BJP ਦੇ ਨਾਲ ਵੱਡੇ ਚੇਹਰੇ, ਭਬਲਭੂਸੇ 'ਚ ਕਾਂਗਰਸ; ਪੰਜਾਬ 'ਚ 'AAP' ਦਾ ਕਿੰਨਾ ਚੱਲੇਗਾ ਜਾਦੂ? | punjab lok sabha election 2024, bjp congress aap captain & family Bhagwant mann raja waring full detail in punjabi Punjabi news - TV9 Punjabi

BJP ਦੇ ਨਾਲ ਵੱਡੇ ਚੇਹਰੇ, ਭਬਲਭੂਸੇ ‘ਚ ਕਾਂਗਰਸ; ਪੰਜਾਬ ‘ਚ ‘AAP’ ਦਾ ਕਿੰਨਾ ਚੱਲੇਗਾ ਜਾਦੂ?

Updated On: 

11 Apr 2024 15:26 PM

Punjab Lok Sabha Elections 2024: ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਸਥਿਤੀ ਬਿਲਕੁਲ ਵੱਖਰੀ ਹੈ। ਪਿਛਲੇ ਸਮੇਂ ਵਿੱਚ ਭਾਜਪਾ ਲਈ ਸਿਰਦਰਦੀ ਬਣੇ ਹੋਏ ਤਕਰੀਬਨ ਸਾਰੇ ਵੱਡੇ ਚਿਹਰੇ ਇਸ ਚੋਣ ਵਿੱਚ ਭਾਜਪਾ ਦੇ ਨਾਲ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਅਰਵਿੰਦ ਕੇਜਰੀਵਾਲ ਤੋਂ ਬਿਨਾਂ ਚੋਣ ਲੜਣ ਜਾ ਰਹੀ ਹੈ। ਅਜਿਹੇ 'ਚ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ 'ਤੇ ਆ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਕਿੰਨਾ ਦੱਮ ਦਿਖਾ ਪਾਉਂਦੇ ਹਨ।

BJP ਦੇ ਨਾਲ ਵੱਡੇ ਚੇਹਰੇ, ਭਬਲਭੂਸੇ ਚ ਕਾਂਗਰਸ; ਪੰਜਾਬ ਚ AAP ਦਾ ਕਿੰਨਾ ਚੱਲੇਗਾ ਜਾਦੂ?

ਪੰਜਾਬ ਲੋਕ ਸਭਾ ਚੋਣਾਂ 2024

Follow Us On

ਲੋਕ ਸਭਾ ਚੋਣਾਂ ਹੋਣ ਜਾਂ ਵਿਧਾਨ ਸਭਾ ਚੋਣਾਂ, ਪੰਜਾਬ ਵਿੱਚ ਹਰ ਵਾਰ ਵੱਖਰੇ ਹੀ ਸਿਆਸੀ ਜ਼ਮੀਨ ਵੇਖਣ ਨੂੰ ਮਿਲਦੇ ਹਨ। ਅਮੂਮਨ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਥਿਤੀ ਕਾਫੀ ਹੱਦ ਤੱਕ ਸਪੱਸ਼ਟ ਹੋ ਜਾਂਦੀ ਹੈ ਪਰ ਇਸ ਵਾਰ ਪੰਜਾਬ ਦਾ ਮਾਹੌਲ ਕਾਫੀ ਬਦਲਿਆ ਹੋਇਆ ਦਿਖਾਈ ਦੇ ਰਿਹਾ ਹੈ।ਕਾਂਗਰਸ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਕਦੇ ਸੱਤਾ ਦੀ ਚਾਬੀ ਕਿਹਾ ਜਾਂਦਾ ਸੀ। ਉਹ ਚਾਰ ਵਾਰ ਕਾਂਗਰਸ ਨੂੰ ਸੱਤਾ ਵਿੱਚ ਲੈ ਕੇ ਆਏ ਅਤੇ ਦੋ ਵਾਰ ਮੁੱਖ ਮੰਤਰੀ ਵੀ ਬਣੇ। ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ, ਉਨ੍ਹਾਂ ਨੇ ਇੱਕ ਨਵੀਂ ਪਾਰਟੀ ਬਣਾਈ ਅਤੇ ਫਿਰ ਆਪਣੀ ਪਾਰਟੀ ਨੂੰ ਭਾਜਪਾ ਵਿੱਚ ਮਿਲਾ ਦਿੱਤਾ।

