ਪਟਿਆਲਾ ਦੇ ਪਾਤੜਾਂ ‘ਚ ਗੋਲੀ ਲੱਗਣ ਕਾਰਨ ਨੌਜਵਾਨ ਜ਼ਖ਼ਮੀ, ਰਸਤੇ 'ਚ ਘੇਰ ਕੇ ਹਮਲਾ | Patiala Patran fight and firing one injured know full in punjabi Punjabi news - TV9 Punjabi

ਪਟਿਆਲਾ ਦੇ ਪਾਤੜਾਂ ਚ ਚੱਲੀ ਗੋਲੀ, 2 ਨੌਜਵਾਨ ਜ਼ਖ਼ਮੀ, ਰਸਤੇ ‘ਚ ਘੇਰ ਕੇ ਹਮਲਾ

Updated On: 

14 Aug 2024 15:02 PM

ਹਮਲੇ 'ਚ ਜ਼ਖਮੀ ਅਮਨ ਆਪਣੀ ਕਾਰ 'ਚ ਜਾ ਰਿਹਾ ਸੀ ਤਾਂ ਰਸਤੇ 'ਚ ਚਾਰ ਤੋਂ ਪੰਜ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਕਾਰ ਚੋਂ ਬਾਹਰ ਨਿਕਲਣ ਤੇ ਉਹਨਾਂ ਲੋਕਾਂ ਨੇ ਹਮਲਾ ਕਰ ਦਿੱਤਾ। ਆਪਣੀ ਜਾਨ ਬਚਾਉਣ ਲਈ ਇਹ ਅਮਨ ਬਾਜ਼ਾਰ ਵੱਲ ਭੱਜਿਆ, ਪਰ ਉੱਥੇ ਵੀ ਫੜੇ ਜਾਣ ਤੋਂ ਬਾਅਦ ਉਸ ਨੂੰ ਬਾਜ਼ਾਰ ਵਿੱਚ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਗਿਆ।

ਪਟਿਆਲਾ ਦੇ ਪਾਤੜਾਂ ਚ ਚੱਲੀ ਗੋਲੀ, 2 ਨੌਜਵਾਨ ਜ਼ਖ਼ਮੀ, ਰਸਤੇ ਚ ਘੇਰ ਕੇ ਹਮਲਾ

ਪਟਿਆਲਾ ਦੇ ਪਾਤੜਾਂ ‘ਚ ਗੋਲੀ ਲੱਗਣ ਕਾਰਨ ਨੌਜਵਾਨ ਜ਼ਖ਼ਮੀ, ਰਸਤੇ 'ਚ ਘੇਰ ਕੇ ਹਮਲਾ

Follow Us On

ਰੰਜਿਸ਼ ਦੇ ਚੱਲਦਿਆਂ ਪਟਿਆਲਾ ਦੇ ਪਾਤੜਾਂ ‘ਚ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਅਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀ ਲੱਗਣ ਕਾਰਨ ਅਮਨ ਨਾਂ ਦਾ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸਦੀ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਡਾਕਟਰ ਨੇ ਪਟਿਆਲਾ ਰੈਫਰ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਇਸ ਵਿਅਕਤੀ ਨੂੰ ਗੋਲੀ ਅਤੇ ਸ਼ਰੇ ਲੱਗੇ ਹਨ।

ਸ਼ਰੇਬਜ਼ਾਰ ਹੋਇਆ ਹਮਲਾ

ਜਾਣਕਾਰੀ ਅਨੁਸਾਰ ਹਮਲੇ ‘ਚ ਜ਼ਖਮੀ ਅਮਨ ਆਪਣੀ ਕਾਰ ‘ਚ ਜਾ ਰਿਹਾ ਸੀ ਤਾਂ ਰਸਤੇ ‘ਚ ਚਾਰ ਤੋਂ ਪੰਜ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਕਾਰ ਚੋਂ ਬਾਹਰ ਨਿਕਲਣ ਤੇ ਉਹਨਾਂ ਲੋਕਾਂ ਨੇ ਹਮਲਾ ਕਰ ਦਿੱਤਾ। ਆਪਣੀ ਜਾਨ ਬਚਾਉਣ ਲਈ ਇਹ ਅਮਨ ਬਾਜ਼ਾਰ ਵੱਲ ਭੱਜਿਆ, ਪਰ ਉੱਥੇ ਵੀ ਫੜੇ ਜਾਣ ਤੋਂ ਬਾਅਦ ਉਸ ਨੂੰ ਬਾਜ਼ਾਰ ਵਿੱਚ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਗਿਆ। ਇਹ ਝਗੜਾ ਐਨਾ ਜ਼ਿਆਦਾ ਵਧ ਗਿਆ ਕਿ ਇੱਕ ਮੁਲਜ਼ਮ ਨੇ ਅਚਾਨਕ ਗੋਲੀ ਚਲਾ ਦਿੱਤੀ। ਗੋਲੀ ਦੇ ਸ਼ਰ੍ਹੇ ਲੱਗਣ ਕਾਰਨ ਨੌਜਵਾਨ ਜ਼ਖ਼ਮੀ ਹੋ ਗਿਆ।

ਇੱਕ ਹੋਰ ਨੌਜਵਾਨ ਜਖ਼ਮੀ

ਹਾਲਾਂਕਿ ਗੋਲੀ ਪੀੜਤ ਨੌਜਵਾਨ ਅਮਨ ਨੂੰ ਤਾਂ ਨਹੀਂ ਲੱਗੀ ਲੇਕਿਨ ਬਾਜ਼ਾਰ ਦੇ ਵਿੱਚ ਖੜੇ ਇੱਕ ਵਿਅਕਤੀ ਅਰਵਿੰਦਰ ਸਿੰਘ ਦੀ ਲੱਤ ਦੇ ਵਿੱਚ ਲੱਗ ਗਈ। ਜਿਸ ਦੇ ਨਾਲ ਉਹ ਜਖਮੀ ਹੋ ਜਾਂਦਾ ਹੈ ਅਤੇ ਇਸ ਘਟਨਾਂ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਫਿਲਹਾਲ ਪਟਿਆਲਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Exit mobile version