ਪੰਜਾਬੀ ਗਾਇਕ ਆਰ ਨੇਤ ਨੂੰ ਮਿਲੀ ਧਮਕੀ, 1 ਕਰੋੜ ਦੀ ਫਿਰੌਤੀ ਮੰਗੀ; ਮੈਨੇਜਰ ਦਾ ਦਾਅਵਾ- ਲਾਰੈਂਸ-ਰਿੰਦਾ ਗੈਂਗ ਨੇ ਦਿੱਤੀ ਧਮਕੀ | Punjabi Singer R Nait received threat demanded one crore know in Punjabi Punjabi news - TV9 Punjabi

ਪੰਜਾਬੀ ਗਾਇਕ ਆਰ ਨੇਤ ਨੂੰ ਮਿਲੀ ਧਮਕੀ, 1 ਕਰੋੜ ਦੀ ਫਿਰੌਤੀ ਮੰਗੀ; ਮੈਨੇਜਰ ਦਾ ਦਾਅਵਾ- ਲਾਰੈਂਸ-ਰਿੰਦਾ ਗੈਂਗ ਨੇ ਦਿੱਤੀ ਧਮਕੀ

Updated On: 

17 Sep 2024 16:46 PM

ਪੰਜਾਬੀ ਗਾਇਕ ਆਰ ਨੇਤ ਦੇ ਮੈਨੇਜਰ ਰਜਿੰਦਰ ਪਾਲ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਕਈ ਵਾਰ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਕਾਲਾਂ ਆ ਰਹੀਆਂ ਹਨ। ਇਹ ਨੰਬਰ ਯੂਕੇ ਦਾ ਹੈ। ਕੁਝ ਰਿਕਾਰਡਿੰਗ ਵੀ ਭੇਜੀ ਗਈ ਹੈ, ਜਿਸ ਵਿੱਚ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਫਿਰੌਤੀ ਦੀ ਰਕਮ ਨਾ ਦੇਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹਿਆਂ ਹਨ।

ਪੰਜਾਬੀ ਗਾਇਕ ਆਰ ਨੇਤ ਨੂੰ ਮਿਲੀ ਧਮਕੀ, 1 ਕਰੋੜ ਦੀ ਫਿਰੌਤੀ ਮੰਗੀ; ਮੈਨੇਜਰ ਦਾ ਦਾਅਵਾ- ਲਾਰੈਂਸ-ਰਿੰਦਾ ਗੈਂਗ ਨੇ ਦਿੱਤੀ ਧਮਕੀ

ਪੰਜਾਬੀ ਗਾਇਕ ਆਰ ਨੇਤ (Photo Credit: @RNaitOfficial)

Follow Us On

ਪੰਜਾਬੀ ਗਾਇਕ ਆਰ ਨੇਤ ਨੂੰ 1 ਕਰੋੜ ਰੁਪਏ ਦੀ ਫਿਰੌਤੀ ਦੀ ਧਮਕੀ ਮਿਲੀ ਹੈ। ਇਸ ਸਬੰਧੀ ਉਸ ਦੇ ਮੈਨੇਜਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਫਿਰੌਤੀ ਨਾ ਮਿਲਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਧਮਕੀਆਂ ਦੇਣ ਵਾਲਿਆਂ ਵਿੱਚ ਲਾਰੈਂਸ ਅਤੇ ਰਿੰਦਾ ਗੈਂਗ ਦੇ ਨਾਂ ਸਾਹਮਣੇ ਆਏ ਹਨ।

ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਸਾਈਬਰ ਟੀਮ ਉਨ੍ਹਾਂ ਫ਼ੋਨ ਨੰਬਰਾਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਤੋਂ ਧਮਕੀਆਂ ਮਿਲ ਰਹੀਆਂ ਹਨ।

ਆਰ ਨੈਤ ਦੇ ਮੈਨੇਜਰ ਨੇ ਕੀਤਾ ਖੁਲਾਸਾ

ਪੰਜਾਬੀ ਗਾਇਕ ਆਰ ਨੇਤ ਦੇ ਮੈਨੇਜਰ ਰਜਿੰਦਰ ਪਾਲ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਕਈ ਵਾਰ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਕਾਲਾਂ ਆ ਰਹੀਆਂ ਹਨ। ਇਹ ਨੰਬਰ ਯੂਕੇ ਦਾ ਹੈ। ਕੁਝ ਰਿਕਾਰਡਿੰਗ ਵੀ ਭੇਜੀ ਗਈ ਹੈ, ਜਿਸ ਵਿੱਚ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਫਿਰੌਤੀ ਦੀ ਰਕਮ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹਿਆਂ ਹਨ।