ਕੈਪਟਨ ਤੋਂ ਬਾਅਦ ਉਨ੍ਹਾਂ ਦੀ ਬੇਟੀ ਇੰਦਰਬੀਰ ਕੌਰ ਅਤੇ ਫਿਰ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਵੀ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਕੈਪਟਨ ਤੋਂ ਬਾਅਦ ਤਾਂ ਜਿਵੇਂ ਕਾਂਗਰਸ ਛੱਡਣ ਵਾਲੇ ਦਿੱਗਜਾਂ ਦੀ ਲਾਈਨ ਹੀ ਲੱਗ ਗਈ। ਸੁਨੀਲ ਜਾਖੜ ਅਤੇ ਰਾਣਾ ਗੁਰਜੀਤ ਸਿੰਘ ਤੋਂ ਬਾਅਦ ਹੁਣ ਚੋਣਾਂ ਤੋਂ ਠੀਕ ਪਹਿਲਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਅਤੇ ਟਕਸਾਲੀ ਕਾਂਗਰਸੀ ਰਵਨੀਤ ਸਿੰਘ ਬਿੱਟੂ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਵੱਡੇ ਚਿਹਰਿਆਂ ਦੇ ਵੱਖ ਹੋਣ ਤੋਂ ਬਾਅਦ ਫਿਲਹਾਲ ਕਾਂਗਰਸ ‘ਚ ਅਜਿਹਾ ਕੋਈ ਚਿਹਰਾ ਨਜ਼ਰ ਨਹੀਂ ਆ ਰਿਹਾ, ਜੋ ਪਾਰਟੀ ਦੀ ਕਿਸ਼ਤੀ ਨੂੰ ਆਪਣੇ ਬਲਬੂਤੇ ‘ਤੇ ਪਾਰ ਉਤਾਰ ਸਕੇ।

ਕਾਂਗਰਸ ਕੋਲ ਚੇਹਰਿਆਂ ਦਾ ਸੰਕਟ

ਮੌਜੂਦਾ ਹਾਲਾਤ ਅਜਿਹੇ ਹਨ ਕਿ ਕਾਂਗਰਸ ਕੋਲ ਵਿਰੋਧੀ ਪਾਰਟੀਆਂ ਦੇ ਖਿਲਾਫ ਮੈਦਾਨ ਵਿੱਚ ਉਤਾਰਨ ਲਈ ਕੋਈ ਵੱਡਾ ਚਿਹਰਾ ਹੀ ਨਹੀਂ ਬਚਿਆ ਹੈ। ਜਦਕਿ ਹੁਣ ਤੱਕ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਚੋਣ ਲੜਦੀ ਆ ਰਹੀ ਹੈ ਪਰ ਇਸ ਵਾਰ ਇਕੱਲਿਆਂ ਹੀ ਮੈਦਾਨ ਫਤਿਹ ਕਰਨ ਦੇ ਇਰਾਦੇ ਨਾਲ ਨਿੱਤਰ ਰਹੀ ਹੈ। ਭਾਜਪਾ ਨੇ ਇਸ ਲਈ ਪੂਰੀ ਤਿਆਰੀ ਵੀ ਕਰ ਲਈ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਵੱਡੇ ਚਿਹਰੇ ਜੋ ਇਸ ਵੇਲੇ ਭਾਜਪਾ ਵਿੱਚ ਹਨ, ਉਨ੍ਹਾਂ ਨੂੰ ਇਸੇ ਤਿਆਰੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

