ਪਠਾਨਕੋਟ ਦੇ ਇੱਕ ਧਾਰਮਿਕ ਸਥਾਨ ਤੋਂ ਮਿਲੀ ਨੌਜਵਾਨ ਦੀ ਲਾਸ਼, ਮਾਧੋਪੁਰ ਰੋਡ ‘ਤੇ ਕਤਲ, ਪੁਲਿਸ ਵੱਲੋਂ ਜਾਂਚ ਜਾਰੀ

Updated On: 

20 Sep 2024 16:26 PM

ਸਥਾਨਕ ਲੋਕਾਂ ਨੇ ਪੁਲਿਸ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਇਹ ਸ਼ਖਸ ਕੁਝ ਹੋਰ ਲੋਕਾਂ ਦੇ ਨਾਲ ਧਰਮਿਕ ਸਥਾਨ ਦੇ ਉੱਪਰ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸਥਾਨਕ ਲੋਕ ਇੱਥੇ ਪੁੱਜੇ ਤਾਂ ਇੱਕ ਨੌਜਵਾਨ ਦੀ ਲਾਸ਼ ਇਥੇ ਪਈ ਸੀ ਅਤੇ ਉਸ ਦੇ ਬਾਕੀ ਸਾਥੀ ਫਰਾਰ ਹੋ ਚੁੱਕੇ ਸਨ। ਜਿਸ ਦੇ ਚਲਦੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਵੀ ਜੁੱਟ ਗਈ ਹੈ। ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਆਖਿਰ ਇਸ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋਈ।

ਪਠਾਨਕੋਟ ਦੇ ਇੱਕ ਧਾਰਮਿਕ ਸਥਾਨ ਤੋਂ ਮਿਲੀ ਨੌਜਵਾਨ ਦੀ ਲਾਸ਼, ਮਾਧੋਪੁਰ ਰੋਡ ਤੇ ਕਤਲ, ਪੁਲਿਸ ਵੱਲੋਂ ਜਾਂਚ ਜਾਰੀ

ਪੁਲਿਸ ਵੱਲੋਂ ਜਾਂਚ ਜਾਰੀ

Follow Us On

ਪਠਾਨਕੋਟ ਦੇ ਨਾਲ ਲੱਗਦੇ ਮਾਧੋਪੁਰ ਰੋਡ ‘ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸੜਕ ਕੰਡੇ ਬਣੇ ਇੱਕ ਧਾਰਮਿਕ ਸਥਾਨ (ਦਰਗਾਹ) ਦੇ ਉੱਤੇ ਇੱਕ ਸ਼ਖਸ ਦੀ ਲਾਸ਼ ਲੋਕਾਂ ਵੱਲੋਂ ਸਵੇਰੇ ਦੇਖੀ ਗਈ। ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਨੌਜਵਾਨ ਦੀ ਹੋਈ ਮੌਤ ਨੂੰ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।

ਲੋਕਾਂ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ

ਸਥਾਨਕ ਲੋਕਾਂ ਨੇ ਪੁਲਿਸ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਇਹ ਸ਼ਖਸ ਕੁਝ ਹੋਰ ਲੋਕਾਂ ਦੇ ਨਾਲ ਧਰਮਿਕ ਸਥਾਨ ਦੇ ਉੱਪਰ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸਥਾਨਕ ਲੋਕ ਇੱਥੇ ਪੁੱਜੇ ਤਾਂ ਇੱਕ ਨੌਜਵਾਨ ਦੀ ਲਾਸ਼ ਇਥੇ ਪਈ ਸੀ ਅਤੇ ਉਸ ਦੇ ਬਾਕੀ ਸਾਥੀ ਫਰਾਰ ਹੋ ਚੁੱਕੇ ਸਨ। ਜਿਸ ਦੇ ਚਲਦੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਵੀ ਜੁੱਟ ਗਈ ਹੈ। ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਆਖਿਰ ਇਸ ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋਈ।

ਫਰੈਂਸਿਕ ਟੀਮ ਵੀ ਮੌਕੇ ‘ਤੇ ਪੁੱਜੀ

ਮੌਕੇ ‘ਤੇ ਪੁੱਜੇ ਸੁਜਾਨਪੁਰ ਦੀ ਥਾਣਾ ਪ੍ਰਭਾਰੀ ਹਰਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਸ਼ਖਸ ਦੀ ਲਾਸ਼ ਦਰਗਾਹ ‘ਤੇ ਪਈ ਹੈ ਅਤੇ ਭੇਦ ਭਰੇ ਹਾਲਾਤਾਂ ਦੇ ਵਿੱਚ ਇਸ ਦੀ ਮੌਤ ਹੋਈ ਹੈ। ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਫਰੈਂਸਿਕ ਟੀਮ ਵੀ ਮੌਕੇ ‘ਤੇ ਪੁੱਜ ਚੁੱਕੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਵੇਗਾ।

ਇਹ ਵੀ ਪੜ੍ਹੋ: ਥਾਣੇ ਚ ਹੋਈ ਕੁੱਟਮਾਰ ਅਤੇ ਬੇਇੱਜ਼ਤੀ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, FIR ਦਰਜ