ਹਾਲਾਂਕਿ ਰਜਿੰਦਰ ਪਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਕਿਸੇ ਗੈਂਗਸਟਰ ਦਾ ਨਾਂ ਨਹੀਂ ਲਿਆ ਹੈ ਪਰ ਇੱਕ ਮੀਡੀਆ ਗਰੁੱਪ ਨਾਲ ਗੱਲਬਾਤ ਕਰਦੇ ਹੋਏ ਆਰ. ਨੈੱਟ ਦੇ ਮੈਨੇਜਰ ਨੇ ਕਿਹਾ ਹੈ ਕਿ ਉਸ ਨੂੰ ਲਾਰੈਂਸ ਅਤੇ ਰਿੰਦਾ ਦੇ ਨਾਂ ‘ਤੇ ਧਮਕੀਆਂ ਮਿਲੀਆਂ ਹਨ। ਮੁਲਜ਼ਮਾਂ ਨੇ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ।

ਆਰ. ਨੇਤ ਦੇ ਗੀਤ ਦੀਆਂ ਲਾਈਨਾਂ ਕਹਿ ਕੇ ਧਮਕੀਆਂ ਦਿੱਤੀਆਂ

ਗਾਇਕ ਨੂੰ ਦਿੱਤੀ ਧਮਕੀ ‘ਚ ਦੋਸ਼ੀ ਨੇ ਆਰ ਨੇਤ ਦਾ ਗੀਤ “ਤੇਰੇ ਯਾਰ ਨੁੰ ਦਾਬਨ ਨੂੰ ਫਿਰਦੇ ਸੀ, ਪਰ ਦਬਦਾ ਕਿਥੇ ਯਾਰ”। ਉਪਰੋਕਤ ਪੰਗਤੀ ਗਾਉਣ ਤੋਂ ਬਾਅਦ ਧਮਕੀ ਦੇਣ ਵਾਲੇ ਨੇ ਕਿਹਾ- ਅਸੀ ਦਬਨਾ ਜਾਣਦੇ ਹਾਂ। ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਯੂਕੇ ਦੇ ਜਿਸ ਨੰਬਰ ਤੋਂ ਗਾਇਕ ਨੂੰ ਕਾਲ ਆਈ ਸੀ, ਉਹ ਸੁੱਖੀ ਨਾਮ ਦੇ ਵਿਅਕਤੀ ਦਾ ਹੈ।

ਹਨੀ ਸਿੰਘ ਨੂੰ ਵੀ ਮਿਲੀ ਸੀ ਧਮਕੀ

ਇਸ ਦੇ ਨਾਲ ਹੀ ਪੰਜਾਬੀ ਫਿਲਮ ਅਤੇ ਗਾਇਕੀ ਇੰਡਸਟਰੀ ਦਾ ਵੱਡਾ ਨਾਂ ਹਨੀ ਸਿੰਘ ਨੂੰ ਵੀ ਕਰੀਬ ਇੱਕ ਸਾਲ ਪਹਿਲਾਂ ਗੈਂਗਸਟਰ ਗੋਲਡੀ ਬਰਾੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਗੈਂਗਸਟਰ ਨੇ ਇਹ ਧਮਕੀ ਵਾਇਸ ਨੋਟ ਰਾਹੀਂ ਦਿੱਤੀ ਸੀ। ਇਸ ਧਮਕੀ ਤੋਂ ਬਾਅਦ ਮਿਊਜ਼ਿਕ ਇੰਡਸਟਰੀ ‘ਚ ਵੀ ਹਲਚਲ ਮਚ ਗਈ ਸੀ।

ਜੈਸਮੀਨ ਸੈਂਡਲਾਸ ਨੂੰ ਦਿੱਲੀ ‘ਚ ਜਾਨੋਂ ਮਾਰਨ ਦੀਆਂ ਧਮਕੀਆਂ

ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੂੰ ਕਰੀਬ 11 ਮਹੀਨੇ ਪਹਿਲਾਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਮੂਲ ਰੂਪ ਵਿੱਚ ਜਲੰਧਰ ਵਿੱਚ ਜਨਮੀ ਜੈਸਮੀਨ 13 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਕੈਲੀਫੋਰਨੀਆ ਵਿੱਚ ਸ਼ਿਫਟ ਹੋ ਗਈ ਸੀ। ਉਦੋਂ ਤੋਂ ਉਹ ਉੱਥੇ ਰਹਿ ਰਹੀ ਹੈ। ਕਰੀਬ 11 ਮਹੀਨੇ ਪਹਿਲਾਂ ਜਦੋਂ ਉਹ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਲਾਈਵ ਪ੍ਰੋਗਰਾਮ ਕਰਨ ਆਈ ਸੀ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਤਲ ਚ ਵਰਤੀ ਗਈ AK-47 ਕੋਰਟ ਚ ਪੇਸ਼, ਗਵਾਹ ਵੀ ਰਹੇ ਮੌਜ਼ੂਦ

Exit mobile version