ਨਵੀ ਬੇੜੀ 'ਚ ਸਵਾਰ ਪੁਰਾਣੇ ਸੂਰਮੇ, ਪਾਰਟੀ ਨੂੰ ਲਗਾਉਣਗੇ ਬੰਨੇ ਜਾ ਡੁਬੋਣਗੇ ਕਿਸ਼ਤੀ | Punjab election various big faces change their parties interesting fight this time know full detail in punjabi Punjabi news - TV9 Punjabi

Punjab Lok Sabha Election: ਨਵੀ ਬੇੜੀ ‘ਚ ਸਵਾਰ ਪੁਰਾਣੇ ਸੂਰਮੇ, ਪਾਰਟੀ ਨੂੰ ਲਗਾਉਣਗੇ ਬੰਨੇ ਜਾ ਡੋਬਣਗੇ ਕਿਸ਼ਤੀ

Updated On: 

16 Apr 2024 18:28 PM

Punjab Loksabha Election 2024: ਪੰਜਾਬ ਵਿੱਚ ਇਸ ਵਾਰ ਦਾ ਚੋਣ ਅਖਾੜਾ ਕਾਫੀ ਬਦਲਿਆ ਹੋਇਆ ਹੈ। ਸਿਰਫ ਬਦਲਿਆ ਹੀ ਨਹੀਂ ਸਗੋਂ ਦਿਲਚਸਪ ਵੀ ਬਹੁਤ ਹੋਣ ਜਾ ਰਿਹਾ ਹੈ। ਜਾਂ ਇੰਝ ਕਹਿ ਸਕਦੇ ਹਾਂ ਕਿ 2024 ਦੀਆਂ ਲੋਕ ਸਭਾ ਚੋਣਾਂ 2019 ਨਾਲੋਂ ਕਈ ਮਾਇਨਿਆਂ ਵਿੱਚ ਵੱਖਰੀਆਂ ਹੋਣ ਵਾਲੀਆਂ ਹਨ। ਕਹਿ ਸਕਦੇ ਹਾਂ ਕਿ ਇਸ ਵਾਰ ਮੁਕਾਬਲਾ ਇਕ-ਦੂਜੇ ਨਾਲ ਨਹੀਂ ਸਗੋਂ ਆਲ ਰਾਊਂਡਰ ਹੈ। ਕਈ ਸੰਸਦੀ ਹਲਕਿਆਂ ਵਿੱਚ ਚਿਹਰੇ ਬਦਲ ਗਏ ਹਨ ਤਾਂ ਪੁਰਾਣੇ ਚਿਹਰਿਆਂ ਨੇ ਝੰਡਾ ਬਦਲ ਦਿੱਤਾ ਹੈ।

Punjab Lok Sabha Election: ਨਵੀ ਬੇੜੀ ਚ ਸਵਾਰ ਪੁਰਾਣੇ ਸੂਰਮੇ, ਪਾਰਟੀ ਨੂੰ ਲਗਾਉਣਗੇ ਬੰਨੇ ਜਾ ਡੋਬਣਗੇ ਕਿਸ਼ਤੀ

ਪੰਜਾਬ 'ਚ ਇਸ ਵਾਰ ਦਿਲਚਸਪ ਮੁਕਾਬਲਾ

Follow Us On

ਉਂਝ ਤਾਂ ਲੋਕ ਸਭਾ ਚੋਣਾਂ ਲਈ ਇਸ ਵਾਰ ਪੂਰੇ ਦੇਸ਼ ਵਿੱਚ ਕਰੋ ਜਾ ਮਰੋ ਵਾਲੀ ਸਥਿਤੀ ਹੈ ਕਿਉਂਕਿ ਇੱਕ ਪਾਸੇ ਸਾਰੇ ਵਿਰੋਧੀ ਦਲ ਇੱਕਜੁਟ ਹੋਕੇ ਲੜ ਰਹੇ ਹਨ ਤਾਂ ਦੂਜੇ ਪਾਸੇ ਬੀਜੇਪੀ ਆਪਣੇ ਭਾਈਵਾਲਾਂ ਨਾਲ ਹੈ। ਮੁਕਾਬਲਾ ਬਹੁਤ ਹੀ ਦਿਲਚਸਪ ਅਤੇ ਵਖਰਾ ਹੈ। ਪਰ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਇੱਥੇ ਹਾਲਾਤ ਬਿਲਕੁੱਲ ਹੀ ਵੱਖਰੇ ਦਿਖਾਈ ਦੇ ਰਹੇ ਹਨ। ਵੱਖਰੇ ਇਸ ਲਈ ਕਿਉਂਕਿ ਪਿਛਲੀ ਵਾਰ ਦੇ ਤਕਰੀਬਨ ਸਾਰੇ ਵੱਡੇ ਚੇਹਰੇ ਇਸ ਵਾਰ ਪਾਰਟੀ ਬਦਲ ਚੁੱਕੇ ਹਨ। ਕਈ ਪੁਰਾਣੇ ਸਿਆਸੀ ਚੇਹਰੇ ਨਵੀਂ ਕਿਸ਼ਤੀ ‘ਤੇ ਸਵਾਰ ਹਨ।

