ਮੋਗਾ ‘ਚ ਬੈਂਕ ਕਲਰਕ ਨੇ ਕਢਵਾਏ 68 ਲੱਖ, 69 ਖਾਤਾਧਾਰਕਾਂ ਦੇ ਖਾਤਿਆਂ ‘ਚੋਂ ਪੈਸੇ ਗਾਇਬ
Moga News: ਥਾਣਾ ਮੁਖੀ ਇਕਬਾਲ ਹੁਸੈਨ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨਿਸ਼ਾਂਤ ਖੋਸਲਾ ਨੇ ਸਾਡੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬ੍ਰਾਂਚ 'ਚ ਕਲਰਕ ਵਜੋਂ ਤਾਇਨਾਤ ਸਤਪਾਲ ਸਿੰਘ ਨੇ 69 ਖਾਤਾਧਾਰਕਾਂ ਦੇ ਖਾਤਿਆਂ 'ਚੋਂ ਕਰੀਬ 68 ਲੱਖ 30 ਹਜ਼ਾਰ ਰੁਪਏ ਦੀ ਰਕਮ ਕਢਵਾਈ ਸੀ।
ਮੋਗਾ ਕੋਟ ਕਪੂਰਾ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਕਲਰਕ ਨੇ ਖਾਤਾਧਾਰਕਾਂ ਦੇ ਖਾਤਿਆਂ ‘ਚੋਂ ਲੱਖਾਂ ਰੁਪਏ ਕਢਵਾ ਲਏ। ਜਾਣਕਾਰੀ ਅਨੁਸਾਰ ਕਲਰਕ ਨੇ 2022 ਤੋਂ 2024 ਤੱਕ ਵੱਖ-ਵੱਖ ਖਾਤਾਧਾਰਕਾਂ ਦੇ ਖਾਤਿਆਂ ‘ਚੋਂ ਲੱਖਾਂ ਰੁਪਏ ਕਢਵਾ ਲਏ। ਬ੍ਰਾਂਚ ਮੈਨੇਜਰ ਦੇ ਬਿਆਨਾਂ ‘ਤੇ ਥਾਣਾ ਸਿਟੀ ਸਾਊਥ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਥਾਣਾ ਮੁਖੀ ਇਕਬਾਲ ਹੁਸੈਨ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨਿਸ਼ਾਂਤ ਖੋਸਲਾ ਨੇ ਸਾਡੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬ੍ਰਾਂਚ ‘ਚ ਕਲਰਕ ਵਜੋਂ ਤਾਇਨਾਤ ਸਤਪਾਲ ਸਿੰਘ ਨੇ 69 ਖਾਤਾਧਾਰਕਾਂ ਦੇ ਖਾਤਿਆਂ ‘ਚੋਂ ਕਰੀਬ 68 ਲੱਖ 30 ਹਜ਼ਾਰ ਰੁਪਏ ਦੀ ਰਕਮ ਕਢਵਾਈ ਸੀ।
ਐਸਐਮਐਸ ਦੀਆਂ ਹਦਾਇਤਾਂ ਤਹਿਤ ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ, ਮੁਲਜ਼ਮ ਦੀ ਗ੍ਰਿਫ਼ਤਾਰੀ ਬਾਕੀ ਹੈ। ਬੈਂਕ ਮੈਨੇਜਰ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