ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀਆਂ ਤਿਆਰੀਆਂ, ਅੱਤਵਾਦੀ ਰਿੰਦਾ ਅਤੇ ਹੈਪੀ ਪਾਸੀਆਂ ਦੇ ਸਲੀਪਰ ਸੈੱਲ ਐਕਟਿਵ | Terrorist Harvinder Singh Rinda and Happy Passiyan sleeper Cell active in Punjab Punjabi news - TV9 Punjabi

ਪੰਜਾਬ ‘ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀਆਂ ਤਿਆਰੀਆਂ, ਅੱਤਵਾਦੀ ਰਿੰਦਾ ਅਤੇ ਹੈਪੀ ਪਾਸੀਆਂ ਦੇ ਸਲੀਪਰ ਸੈੱਲ ਐਕਟਿਵ

Updated On: 

17 Sep 2024 18:08 PM

ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਸਾਜ਼ਿਸ਼ ਕਿਸੇ ਹੋਰ ਨੇ ਨਹੀਂ ਸਗੋਂ ਚੰਡੀਗੜ੍ਹ 'ਚ ਹੈਂਡ ਗ੍ਰਨੇਡ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਰਿੰਦਾ ਅਤੇ ਹੈਪੀ ਪਾਸੀਆਂ ਨੇ ਰਚੀ ਹੈ। ਹੈਪੀ ਨੇ ਵਿਸ਼ਾਲ ਅਤੇ ਰੋਹਨ ਨੂੰ ਚੰਡੀਗੜ੍ਹ ਦਾ ਟੀਚਾ ਪੂਰਾ ਕਰਕੇ ਜੰਮੂ-ਕਸ਼ਮੀਰ ਜਾਣ ਦਾ ਹੁਕਮ ਵੀ ਦਿੱਤਾ ਸੀ। ਉੱਥੇ

ਪੰਜਾਬ ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀਆਂ ਤਿਆਰੀਆਂ, ਅੱਤਵਾਦੀ ਰਿੰਦਾ ਅਤੇ ਹੈਪੀ ਪਾਸੀਆਂ ਦੇ ਸਲੀਪਰ ਸੈੱਲ ਐਕਟਿਵ
Follow Us On

ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ., ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਅਮਰੀਕਾ ਸਥਿਤ ਗੈਂਗਸਟਰ ਹੈਪੀ ਪਾਸੀਆਂ ਦੀ ਮਦਦ ਨਾਲ ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਤਿਉਹਾਰਾਂ ਦੌਰਾਨ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਹੈ। ਇਸ ਦੇ ਲਈ ਚੰਡੀਗੜ੍ਹ ਗ੍ਰਨੇਡ ਧਮਾਕੇ ਦੇ ਮੁਲਜ਼ਮ ਰੋਹਨ ਮਸੀਹ ਅਤੇ ਵਿਸ਼ਾਲ ਮਸੀਹ ਦੀ ਮਦਦ ਲਈ ਜਾਣੀ ਸੀ।

ਗੈਂਗਸਟਰ ਹੈਪੀ ਨੇ ਰੋਹਨ ਅਤੇ ਵਿਸ਼ਾਲ ਨੂੰ ਪੰਜਾਬ ਵਿੱਚ ਆਪਣੇ 20 ਦੇ ਕਰੀਬ ਲੋਕਾਂ ਨਾਲ ਸੰਪਰਕ ਕਰ ਲਿਆ, ਜਿਨ੍ਹਾਂ ਨੇ ਵਿਸ਼ਾਲ ਅਤੇ ਰੋਹਨ ਨੂੰ ਲੋੜੀਂਦੀ ਵਿਸਫੋਟਕ ਸਮੱਗਰੀ ਮੁਹੱਈਆ ਕਰਵਾਉਣੀ ਸੀ। ਰੋਹਨ ਅਤੇ ਵਿਸ਼ਾਲ ਨੇ ਪੁੱਛਗਿੱਛ ਦੌਰਾਨ ਸੁਰੱਖਿਆ ਏਜੰਸੀਆਂ ਨੂੰ ਇਸ ਗੱਲ ਦਾ ਖੁਲਾਸਾ ਕੀਤਾ ਪਰ ਵਿਸ਼ਾਲ ਅਤੇ ਰੋਹਨ ਹੈਪੀ ਦੇ ਸਲੀਪਰ ਸੈੱਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ।