ਵੱਧ ਤੋਂ ਵੱਧ ਸੀਟਾਂ ਫਤਿਹ ਕਰਨ ਦੀ ਤਿਆਰੀ ‘ਚ ਬੀਜੇਪੀ

ਅਕਾਲੀ ਦਲ ਨਾਲ ਗਠਜੋੜ ਦੌਰਾਨ ਭਾਜਪਾ ਨੇ ਹਮੇਸ਼ਾ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੀਆਂ ਸੀਟਾਂ ‘ਤੇ ਜਿੱਤ ਹਾਸਲ ਕੀਤੀ ਪਰ ਇਸ ਵਾਰ ਪਾਰਟੀ ਨੂੰ ਪੂਰੀ ਉਮੀਦ ਹੈ ਕਿ ਕੈਪਟਨ ਐਂਡ ਫੈਮਿਲੀ, ਸੁਨੀਲ ਜਾਖੜ, ਰਵਨੀਤ ਬਿੱਟੂ ਅਤੇ ਸੁਸ਼ੀਲ ਕੁਮਾਰ ਰਿੰਕੂ ਵਰਗੇ ਵੱਡੇ ਚਿਹਰਿਆਂ ਦੇ ਦੱਮ’ਤੇ ਦੋ ਤੋਂ ਵੱਧ ਸੀਟਾਂ ਉਸਦੀ ਝੋਲੀ ਵਿੱਚ ਆਉਣਗੀਆਂ। ਦੂਜੇ ਪਾਸੇ ਸੂਬੇ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਦਾ ਮਨੋਬਲ ਵੀ ਕਾਫੀ ਉੱਚਾ ਹੈ। ਪੰਜਾਬ ਦੀ ਸਿਆਸਤ ਨੂੰ ਸਮਝਣ ਵਾਲਿਆਂ ਦਾ ਦਾਅਵਾ ਹੈ ਕਿ ਸੂਬੇ ਦੀਆਂ ਸਾਰੀਆਂ 13 ਸੀਟਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫੀ ਚੰਗਾ ਪ੍ਰਭਾਵ ਹੈ।

ਪਹਿਲੀ ਵਾਰ ਇਕੱਲਿਆਂ ਚੋਣ ਲੜ ਰਹੀ ਭਾਜਪਾ

ਦੂਜੇ ਪਾਸੇ ਭਾਜਪਾ ਵੀ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿੱਚ ਵੱਡਾ ਉਲਟਫੇਰ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਉਮੀਦਵਾਰ ਚੋਣ ਤੋਂ ਲੈ ਕੇ ਚੋਣ ਰਣਨੀਤੀ ਤੱਕ ਦੇ ਮਾਮਲਿਆਂ ਵਿਚ ਸੋਚ-ਸਮਝ ਕੇ ਕਦਮ ਚੁੱਕ ਰਹੇ ਹਨ। ਪੰਜਾਬ ‘ਚ ਇਸ ਵਾਰ ਮੁਕਾਬਲਾ ਕਾਫੀ ਸਖਤ ਹੋਣ ਵਾਲਾ ਹੈ ਪਰ ਪੂਰੀ ਤਸਵੀਰ 4 ਜੂਨ ਨੂੰ ਹੀ ਸਾਫ ਹੋਵੇਗੀ। ਇਸ ਚੋਣ ਵਿਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਇਕੱਲੇ ਚੋਣ ਲੜ ਰਹੇ ਹਨ।

ਇਹ ਵੀ ਪੜ੍ਹੋ – ਪੰਜਾਬ ਦੇ 13 ਲੋਕ ਸਭਾ ਹਲਕਿਆਂ ਚ ਅੰਮ੍ਰਿਤਸਰ ਦੀ ਹੈ ਖਾਸ ਥਾਂ, ਕੀ ਇਸ ਵਾਰ ਟੁੱਟੇਗਾ ਕਾਂਗਰਸ ਦਾ ਤਿਲਸਮ?

