CM ਭੂਪੇਸ਼ ਭਘੇਲ ਨੂੰ ਲੈ ਕੇ ED ਦਾ ਵੱਡਾ ਦਾਅਵਾ, ਮਹਾਦੇਵ ਬੈਟਿੰਗ ਐਪ ਪ੍ਰਮੋਟਰਾਂ ਨੇ ਦਿੱਤੇ 508 ਕਰੋੜ

Updated On: 

07 Nov 2023 16:38 PM

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ ਲੈ ਕੇ ਈਡੀ ਨੇ ਵੱਡਾ ਦਾਅਵਾ ਕੀਤਾ ਹੈ। ਈਡੀ ਨੇ ਦਾਅਵਾ ਕੀਤਾ ਹੈ ਕਿ ਸੀਐਮ ਭੁਪੇਸ਼ ਭਘੇਲ ਨੇ ਸੱਟੇਬਾਜੀ ਐਪ ਮਹਾਦੇਵ ਬੈਟਿੰਗ ਦੇ ਪ੍ਰੋਮੋਟਰਸ ਤੋਂ 508 ਕਰੋੜ ਰੁਪਏ ਲਏ ਹਨ। ਕੋਰੀਅਰ ਅਸੀਮ ਦਾਸ ਤੋਂ 5.39 ਕਰੋੜ ਰੁਪਏ ਬਰਾਮਦ ਕਰਨ ਤੋਂ ਬਾਅਦ, ਈਡੀ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਹਾਲ 'ਚ ਛੱਤੀਸਗੜ੍ਹ ਚੋਣਾ ਹੋਣੀਆਂ ਹਨ ਉਸ ਲਿਹਾਜ਼ ਨਾਲ ਈਡੀ ਦੇ ਇਸ ਦਾਅਵੇ ਦਾ ਵੱਡਾ ਅਸਰ ਪੈ ਸਕਦਾ ਹੈ।

CM ਭੂਪੇਸ਼ ਭਘੇਲ ਨੂੰ ਲੈ ਕੇ ED ਦਾ ਵੱਡਾ ਦਾਅਵਾ, ਮਹਾਦੇਵ ਬੈਟਿੰਗ ਐਪ ਪ੍ਰਮੋਟਰਾਂ ਨੇ ਦਿੱਤੇ 508 ਕਰੋੜ

Image Credit source: PTI

Follow Us On

ਛੱਤੀਸਗੜ੍ਹ (Chattisgarh) ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਹੁਣ ਤੱਕ 508 ਕਰੋੜ ਰੁਪਏ ਦਿੱਤੇ ਹਨ। ਇਸ ਵਿੱਚ ਇੱਕ ‘ਕੈਸ਼ ਕੋਰੀਅਰ’ ਦਾ ਬਿਆਨ ਦਰਜ ਕੀਤਾ ਗਿਆ ਹੈ, ਜਿਸ ਨੇ ਇਹ ਇਲਜ਼ਾਮ ਲਗਾਇਆ ਹੈ। ਕੋਰੀਅਰ ਅਸੀਮ ਦਾਸ ਤੋਂ 5.39 ਕਰੋੜ ਰੁਪਏ ਬਰਾਮਦ ਕਰਨ ਤੋਂ ਬਾਅਦ, ਈਡੀ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ।

ਦੱਸ ਦੇਈਏ ਕਿ ਇਸ ਸਮੇਂ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਚੱਲ ਰਿਹਾ ਹੈ। ਭਾਜਪਾ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਨੂੰ ਲਗਾਤਾਰ ਚੁਣੌਤੀ ਦੇ ਰਹੀ ਹੈ। ਇਸ ਚੁਣੌਤੀ ਦੇ ਵਿਚਕਾਰ ਸੀਐਮ ਭੂਪੇਸ਼ ਬਘੇਲ (Bhupesh Bhagel) ਨੂੰ ਲੈ ਕੇ ਈਡੀ ਦਾ ਵੱਡਾ ਦਾਅਵਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਈਡੀ ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਅਤੇ ਇਸ ਦੇ ਪ੍ਰਮੋਟਰਾਂ ਦੀ ਐਂਟੀ ਮਨੀ ਲਾਂਡਰਿੰਗ ਐਕਟ ਦੇ ਤਹਿਤ ਜਾਂਚ ਕਰ ਰਹੀ ਹੈ।

CM ਬਘੇਲ ਨੂੰ ਦਿੱਤੇ 508 ਕਰੋੜ, ਈਡੀ ਦਾ ਦਾਅਵਾ

ਈਡੀ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਸੀਮ ਦਾਸ ਤੋਂ ਪੁੱਛਗਿੱਛ ਅਤੇ ਉਸ ਤੋਂ ਬਰਾਮਦ ਕੀਤੇ ਗਏ ਫ਼ੋਨ ਦੀ ਫੋਰੈਂਸਿਕ ਜਾਂਚ ਅਤੇ ਸ਼ੁਬਮ ਸੋਨੀ (ਮਹਾਦੇਵ ਨੈੱਟਵਰਕ ਦੇ ਉੱਚ ਦਰਜੇ ਦੇ ਮੁਲਜ਼ਮਾਂ ਵਿੱਚੋਂ ਇੱਕ) ਵੱਲੋਂ ਭੇਜੀਆਂ ਗਈਆਂ ਈਮੇਲਾਂ ਦੀ ਜਾਂਚ ਵਿੱਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।

ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਹਿਲਾਂ ਵੀ ਕਈ ਭੁਗਤਾਨ ਕੀਤੇ ਗਏ ਹਨ ਅਤੇ ਹੁਣ ਤੱਕ ਮਹਾਦੇਵ ਐਪ ਪ੍ਰਮੋਟਰਾਂ ਦੁਆਰਾ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਲਗਭਗ 508 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।

