ਲੁਧਿਆਣਾ 'ਚ ਪੁਲਿਸ ਤੇ ਇੱਕ ਬਦਮਾਸ਼ ਵਿਚਾਲੇ ਮੁੱਠਭੇੜ: ਮੁਲਜ਼ਮ ਦੀ ਲੱਤ 'ਚ ਲੱਗੀ ਗੋਲੀ; ਨਾਜਾਇਜ਼ ਪਿਸਤੌਲ ਬਰਾਮਦ | Encounter between police and miscreant in Ludhiana know in Punjabi Punjabi news - TV9 Punjabi

ਲੁਧਿਆਣਾ ‘ਚ ਪੁਲਿਸ ਤੇ ਇੱਕ ਬਦਮਾਸ਼ ਵਿਚਾਲੇ ਮੁੱਠਭੇੜ: ਮੁਲਜ਼ਮ ਦੀ ਲੱਤ ‘ਚ ਲੱਗੀ ਗੋਲੀ; ਨਾਜਾਇਜ਼ ਪਿਸਤੌਲ ਬਰਾਮਦ

Updated On: 

08 Nov 2024 14:37 PM

ਜਾਣਕਾਰੀ ਦਿੰਦਿਆਂ ਏਡੀਸੀਪੀ ਅਮਨਦੀਪ ਬਰਾੜ ਨੇ ਦੱਸਿਆ ਕਿ ਅੱਜ ਸੀਆਈਏ-1 ਟੀਮ ਦੇ ਏਐਸਆਈ ਹਰਜਾਪ ਸਿੰਘ ਨੇ ਪੁਲਿਸ ਪਾਰਟੀ ਨਾਲ ਜੱਸੀਆਂ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਨੌਜਵਾਨ ਐਕਟਿਵਾ 'ਤੇ ਤੇਜ਼ ਰਫਤਾਰ ਨਾਲ ਆ ਰਿਹਾ ਸੀ। ਸ਼ੱਕ ਹੋਣ 'ਤੇ ਪੁਲਿਸ ਪਾਰਟੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਿਸ ਤੋਂ ਬਾਅਦ ਬਦਮਾਸ਼ ਨੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਲੁਧਿਆਣਾ ਚ ਪੁਲਿਸ ਤੇ ਇੱਕ ਬਦਮਾਸ਼ ਵਿਚਾਲੇ ਮੁੱਠਭੇੜ: ਮੁਲਜ਼ਮ ਦੀ ਲੱਤ ਚ ਲੱਗੀ ਗੋਲੀ; ਨਾਜਾਇਜ਼ ਪਿਸਤੌਲ ਬਰਾਮਦ
Follow Us On

ਲੁਧਿਆਣਾ ‘ਚ ਬੀਤੀ ਰਾਤ ਪੁਲਿਸ ਅਤੇ ਇੱਕ ਬਦਮਾਸ਼ ਵਿਚਾਲੇ ਮੁੱਠਭੇੜ ਹੋਈ। ਇਸ ਮੁੱਠਭੇੜ ‘ਚ ਬਦਮਾਸ਼ ਦੀ ਸੱਜੀ ਲੱਤ ‘ਤੇ ਗੋਲੀ ਲੱਗੀ ਹੈ। ਬਦਮਾਸ਼ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ ਗਿਆ। ਦੱਸ ਦਈਏ ਕਿ ਮੁਲਜ਼ਮ ਦਾ ਨਾਮ ਅਮਿਤ ਕੁਮਾਰ ਹੈ। ਅਮਿਤ ਟਿੱਬਾ ਰੋਡ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੇ ਦੋ ਕੇਸ ਦਰਜ ਹਨ।

