ਪਠਾਨਕੋਟ ‘ਚ ਪੁਲਿਸ ਨੇ ਕਸਿਆ ਬਦਮਾਸ਼ਾਂ ‘ਤੇ ਸ਼ਿਕੰਜਾ, ਡਰੱਗ ਤੇ ਪਿਸਤੌਲ ਸਮੇਤ 3 ਕਾਬੂ

Updated On: 

19 Jun 2025 19:33 PM IST

Pathankot Police Crackdown: ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਦੱਸਿਆ ਕਿ ਨੰਗਲ ਭੂਰ ਥਾਣਾ ਪੁਲਿਸ ਨੇ ਨਾਕਾ ਮੀਰਥਲ ਤੋਂ ਇਨ੍ਹਾਂ ਤਿੰਨਾਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਫੜੇ ਗਏ ਅਪਰਾਧੀ ਪਹਿਲਾਂ ਹੀ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦੇ ਹਨ।

ਪਠਾਨਕੋਟ ਚ ਪੁਲਿਸ ਨੇ ਕਸਿਆ ਬਦਮਾਸ਼ਾਂ ਤੇ ਸ਼ਿਕੰਜਾ, ਡਰੱਗ ਤੇ ਪਿਸਤੌਲ ਸਮੇਤ 3 ਕਾਬੂ
Follow Us On

ਪਠਾਨਕੋਟ ਪੁਲਿਸ ਨੂੰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵੱਡੀ ਸਫਲਤਾ ਮਿਲੀ ਹੈ। ਨੰਗਲ ਭੌਰ ਥਾਣਾ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨਵਿੱਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਤਿੰਨਾਂ ਗ੍ਰਿਫ਼ਤਾਰ ਅਪਰਾਧੀਆਂ ਤੋਂ ਇੱਕ ਕਾਰ, ਇੱਕ ਪਿਸਤੌਲ, 1 ਕਾਰਤੂਸ, 51.17 ਗ੍ਰਾਮ ਹੈਰੋਇਨ ਅਤੇ 65,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਦੱਸਿਆ ਕਿ ਨੰਗਲ ਭੂਰ ਥਾਣਾ ਪੁਲਿਸ ਨੇ ਨਾਕਾ ਮੀਰਥਲ ਤੋਂ ਇਨ੍ਹਾਂ ਤਿੰਨਾਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਫੜੇ ਗਏ ਅਪਰਾਧੀ ਪਹਿਲਾਂ ਹੀ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦੇ ਹਨ।

ਪੁਲਿਸ ਨੇ ਨਾਲ ਹੀ ਚੇਤਾਵਨੀ ਦਿੱਤੀ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Stories