Election Result 2023: ਭਾਰੀ ਬਹੁਮਤ ‘ਤੇ ਪੀਐਮ ਮੋਦੀ ਨੇ ਕਿਹਾ- ‘ਸਬਕਾ ਸਾਥ, ਸਬਕਾ ਵਿਕਾਸ’ ਦੀ ਜਿੱਤ ਹੋਈ ਹੈ

lalit-kumar
Published: 

03 Dec 2023 19:36 PM

ਚਾਰ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਤਸਵੀਰ ਸਾਫ਼ ਹੋ ਗਈ ਹੈ। ਰੁਝਾਨਾਂ ਮੁਤਾਬਕ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਨੂੰ ਬਹੁਮਤ ਮਿਲਿਆ ਹੈ। ਇਸ ਦੇ ਨਾਲ ਹੀ ਤੇਲੰਗਾਨਾ ਵਿੱਚ ਕਾਂਗਰਸ ਜਿੱਤਦੀ ਨਜ਼ਰ ਆ ਰਹੀ ਹੈ। ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਸ਼ਾਨਦਾਰ ਨਤੀਜਿਆਂ ਦੇ ਨਾਲ ਐਮਪੀ ਵਿੱਚ ਸੱਤਾ ਵਿੱਚ ਵਾਪਸੀ ਕਰੇਗੀ। ਭਾਜਪਾ ਇਨ੍ਹਾਂ ਨਤੀਜਿਆਂ ਤੋਂ ਖੁਸ਼ ਹੈ। ਭੋਪਾਲ, ਜੈਪੁਰ, ਰਾਏਪੁਰ ਤੋਂ ਲੈ ਕੇ ਦਿੱਲੀ ਤੱਕ ਜਸ਼ਨ ਦਾ ਮਾਹੌਲ ਹੈ।

Election Result 2023: ਭਾਰੀ ਬਹੁਮਤ ਤੇ ਪੀਐਮ ਮੋਦੀ ਨੇ ਕਿਹਾ- ਸਬਕਾ ਸਾਥ, ਸਬਕਾ ਵਿਕਾਸ ਦੀ ਜਿੱਤ ਹੋਈ ਹੈ
Follow Us On

ਇਲੈਕਸ਼ਨ ਨਿਊਜ। ਤਿੰਨ ਸੂਬਿਆਂ ‘ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਭਾਜਪਾ ਹੈੱਡਕੁਆਰਟਰ ਪਹੁੰਚੇ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਦੀ ਜਿੱਤ ਸਬਕਾ ਸਾਥ, ਸਬਕਾ ਵਿਕਾਸ ਦੇ ਜਜ਼ਬੇ ਦੀ ਜਿੱਤ ਹੈ। ਅੱਜ ਵਿਕਸਤ ਭਾਰਤ ਦੀ ਭਾਵਨਾ ਜਿਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਵਿੱਚ ਦੇਸ਼ ਨੂੰ ਜਾਤੀਵਾਦ ਵਿੱਚ ਬਹੁਤ ਵੰਡਣ ਦੀ ਕੋਸ਼ਿਸ਼ ਕੀਤੀ ਪਰ ਲੋਕ ਸਮਝਦਾਰ ਹਨ। ਪੀਐੱਮ ਮੋਦੀ ਨੇ ਕਿਹਾ ਕਿ ਉਹ ਸਿਰਫ ਚਾਰ ਜਾਤੀਆਂ ਦੀ ਗੱਲ ਕਰਦੇ ਹਨ। ਮਹਿਲਾਵਾਂ, ਮਜਦੂਰ, ਕਿਸਾਨ ਅਤੇ ਨੌਜਵਾਨ ਇਹ ਦੇਸ਼ ਨੂੰ ਅੱਗੇ ਵਧਾ ਰਹੇ ਹਨ। ਇਨ੍ਹਾਂ ਦੀ ਮਿਹਨਤ ਨਾਲ ਹੀ ਬੀਜੇਪੀ ਨੂੰ ਜਿੱਤ ਦੁਆਈ ਹੈ।

ਖਬਰ ਅਪਡੇਟ ਹੋ ਰਹੀ ਹੈ।