Accident With Stray Animal: ਅਵਾਰਾ ਪਸ਼ੂ ਬਣੇ ਕਾਲ, ਟੱਕਰ ਤੋਂ ਬਾਅਦ ਦੋ ਪੁਲਿਸ ਮੁਲਾਜਮਾਂ ‘ਚੋਂ ਇਕ ਦੀ ਮੌਤ, ਇਕ ਜਖਮੀ

Updated On: 

18 Apr 2023 17:53 PM IST

ਇਨ੍ਹਾਂ ਘਟਨਾਵਾਂ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਲੋਕਾਂ ਦੀ ਸ਼ਿਕਾਇਤ ਹੈ ਕਿ ਆਵਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ, ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀ ਦੇ ਰਿਹਾ ਹੈ।

Follow Us On
ਫਾਜਿਲਕਾ ਨਿਊਜ: ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਵਿੱਚ ਇੱਕੋ ਹੀ ਦਿਨ ਵਿੱਚ ਅਵਾਰਾ ਪਸ਼ੂਆਂ ਨਾਲ ਟੱਕਰ ਦੀਆਂ ਵਾਪਰੀਆਂ ਦੋ ਘਟਨਾਵਾਂ ਵਿੱਚ ਦੋ ਪੁਲਿਸ ਮੁਲਾਜ਼ਮਾਂ ਚੋਂ ਇਕ ਦੀ ਮੌਤ ਹੋ ਗਈ ਜਦਕਿ ਦੂਜਾ ਕਰਮਚਾਰੀ ਫੱਟੜ ਹੋ ਗਿਆ। ਜਾਣਕਾਰੀ ਮੁਤਾਬਕ ਅਬੋਹਰ ਥਾਣਾ ਨੰਬਰ 2 ਦੇ ਵਿਚ ਬਤੌਰ ਏਐਸਆਈ ਡਿਊਟੀ ਕਰ ਰਹੇ ਵਿਨੋਦ ਕੁਮਾਰ ਪੁੱਤਰ ਪ੍ਰਿਥਵੀਰਾਜ ਉਮਰ 53 ਸਾਲ ਵਾਸੀ ਖੈਰਪੁਰ ਦੇ ਭਰਾ ਧਰਮਪਾਲ ਨੇ ਦੱਸਿਆ ਕੀ ਉਨ੍ਹਾਂ ਦੇ ਭਰਾ ਪੰਜਾਬ ਪੁਲਿਸ ਦੇ ਵਿਚ ਬਤੌਰ ASI ਤਾਇਨਾਤ ਸੀ ਅਤੇ ਸੰਮਨ ਵੰਡਣ ਦਾ ਕੰਮ ਕਰਦੇ ਸਨ। ਬੀਤੇ ਦਿਨ ਉਹ ਆਪਣੀ ਬੇਟੀ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਪਿੰਡ ਰਾਏਪੁਰ ਵੱਲ ਨੂੰ ਜਾ ਰਹੇ ਸਨ ਕਿ ਰਸਤੇ ਵਿੱਚ ਅਚਾਨਕ ਇਕ ਅਵਾਰਾ ਪਸ਼ੂ ਨੇ ਉਹਨਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਦੇ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਨ੍ਹਾਂ ਤੁਰੰਤ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਸ੍ਰੀਗੰਗਾਨਗਰ ਵਿੱਖੇ ਰੈਫਰ ਕਰ ਦਿੱਤਾ, ਜਿੱਥੇ ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ ।

ਅਵਾਰਾ ਪਸ਼ੂ ਨਾਲ ਟੱਕਰ ‘ਚ ਜਖਮੀ ਹੋਏ ਬਲਦੇਵ ਸਿੰਘ

ਦੂਸਰੇ ਮਾਮਲੇ ਦੇ ਵਿਚ ਪਿੰਡ ਰਾਮਪੁਰਾ ਨਰਾਇਣ ਪੂਰਾ ਦੇ ਨਜ਼ਦੀਕ ਸੜਕ ਤੇ ਅਵਾਰਾ ਪਸ਼ੂ ਦੇ ਅਚਾਨਕ ਸਾਹਮਣੇ ਆ ਜਾਣ ਕਾਰਨ ਪੁਲਿਸ ਥਾਣਾ ਅਬੋਹਰ ਸਿਟੀ 1 ਵਿੱਚ ਤਾਇਨਾਤ ਬਲਦੇਵ ਸਿੰਘ ਵੀ ਜ਼ਖਮੀ ਹੋ ਗਏ। ਬਲਦੇਵ ਸਿੰਘ ਜੋ ਕਿ ਪੀਸੀਆਰ ਦੇ ਵਿੱਚ ਡਿਉਟੀ ਤੇ ਤਾਇਨਾਤ ਸਨ ਉਹ ਰਾਤ ਸਮੇਂ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਲਾਇਲਪੁਰ ਨਾਕੇਬੰਦੀ ਤੇ ਜਾ ਰਹੇ ਸਨ ਤਾਂ ਰਸਤੇ ਵਿੱਚ ਅਵਾਰਾ ਪਸ਼ੂ ਨਾਲ ਟਕਰਾ ਗਏ, ਜਿਸ ਤੋਂ ਬਾਅਦ ਜਖਮੀ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ YouTube video player