Lok Sabha Elections 2024: ਪੈਰਾਸ਼ੂਟ ਉਮੀਦਵਾਰਾਂ ਨਾਲ ਸਿਆਸੀ ਪਾਰਟੀਆਂ ਨੂੰ ਹੋਵੇਗਾ ਫਾਈਦਾ ਜਾਂ ਨੁਕਸਾਨ ? | Parachute candidates in Lok Sabha 2024 elections Know in Punjabi Punjabi news - TV9 Punjabi

Lok Sabha Elections 2024: ਪੈਰਾਸ਼ੂਟ ਉਮੀਦਵਾਰਾਂ ਨਾਲ ਸਿਆਸੀ ਪਾਰਟੀਆਂ ਨੂੰ ਹੋਵੇਗਾ ਫਾਈਦਾ ਜਾਂ ਨੁਕਸਾਨ ?

Published: 

04 Apr 2024 06:57 AM

ਪੰਜਾਬ ਵਿੱਚ ਪੈਰਾਸ਼ੂਟ ਉਮੀਦਵਾਰਾਂ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਪੈਰਾਸ਼ੂਟ ਉਮੀਦਵਾਰਾਂ ਕਾਰਨ ਸਿਆਸੀ ਪਾਰਟੀਆਂ ਦੇ ਪੁਰਾਣੇ ਅਤੇ ਵਫ਼ਾਦਾਰ ਵਰਕਰ ਕੁਝ ਮਾਨਸਿਕ ਤਣਾਅ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਦੇ ਬੋਲਾਂ ਤੋਂ ਜਾਪਦਾ ਹੈ ਕਿ ਉਹ ਥੋੜਾ ਠੱਗਿਆ ਮਹਿਸੂਸ ਕਰ ਰਹੇ ਹਨ, ਇਹ ਕਹਿਣਾ ਵੀ ਗਲਤ ਨਹੀਂ ਹੈ ਕਿ ਜਿਸ ਪਾਰਟੀ ਵਿੱਚ ਪੈਰਾਸ਼ੂਟ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ, ਉਸ ਪਾਰਟੀ ਦੇ ਪੁਰਾਣੇ ਅਤੇ ਵਫ਼ਾਦਾਰ ਵਰਕਰਾਂ ਨੂੰ ਆਪਣੇ ਆਪ ਵਿੱਚ ਵੱਡਾ ਧੱਕਾ ਲਗਦਾ ਹੈ।

Lok Sabha Elections 2024: ਪੈਰਾਸ਼ੂਟ ਉਮੀਦਵਾਰਾਂ ਨਾਲ ਸਿਆਸੀ ਪਾਰਟੀਆਂ ਨੂੰ ਹੋਵੇਗਾ ਫਾਈਦਾ ਜਾਂ ਨੁਕਸਾਨ ?

ਪੰਜਾਬ 'ਚ ਇਸ ਵਾਰ ਦਿਲਚਸਪ ਮੁਕਾਬਲਾ

Follow Us On

ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾਂ ਪਾਰ ਹਨ। ਹਰ ਰੋਜ਼ ਵੱਖ- ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਵਿੱਚ ਪਾਰਟੀਆਂ ਵੱਲੋਂ ਪੈਰਾਸ਼ੂਟ ਉਮੀਦਵਾਰਾਂ ਦੇ ਨਾਮ ਦਾ ਵੀ ਐਲਾਨ ਹੋ ਰਿਹਾ ਹੈ। ਪੈਰਾਸ਼ੂਟ ਉਮੀਦਵਾਰਾਂ ਬਾਰੇ ਗੱਲ ਕਰਨ ਤੋਂ ਪਹਿਲਾਂ, ਇਹ ਸਮਝਣਾ ਮਹੱਤਵਪੂਰਨ ਹੈ ਕਿ ਅਸਲ ਵਿੱਚ ਪੈਰਾਸ਼ੂਟ ਉਮੀਦਵਾਰ ਕੀ ਹੈ। ਪੈਰਾਸ਼ੂਟ ਉਮੀਦਵਾਰ ਦਾ ਮਤਲਬ ਹੈ ਕਿ ਜਦੋਂ ਕੋਈ ਸਿਆਸੀ ਪਾਰਟੀ ਆਪਣੇ ਸੀਨੀਅਰ-ਜੂਨੀਅਰ ਵਫ਼ਾਦਾਰ ਵਰਕਰਾਂ ਨੂੰ ਛੱਡ ਕੇ, ਰਾਤੋ-ਰਾਤ ਕਿਸੇ ਹੋਰ ਪਾਰਟੀ ਦੇ ਵਿਅਕਤੀ ਨੂੰ ਆਪਣੀ ਪਾਰਟੀ ਦਾ ਉਮੀਦਵਾਰ ਐਲਾਨ ਦਿੰਦੀ ਹੈ ਤਾਂ ਉਸ ਵਿਅਕਤੀ ਨੂੰ ਪੈਰਾਸ਼ੂਟ ਉਮੀਦਵਾਰ ਕਿਹਾ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਪੰਜਾਬ ਵਿੱਚ ਪੈਰਾਸ਼ੂਟ ਉਮੀਦਵਾਰਾਂ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਪੈਰਾਸ਼ੂਟ ਉਮੀਦਵਾਰਾਂ ਕਾਰਨ ਸਿਆਸੀ ਪਾਰਟੀਆਂ ਦੇ ਪੁਰਾਣੇ ਅਤੇ ਵਫ਼ਾਦਾਰ ਵਰਕਰ ਕੁਝ ਮਾਨਸਿਕ ਤਣਾਅ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਦੇ ਬੋਲਾਂ ਤੋਂ ਜਾਪਦਾ ਹੈ ਕਿ ਉਹ ਥੋੜਾ ਠੱਗਿਆ ਮਹਿਸੂਸ ਕਰ ਰਹੇ ਹਨ, ਇਹ ਕਹਿਣਾ ਵੀ ਗਲਤ ਨਹੀਂ ਹੈ ਕਿ ਜਿਸ ਪਾਰਟੀ ਵਿੱਚ ਪੈਰਾਸ਼ੂਟ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ, ਉਸ ਪਾਰਟੀ ਦੇ ਪੁਰਾਣੇ ਅਤੇ ਵਫ਼ਾਦਾਰ ਵਰਕਰਾਂ ਨੂੰ ਆਪਣੇ ਆਪ ਵਿੱਚ ਵੱਡਾ ਧੱਕਾ ਲਗਦਾ ਹੈ।

