ਲੋਕ ਸਭਾ ਚੋਣ ਅਖਾੜੇ 'ਚ ਦਿੱਗਜਾਂ ਤੇ ਨੌਜਵਾਨ ਆਗੂਆਂ ਵਿਚਾਲੇ ਮੁਕਾਬਲਾ, ਪੰਜਾਬ ਲਈ ਆਖਰੀ ਪੜਾਅ 'ਚ ਹੋਵੇਗੀ ਵੋਟਿੰਗ, 4 ਜੂਨ ਨੂੰ ਆਉਣਗੇ ਨਤੀਜੇ | Lok Sabha Elections 2024 Competition between Seniors and young leaders know in Punjabi Punjabi news - TV9 Punjabi

ਲੋਕ ਸਭਾ ਚੋਣ ਅਖਾੜੇ ‘ਚ ਦਿੱਗਜਾਂ ਤੇ ਨੌਜਵਾਨ ਆਗੂਆਂ ਵਿਚਾਲੇ ਮੁਕਾਬਲਾ, ਪੰਜਾਬ ਲਈ ਆਖਰੀ ਪੜਾਅ ‘ਚ ਹੋਵੇਗੀ ਵੋਟਿੰਗ, 4 ਜੂਨ ਨੂੰ ਆਉਣਗੇ ਨਤੀਜੇ

Published: 

26 Apr 2024 21:38 PM

ਆਮ ਆਦਮੀ ਪਾਰਟੀ ਹੁਣ ਤੱਕ ਸੂਬੇ ਦੀਆਂ 13 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰ ਚੁੱਕੀ ਹੈ। ਦੂਜੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਨੇ 12 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਹੁਣ ਅਕਾਲੀ ਦਲ ਨੇ ਖਡੂਰ ਸਾਹਿਬ ਦੀ ਸਿਰਫ਼ ਇੱਕ ਸੀਟ ਲਈ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ 9 ਅਤੇ ਕਾਂਗਰਸ ਨੇ 8 ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।

ਲੋਕ ਸਭਾ ਚੋਣ ਅਖਾੜੇ ਚ ਦਿੱਗਜਾਂ ਤੇ ਨੌਜਵਾਨ ਆਗੂਆਂ ਵਿਚਾਲੇ ਮੁਕਾਬਲਾ, ਪੰਜਾਬ ਲਈ ਆਖਰੀ ਪੜਾਅ ਚ ਹੋਵੇਗੀ ਵੋਟਿੰਗ, 4 ਜੂਨ ਨੂੰ ਆਉਣਗੇ ਨਤੀਜੇ

ਲੋਕ ਸਭਾ ਚੋਣ ਅਖਾੜੇ 'ਚ ਦਿੱਗਜਾਂ ਤੇ ਨੌਜਵਾਨ ਆਗੂਆਂ ਵਿਚਾਲੇ ਮੁਕਾਬਲਾ

Follow Us On

ਲੋਕ ਸਭਾ ਚੋਣਾਂ 2014 ਵਿੱਚ ਪੰਜਾਬ ਦੀਆਂ ਜ਼ਿਆਦਾਤਰ ਸੀਟਾਂ ‘ਤੇ ਸਿਆਸੀ ਪਾਰਟੀਆਂ ਨੇ ਸੀਨੀਅਰ ਨੇਤਾਵਾਂ ਨੂੰ ਮੈਦਾਨ ‘ਚ ਉਤਾਰਿਆ ਹੈ। ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਸੂਚੀ ਵਿੱਚ ਅਜਿਹੇ ਆਗੂ ਸ਼ਾਮਲ ਹਨ ਜੋ ਲੰਮੇ ਸਮੇਂ ਤੋਂ ਸਿਆਸਤ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਅਜਿਹੇ ਉਮੀਦਵਾਰਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ ਜੋ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ।

35 ਸਾਲਾ ਮੀਤ ਹੇਅਰ ਤੇ 79 ਸਾਲਾ ਪ੍ਰਨੀਤ ਕੌਰ

ਸਿਆਸੀ ਪਾਰਟੀਆਂ ਵੱਲੋਂ ਹੁਣ ਤੱਕ ਐਲਾਨੇ ਗਏ ਉਮੀਦਵਾਰਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਮੀਤ ਹੇਅਰ ਸਭ ਤੋਂ ਨੌਜਵਾਨ ਉਮੀਦਵਾਰ ਹਨ। ਜਿਨ੍ਹਾਂ ਦੀ ਉਮਰ ਸਿਰਫ਼ 35 ਸਾਲ ਹੈ। ਮੀਤ ਹੇਅਰ ਦਾ ਜਨਮ 1989 ਵਿੱਚ ਹੋਇਆ ਸੀ। ਉਹ ਸਾਲ 2017 ਵਿੱਚ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ ਅਤੇ ਇਸ ਤੋਂ ਬਾਅਦ ਉਹ 2022 ਵਿਧਾਨ ਸਭਾ ਹਲਕੇ ਤੋਂ ਮੁੜ ਵਿਧਾਇਕ ਚੁਣੇ ਗਏ। ਉਹ ਭਗਵੰਤ ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ।