ਹੈਪੀ ਨੇ ਵਿਸ਼ਾਲ ਅਤੇ ਰੋਹਨ ਨੂੰ ਚੰਡੀਗੜ੍ਹ ਦਾ ਟੀਚਾ ਪੂਰਾ ਕਰਕੇ ਜੰਮੂ-ਕਸ਼ਮੀਰ ਜਾਣ ਦਾ ਹੁਕਮ ਵੀ ਦਿੱਤਾ ਸੀ। ਉੱਥੇ ਉਸ ਦਾ ਸਲੀਪਰ ਸੈੱਲ ਉਸ ਨਾਲ ਸੰਪਰਕ ਕਰਕੇ ਅਗਲੀ ਰਣਨੀਤੀ ਬਣਾਏਗਾ ਜਿਸ ਤਹਿਤ ਤਿਉਹਾਰਾਂ ਦੇ ਦਿਨਾਂ ਦੌਰਾਨ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣਾ ਸੀ।

ਸੁਰੱਖਿਆ ਏਜੰਸੀਆਂ ਵੱਲੋਂ ਅਲਰਟ ਜਾਰੀ

ਰੋਹਨ ਅਤੇ ਵਿਸ਼ਾਲ ਦੇ ਖੁਲਾਸੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਪੰਜਾਬ ‘ਚ ਭਾਰਤ-ਪਾਕਿਸਤਾਨ ਦੀ ਸਰਹੱਦ ‘ਤੇ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਸਰਹੱਦੀ ਖੇਤਰ ‘ਚ ਸੁਰੱਖਿਆ ਵੀ ਵਧਾ ਦਿੱਤੀ ਹੈ। ਸਰਹੱਦੀ ਇਲਾਕਿਆਂ ਵਿੱਚ ਦਿਨ ਅਤੇ ਰਾਤ ਵਿਸ਼ੇਸ਼ ਨਾਕਾਬੰਦੀ ਵੀ ਕੀਤੀ ਗਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਹੈਪੀ ਦਾ ਨੈੱਟਵਰਕ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਜੰਮੂ-ਕਸ਼ਮੀਰ ਤੱਕ ਫੈਲਿਆ ਹੋਇਆ ਹੈ।

ਇਨ੍ਹਾਂ ਖੇਤਰਾਂ ਵਿੱਚ ਹੈਪੀ ਨੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਲੁਭਾਇਆ ਅਤੇ ਆਪਣੇ ਨੈੱਟਵਰਕ ਵਿੱਚ ਸ਼ਾਮਲ ਕੀਤਾ। ਇਸ ਪੂਰੇ ਨੈੱਟਵਰਕ ਨੂੰ ਬਣਾਉਣ ਲਈ ਆਈਐਸਆਈ ਅਤੇ ਰਿੰਦਾ ਤਕਨੀਕੀ ਜਾਣਕਾਰੀ ਦੇ ਰਹੇ ਸਨ। ਵਿਸ਼ਾਲ ਅਤੇ ਰੋਹਨ ਤੋਂ ਵੱਖ-ਵੱਖ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਬੰਬ ਧਮਾਕੇ ਤੋਂ ਬਾਅਦ ਜੰਮੂ-ਕਸ਼ਮੀਰ ਭੱਜਣ ਵਾਲੇ ਸਨ ਹਮਲਾਵਰ : 5 ਲੱਖ ਰੁਪਏ ਚ ਹੋਇਆ ਸੀ ਸੌਦਾ; ਪਾਕਿਸਤਾਨ ਤੋਂ ਆਏ ਸਨ ਹਥਿਆਰ

Exit mobile version