ਅੰਮ੍ਰਿਤਸਰ 'ਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ, 4 ਪਿਸਤੌਲਾਂ ਸਮੇਤ ਇੱਕ ਗਲਾਕ ਬਰਾਮਦ | Punjab Police Burst International Smuggling Gang Know in Punjabi Punjabi news - TV9 Punjabi

ਅੰਮ੍ਰਿਤਸਰ ‘ਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ, 4 ਪਿਸਤੌਲਾਂ ਸਮੇਤ ਇੱਕ ਗਲਾਕ ਬਰਾਮਦ

Published: 

08 Nov 2024 08:56 AM

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮੁੱਖ ਮੁਲਜ਼ਮ ਆਦਿਤਿਆ ਕਪੂਰ ਖ਼ਿਲਾਫ਼ ਪਹਿਲਾਂ ਹੀ 12 ਅਪਰਾਧਿਕ ਮਾਮਲੇ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਅਮਰੀਕਾ ਅਤੇ ਪੁਰਤਗਾਲ ਸਥਿਤ ਅਪਰਾਧੀਆਂ ਦੇ ਸੰਪਰਕ 'ਚ ਸੀ ਅਤੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਗੈਰ-ਕਾਨੂੰਨੀ ਗਤੀਵਿਧੀਆਂ ਕਰ ਰਿਹਾ ਸੀ।

ਅੰਮ੍ਰਿਤਸਰ ਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ, 4 ਪਿਸਤੌਲਾਂ ਸਮੇਤ ਇੱਕ ਗਲਾਕ ਬਰਾਮਦ

ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ

Follow Us On

ਅੰਮ੍ਰਿਤਸਰ ਵਿੱਚ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਅੰਤਰਰਾਸ਼ਟਰੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ ਕੀਤੀ ਹੈ। ਜਿਸ ਵਿੱਚ ਦੋ ਮੁਲਜ਼ਮਾਂ ਆਦਿਤਿਆ ਕਪੂਰ ਉਰਫ ਮੱਖਣ ਅਤੇ ਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਕਾਰਤੂਸ ਸਮੇਤ ਚਾਰ ਹਥਿਆਰ ਬਰਾਮਦ ਕੀਤੇ ਗਏ ਹਨ। ਇਹ ਗ੍ਰਿਫਤਾਰੀ ਉਸ ਸਮੇਂ ਹੋਈ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਕਿ ਇਹ ਦੋਵੇਂ ਇੱਕ ਵੱਡੇ ਅਪਰਾਧਿਕ ਨੈੱਟਵਰਕ ਨਾਲ ਜੁੜੇ ਹੋਏ ਹਨ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹਨ।

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮੁੱਖ ਮੁਲਜ਼ਮ ਆਦਿਤਿਆ ਕਪੂਰ ਖ਼ਿਲਾਫ਼ ਪਹਿਲਾਂ ਹੀ 12 ਅਪਰਾਧਿਕ ਮਾਮਲੇ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਅਮਰੀਕਾ ਅਤੇ ਪੁਰਤਗਾਲ ਸਥਿਤ ਅਪਰਾਧੀਆਂ ਦੇ ਸੰਪਰਕ ‘ਚ ਸੀ ਅਤੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਕਰ ਰਿਹਾ ਸੀ।

ਆਦਿਤਿਆ ਅਮਰੀਕਾ ਵਿੱਚ ਰਹਿੰਦੇ ਬਲਵਿੰਦਰ ਸਿੰਘ ਉਰਫ ਡੌਨੀ ਬੱਲ ਅਤੇ ਪ੍ਰਭਦੀਪ ਸਿੰਘ ਉਰਫ ਪ੍ਰਭ ਦਾਸੂਵਾਲ ਅਤੇ ਪੁਰਤਗਾਲ ਵਿੱਚ ਰਹਿੰਦੇ ਮਨਪ੍ਰੀਤ ਸਿੰਘ ਉਰਫ ਮੰਨੂ ਘਨਸ਼ਿਆਮਪੁਰੀਆ ਦੇ ਸੰਪਰਕ ਵਿੱਚ ਸੀ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਦੀ ਟੀਮ ਨੇ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਸਤੌਲ ਸਮੇਤ 14 ਜਿੰਦਾ ਕਾਰਤੂਸ ਬਰਾਮਦ

