Woman Harassment: ਫਾਜ਼ਿਲਕਾ 'ਚ ਔਰਤ ਦਾ ਨੱਕ ਤੇ ਵਾਲ ਕੱਟੇ, ਸਹੁਰੇ ਪਰਿਵਾਰ ਤੇ ਲੱਗਿਆ ਕੁੱਟਮਾਰ ਕਰਨ ਦਾ ਇਲਜ਼ਾਮ | Fazilka Woman Harassment demand Dowry know full in punjabi Punjabi news - TV9 Punjabi

ਫਾਜ਼ਿਲਕਾ: ਔਰਤ ਦੇ ਨੱਕ ਤੇ ਵਾਲ ਕੱਟੇ, ਪ੍ਰਾਈਵੇਟ ਪਾਰਟ ‘ਤੇ ਮਾਰੀ ਕੈਂਚੀ, ਪੈਕੇ ਘਰ ਦੇ ਬਾਹਰ ਛੱਡ ਕੇ ਫਰਾਰ ਹੋਇਆ ਸਹੁਰਾ ਪਰਿਵਾਰ

Updated On: 

20 Sep 2024 15:38 PM

Woman Harassment: ਹਸਪਤਾਲ 'ਚ ਦਾਖਲ ਔਰਤ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਕਰੀਬ 7 ਸਾਲ ਪਹਿਲਾਂ ਪਿੰਡ ਕਾਠਗੜ੍ਹ 'ਚ ਵਿਆਹ ਹੋਇਆ ਸੀ, ਉਹਨਾਂ ਨੇ ਇਲਜ਼ਾਮ ਲਗਾਇਆ ਕਿ ਉਸ ਦਾ ਪਤੀ ਅਤੇ ਸਹੁਰਾ ਲਗਾਤਾਰ ਦਾਜ ਦੀ ਮੰਗ ਕਰ ਰਹੇ ਸਨ। ਬੀਤੇ ਦਿਨ ਉਹਨਾਂ ਨੇ ਉਸ ਨੂੰ 2 ਲੱਖ ਰੁਪਏ ਦਾਜ ਦੇ ਦਿੱਤੇ ਸਨ, ਜਿਸ ਦੇ ਬਾਵਜੂਦ ਉਸ ਦੇ ਸਹੁਰੇ ਨੇ ਉਸ ਦੇ ਨੱਕ ਤੇ ਕੈਂਚੀ ਨਾਲ ਹਮਲਾ ਕਰ ਦਿੱਤਾ।

ਫਾਜ਼ਿਲਕਾ: ਔਰਤ ਦੇ ਨੱਕ ਤੇ ਵਾਲ ਕੱਟੇ, ਪ੍ਰਾਈਵੇਟ ਪਾਰਟ ਤੇ ਮਾਰੀ ਕੈਂਚੀ, ਪੈਕੇ ਘਰ ਦੇ ਬਾਹਰ ਛੱਡ ਕੇ ਫਰਾਰ ਹੋਇਆ ਸਹੁਰਾ ਪਰਿਵਾਰ