ਕਿਉਂਕਿ ਜੇਕਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਪੰਜਾਬ ਲੋਕ ਸਭਾ ਚੋਣਾਂ ਵਿੱਚ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਫਰੀਦਕੋਟ, ਹੁਸ਼ਿਆਰਪੁਰ ਆਦਿ ਤੋਂ ਪੈਰਾਸ਼ੂਟ ਉਮੀਦਵਾਰ ਖੜ੍ਹੇ ਕੀਤੇ ਗਏ ਹਨ।

ਤੇਜ਼ੀ ਨਾਲ ਵੱਧ ਰਿਹਾ ਪੈਰਾਸ਼ੂਟ ਉਮੀਦਵਾਰਾਂ ਦਾ ਪ੍ਰਚਲਨ

ਸੂਤਰਾਂ ਮੁਤਾਬਕ ਪੰਜਾਬ ਦੀਆਂ ਹੋਰ ਸੀਟਾਂ ਤੋਂ ਵੀ ਅਜੇ ਹੋਰ ਪੈਰਾਸ਼ੂਟ ਉਮੀਦਵਾਰਾਂ ਦੇ ਆਉਣ ਦੀ ਸੰਭਾਵਨਾ ਹੈ। ਯਾਦ ਰਹੇ ਕਿ ਸਿਆਸੀ ਪਾਰਟੀ ਚਾਹੇ ਕੋਈ ਵੀ ਹੋਵੇ, ਸਾਰੀਆਂ ਪਾਰਟੀਆਂ ਵਿੱਚ ਪੈਰਾਸ਼ੂਟ ਉਮੀਦਵਾਰਾਂ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਲੋਕ ਉਮੀਦਵਾਰ ਵਜੋਂ ਦੇਖਣਾ ਚਾਹੁੰਦੇ ਹਨ ਪਰ ਪੈਰਾਸ਼ੂਟ ਉਮੀਦਵਾਰਾਂ ਦੇ ਆਉਣ ਕਾਰਨ ਪਾਰਟੀ ਵਰਕਰ ਆਪਣੇ ਆਪ ਨੂੰ ਸਾਈਡ ਲਾਈਨ ‘ਤੇ ਹੀ ਦੇਖਦੇ ਹਨ।

ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਇਸ ਵੇਲੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਫਰੀਦਕੋਟ, ਹੁਸ਼ਿਆਰਪੁਰ ਆਦਿ ਤੋਂ ਪੈਰਾਸ਼ੂਟ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ। ਹਾਲੇ ਹੋਰ ਪੈਰਾਸ਼ੂਟ ਉਮੀਦਵਾਰਾਂ ਦੇ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਕਰਮਜੀਤ ਅਨਮੋਲ, ਮੀਤ ਹੇਅਰ ਜਾਂ ਅਮਨ ਅਰੋੜਾ। ਸੰਗਰੂਰ ਵਿੱਚ ਆਮ ਆਦਮੀ ਪਾਰਟੀ ਕਿਸ ਤੇ ਖੇਡੇਗੀ ਦਾਅ ?

Exit mobile version