Shraddha Murder Case: ਸ਼ਰਧਾ ਦੇ ਕਾਤਲ 'ਤੇ ਕਤਲ ਤੇ ਸਬੂਤ ਨਸ਼ਟ ਕਰਨ ਦੇ ਦੋਸ਼ ਤੈਅ, ਅਦਾਲਤ 'ਚ ਆਫਤਾਬ ਬੋਲਿਆ- ਮੈਂ ਲੜਾਂਗਾ ਕੇਸ Punjabi news - TV9 Punjabi

Shraddha Murder Case: ਸ਼ਰਧਾ ਦੇ ਕਾਤਲ ‘ਤੇ ਕਤਲ ਤੇ ਸਬੂਤ ਨਸ਼ਟ ਕਰਨ ਦੇ ਦੋਸ਼ ਤੈਅ, ਅਦਾਲਤ ‘ਚ ਆਫਤਾਬ ਬੋਲਿਆ- ਮੈਂ ਲੜਾਂਗਾ ਕੇਸ

Published: 

09 May 2023 14:22 PM

Shraddha Murder Case: ਪਿਛਲੇ ਸਾਲ 2022 ਵਿੱਚ 18 ਮਈ ਨੂੰ ਸ਼ਰਧਾ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਬਾਰੇ ਕਿਸੇ ਨੂੰ ਪਤਾ ਨਹੀਂ ਲੱਗੇ, ਇਸ ਲਈ ਦੋਸ਼ੀ ਆਫਤਾਬ ਨੇ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਜੰਗਲ 'ਚ ਸੁੱਟ ਦਿੱਤਾ ਸੀ।

Follow Us On

Shraddha Murder Case: ਦਿੱਲੀ ਦੇ ਮਹਿਰੌਲੀ ਵਿੱਚ ਸ਼ਰਧਾ ਵਾਲਕਰ (Shardha Walker Case) ਕਤਲ ਕੇਸ ਵਿੱਚ ਸਾਕੇਤ ਅਦਾਲਤ ਨੇ ਮੁਲਜ਼ਮ ਆਫਤਾਬ ਪੂਨਾਵਾਲਾ ਖ਼ਿਲਾਫ਼ ਕਤਲ ਅਤੇ ਸਬੂਤ ਗਾਇਬ ਕਰਨ ਦੇ ਦੋਸ਼ ਆਇਦ ਕੀਤੇ ਹਨ। ਪੂਨਾਵਾਲਾ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਤਹਿਤ ਕਤਲ ਅਤੇ ਧਾਰਾ 201 ਤਹਿਤ ਸਬੂਤ ਨਸ਼ਟ ਕਰਨ ਦੇ ਦੋਸ਼ ਆਇਦ ਕੀਤੇ ਜਾਣਗੇ। ਇਸ ਦੇ ਨਾਲ ਹੀ ਆਫਤਾਬ ਨੇ ਸਾਕੇਤ ਅਦਾਲਤ ‘ਚ ਕਿਹਾ ਕਿ ਉਹ ਦੋਸ਼ਾਂ ਨੂੰ ਸਵੀਕਾਰ ਨਹੀਂ ਕਰਦਾ। ਉਹ ਇਸ ਵਿਰੁੱਧ ਕੇਸ ਲੜੇਗਾ।

ਇਸ ਸਾਲ ਮਾਰਚ ਵਿੱਚ, ਦਿੱਲੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਆਫਤਾਬ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਹਿੱਸੇ ਵਜੋਂ ਸ਼ਰਧਾ ਦੀ ਹੱਤਿਆ ਕੀਤੀ ਸੀ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਸ਼ਰਧਾ ਅਤੇ ਆਫਤਾਬ ਦਾ ਲਿਵ-ਇਨ ਰਿਲੇਸ਼ਨ ਬਿਲਕੁਲ ਵੀ ਆਮ ਨਹੀਂ ਸੀ, ਸਗੋਂ ਇਹ ਹਿੰਸਕ ਸੀ। ਆਫਤਾਬ ਖਿਲਾਫ ਜੋ ਵੀ ਸਬੂਤ ਮਿਲੇ ਹਨ, ਉਹ ਪੂਰੀ ਤਰ੍ਹਾਂ ਸਾਬਤ ਕਰਦੇ ਹਨ ਕਿ ਉਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਹਾਲਾਂਕਿ, ਆਫਤਾਬ ਨੇ ਸਬੂਤ ਨਸ਼ਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।

