BJP Leader Satkar Kaur Arrest: ਸਤਿਕਾਰ ਕੌਰ ਦਾ ਪੁਲਿਸ ਨੇ ਕਰਵਾਇਆ ਮੈਡੀਕਲ, ਬੋਲੀ- ਮੇਰੇ ਘਰੋ ਨਹੀਂ ਬਰਾਮਦ ਹੋਇਆ ਕੋਈ ਨਸ਼ੀਲਾ ਪਦਾਰਥ
BJP Leader Satkar Kaur Arrest:ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਸਾਬਕਾ ਵਿਧਾਇਕ ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਘਰ ਵਿੱਚੋਂ 28 ਗ੍ਰਾਮ ਚੂਰਾ ਪੋਸਤ ਅਤੇ 1.56 ਲੱਖ ਰੁਪਏ ਦੀ ਨਸ਼ੀਲੀ ਦਵਾਈ ਬਰਾਮਦ ਹੋਈ।
Satkar Kaur Arrest: ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਸਤਿਕਾਰ ਕੌਰ ਨੂੰ ਸਪੈਸ਼ਲ ਟਾਸਕ ਫੋਰਸ (STF) ਨੇ ਨਸ਼ਾ ਤਸਕਰੀ ਦੇ ਇਲਜ਼ਾਮਾਂ ਅਧੀਨ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਦਾਅਵੇ ਮੁਤਾਬਕ ਉਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਾਣਕਾਰੀ ਦੌਰਾਨ ਜਦੋਂ ਪੁਲਿਸ ਜਾਂਚ ਕਰ ਰਹੀ ਸੀ ਤਾਂ ਉਹਨਾਂ ਦੇ ਡਰਾਈਵਰ ਵੱਲੋਂ ਪੁਲਿਸ ਮੁਲਾਜ਼ਮਾਂ ‘ਤੇ ਗੱਡੀ ਚੜਾਉਣ ਦੀ ਕੋਸ਼ਿਸ ਕੀਤੀ ਗਈ। ਜਿਸ ਕਾਰਨ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ।
ਗ੍ਰਿਫਤਾਰੀ ਤੋਂ ਬਾਅਦ ਵੀਰਵਾਰ ਸਵੇਰੇ ਸਤਿਕਾਰ ਕੌਰ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੀ ਟੀਮ ਨੇ ਉਹਨਾਂ ਦਾ ਮੈਡੀਕਲ ਟੈਸਟ ਕਰਵਾਇਆ ਗਿਆ। ਇਸ ਮੌਕੇ ਸਤਿਕਾਰ ਕੌਰ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਜਾਣ-ਬੁੱਝ ਕੇ ਨਸ਼ੇ ਦੇ ਮਾਮਲੇ ਵਿੱਚ ਫਸਾਇਆ ਗਿਆ ਹੈ। ਜਦੋਂ ਕਿ ਉਹਨਾਂ ਕੋਲੋਂ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਕੋਈ ਬਰਾਮਦਗੀ ਨਹੀਂ ਹੋਈ ਹੈ। ਸਤਿਕਾਰ ਕੌਰ ਨੇ ਸਾਰੇ ਮਾਮਲੇ ਨੂੰ ਸਿਆਸੀ ਰੰਜ਼ਿਸ ਕਰਾਰ ਦਿੱਤਾ।
ਸਾਬਕਾ ਵਿਧਾਇਕ ਸਤਿਕਾਰ ਕੌਰ ਦਾ ਪੁਲਿਸ ਨੇ ਕਰਵਾਇਆ ਮੈਡੀਕਲ, ਬੋਲੀ- ਮੇਰੇ ਘਰੋ ਨਹੀਂ ਬਰਾਮਦ ਹੋਇਆ ਕੋਈ ਨਸ਼ੀਲਾ ਪਦਾਰਥ#MLASatkarKaur #Punjab #DrugCase pic.twitter.com/KtQFbdtu7a
— TV9 Punjab-Himachal Pradesh-J&K (@TV9Punjab) October 24, 2024
ਇਹ ਵੀ ਪੜ੍ਹੋ
ਜਦੋਂ ਕਿ ਬੀਤੇ ਦਿਨ ਆਈਜੀ ਸੁਖਚੈਨ ਸਿੰਘ ਗਿੱਲ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਸੀ ਕਿ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਸਾਬਕਾ ਵਿਧਾਇਕ ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਘਰ ਵਿੱਚੋਂ 28 ਗ੍ਰਾਮ ਚੂਰਾ ਪੋਸਤ ਅਤੇ 1.56 ਲੱਖ ਰੁਪਏ ਦੀ ਨਸ਼ੀਲੀ ਦਵਾਈ ਬਰਾਮਦ ਹੋਈ।
ਘਰ ਚੋਂ ਮਿਲੇ 4 ਵਾਹਨ, ਪੁਲਿਸ ਦਾ ਦਾਅਵਾ
IG ਸੁਖਚੈਨ ਸਿੰਘ ਨੇ ਦੱਸਿਆ ਕਿ ਘਰੋਂ 4 ਗੱਡੀਆਂ ਬਰਾਮਦ ਹੋਈਆਂ ਹਨ। ਇੱਕ ਫਾਰਚੂਨਰ ਕਾਰ, ਵਰਨਾ, BMW ਅਤੇ ਇੱਕ ਹੋਰ ਸਮੇਤ ਤਿੰਨ ਗੱਡੀਆਂ ਦੇ ਨੰਬਰ ਹਰਿਆਣਾ ਅਤੇ ਦਿੱਲੀ ਦੇ ਸਨ। ਪੰਜ ਨੰਬਰ ਪਲੇਟਾਂ ਬਰਾਮਦ ਹੋਈਆਂ ਹਨ, ਜੋ ਇਨ੍ਹਾਂ ਵਾਹਨਾਂ ਤੋਂ ਵੱਖਰੀਆਂ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਸਾਫ਼ ਹੈ ਕਿ ਉਹ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹਨ।
2022 ਚ ਫੜ੍ਹਿਆ ਸੀ ਭਾਜਪਾ ਦਾ ਪੱਲਾ
ਸਤਕਾਰ ਕੌਰ 2022 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ। ਕਰੀਬ ਦੋ ਸਾਲ ਪਹਿਲਾਂ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਹੇਠ ਸਤਕਾਰ ਕੌਰ ਦੇ ਘਰ ਛਾਪਾ ਮਾਰਿਆ ਸੀ। ਵਿਜੀਲੈਂਸ ਨੇ ਸਾਬਕਾ ਵਿਧਾਇਕ ਤੋਂ 5 ਘੰਟੇ ਤੱਕ ਪੁੱਛਗਿੱਛ ਵੀ ਕੀਤੀ ਸੀ।