ਜਾਣਕਾਰੀ ਦਿੰਦਿਆਂ ਏਡੀਸੀਪੀ ਅਮਨਦੀਪ ਬਰਾੜ ਨੇ ਦੱਸਿਆ ਕਿ ਅੱਜ ਸੀਆਈਏ-1 ਟੀਮ ਦੇ ਏਐਸਆਈ ਹਰਜਾਪ ਸਿੰਘ ਨੇ ਪੁਲਿਸ ਪਾਰਟੀ ਨਾਲ ਜੱਸੀਆਂ ਰੋਡ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਨੌਜਵਾਨ ਐਕਟਿਵਾ ‘ਤੇ ਤੇਜ਼ ਰਫਤਾਰ ਨਾਲ ਆ ਰਿਹਾ ਸੀ। ਸ਼ੱਕ ਹੋਣ ‘ਤੇ ਪੁਲਿਸ ਪਾਰਟੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਿਸ ਤੋਂ ਬਾਅਦ ਬਦਮਾਸ਼ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਨਾਕਾਬੰਦੀ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਆਪਣੀ ਪੁਜ਼ੀਸ਼ਨ ਸੰਭਾਲ ਲਈ ਅਤੇ ਕਰਾਸ ਫਾਇਰਿੰਗ ਸ਼ੁਰੂ ਕਰ ਕੀਤੀ। ਪੁਲਿਸ ਅਤੇ ਬਦਮਾਸ਼ ਵਿਚਾਲੇ ਇਸ ਮੁੱਠਭੇੜ ਦੌਰਾਨ ਬਦਮਾਸ਼ ਨੂੰ ਗੋਲੀ ਲੱਗ ਗਈ। ਦੱਸ ਦਈਏ ਕਿ ਘਟਨਾ ਵਾਲੀ ਥਾਂ ‘ਤੇ ਕੁੱਲ 3 ਗੋਲੀਆਂ ਚੱਲੀਆਂ। ਜਿਨ੍ਹਾਂ ਵਿੱਚੋਂ 2 ਗੋਲੀਆਂ ਬਦਮਾਸ਼ ਵੱਲੋਂ ਚਲਾਈਆਂ ਗਈਆਂ ਅਤੇ 1 ਗੋਲੀ ਪੁਲਿਸ ਮੁਲਾਜ਼ਮਾਂ ਵੱਲੋਂ ਚਲਾਈ ਗਈ। ਜੋ ਬਦਮਾਸ਼ ਦੀ ਲੱਤ ਵਿੱਚ ਜਾ ਲੱਗੀ।

ਮਿਲੀ ਜਾਣਕਾਰੀ ਮੁਤਾਬਕ ਗੋਲੀ ਲੱਗਣ ਨਾਲ ਬਦਮਾਸ਼ ਐਕਟਿਵਾ ‘ਤੇ ਆਪਣਾ ਸੰਤੁਲਨ ਗੁਆ ​​ਬੈਠਾ। ਐਕਟਿਵਾ ਡਿੱਗਦੇ ਹੀ ਬਦਮਾਸ਼ ਹੇਠਾਂ ਡਿੱਗ ਗਿਆ।
ਗੋਲੀ ਚੱਲਦੇ ਹੀ ਬਦਮਾਸ਼ ਨੇ ਚੀਕ ਕੇ ਕਿਹਾ, ਮੈਨੂੰ ਬਚਾਓ। ਖੂਨ ਨਾਲ ਲੱਥਪੱਥ ਬਦਮਾਸ਼ ਅਮਿਤ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਭੇਜ ਦਿੱਤਾ ਗਿਆ।

ਏਡੀਸੀਪੀ ਅਮਨਦੀਪ ਬਰਾੜ ਮੁਤਾਬਕ ਸੀਆਈਏ-1 ਦੇ ਇੰਚਾਰਜ ਰਾਜੇਸ਼ ਸ਼ਰਮਾ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਮੁਲਜ਼ਮ ਦੇ ਪਿਛਲੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਦਮਾਸ਼ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਨਾਜਾਇਜ਼ ਹਥਿਆਰ ਕਿੱਥੋਂ ਲੈ ਕੇ ਆਇਆ ਸੀ। ਕਿਸ ਘਟਨਾ ਵਿੱਚ ਉਸ ਨੇ ਇਹ ਹਥਿਆਰ ਵਰਤਣਾ ਸੀ?। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਧਾਰਾ 399, 402 ਤਹਿਤ ਦੋ ਕੇਸ ਦਰਜ ਕੀਤੇ ਗਏ ਹਨ। ਹੁਣ ਪੁਲੀਸ ਪਾਰਟੀ ਮੁਲਜ਼ਮ ਦਾ ਰਿਮਾਂਡ ਹਾਸਲ ਕਰ ਕੇ ਉਸ ਤੋਂ ਪੁੱਛਗਿੱਛ ਕਰੇਗੀ।

Exit mobile version