ਹੁਣ ਤੱਕ ਜਿਨ੍ਹੀਆਂ ਵੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨੇ ਹਨ, ਉਨ੍ਹਾਂ ਵਿੱਚੋਂ ਬਹੁਤੇ ਨਵੇਂ ਸਿਆਸੀ ਰੱਥ ਤੇ ਸਵਾਰ ਹਨ। ਭਾਵੇਂ ਆਮ ਆਦਮੀ ਨੂੰ ਛੱਡ ਕੇ ਸੂਬੇ ਦੀਆਂ ਬਾਕੀ ਦੀਆਂ ਤਿੰਨ ਵੱਡੀਆਂ ਪਾਰਟੀਆਂ ਨੇ ਹਾਲੇ ਤੱਕ ਸਾਰੀਆਂ ਸੀਟਾਂ ‘ਤੇ ਉਮੀਦਵਾਰ ਨਹੀਂ ਐਲਾਨੇ ਹਨ ਹਨ ਪਰ ਹੁਣ ਤੱਕ ਜਿੰਨੀਆਂ ਵੀ ਟਿਕਟਾਂ ਦੀ ਵੰਡ ਹੋਈ ਹੈ, ਉਸ ਨੂੰ ਦੇਖਦਿਆਂ ਹੋਇਆ ਇਹ ਗੱਲ ਤਾਂ ਸਾਫ ਹੋ ਗਈ ਹੈ ਕਿ ਇਸ ਵਾਰ ਪੰਜਾਬ ‘ਚ ਇਸ ਵਾਰ ਸਾਰੀਆਂ ਪਾਰਟੀਆਂ ਵਿਚਾਲੇ ਦੀ ਟੱਕਰ ਬਹੁਤ ਹੀ ਰੋਚਕ ਹੋਣ ਦੀ ਸੰਭਾਵਨਾ ਹੈ।

ਫਿਰ ਆਹਮੋ-ਸਾਹਮਣੇ ਧਰਮਵੀਰ ਗਾਂਧੀ ਅਤੇ ਪ੍ਰਨੀਤ ਕੌਰ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਾਟ ਸੀਟ ਪਟਿਆਲਾ ਦੀ। ਇਥੋਂ ਕਾਂਗਰਸ ਨੇ ਪਟਿਆਲਾ ਤੋਂ ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਹੈ। ਇਹ ਉਹੀ ਧਰਮਵੀਰ ਗਾਂਧੀ ਹਨ, ਜਿਨ੍ਹਾਂ ਨੇ 2014 ‘ਚ ‘ਆਪ’ ਦੀ ਤਰਫੋਂ ਚੋਣ ਲੜੀ ਸੀ ਅਤੇ ਕਾਂਗਰਸ ਦੀ ਪ੍ਰਨੀਤ ਕੌਰ ਨੂੰ ਹਰਾਇਆ ਸੀ। ਗਾਂਧੀ ਹੁਣ ਕਾਂਗਰਸ ਦੇ ਉਮੀਦਵਾਰ ਹਨ ਅਤੇ ਪ੍ਰਨੀਤ ਕੌਰ ਭਾਜਪਾ ਉਮੀਦਵਾਰ ਹਨ।

ਕਾਂਗਰਸ ਨੇ ਜਲੰਧਰ ਸੀਟ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਪਿਛਲੇ ਸਾਲ ਜਲੰਧਰ ਤੋਂ ਲੋਕ ਸਭਾ ਜ਼ਿਮਨੀ ਚੋਣ ‘ਚ ਸੁਸ਼ੀਲ ਰਿੰਕੂ ਕਾਂਗਰਸ ਛੱਡ ਕੇ ‘ਆਪ’ ਦੀ ਟਿਕਟ ‘ਤੇ ਜਿੱਤੇ ਸਨ। ਇਸ ਵਾਰ ਰਿੰਕੂ ਨੇ ‘ਆਪ’ ਨੂੰ ਅਲਵਿਦਾ ਕਹਿਕੇ ਭਾਜਪਾ ਦਾ ਪੱਲਾ ਫੜ ਲਿਆ ਹੈ। ਹੁਣ ਉਹ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਸਾਲ 2022 ‘ਚ ਅਕਾਲੀ ਦਲ ਦੇ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜੇ ਪਵਨ ਕੁਮਾਰ ਟੀਨੂੰ ਨੇ ‘ਆਪ’ ‘ਚ ਐਂਟਰੀ ਮਾਰ ਲਈ ਹੈ ਅਤੇ ਉਹ ਵੀ ਜਲੰਧਰ ਤੋਂ ਉਮੀਦਵਾਰ ਐਲਾਨੇ ਗਏ ਹਨ। 2014 ‘ਚ ਟੀਨੂੰ ਨੇ ਜਲੰਧਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜੀ ਸੀ।