ਪੁਲਿਸ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼ਰਧਾ ਡਰੀ ਹੋਈ ਸੀ। ਉਹ ਇੱਕ ਐਪ ਰਾਹੀਂ ਇੱਕ ਡਾਕਟਰ ਦੇ ਸੰਪਰਕ ਵਿੱਚ ਸੀ ਅਤੇ ਉਸ ਨਾਲ ਆਪਣਾ ਦਰਦ ਸਾਂਝਾ ਕਰਦੀ ਸੀ। ਡਾਕਟਰ ਨੇ ਸ਼ਰਧਾ ਦੀ ਆਨਲਾਈਨ ਕਾਊਂਸਲਿੰਗ ਕੀਤੀ ਸੀ, ਪੁਲਿਸ ਨੇ ਸਬੂਤ ਵਜੋਂ ਦੋਵਾਂ ਵਿਚਾਲੇ ਹੋਈ ਆਡੀਓ ਰਿਕਾਰਡਿੰਗ ਅਦਾਲਤ ‘ਚ ਪੇਸ਼ ਕੀਤੀ। ਡਾਕਟਰ ਅਤੇ ਸ਼ਰਧਾ ਦੀ ਆਡੀਓ ਰਿਕਾਰਡਿੰਗ ਵਿੱਚ ਆਫਤਾਬ ਦੇ ਹਿੰਸਕ ਸੁਭਾਅ ਬਾਰੇ ਚਰਚਾ ਕੀਤੀ ਗਈ ਸੀ।

ਲਾਸ਼ ਦੇ ਟੁਕੜਿਆਂ ਨੂੰ ਜੰਗਲ ‘ਚੋਂ ਕੀਤਾ ਗਿਆ ਸੀ ਬਰਾਮਦ

ਸ਼ਰਧਾ ਨੇ ਡਾਕਟਰ ਨੂੰ ਦੱਸਿਆ ਸੀ ਕਿ ਇਕ ਦਿਨ ਅਚਾਨਕ ਆਫਤਾਬ ਨੇ ਉਸ ਦਾ ਗਲਾ ਫੜ ਲਿਆ ਅਤੇ ਉਸ ਦਾ ਗਲਾ ਘੁੱਟਣ ਲੱਗਾ। ਉਸ ਨੇ ਗਲਾ ਇੰਨਾ ਕੱਸ ਕੇ ਫੜਿਆ ਹੋਇਆ ਸੀ ਕਿ ਸਾਹ ਉੱਖੜਣ ਲੱਗ ਪਿਆ ਸੀ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਆਫਤਾਬ ਨੇ ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਲਾਸ਼ ਦੇ ਟੁਕੜੇ ਕਰ ਦਿੱਤੇ ਸਨ। ਇਨ੍ਹਾਂ ਟੁਕੜਿਆਂ ਨੂੰ ਬਰਾਮਦ ਕਰਕੇ ਡੀਐਨਏ ਟੈਸਟ ਕੀਤਾ ਗਿਆ।

ਪੁਲਿਸ ਨੂੰ ਕਮਰੇ ਦੇ ਫਰਿੱਜ ਅਤੇ ਅਲਮਾਰੀ ‘ਤੇ ਖੂਨ ਦੇ ਕੁਝ ਧੱਬੇ ਮਿਲੇ ਸਨ, ਪੁਲਿਸ ਨੇ ਡੀਐਨਏ ਟੈਸਟ ਵੀ ਕਰਵਾਇਆ ਸੀ ਅਤੇ ਜਾਂਚ ਵਿੱਚ ਡੀਐਨਏ ਮੈਚ ਹੋਇਆ ਸੀ। ਪਿਛਲੇ ਸਾਲ 2022 ‘ਚ 18 ਮਈ ਨੂੰ ਸ਼ਰਧਾ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਬਾਰੇ ਕਿਸੇ ਨੂੰ ਪਤਾ ਨਾ ਲੱਗੇ, ਇਸ ਲਈ ਮੁਲਜ਼ਮ ਆਫਤਾਬ ਨੇ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਜੰਗਲ ਵਿੱਚ ਸੁੱਟ ਦਿੱਤਾ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version