ਪੁਲਿਸ ਨੇ ਗ੍ਰਿਫ਼ਤਾਰੀ ਵੇਲੇ ਮੁਲਜ਼ਮਾਂ ਕੋਲੋਂ 4 ਅਤਿ ਆਧੁਨਿਕ ਹਥਿਆਰ ਬਰਾਮਦ ਕੀਤੇ, ਜਿਨ੍ਹਾਂ ਵਿੱਚੋਂ ਇੱਕ ਗਲਾਕ ਪਿਸਤੌਲ ਹੈ। ਇਸ ਤੋਂ ਇਲਾਵਾ ਪੰਜ ਮੈਗਜ਼ੀਨ ਤੇ 14 ਜਿੰਦਾ ਕਾਰਤੂਸ ਵੀ ਜ਼ਬਤ ਕੀਤੇ ਗਏ ਹਨ। ਗਲੋਕ ਪਿਸਤੌਲ ਨੂੰ ਇੱਕ ਉੱਚ ਗੁਣਵੱਤਾ ਵਾਲਾ ਹਥਿਆਰ ਮੰਨਿਆ ਜਾਂਦਾ ਹੈ, ਜੋ ਆਮ ਤੌਰ ‘ਤੇ ਸੰਗਠਿਤ ਅਪਰਾਧੀਆਂ ਦੁਆਰਾ ਵਰਤਿਆ ਜਾਂਦਾ ਹੈ।

ਜੱਗੂ ਭਗਵਾਨਪੁਰੀਆ ਗੁਰੱਪ ਦਾ ਵਿਰੋਧੀ ਹੈ ਇਹ ਗੈਂਗ

ਕਾਊਂਟਰ ਇੰਟੈਲੀਜੈਂਸ ਅਨੁਸਾਰ ਇਹ ਸਾਰੇ ਮੁਲਜ਼ਮ ਪੰਜਾਬ ਵਿੱਚ ਪਹਿਲਾਂ ਤੋਂ ਸਰਗਰਮ ਜੱਗੂ ਭਗਵਾਨਪੁਰੀਆ ਗੈਂਗ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਹਨ। ਇਹ ਅਪਰਾਧਿਕ ਨੈੱਟਵਰਕ ਸੰਗਠਿਤ ਤਸਕਰੀ ਅਤੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਹੈ। ਵਿਦੇਸ਼ੀ ਅਪਰਾਧੀਆਂ ਦੇ ਨਿਰਦੇਸ਼ਾਂ ‘ਤੇ ਇਹ ਗਿਰੋਹ ਹਥਿਆਰਾਂ ਅਤੇ ਹੋਰ ਗੈਰ-ਕਾਨੂੰਨੀ ਸਮਾਨ ਦੀ ਤਸਕਰੀ ਕਰਦਾ ਸੀ।

ਆਦਿਤਿਆ ਕਪੂਰ ਦੀ ਇਸ ਨੈੱਟਵਰਕ ਵਿੱਚ ਮੁੱਖ ਭੂਮਿਕਾ ਸੀ ਅਤੇ ਉਹ ਮੁੱਖ ਤੌਰ ‘ਤੇ ਅਮਰੀਕਾ ਅਤੇ ਪੁਰਤਗਾਲ ਵਿੱਚ ਸਥਿਤ ਕਿੰਗਪਿਨ ਦੇ ਨਿਰਦੇਸ਼ਾਂ ‘ਤੇ ਸਥਾਨਕ ਗਤੀਵਿਧੀਆਂ ਦਾ ਸੰਚਾਲਨ ਕਰ ਰਿਹਾ ਸੀ। ਇਨ੍ਹਾਂ ਸਮੱਗਲਿੰਗ ਗਤੀਵਿਧੀਆਂ ਦਾ ਮਕਸਦ ਪੰਜਾਬ ਵਿੱਚ ਅਪਰਾਧਿਕ ਗਰੋਹਾਂ ਦੀ ਪਹੁੰਚ ਨੂੰ ਵਧਾਉਣਾ ਸੀ।

Exit mobile version