ਭਗਵੰਤ ਮਾਨ ਦੇ ਮੋਢਿਆਂ ‘ਤੇ ਪੂਰੀ ਜ਼ਿੰਮੇਵਾਰੀ

ਦੱਸ ਦੇਈਏ ਕਿ ਇਸ ਸਮੇਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਹਨ। ਪਾਰਟੀ ਦੇ ਇੱਕ ਹੋਰ ਆਗੂ ਮਨੀਸ਼ ਸਿਸੋਦੀਆ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਲੀ ਹੈ। ਅਜਿਹੇ ‘ਚ ਪੰਜਾਬ ਦੀ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ‘ਤੇ ਆ ਜਾਂਦੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਪੂਰੇ ਜੋਸ਼ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ‘ਆਪ’ ਵਰਕਰ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦੇ ਮੁੱਦੇ ਨੂੰ ਵੀ ਭੁਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਸਰਕਾਰ ਦੇ ਲੋਕ ਭਲਾਈ ਦੇ ਕੰਮਾਂ ਨੂੰ ਵੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸੰਜੇ ਸਿੰਘ ਦੀ ਜ਼ਮਾਨਤ ਨੇ ਪਾਈ ਨਵੀਂ ਜਾਨ

ਉੱਧਰ, ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਵਿੱਚ ਸ਼ਾਮਲ ਪਾਰਟੀ ਦੇ ਸੀਨੀਅਰ ਆਗੂ ਇਸ ਸਮੇਂ ਜੇਲ੍ਹ ਵਿੱਚ ਹਨ, ਇਸ ਲਈ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਤੌਰ ‘ਤੇ ਕਿੰਨਾ ਪ੍ਰਭਾਵ ਪਾ ਸਕਣਗੇ। ਹਾਲਾਂਕਿ, ਪਾਰਟੀ ਦੇ ਤੇਜ ਤੱਰਾਰ ਨੇਤਾ ਸੰਜੇ ਸਿੰਘ ਨੂੰ ਚੋਣਾਂ ਤੋਂ ਠੀਕ ਪਹਿਲਾਂ ਮਿਲੀ ਰੈਗੂਲਰ ਜ਼ਮਾਨਤ ਨੂੰ ਪਾਰਟੀ ਦੀਆਂ ਟੁੱਟਦੇ ਸਾਹਾਂ ਵਿੱਚ ਨਵੀਂ ਜਾਨ ਫੂਕਨ ਵਾਂਗ ਦੱਸਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਵੱਡਾ ਸਵਾਲ ਇਹ ਹੈ ਕਿ ਕੀ 13-0 ਦੇ ਟੀਚੇ ਨਾਲ ਚੱਲ ਰਹੀ ਪਾਰਟੀ ਨੂੰ ਕਿੰਨੀਆਂ ਸੀਟਾਂ ‘ਤੇ ਕਾਮਯਾਬੀ ਮਿਲਦੀ ਹੈ।

ਆਖਰੀ ਪੜਾਅ ਵਿੱਚ 1 ਜੂਨ ਨੂੰ ਹੋਵੇਗੀ ਵੋਟਿੰਗ

ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਪੰਜਾਬ ਚੋਣਾਂ ਵਿਚ 8 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਤਾਂ ਬਸਪਾ ਅਤੇ ਖੱਬੇ ਪੱਖੀ ਪਾਰਟੀਆਂ ਨੇ ਵੀ ਕੁਝ ਸੀਟਾਂ ‘ਤੇ ਉਮੀਦਵਾਰ ਉਤਾਰਨ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਲੋਕ ਸਭਾ ਚੋਣਾਂ ਕੁੱਲ 7 ਪੜਾਵਾਂ ਵਿੱਚ ਹੋ ਰਹੀਆਂ ਹਨ। ਇਸੇ ਲੜੀ ਤਹਿਤ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿਨ੍ਹਾਂ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਸ੍ਰੀ ਆਨੰਦਪੁਰ ਸਾਹਿਬ, ਲੁਧਿਆਣਾ, ਫਤਿਹਗੜ੍ਹ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਸੰਗਰੂਰ ਅਤੇ ਪਟਿਆਲਾ ਵਿੱਚ ਆਖਰੀ ਪੜਾਅ ਯਾਨੀ 1 ਜੂਨ ਨੂੰ ਵੋਟਿੰਗ ਹੋਵੇਗੀ, ਜਦਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਹੀ ਹੋਵੇਗੀ।

Exit mobile version