ਦੀਵਾਲੀ ਦੀ ਰਾਤ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਈ ਵਾਰ, ਦੋਵਾਂ ਵਿਚਾਲੇ ਹੋਇਆ ਝਗੜਾ

Updated On: 

13 Nov 2023 10:42 AM

ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਲੰਬੀ ਦੇ ਪਿੰਡ ਲਾਲੀਆਂ ਖੁਰਦ 'ਚ ਦੀਵਾਲੀ ਦੀ ਰਾਤ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਉਸ ਨੇ ਆਪਣੇ ਪਤੀ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਘਟਨਾ ਦੇ ਬਾਅਦ ਤੋਂ ਮਲਜ਼ਮ ਔਰਤ ਮੌਕੋ ਤੋਂ ਫਰਾਰ ਹੋ ਗਈ। ਮ੍ਰਿਤਕ ਦੀ ਪਛਾਣ ਮੁਸੀ ਮਨਸੂਰ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੀਵਾਲੀ ਦੀ ਰਾਤ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਈ ਵਾਰ, ਦੋਵਾਂ ਵਿਚਾਲੇ ਹੋਇਆ ਝਗੜਾ
Follow Us On

ਜਲੰਧਰ ‘ਚ ਦੀਵਾਲੀ ਵਾਲੀ ਰਾਤ ਪਤਨੀ ਨੇ ਆਪਣੇ ਹੀ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਲਾਂਬੜਾ ਦੇ ਪਿੰਡ ਲਾਲੀਆ ਖੁਰਦ ਦੀ ਹੈ। ਘਟਨਾ ਤੋਂ ਬਾਅਦ ਮੁਲਜ਼ਮ ਪਤਨੀ ਮੌਕੇ ਤੋਂ ਫਰਾਰ ਹੋ ਗਈ। ਮ੍ਰਿਤਕ ਦੀ ਪਛਾਣ ਮਾਸੀ ਮਸੂਰ ਵਜੋਂ ਹੋਈ ਹੈ। ਜੋ ਕਿ 4 ਬੱਚਿਆਂ ਦਾ ਪਿਤਾ ਸੀ। ਮ੍ਰਿਤਕ ਗਰੀਬ ਪਰਿਵਾਰ ਨਾਲ ਸਬੰਧਤ ਸੀ। ਲਾਂਬੜਾ ਥਾਣੇ ਦੀ ਪੁਲਿਸ ਘਟਨਾ ਵਾਲੀ ਥਾਂ ਤੇ ਪੁੱਜੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੀਵਾਲੀ ਦੀ ਰਾਤ ਦੋਵਾਂ ਵਿਚਾਲੇ ਹੋਇਆ ਝਗੜਾ

ਲਾਂਬੜਾ ਥਾਣੇ ਦੇ ਐਸਐਚਓ ਅਮਨ ਸੈਣੀ ਨੇ ਦੱਸਿਆ ਕਿ ਦੇਰ ਰਾਤ ਪਤੀ-ਪਤਨੀ ਵਿੱਚ ਲੜਾਈ ਹੋਈ ਸੀ। ਜਿਸ ਤੋਂ ਬਾਅਦ ਗੁੱਸੇ ‘ਚ ਆਈ ਪਤਨੀ ਨੇ ਆਪਣੇ ਪਤੀ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ। ਘਟਨਾ ਤੋਂ ਬਾਅਦ ਔਰਤ ਬੱਚਿਆਂ ਨੂੰ ਛੱਡ ਕੇ ਭੱਜ ਗਈ। ਐਸਐਚਓ ਅਮਨ ਸੈਣੀ ਨੇ ਦੱਸਿਆ ਕਿ ਪਤੀ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਕਾਫੀ ਖੂਨ ਵਹਿ ਗਿਆ ਸੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਫਰਾਰ ਪਤਨੀ ਦੀ ਭਾਲ ਲਈ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਪਰਿਵਾਰ ਮਜ਼ਦੂਰੀ ਲਈ ਝਾਰਖੰਡ ਤੋਂ ਜਲੰਧਰ ਆਇਆ

ਐਸਐਚਓ ਅਮਨ ਸੈਣੀ ਨੇ ਦੱਸਿਆ ਕਿ ਪਰਿਵਾਰ ਲਾਂਬੜਾ ਦੇ ਇੱਕ ਕਿਸਾਨ ਦੇ ਲਈ ਕਈ ਸਾਲਾਂ ਤੋਂ ਮਜ਼ਦੂਰੀ ਕਰ ਰਿਹਾ ਸੀ। ਪੂਰਾ ਪਰਿਵਾਰ ਮੂਲ ਰੂਪ ਤੋਂ ਝਾਰਖੰਡ ਦਾ ਰਹਿਣ ਵਾਲਾ ਸੀ। ਇਹ ਸਾਰੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਝਾਰਖੰਡ ਤੋਂ ਜਲੰਧਰ ਆਏ ਸਨ। ਪੂਰਾ ਪਰਿਵਾਰ ਲਾਂਬਾਡਾ ਵਿੱਚ ਇੱਕ ਕਿਸਾਨ ਲਈ ਕੰਮ ਕਰਦਾ ਸੀ। ਸਾਰਾ ਪਰਿਵਾਰ 3-4 ਸਾਲ ਬਾਅਦ ਘਰ ਚਲਾ ਜਾਂਦਾ ਸੀ, ਫਿਰ 6 ਮਹੀਨੇ ਰਹਿਣ ਤੋਂ ਬਾਅਦ ਵਾਪਸ ਜਲੰਧਰ ਆ ਕੇ ਕਿਸਾਨ ਕੋਲ ਕੰਮ ਕਰਦਾ ਸੀ।

ਫੋਰੈਂਸਿਕ ਟੀਮ ਨੂੰ ਘਟਨਾ ਵਾਲੀ ਥਾਂ ‘ਤੇ ਬੁਲਾਇਆ

ਘਟਨਾ ਦੀ ਸੂਚਨਾ ਪਿੰਡ ਵਾਸੀਆਂ ਨੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਜਿਸ ਤੋਂ ਬਾਅਦ ਲਾਂਬੜਾ ਥਾਣੇ ਦੇ ਐਸਐਚਓ ਅਮਨ ਸੈਣੀ ਅਤੇ ਜਲੰਧਰ ਦੇਹਾਤ ਥਾਣਾ ਦੀ ਸੀਆਈਏ ਟੀਮ ਜਾਂਚ ਲਈ ਮੌਕੇ ਤੇ ਪੁੱਜੀ। ਘਟਨਾ ਵਾਲੀ ਥਾਂ ‘ਤੇ ਬੱਚੇ ਪਹਿਲਾਂ ਹੀ ਮੌਜੂਦ ਸਨ। ਫੋਰੈਂਸਿਕ ਟੀਮ ਨੂੰ ਵੀ ਸਵੇਰੇ ਮੌਕੇ ‘ਤੇ ਬੁਲਾਇਆ ਗਿਆ ਹੈ।