ਲੁਧਿਆਣਾ ਵਿੱਚ ਪੁਲਿਸ ਨੇ ਦੋ ਸੱਟੇਬਾਜ਼ਾਂ ਨੂੰ ਕੀਤਾ ਗ੍ਰਿਫ਼ਤਾਰ, ਕੇਸ਼ ਹੋਇਆ ਬਰਾਮਦ
Punjab Police Action : ਪੁਲਿਸ ਨੇ ਲੁਧਿਆਣਾ ਦੇ ਜਗਰਾਉਂ ਥਾਣਾ ਖੇਤਰ ਵਿੱਚ ਸੱਟਾ ਲਗਾਉਣ ਵਾਲੇ ਦੋ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਲੋਕਾਂ ਨੂੰ 10 ਰੁਪਏ ਦਾ ਸੱਟਾ ਲਗਾਉਣ 'ਤੇ 100 ਰੁਪਏ ਅਤੇ 100 ਰੁਪਏ ਦਾ ਸੱਟਾ ਲਗਾਉਣ 'ਤੇ 1000 ਰੁਪਏ ਜਿੱਤਣ ਦਾ ਲਾਲਚ ਦੇ ਰਹੇ ਸਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਛਾਪਾ ਮਾਰਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਫੜ ਲਿਆ। ਉਨ੍ਹਾਂ ਤੋਂ 1470 ਰੁਪਏ ਬਰਾਮਦ ਕੀਤੇ ਗਏ।

Punjab Police Action : ਪੁਲਿਸ ਨੇ ਲੁਧਿਆਣਾ ਦੇ ਜਗਰਾਉਂ ਥਾਣਾ ਖੇਤਰ ਵਿੱਚ ਸੱਟਾ ਲਗਾਉਣ ਵਾਲੇ ਦੋ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਮਾਛੀ ਮਾਰਕੀਟ ਨੇੜੇ ਇੱਕ ਦੁਕਾਨ ਦੇ ਬਾਹਰ ਲੋਕਾਂ ਨੂੰ ਸੱਟਾ ਲਗਾਉਣ ਲਈ ਉਤਸ਼ਾਹਿਤ ਕਰ ਰਹੇ ਸਨ। ਉਹ ਲੋਕਾਂ ਨੂੰ 10 ਰੁਪਏ ਦਾ ਸੱਟਾ ਲਗਾਉਣ ‘ਤੇ 100 ਰੁਪਏ ਅਤੇ 100 ਰੁਪਏ ਦਾ ਸੱਟਾ ਲਗਾਉਣ ‘ਤੇ 1000 ਰੁਪਏ ਜਿੱਤਣ ਦਾ ਲਾਲਚ ਦੇ ਰਹੇ ਸਨ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਆਰੋਪੀਆਂ ਦੀ ਪਛਾਣ ਰਿਸ਼ਵ ਕੁਮਾਰ ਉਰਫ਼ ਰਿਸ਼ੂ ਅਤੇ ਜਗਦੀਸ਼ ਕੁਮਾਰ ਵਜੋਂ ਹੋਈ ਹੈ। ਥਾਣਾ ਸੁਧਾਰ ਦੇ ਏਐਸਆਈ ਹਰਪ੍ਰੀਤ ਸਿੰਘ ਅਨੁਸਾਰ ਉਨ੍ਹਾਂ ਨੂੰ ਗਸ਼ਤ ਦੌਰਾਨ ਇੱਕ ਗੁਪਤ ਸੂਚਨਾ ਮਿਲੀ ਸੀ ਜਿਸਦੇ ਚੱਲਦੇ ਇਹ ਕਾਰਵਾਈ ਕੀਤੀ ਹੈ। ਮੁਲਜ਼ਮ ਅਕਾਲਗੜ੍ਹ ਨੇੜੇ ਮੱਛੀ ਮੰਡੀ ਵਿੱਚ ਖੁੱਲ੍ਹੇਆਮ ਉੱਚੀ ਆਵਾਜ਼ ਵਿੱਚ ਸੱਟੇਬਾਜ਼ੀ ਦਾ ਐਲਾਨ ਕਰ ਰਹੇ ਸਨ।
1470 ਰੁਪਏ ਦੀ ਨਕਦੀ ਹੋਈ ਬਰਾਮਦ
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਛਾਪਾ ਮਾਰਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਫੜ ਲਿਆ। ਉਨ੍ਹਾਂ ਤੋਂ 1470 ਰੁਪਏ ਬਰਾਮਦ ਕੀਤੇ ਗਏ। ਪੁਲਿਸ ਨੇ ਥਾਣਾ ਸੁਧਾਰ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਹਿਰ ਵਿੱਚ ਵੱਡੇ ਪੱਧਰ ‘ਤੇ ਸੱਟਾ ਖੁੱਲ੍ਹੇਆਮ ਚੱਲ ਰਿਹਾ ਹੈ।
ਸ਼ਹਿਰ ਵਿੱਚ ਇਨ੍ਹਾਂ ਥਾਵਾਂ ‘ਤੇ ਹੁੰਦੀ ਹੈ ਸੱਟੇਬਾਜ਼ੀ
ਸ਼ਹਿਰ ਦੇ ਅੱਡਾ ਰਾਏਕੋਟ ਤੋਂ ਲੈ ਕੇ ਪੁਰਾਣੀ ਮੰਡੀ, ਤਹਿਸੀਲ ਰੋਡ, ਬੱਸ ਸਟੈਂਡ ਦੇ ਨੇੜੇ ਕਮਲ ਚੌਕ ਤੱਕ, ਸੱਟੇਬਾਜ਼ੀ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ। ਇਹ ਸਵੇਰ ਹੁੰਦੇ ਹੀ ਖੁੱਲ੍ਹ ਜਾਂਦੀਆਂ ਹਨ। ਇਸ ਤੋਂ ਇਲਾਵਾ, ਚੌਂਕ ਚਲਾਖਾਦੀਆਂ ਲੱਪੇਸ਼ਾਹ ਚੌਕ ਦੇ ਨੇੜੇ ਅਨਾਰਕਲੀ ਬਾਜ਼ਾਰ ਵਿੱਚ ਬੈਠੇ ਲੋਕ ਸੱਟੇਬਾਜ਼ੀ ਦਾ ਕਾਰੋਬਾਰ ਕਰਦੇ ਹਨ।