ਆਟੋ ਰਿਕਸ਼ਾ ‘ਚ ਇੰਟਰ-ਰਿਲੀਜ਼ਨ ਵਿਆਹ ਕਰਵਾਉਣ ਵਾਲਾ ਮੌਲਵੀ ਗ੍ਰਿਫ਼ਤਾਰ, HC ਨੇ ਜਾਂਚ ਦੇ ਦਿੱਤੇ ਹੁਕਮ – Punjabi News

ਆਟੋ ਰਿਕਸ਼ਾ ‘ਚ ਇੰਟਰ-ਰਿਲੀਜ਼ਨ ਵਿਆਹ ਕਰਵਾਉਣ ਵਾਲਾ ਮੌਲਵੀ ਗ੍ਰਿਫ਼ਤਾਰ, HC ਨੇ ਜਾਂਚ ਦੇ ਦਿੱਤੇ ਹੁਕਮ

Updated On: 

10 Sep 2024 15:04 PM

ਫਤਿਹਗੜ੍ਹ ਦੇ ਰਹਿਣ ਵਾਲੇ ਹਰਮਨਦੀਪ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਅਤੇ ਅਮਨਦੀਪ ਸਿੰਘ ਨਾਂ ਦੇ ਵਿਅਕਤੀ ਨੇ ਇਸ ਵਿਆਹ ਲਈ ਗਵਾਹ ਵਜੋਂ ਦਸਤਖਤ ਕੀਤੇ ਸਨ ਪਰ ਉਹ ਵਿਆਹ ਵਿੱਚ ਸ਼ਾਮਲ ਨਹੀਂ ਹੋਇਆ। ਉਸ ਨੂੰ ਇਸ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਆਟੋ ਰਿਕਸ਼ਾ ਚ ਇੰਟਰ-ਰਿਲੀਜ਼ਨ ਵਿਆਹ ਕਰਵਾਉਣ ਵਾਲਾ ਮੌਲਵੀ ਗ੍ਰਿਫ਼ਤਾਰ, HC ਨੇ ਜਾਂਚ ਦੇ ਦਿੱਤੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ

Follow Us On

Inter-Religion Marriage: ਆਟੋ ਰਿਕਸ਼ਾ ਵਿੱਚ ਅੰਤਰ-ਧਰਮ ਵਿਆਹ ਕਰਵਾਉਣ ਵਾਲੇ ਮੌਲਵੀ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਸੈਕਟਰ-11 ਥਾਣੇ ਦੀ ਪੁਲੀਸ ਨੇ ਮੌਲਵੀ ਸ਼ਕੀਲ ਅਹਿਮਦ ਨੂੰ ਪ੍ਰੋਡਕਸ਼ਨ ਵਾਰੰਟ ਤੇ ਗ੍ਰਿਫ਼ਤਾਰ ਕਰ ਲਿਆ ਹੈ। ਮੌਲਵੀ ‘ਤੇ ਫਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਆਸਿਫ ਖਾਨ ਅਤੇ ਰੁਚੀ ਘੋਸ਼ ਦਾ ਵਿਆਹ ਜਾਅਲੀ ਦਸਤਖਤਾਂ ਨਾਲ ਕਰਵਾਉਣ ਦਾ ਦੋਸ਼ ਹੈ। ਮੌਲਵੀ ਪੰਚਕੂਲਾ ਜ਼ਿਲ੍ਹੇ ਦੇ ਪਿੰਡ ਟਿੱਬੀ ਦਾ ਰਹਿਣ ਵਾਲਾ ਹੈ।

ਮੈਰਿਜ ਸਰਟੀਫਿਕੇਟ ‘ਤੇ ਦਸਤਖਤ ਕਰਨ ਵਾਲੇ ਗਵਾਹਾਂ ਨੇ ਮੌਲਵੀ ਖਿਲਾਫ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਮੌਲਵੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਫਤਿਹਗੜ੍ਹ ਦੇ ਰਹਿਣ ਵਾਲੇ ਹਰਮਨਦੀਪ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਅਤੇ ਅਮਨਦੀਪ ਸਿੰਘ ਨਾਂ ਦੇ ਵਿਅਕਤੀ ਨੇ ਇਸ ਵਿਆਹ ਲਈ ਗਵਾਹ ਵਜੋਂ ਦਸਤਖਤ ਕੀਤੇ ਸਨ ਪਰ ਉਹ ਵਿਆਹ ਵਿੱਚ ਸ਼ਾਮਲ ਨਹੀਂ ਹੋਇਆ। ਉਸ ਨੂੰ ਇਸ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਤਸਵੀਰਾਂ ਤੋਂ ਹੋਇਆ ਸ਼ੱਕ

ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਸੰਦੀਪ ਮੌਦਗਿਲ ਨੇ ਕਿਹਾ ਸੀ ਕਿ ਇਹ ਮਾਮਲਾ ਅੰਤਰ-ਧਰਮ ਵਿਆਹ ਦਾ ਹੈ। ਇਸ ਲਈ ਸੀ.ਬੀ.ਆਈ. ਨੂੰ ਅੰਤਰ-ਧਰਮ ਦੇ ਨਾਂ ‘ਤੇ ਹੋ ਰਹੇ ਗੈਰ-ਕਾਨੂੰਨੀ ਧਰਮ ਪਰਿਵਰਤਨ ਦੀ ਗਹਿਰਾਈ ਨੂੰ ਜਾਣਨ ਦੀ ਲੋੜ ਹੈ। ਦਰਅਸਲ ਪੂਰੇ ਮਾਮਲੇ ਦੀ ਜਾਣਕਾਰੀ ਤਸਵੀਰਾਂ ਤੋਂ ਮਿਲੀ ਹੈ। ਨਵ-ਵਿਆਹੁਤਾ ਜੋੜਾ ਸੁਰੱਖਿਆ ਲਈ ਹਾਈਕੋਰਟ ਪਹੁੰਚਿਆ ਸੀ। ਜੱਜ ਵੱਲੋਂ ਉਨ੍ਹਾਂ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ ਕਿ ਵਿਆਹ ਤਾਂ ਕਿਸੇ ਮਸਜ਼ਿਦ ‘ਚ ਨਹੀਂ ਕੀਤਾ ਜਾ ਰਿਹਾ। ਇਸ ਮਾਮਲੇ ‘ਚ ਅਦਾਲਤ ਨੇ ਗੈਰ-ਕਾਨੂੰਨੀ ਧਰਮ ਪਰਿਵਰਤਨ ਦੇ ਕਾਰਨਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਕੀ ਸੀ ਮਾਮਲਾ?

ਹਾਈਕੋਰਟ ਇੱਕ ਜੋੜੇ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਸੀ। ਜਿਸ ਵਿੱਚ ਨਵ-ਵਿਆਹੇ ਜੋੜੇ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਹਨ। ਕਿਉਂਕਿ ਦੋਹਾਂ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਵਿਆਹ ਕੀਤਾ ਸੀ।

ਇਸ ਮਾਮਲੇ ‘ਚ ਲੜਕੀ ਨੇ ਕਥਿਤ ਤੌਰ ‘ਤੇ ਵਿਆਹ ਕਰਨ ਲਈ ਇਸਲਾਮ ਕਬੂਲ ਕਰ ਲਿਆ ਸੀ। ਪਟੀਸ਼ਨ ਵਿੱਚ ਲੜਕੀ ਨੇ ਆਪਣੇ ਪਰਿਵਾਰ ਦਾ ਪਤਾ ਪੰਜਾਬ ਵਿੱਚ ਫਤਿਹਗੜ੍ਹ ਸਾਹਿਬ ਦੱਸਿਆ ਹੈ। ਹਾਈ ਕੋਰਟ ਨੂੰ ਦੱਸਿਆ ਗਿਆ ਕਿ ਵਿਆਹ 6 ਜੁਲਾਈ ਨੂੰ ਚੰਡੀਗੜ੍ਹ ਨੇੜੇ ਨਯਾਗਾਓਂ ਵਿਖੇ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਇਸ ਸਬੰਧ ਵਿੱਚ ਜੋੜੇ ਨੇ ਵਿਆਹ ਦਾ ਸਰਟੀਫਿਕੇਟ ਵੀ ਪੇਸ਼ ਕੀਤਾ, ਜੋ ਇੱਕ ਮੌਲਵੀ ਵੱਲੋਂ ਜਾਰੀ ਕੀਤਾ ਗਿਆ ਸੀ।

Exit mobile version