ਭਾਜਪਾ ਨੇ ਲੁਧਿਆਣਾ ਤੋਂ ਕਾਂਗਰਸ ਵੱਲੋਂ ਰਵਨੀਤ ਸਿੰਘ ਬਿੱਟੂ ਅਤੇ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੂੰ ਕਾਂਗਰਸੀ ਉਮੀਦਵਾਰ ਵਜੋਂ ਚੁਣੌਤੀ ਦੇਣ ਵਾਲੇ ਇਹ ਦੋਵੇਂ ਆਗੂ ਇਸ ਵਾਰ ਕਾਂਗਰਸ ਨੂੰ ਚੁਣੌਤੀ ਦੇ ਰਹੇ ਹਨ। ਆਪ ਨੇ ਫ਼ਤਹਿਗੜ੍ਹ ਸਾਹਿਬ ਤੋਂ ਗੁਰਪ੍ਰੀਤ ਜੀਪੀ ਨੂੰ ਟਿਕਟ ਦਿੱਤੀ ਹੈ। ਰਾਜਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸਾਲ 2002 ‘ਚ ਚੱਬੇਵਾਲ ਨੇ ਕਾਂਗਰਸ ਦੀ ਟਿਕਟ ‘ਤੇ ਵਿਧਾਨ ਸਭਾ ਚੋਣ ਲੜੀ ਸੀ। ਇਸ ਵਾਰ ਦੋਵੇਂ ਝਾੜੂ ਦੇ ਨਿਸ਼ਾਨ ‘ਤੇ ਉਤਰਨ ਜਾ ਰਹੇ ਹਨ।

ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਪਿਛਲੀ ਵਾਰ ਬਠਿੰਡਾ ਤੋਂ ਪੰਜਾਬ ਏਕਤਾ ਪਾਰਟੀ ਦੇ ਬੈਨਰ ਹੇਠ ਚੋਣ ਲੜੀ ਸੀ ਪਰ ਹੁਣ ਉਹ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਨ ਜਾ ਰਹੇ ਹਨ। ਜੀਤ ਮੋਹਿੰਦਰ ਸਿੱਧੂ ਬਠਿੰਡਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਇਸਤੋਂ ਪਹਿਲਾਂ ਉਹ ਲਗਾਤਾਰ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੇ ਚੋਣ ਲੜ ਰਹੇ ਹਨ। ਇਸ ਵਾਰ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੀ ਹਰਸਿਮਰਤ ਕੌਰ ਨਾਲ ਹੋਣ ਦੀ ਸੰਭਾਵਨਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਆਨੰਦਪੁਰ ਸਾਹਿਬ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਟਿਕਟ ਦਿੱਤੀ ਗਈ ਹੈ। ਚੰਦੂਮਾਜਰਾ ਪਹਿਲਾਂ ਵੀ ਇਸ ਸੀਟ ਤੋਂ ਚੋਣ ਲੜ ਚੁੱਕੇ ਹਨ ਪਰ ਇਸ ਵਾਰ ਉਨ੍ਹਾਂ ਦਾ ਮੁਕਾਬਲਾ ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨਾਲ ਹੈ। ਕੰਗ ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ। ਚੰਦੂਮਾਜਰਾ ਨੇ ਸਾਲ 2019 ਵਿੱਚ ਇਸ ਸੀਟ ਤੋਂ ਚੋਣ ਲੜੀ ਸੀ, ਪਰ ਉਹ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਤੋਂ 46884 ਵੋਟਾਂ ਨਾਲ ਹਾਰ ਗਏ ਸਨ।

ਚੋਣ ਕਮਿਸ਼ਨ ਦੀ ਕਾਰਵਾਈ 4.48 ਕਰੋੜ ਰੁਪਏ ਦਾ ਸਾਮਾਨ ਕੀਤਾ ਜ਼ਬਤ, ਆਬਕਾਰੀ ਵਿਭਾਗ ਨੇ ਫੜੀਆਂ ਨਾਜਾਇਜ਼ ਸ਼ਰਾਬ ਦੀਆਂ 2400 ਬੋਤਲਾਂ

