Prisoner Flee: ਜਲੰਧਰ 'ਚ ਪੁਲਿਸ ਦੀ ਨੱਕ ਹੇਠੋਂ ਫਰਾਰ ਹੋਇਆ ਹਵਾਲਾਤੀ, ਮੈਡੀਕਲ ਲਈ ਲਿਆਇਆ ਗਿਆ ਸੀ ਹਸਪਤਾਲ Punjabi news - TV9 Punjabi

Prisoner Flee: ਜਲੰਧਰ ‘ਚ ਪੁਲਿਸ ਦੀ ਨੱਕ ਹੇਠੋਂ ਹਵਾਲਾਤੀ ਫਰਾਰ, ਮੈਡੀਕਲ ਲਈ ਲਿਆਇਆ ਗਿਆ ਸੀ ਹਸਪਤਾਲ

Updated On: 

27 Mar 2023 15:13 PM

Crime News: ਫਰਾਰ ਹਵਾਲਾਤੀ ਨੂੰ ਲੁੱਟ-ਖੋਹ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਉਸ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਕੇ ਆਈ ਸੀ ਅਤੇ ਇਸ ਦੌਰਾਨ ਮੁਲਜ਼ਮ ਹਸਪਤਾਲ ਦੇ ਐਕਸਰੇ ਰੂਮ ਵਿੱਚੋਂ ਫਰਾਰ ਹੋ ਗਿਆ।

Prisoner Flee: ਜਲੰਧਰ ਚ ਪੁਲਿਸ ਦੀ ਨੱਕ ਹੇਠੋਂ ਹਵਾਲਾਤੀ ਫਰਾਰ, ਮੈਡੀਕਲ ਲਈ ਲਿਆਇਆ ਗਿਆ ਸੀ ਹਸਪਤਾਲ

Prisoner Flee: ਜਲੰਧਰ 'ਚ ਪੁਲਿਸ ਦੀ ਨੱਕ ਹੇਠੋਂ ਫਰਾਰ ਹੋਇਆ ਹਵਾਲਾਤੀ, ਮੈਡੀਕਲ ਲਈ ਲਿਆਇਆ ਗਿਆ ਸੀ ਹਸਪਤਾਲ

Follow Us On

ਜਲੰਧਰ ਨਿਊਜ: ਇੱਥੋਂ ਦੇ ਸਿਵਲ ਹਸਪਤਾਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਥਾਣਾ-6 ਦੀ ਪੁਲਿਸ 5 ਅਪਰਾਧੀਆਂ ਦਾ ਮੈਡੀਕਲ ਕਰਵਾਉਣ ਲਈ ਪਹੁੰਚੀ ਸੀ। ਇਸ ਦੌਰਾਨ ਇੱਕ ਮੁਲਜ਼ਮ ਪੁਲਿਸ ਦੀ ਨੱਕ ਹੇਠੋਂ ਫ਼ਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ‘ਚ ਭਾਜੜਾਂ ਪੈ ਗਈਆਂ ਹਨ। ਮੁਲਜ਼ਮ ਦੀ ਪਛਾਣ ਸੋਨੂੰ ਵਾਸੀ ਬਸਤੀ ਸ਼ੇਖ ਜਲੰਧਰ ਵਜੋਂ ਹੋਈ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੁੱਟ ਦੇ ਮਾਮਲੇ ‘ਚ ਸੋਨੂੰ ਦੇ ਨਾਲ ਚਾਰ ਹੋਰ ਮੁਲਜਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਸਾਰਿਆਂ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੈ ਕੇ ਗਈ ਸੀ। ਇਸ ਦੌਰਾਨ ਸੋਨੂੰ ਪੁਲਿਸ ਨੂੰ ਚਕਮਾ ਦੇ ਕੇ ਹਸਪਤਾਲ ਤੋਂ ਫਰਾਰ ਹੋ ਗਿਆ।

ਸੋਨੂੰ ਇੱਕ ਇੱਕ ਪੇਸ਼ੇਵਰ ਅਪਰਾਧੀ ਹੈ, ਪੁਲਿਸ ਨੇ ਉਸ ਨੂੰ ਸਨੈਚਿੰਗ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਵੀ ਸੋਨੂੰ ਖਿਲਾਫ ਚੋਰੀ, ਨਸ਼ਾ ਤਸਕਰੀ ਤੋਂ ਲੈ ਕੇ ਸਨੈਚਿੰਗ ਦੇ ਕਈ ਮਾਮਲੇ ਦਰਜ ਹਨ। ਸਿਵਲ ਹਸਪਤਾਲ ਦੇ ਐਕਸਰੇ ਵਿਭਾਗ ਵਿੱਚ ਭਾਰੀ ਭੀੜ ਸੀ, ਜਿਸਦਾ ਫਾਇਦਾ ਚੁੱਕ ਕੇ ਸੋਨੂੰ ਫਰਾਰ ਹੋ ਗਿਆ। ਪੁਲਿਸ ਨੇ ਉਸ ਨੂੰ ਫੜਨ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।

ਪੁਲਿਸ ਨੇ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਐਸਐਚਓ ਕਮਲਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤੋਂ ਪਹਿਲਾਂ ਕਿ ਭਗੌੜਾ ਸੋਨੂੰ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਵੇ, ਇਸ ਤੋਂ ਪਹਿਲਾਂ ਹੀ ਅਲਰਟ ਹੋ ਕੇ ਪੁਲਿਸ ਦੀ ਮਦਦ ਕਰਨ ਅਤੇ ਉਸ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਫੌਰਨ ਉਹ ਉਨ੍ਹਾਂ ਦੇ ਦਫ਼ਤਰੀ ਨੰਬਰ ‘ਤੇ ਸੰਪਰਕ ਕਰਨ। ਮੁਲਜਮ ਸੋਨੂੰ ਬਾਰੇ ਕੋਈ ਵੀ ਸੂਚਨਾ ਮੋਬਾਈਲ ਨੰਬਰ 9592914116 ‘ਤੇ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version