Parrot Smuggling: ਚਿੜੀਆਂ ਕਹਿ ਕੇ ਵੇਚ ਰਿਹਾ ਸੀ ਜੰਗਲੀ ਤੋਤੇ, ਗ੍ਰਿਫਤਾਰ
Action on Accuse: ਮੁਲਜਮ ਆਸਟ੍ਰੇਲੀਅਨ ਚਿੜੀਆਂ ਕਹਿ ਕੇ ਜੰਗਲੀ ਤੋਤਿਆਂ ਨੂੰ ਵੇਚਣ ਦਾ ਗੈਰ ਕੰਨੂਨੀ ਕੰਮ ਕਰ ਰਿਹਾ ਸੀ।ਇਸ ਦੀ ਖਬਰ ਬਿਸਨੋਈ ਸਮਾਜ ਨੂੰ ਲੱਗੀ ਤਾਂ ਉਨ੍ਹਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਉਸ ਖਿਲਾਫ ਕਾਰਵਾਈ ਕੀਤੀ।

ਫਾਜ਼ਿਲਕਾ ਨਿਊਜ: ਇੱਥੋਂ ਦੇ ਸ਼ਹਿਰ ਅਬੋਹਰ ਵਿਖੇ ਇੱਕ ਸ਼ਖਸ ਵੱਲੋਂ ਅਸਟਰੇਲੀਅਨ ਚਿੜੀਆਂ ਦੀ ਓਟ ਵਿਚ ਜੰਗਲੀ ਤੋਤਿਆਂ ਨੂੰ ਪਾਲਤੂ ਦੱਸ ਕੇ ਵੇਚਣ ਦਾ ਗੈਰਕਾਨੂੰਨੀ ਧੰਦਾ ਕੀਤਾ ਜਾ ਰਿਹਾ ਸੀ ਸ਼ਖਸ ਜਿਸ ਦਾ ਨਾਮ ਸਨੀ ਕੁਮਾਰ ਹੈ। ਇਸ ਬਾਰੇ ਜਾਣਕਾਰੀ ਜਦੋਂ ਬਿਸ਼ਨੋਈ ਸਮਾਜ ਨੂੰ ਲੱਗੀ ਤਾਂ ਉਨ੍ਹਾਂ ਨੇ ਨੌਜਵਾਨ ਦੀਆਂ ਗਤੀਵਿਧੀਆਂ ਤੇ ਲਗਾਤਾਰ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਸਾਰੇ ਗੋਰਖਧੰਦੇ ਦਾ ਖੁਲਾਸਾ ਹੋਇਆ। ਦੱਸ ਦੇਈਏ ਕਿ ਸਰਕਾਰ ਵੱਲੋਂ ਜੰਗਲੀ ਤੋਤਿਆਂ ਦੀ ਪ੍ਰਜਾਤੀ ਦੀ ਖਰੀਦ-ਫਰੋਖਤ ਉੱਤੇ ਬੈਣ ਲੱਗਾਇਆ ਗਿਆ ਹੈ ।
ਬਿਸ਼ਨੋਈ ਸਮਾਜ ਦੀ ਸ਼ਿਕਾਇਤ ਤੇ ਜੀਵ ਸੁਰੱਖਿਆ ਵਿਭਾਗ ਨੇ ਕਾਰਵਾਈ ਕਰਦਿਆਂ ਸ਼ਖਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਜਿਸ ਵੇਲ੍ਹੇ ਸ਼ਖਸ ਨੂੰ ਕਾਬੂ ਕੀਤਾ ਗਿਆ ਉਸ ਵੇਲ੍ਹੇ ਉਹ ਕਾਲ੍ਹੇ ਰੰਗ ਦੇ ਪਲਸਰ ਮੋਟਰਸਾਈਕਲ ਤੇ ਇਕ ਗੱਤੇ ਦਾ ਡੱਬਾ ਲੈ ਕੇ ਜਾ ਰਿਹਾ ਸੀ। ਜਦੋਂ ਵਿਭਾਗ ਦੇ ਵੱਲੋਂ ਉਸ ਨੂੰ ਰੋਕ ਕੇ ਲਿਫਾਫੇ ਨੂੰ ਚੈੱਕ ਕੀਤਾ ਤਾ ਉਸ ਵਿੱਚੋਂ 8 ਜੰਗਲੀ ਤੋਤੇ ਮਿਲੇ। ਡੱਬੇ ਵਿਚੋਂ ਮਿਲੇ 8 ਤੋਤਿਆਂ ਦੀ ਹਾਲਤ ਗਰਮੀ ਦੇ ਕਾਰਨ ਨਾਜ਼ੁਕ ਬਣੀ ਹੋਈ ਸੀ ਜਿਸ ਵਿਚੋਂ ਇਕ ਦੀ ਮੌਤ ਵੀ ਹੋ ਗਈ।
ਸ਼ਖ਼ਸ ਨੂੰ ਫੌਰਨ ਹਿਰਾਸਤ ਵਿੱਚ ਲੈ ਲਿਆ ਗਿਆ। ਪੁਛਗਿਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦੇ ਵਿੱਚ ਵੀ ਕੁਝ ਤੋਤਿਆਂ ਦੇ ਬੱਚੇ ਰੱਖੇ ਹੋਏ ਹਨ ਜਦੋਂ ਘਰ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ 5 ਤੋਤਿਆਂ ਦੇ ਬੱਚੇ ਮਿਲੇ ਜਿਨ੍ਹਾਂ ਵਿੱਚੋਂ ਦੋ ਮਰੇ ਹੋਏ ਸਨ।
ਫਿਲਹਾਲ ਇਸ ਮਾਮਲੇ ਦੇ ਵਿਚ ਜੀਵ ਸੁਰੱਖਿਆ ਵਿਭਾਗ ਵੱਲੋਂ ਜੀਵ ਸੁਰੱਖਿਆ ਨਿਯਮ 1874 ਦੀ ਧਾਰਾ 35, ਅਤੇ 52 ਦੇ ਤਹਿਤ ਮੁਲਜਮ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਇਸ ਦੇ ਤਹਿਤ ਤਿੰਨ ਸਾਲ ਦੀ ਸਜ਼ਾ ਜਾਂ 25000 ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ । ਵਿਭਾਗ ਨੇ ਦੱਸਿਆ ਕਿ ਜਿੰਨਾ ਤੋਤਿਆ ਦੀ ਤਸਕਰੀ ਕੀਤੀ ਜਾ ਰਹੀ ਸੀ ਇਸ ਸ਼ਖਸ ਉਹ ਤੋਤੇ 500 ਰੁਪਏ ਦੇ ਹਿਸਾਬ ਨਾਲ ਖਰੀਦਦਾ ਸੀ ਅਤੇ 4000 ਹਜ਼ਾਰ ਰੁਪਏ ਦੇ ਹਿਸਾਬ ਨਾਲ ਵੇਚ ਦਿੰਦਾ ਸੀ। ਫਿਲਹਾਲ ਉਹ ਕਾਨੂੰਨ ਦੀ ਗ੍ਰਿਫਤ ਵਿੱਚ ਹੈ।