ਚੋਣਾਂ ਤੋਂ ਪਹਿਲਾਂ ਈਡੀ ਦਾ ਦਾਅਵਾ

ਬਿਆਨ ਵਿੱਚ ਕਿਹਾ ਗਿਆ ਹੈ ਕਿ “ਇਹ ਜਾਂਚ ਦਾ ਵਿਸ਼ਾ” ਹੈ। ਛੱਤੀਸਗੜ੍ਹ ਵਿੱਚ 7 ​​ਨਵੰਬਰ ਅਤੇ 17 ਨਵੰਬਰ ਨੂੰ ਦੋ ਪੜਾਵਾਂ ਵਿੱਚ ਵੋਟਾਂ ਪੈਣਗੀਆਂ। ਭਾਜਪਾ ਲਗਾਤਾਰ ਹਮਲੇ ਕਰ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਭਾਜਪਾ ਦਾ ਚੋਣ ਮੈਨੀਫੈਸਟੋ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਲਜ਼ਾਮ ਹੈ ਕਿ ਛੱਤੀਸਗੜ੍ਹ ਚੋਣਾਂ ਲਈ ਦੁਬਈ ਤੋਂ 5.39 ਕਰੋੜ ਰੁਪਏ ਭੇਜੇ ਗਏ ਸਨ। ਇਹ ਪੈਸਾ ਕਾਂਗਰਸ ਪਾਰਟੀ ਦੇ ਚੋਣ ਖਰਚ ਲਈ ਭੇਜਿਆ ਗਿਆ ਸੀ। ਕੱਲ੍ਹ ਦੀ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਸੀਮ ਦਾਸ ਨੇ ਇਹ ਖ਼ੁਲਾਸਾ ਕੀਤਾ ਹੈ। ਇਹ ਕਿਹਾ ਗਿਆ ਹੈ ਕਿ ਅਸੀਮ ਦਾਸ ਦੁਬਈ ਤੋਂ 5.39 ਕਰੋੜ ਰੁਪਏ ਲੈ ਕੇ ਆਏ ਸਨ, ਜੋ ਚੋਣਾਂ ‘ਚ ਕਾਂਗਰਸ ਨੂੰ ਦਿੱਤੇ ਗਏ ਸਨ।

ਈਡੀ ਨੇ ਕੱਲ੍ਹ ਇੱਕ ਘਰ ਅਤੇ ਇੱਕ ਹੋਟਲ ਵਿੱਚ ਖੜੀ ਕਾਰ ਵਿੱਚੋਂ ਦੁਬਈ ਤੋਂ ਆਈ ਨਕਦੀ ਬਰਾਮਦ ਕੀਤੀ ਸੀ। ਆਸਿਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮਹਾਦੇਵ ਐਪ ਦੇ ਪ੍ਰਮੋਟਰ ਭੂਪੇਸ਼ ਬਘੇਲ ਨੂੰ ਹੁਣ ਤੱਕ ਕਰੀਬ 508 ਕਰੋੜ ਰੁਪਏ ਦੇ ਚੁੱਕੇ ਹਨ। ਇਸ ਮਾਮਲੇ ਵਿੱਚ ਈਡੀ ਨੇ ਛੱਤੀਸਗੜ੍ਹ ਪੁਲਿਸ ਦੇ ਇੱਕ ਕਾਂਸਟੇਬਲ ਭੀਮ ਯਾਦਵ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਭੀਮ ਯਾਦਵ ਪਿਛਲੇ ਤਿੰਨ ਸਾਲਾਂ ਵਿੱਚ ਕਈ ਵਾਰ ਦੁਬਈ ਜਾ ਚੁੱਕੇ ਹਨ।

ਈਡੀ ਨੇ ਪੈਸੇ ਕੀਤੇ ਜ਼ਬਤ

ਈਡੀ ਦਾ ਦਾਅਵਾ ਹੈ ਕਿ ਭੀਮ ਯਾਦਵ ਰਾਹੀਂ ਰਿਸ਼ਵਤ ਦਾ ਪੈਸਾ ਸਿਆਸਤਦਾਨਾਂ ਅਤੇ ਪੁਲਿਸ ਅਧਿਕਾਰੀਆਂ ਤੱਕ ਪਹੁੰਚਦਾ ਸੀ। ਈਡੀ ਨੇ ਬੇਨਾਮੀ ਖਾਤਿਆਂ ਵਿੱਚੋਂ 15.59 ਕਰੋੜ ਰੁਪਏ ਜ਼ਬਤ ਕੀਤੇ ਸਨ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 7 ਦਿਨਾਂ ਦੇ ਈਡੀ ਰਿਮਾਂਡ ਤੇ ਭੇਜ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਮਹਾਦੇਵ ਸੱਟੇਬਾਜ਼ੀ ਐਪ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਦੁਬਈ ਵਿੱਚ ਮਹਾਦੇਵ ਐਪ ਦੇ ਮਾਲਕ ਸੌਰਭ ਚੰਦਰਾਕਰ ਦੇ ਵਿਆਹ ਵਿੱਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ।ਦਾਅਵਾ ਕੀਤਾ ਗਿਆ ਸੀ ਕਿ ਕਰੀਬ 5000 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। ਇਸ ਤੋਂ ਬਾਅਦ ਈਡੀ ਨੇ ਕੋਲਕਾਤਾ ਸਮੇਤ ਕਈ ਸ਼ਹਿਰਾਂ ‘ਚ ਛਾਪੇਮਾਰੀ ਕੀਤੀ ਅਤੇ ਐਪ ਨਾਲ ਜੁੜੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ।

Exit mobile version