ਪ੍ਰਨੀਤ ਕੌਰ ਪਟਿਆਲਾ ਲੋਕ ਸਭਾ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਹਨ। ਉਨ੍ਹਾਂ ਦੀ ਉਮਰ 79 ਸਾਲ ਹੈ। ਉਹ ਚਾਰ ਵਾਰ ਇਸ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਕੇਂਦਰ ਵਿੱਚ ਵੀ ਮੰਤਰੀ ਵੀ ਰਹੇ ਹਨ। ਦੱਸ ਦਈਏ ਕਿ ਪ੍ਰਨੀਤ ਕੌਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹੈ, ਜੋ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ।

ਪ੍ਰਨੀਤ ਕੌਰ

78 ਸਾਲਾ ਮਾਨ ਦਾ ਮੀਤ ਹੇਅਰ ਨਾਲ ਮੁਕਾਬਲਾ

ਸੰਗਰੂਰ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਪਾਰਟੀ ਤੋਂ ਸਿਮਰਨਜੀਤ ਸਿੰਘ ਮਾਨ ਚੋਣ ਲੜਗੇ। ਜਿਨ੍ਹਾਂ ਦਾ ਮੁਕਾਬਲਾ ਸਭ ਤੋਂ ਛੋਟੀ ਉਮਰ ਦੇ ਮੀਤ ਹੇਅਰ ਨਾਲ ਹੋਵੇਗਾ। ਦੱਸਣਯੋਗ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਬਕ ਆਈਪੀਐਸ ਅਧਿਕਾਰੀ ਹਨ ਅਤੇ ਉਹ ਮੌਜੂਦਾ ਸੰਸਦ ਮੈਂਬਰ ਵੀ ਹਨ। ਉਨ੍ਹਾਂ ਦੀ ਉਮਰ 78 ਸਾਲ ਦੀ ਪ੍ਰਨੀਤ ਕੌਰ ਤੋਂ ਬਾਅਦ ਸਭ ਤੋਂ ਵੱਧ ਹੈ। ਮਾਨ ਜੂਨ 2022 ਦੀ ਉਪ ਚੋਣ ਜਿੱਤ ਕੇ ਸੰਸਦ ਪਹੁੰਚੇ ਸਨ। ਇਸ ਤੋਂ ਪਹਿਲਾਂ ਭਗਵੰਤ ਮਾਨ ਸੰਗਰੂਰ ਸੀਟ ਤੋਂ ਸੰਸਦ ਮੈਂਬਰ ਸਨ, ਉਨ੍ਹਾਂ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।

ਮੀਤ ਹੇਅਰ

37 ਸਾਲਾ ਅਮਨਸ਼ੇਰ ਕਲਸੀ ਵੀ ਲੜਣਗੇ ਚੋਣ

ਆਮ ਆਦਮੀ ਪਾਰਟੀ ਵੱਲੋਂ 37 ਸਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਗੁਰਦਾਸਪੁਰ ਤੋਂ ਚੋਣ ਲੜ ਰਹੇ ਹਨ। ਉਹ ਬਟਾਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ ਅਤੇ ਆਪ ਪਾਰਟੀ ਦੇ ਸਰਗਰਮ ਮੈਂਬਰ ਵੀ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਨੂੰ 28,472 ਵੋਟਾਂ ਨਾਲ ਹਰਾਇਆ ਸੀ। ਗੁਰਦਾਸਪੁਰ ਸੀਟ ‘ਤੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਚੀਮਾ ਨਾਲ ਹੋਵੇਗਾ। ਕਾਂਗਰਸ ਨੇ ਅਜੇ ਤੱਕ ਇਸ ਸੀਟ ਲਈ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ਼ੈਰੀ ਕਲਸੀ

ਇਸ ਤੋਂ ਬਾਅਦ ਨੌਜਵਾਨ ਉਮੀਦਵਾਰਾਂ ਵਿੱਚ ਖਡੂਰ ਸਾਹਿਬ ਤੋਂ ਆਪ ਦੇ ਉਮੀਦਵਾਰ ਲਾਲਜੀਤ ਭੁੱਲਰ, ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ, ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ, ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੇ ਹੋਰ ਉਮੀਦਵਾਰ ਸ਼ਾਮਲ ਹਨ।

ਇਹ ਵੀ ਪੜ੍ਹੋ: ਲੁਧਿਆਣਾ ਤੋਂ ਗੁਰਕੀਰਤ ਕੋਟਲੀ ਤੇ ਕਾਂਗਰਸ ਲਗਾ ਸਕਦੀ ਹੈ ਦਾਅ, ਰਵਨੀਤ ਬਿੱਟੂ ਖਿਲਾਫ ਲੜਣਗੇ ਚੋਣ !

Exit mobile version