ਹੋਈ ਸੀ?
TV9 ਇੰਟਰਵਿਊ 'ਚ PM ਦਾ ਵੱਡਾ ਬਿਆਨ, PM ਨੇ ਪੁੱਛਿਆ- ਕੀ ਵਾਇਨਾਡ 'ਚ ਮੁਸਲਿਮ ਰਿਜ਼ਰਵੇਸ਼ਨ 'ਤੇ ਕੋਈ ਡੀਲ ਹੋਈ ਸੀ?...
PM Modi & 5 Editors: 5 ਸੰਪਾਦਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਰ ਐਕਸਕਲੂਸਿਵ ਰਾਊਂਡ ਟੇਬਲ ਇੰਟਰਵਿਊ
PM Modi & 5 Editors: 5 ਸੰਪਾਦਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਰ ਐਕਸਕਲੂਸਿਵ ਰਾਊਂਡ ਟੇਬਲ ਇੰਟਰਵਿਊ...
ਦੱਖਣੀ ਭਾਰਤ ਤੋਂ ਉੱਤਰੀ ਭਾਰਤ ਤੱਕ ਪ੍ਰਧਾਨ ਮੰਤਰੀ ਨਾਲ ਖਾਸ ਗੱਲਬਾਤ
ਦੱਖਣੀ ਭਾਰਤ ਤੋਂ ਉੱਤਰੀ ਭਾਰਤ ਤੱਕ ਪ੍ਰਧਾਨ ਮੰਤਰੀ ਨਾਲ ਖਾਸ ਗੱਲਬਾਤ...
EXCLUSIVE: ਕਲਾਕਾਰ ਚੰਗੇ ਹਨ ਪਰ ਅਜਿਹੇ ਨਹੀਂ... ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ
EXCLUSIVE: ਕਲਾਕਾਰ ਚੰਗੇ ਹਨ ਪਰ ਅਜਿਹੇ ਨਹੀਂ... ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ...
ਕਾਂਗਰਸ ਨੇ ਖੇਡਿਆ ਸੈਲੀਬ੍ਰਿਟੀ ਕਾਰਡ, ਪੰਜ ਵਾਰ ਦੇ ਸਾਂਸਦ ਰਾਜ ਬੱਬਰ ਗੁਰੂਗ੍ਰਾਮ ਤੋਂ ਲੜਨਗੇ ਚੋਣ
ਕਾਂਗਰਸ ਨੇ ਖੇਡਿਆ ਸੈਲੀਬ੍ਰਿਟੀ ਕਾਰਡ, ਪੰਜ ਵਾਰ ਦੇ ਸਾਂਸਦ ਰਾਜ ਬੱਬਰ ਗੁਰੂਗ੍ਰਾਮ ਤੋਂ ਲੜਨਗੇ ਚੋਣ...
ਪੰਜਾਬ 'ਚ 8ਵੀਂ ਅਤੇ 12ਵੀਂ ਦੇ ਨਤੀਜੇ ਜਾਰੀ, ਟੌਪਰਾਂ ਦੀ ਕਹਾਣੀ ਤੁਹਾਡੇ 'ਚ ਭਰ ਦੇਵੇਗੀ ਜੋਸ਼
ਪੰਜਾਬ 'ਚ 8ਵੀਂ ਅਤੇ 12ਵੀਂ ਦੇ ਨਤੀਜੇ ਜਾਰੀ, ਟੌਪਰਾਂ ਦੀ ਕਹਾਣੀ ਤੁਹਾਡੇ 'ਚ ਭਰ ਦੇਵੇਗੀ ਜੋਸ਼...
ਵਿਵਾਦਿਤ ਬਿਆਨ 'ਤੇ ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫੀ, ਕਿਹਾ- ਮੇਰੇ ਤੋਂ ਗਲਤੀ ਹੋ ਗਈ, ਭਾਈਚਾਰਾ ਮੈਨੂੰ ਮੁਆਫ ਕਰੇ
ਵਿਵਾਦਿਤ ਬਿਆਨ 'ਤੇ ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫੀ, ਕਿਹਾ- ਮੇਰੇ ਤੋਂ ਗਲਤੀ ਹੋ ਗਈ, ਭਾਈਚਾਰਾ ਮੈਨੂੰ ਮੁਆਫ ਕਰੇ...
ਪੰਜਾਬ ਪੁਲਿਸ ਨੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 48 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮ ਕਾਬੂ
ਪੰਜਾਬ ਪੁਲਿਸ ਨੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 48 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮ ਕਾਬੂ...
ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਲੁਧਿਆਣਾ 'ਚ ਬਿੱਟੂ Vs ਰਾਜਾ ਵੜਿੰਗ
ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਲੁਧਿਆਣਾ 'ਚ ਬਿੱਟੂ  Vs ਰਾਜਾ ਵੜਿੰਗ...
ਜੇਲ੍ਹ ਵਿੱਚ ਰਹਿ ਕੇ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ, ਜਾਣੋਂ ਕੀ ਕਹਿੰਦਾ ਹੈ ਕਾਨੂੰਨ
ਜੇਲ੍ਹ ਵਿੱਚ ਰਹਿ ਕੇ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ, ਜਾਣੋਂ ਕੀ ਕਹਿੰਦਾ ਹੈ ਕਾਨੂੰਨ...
ਤਾਰਕ ਮਹਿਤਾ ਦੇ ਸੋਢੀ ਵਿੱਤੀ ਸੰਕਟ ਨਾਲ ਜੂਝ ਰਹੇ ਸਨ, ਲਾਪਤਾ ਹੋਣ ਦੌਰਾਨ ਇਕ ਹੋਰ ਵੱਡੀ ਗੱਲ ਆਈ ਸਾਹਮਣੇ
ਤਾਰਕ ਮਹਿਤਾ ਦੇ ਸੋਢੀ ਵਿੱਤੀ ਸੰਕਟ ਨਾਲ ਜੂਝ ਰਹੇ ਸਨ, ਲਾਪਤਾ ਹੋਣ ਦੌਰਾਨ ਇਕ ਹੋਰ ਵੱਡੀ ਗੱਲ ਆਈ ਸਾਹਮਣੇ...
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ CM ਭਗਵੰਤ ਮਾਨ, ਲੋਕ ਸਭਾ ਚੋਣ ਤੇ ਰਾਜਾ ਵੜਿੰਗ 'ਤੇ ਕੀ ਬੋਲੇ? ਜਾਣੋ
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ CM ਭਗਵੰਤ ਮਾਨ, ਲੋਕ ਸਭਾ ਚੋਣ ਤੇ ਰਾਜਾ ਵੜਿੰਗ 'ਤੇ ਕੀ ਬੋਲੇ? ਜਾਣੋ...
Stories