ਇਹ ਵੀ ਪਹਿਲੀ ਵਾਰ ਹੋਣਗੇ ਆਹਮੋ-ਸਾਹਮਣੇ

ਪੰਜਾਬ ਦੀਆਂ ਕਈ ਲੋਕ ਸਭਾ ਸੀਟਾਂ ਲਈ ਹੁਣ ਤੱਕ ਐਲਾਨੇ ਗਏ ਉਮੀਦਵਾਰਾਂ ਵਿੱਚ ਕਈ ਅਜਿਹੇ ਚਿਹਰੇ ਹਨ ਜੋ ਪਹਿਲੀ ਵਾਰ ਚੋਣਾਂ ਵਿੱਚ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਕਾਂਗਰਸ ਨੇ ਸੰਗਰੂਰ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਖੇਡ ਮੰਤਰੀ ਤੇ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਮੁਕਾਬਲੇ ‘ਚ ਉਤਾਰਿਆ ਹੈ। ਅਕਾਲੀ ਦਲ ਨੇ ਇਸ ਸੀਟ ‘ਤੇ ਇਕਬਾਲ ਸਿੰਘ ਝੂੰਡਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਲੰਧਰ ਸੀਟ ‘ਤੇ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੁਣੌਤੀ ਦੇਣਗੇ।

ਹੰਸ ਰਾਜ ਹੰਸ ਤੇ ਸੁਖਪਾਲ ਖਹਿਰਾ ਦਾ ਬਦਲਿਆ ਅਖਾੜਾ

ਇਸ ਵਾਰ ਕਈ ਅਜਿਹੇ ਆਗੂ ਵੀ ਚੋਣ ਲੜ ਰਹੇ ਹਨ, ਜਿਨ੍ਹਾਂ ਦੇ ਲੋਕ ਸਭਾ ਹਲਕੇ ਬਦਲ ਗਏ ਹਨ। ਗਾਇਕ ਹੰਸ ਰਾਜ ਹੰਸ ਇਸ ਸਮੇਂ ਉੱਤਰ ਪੱਛਮੀ ਦਿੱਲੀ ਸੀਟ ਤੋਂ ਲੋਕ ਸਭਾ ਮੈਂਬਰ ਸਨ ਪਰ ਇਸ ਵਾਰ ਭਾਜਪਾ ਨੇ ਉਨ੍ਹਾਂ ਨੂੰ ਫਰੀਦਕੋਟ ਸੀਟ ਤੋਂ ਉਮੀਦਵਾਰ ਬਣਾਇਆ ਹੈ। ਇੱਥੇ ਉਨ੍ਹਾਂ ਨੂੰ ਇੱਕ ਕਲਾਕਾਰ ਹੀ ਚੁਣੌਤੀ ਦੇ ਰਹੇ ਹਨ। ‘ਆਪ’ ਨੇ ਇਸ ਸੀਟ ‘ਤੇ ਪੰਜਾਬੀ ਫਿਲਮ ਅਦਾਕਾਰ ਕਰਮਜੀਤ ਅਨਮੋਲ ਨੂੰ ਮੈਦਾਨ ‘ਚ ਉਤਾਰਿਆ ਹੈ। ਹੰਸ ਰਾਜ ਹੰਸ ਨੇ 2009 ਦੀਆਂ ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਸੀਟ ਤੋਂ ਲੜੀਆਂ ਸਨ, ਜਿਸ ਵਿੱਚ ਉਨ੍ਹਾਂ ਨੂੰ ਮਹਿੰਦਰ ਸਿੰਘ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਪੰਜਾਬ ਲੋਕ ਸਭਾ ਚੋਣ 2019 ਦੇ ਨਤੀਜੇ

13 ਲੋਕ ਸਭਾ ਸੀਟਾਂ ਵਾਲੇ ਪੰਜਾਬ ਵਿੱਚ ਕਾਂਗਰਸ ਨੇ 2019 ਦੀਆਂ ਚੋਣਾਂ ਵਿੱਚ ਅੱਠ ਸੀਟਾਂ ਜਿੱਤੀਆਂ ਸਨ। ਅਕਾਲੀ-ਭਾਜਪਾ ਗਠਜੋੜ ਨੂੰ ਚਾਰ ਅਤੇ ਆਪ ਨੂੰ ਇੱਕ ਸੀਟ ਮਿਲੀ ਸੀ। 2014 ਦੀਆਂ ਪਹਿਲੀਆਂ ਲੋਕ ਸਭਾ ਚੋਣਾਂ ‘ਚ 25 ਫੀਸਦੀ ਵੋਟ ਸ਼ੇਅਰ ਨਾਲ ਚਾਰ ਸੀਟਾਂ ਜਿੱਤਣ ਵਾਲੀ ‘ਆਪ’ ਇਸ ਵਾਰ ਬੁਰੀ ਤਰ੍ਹਾਂ ਫਿਸਲ ਗਈ ਸੀ। ਪਾਰਟੀ ਦਾ ਵੋਟ ਸ਼ੇਅਰ ਵੀ 7.36 ਫੀਸਦੀ ਡਿੱਗ ਗਿਆ ਸੀ।

Exit mobile version