ਫਾਜ਼ਿਲਕਾ 'ਚ ਔਰਤ ਦਾ ਨੱਕ ਤੇ ਵਾਲ ਕੱਟੇ, ਸਹੁਰੇ ਪਰਿਵਾਰ ਤੇ ਲੱਗਿਆ ਕੁੱਟਮਾਰ ਕਰਨ ਦਾ ਇਲਜ਼ਾਮ

Follow Us On

Woman Harassment: ਫਾਜ਼ਿਲਕਾ ਦੇ ਜਲਾਲਾਬਾਦ ਦੇ ਪਿੰਡ ਕਾਠਗੜ੍ਹ ‘ਚ ਇਕ ਵਿਆਹੁਤਾ ਨੇ ਆਪਣੇ ਪਤੀ ਅਤੇ ਸਹੁਰੇ ‘ਤੇ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ, ਇਸ ਦੌਰਾਨ ਉਸ ਦੀ ਨੱਕ ਅਤੇ ਵਾਲ ਵੀ ਕੱਟ ਦਿੱਤੇ ਗਏ। ਇਲਜ਼ਾਮ ਹੈ ਕਿ ਉਸ ਦੇ ਗੁਪਤ ਅੰਗਾਂ ‘ਤੇ ਵੀ ਕੈਂਚੀਆਂ ਨਾਲ ਹਮਲਾ ਕੀਤਾ ਗਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਅਦ ਘਰ ਬਾਹਰ ਸੁੱਟ ਦਿੱਤਾ ਗਿਆ ਅਤੇ ਫਿਲਹਾਲ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ।

ਹਸਪਤਾਲ ‘ਚ ਦਾਖਲ ਔਰਤ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਕਰੀਬ 7 ਸਾਲ ਪਹਿਲਾਂ ਪਿੰਡ ਕਾਠਗੜ੍ਹ ‘ਚ ਵਿਆਹ ਹੋਇਆ ਸੀ, ਉਹਨਾਂ ਨੇ ਇਲਜ਼ਾਮ ਲਗਾਇਆ ਕਿ ਉਸ ਦਾ ਪਤੀ ਅਤੇ ਸਹੁਰਾ ਲਗਾਤਾਰ ਦਾਜ ਦੀ ਮੰਗ ਕਰ ਰਹੇ ਸਨ। ਬੀਤੇ ਦਿਨ ਉਹਨਾਂ ਨੇ ਉਸ ਨੂੰ 2 ਲੱਖ ਰੁਪਏ ਦਾਜ ਦੇ ਦਿੱਤੇ ਸਨ, ਜਿਸ ਦੇ ਬਾਵਜੂਦ ਉਸ ਦੇ ਸਹੁਰੇ ਨੇ ਉਸ ਦੇ ਨੱਕ ਤੇ ਕੈਂਚੀ ਨਾਲ ਹਮਲਾ ਕਰ ਦਿੱਤਾ

ਮਹਿਲਾ ਦੀ ਹਾਲਤ ਨਾਜ਼ੁਕ

ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਸਹੁਰੇ ਘਰ ਵਿਚ ਲੜਾਈ-ਝਗੜਾ ਹੋਇਆ ਸੀ ਅਤੇ ਉਸ ਦੇ ਸਹੁਰੇ ਪਰਿਵਾਰ ਨੇ ਉਹਨਾਂ ਦੀ ਲੜਕੀ ਨੂੰ ਜੱਦੀ ਪਿੰਡ ਜੰਡਵਾਲਾ ਤੋਂ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਉਸ ਦਾ ਪਤੀ ਅਤੇ ਸਹੁਰਾ ਭੱਜ ਗਏ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਜਿੱਥੇ ਪਿੰਡ ਦੇ ਲੋਕ ਵੀ ਪਹੁੰਚ ਗਏ ਹਨ।

ਡਾਕਟਰ ਮੁਤਾਬਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਉਚੇਚੇ ਤੌਰ ‘ਤੇ ਰੈਫਰ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ, ਦੂਜੇ ਪਾਸੇ ਜ਼ਖਮੀ ਔਰਤ ਦਾ ਇਲਜ਼ਾਮ ਹੈ ਕਿ ਉਸ ਦਾ ਸਹੁਰਾ ਪਰਿਵਾਰ ਲਗਾਤਾਰ ਦਾਜ ਦੀ ਮੰਗ ਕਰ ਰਿਹਾ ਹੈ ਉਸ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਪਿਤਾ ਤੋਂ ਪੈਸੇ ਲੈ ਕੇ ਆਵੇ ਤਾਂ ਜੇਕਰ ਉਹ ਉਹਨਾਂ ਦੀ ਗੱਲ ਨਹੀਂ ਮੰਨਦੀ ਤਾਂ ਉਸ ਨੂੰ ਕੁੱਟਿਆ ਜਾਂਦਾ ਹੈ।

Exit mobile version