ਲੁਧਿਆਣਾ 'ਚ ਪਤਨੀ ਨੇ ਪ੍ਰੇਮੀ ਨਾਲ ਮਿਲਕੇ ਪਤੀ ਦਾ ਕੀਤਾ ਕਤਲ, ਟੁਕੜੇ-ਟੁਕੜੇ ਕੀਤੀ ਲਾਸ਼ | Ludhiana wife killed her husband along with her lover know full detail in punjabi Punjabi news - TV9 Punjabi

ਲੁਧਿਆਣਾ ‘ਚ ਪਤਨੀ ਨੇ ਪ੍ਰੇਮੀ ਨਾਲ ਮਿਲਕੇ ਪਤੀ ਦਾ ਕੀਤਾ ਕਤਲ, ਟੁਕੜੇ-ਟੁਕੜੇ ਕੀਤੀ ਲਾਸ਼

Updated On: 

08 Nov 2024 17:21 PM

Ludhiana Murder: ਇਲਜ਼ਾਮ ਹਨ ਕਿ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ ਤੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ। ਪਤੀ ਦੀ ਲਾਸ਼ ਨੂੰ ਟੁਕੜੇ-ਟੁਕੜੇ ਕਰਕੇ ਉਸ ਨੂੰ ਖਾਲੀ ਪਲਾਟ 'ਚ ਸੁੱਟ ਦਿੱਤਾ।

ਲੁਧਿਆਣਾ ਚ ਪਤਨੀ ਨੇ ਪ੍ਰੇਮੀ ਨਾਲ ਮਿਲਕੇ ਪਤੀ ਦਾ ਕੀਤਾ ਕਤਲ, ਟੁਕੜੇ-ਟੁਕੜੇ ਕੀਤੀ ਲਾਸ਼

ਸੰਕੇਤਕ ਤਸਵੀਰ

Follow Us On

Ludhiana Murder: ਲੁਧਿਆਣਾ ‘ਚ ਇੱਕ ਔਰਤ ਨੇ ਨਜਾਇਜ਼ ਸਬੰਧਾਂ ਕਾਰਨ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਨੇ ਕਤਲ ਤੋਂ ਬਾਅਦ ਲਾਸ਼ ਨੂੰ ਖਾਲੀ ਪਲਾਟ ‘ਚ ਸੁੱਟ ਦਿੱਤਾ। ਇਸ ਘਟਨਾ ਦਾ ਦੇਰ ਰਾਤ ਉਸ ਸਮੇਂ ਪਤਾ ਲੱਗਾ ਜਦੋਂ ਕਿਸੇ ਰਾਹਗੀਰ ਨੇ ਖੂਨ ‘ਚ ਲੱਥਪੱਥ ਲਾਸ਼ ਦੇਖੀ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪਵਨ ਕੁਮਾਰ ਆਪਣੀ ਪਤਨੀ ਨਾਲ ਗਿੱਲ ਰੋਡ ਤੇ ਕਿਰਾਏ ਦੇ ਇੱਕ ਮਕਾਨ ‘ਚ ਰਹਿੰਦਾ ਸੀ। ਉਹ ਯੂਪੀ ਦੇ ਬਲਰਾਮਪੁਰ ਜ਼ਿਲ੍ਹੇ ਦੇ ਪਿੰਡ ਉਦੈਪੁਰ ਦਾ ਰਹਿਣ ਵਾਲਾ ਸੀ। ਪਵਨ ਪੇਸ਼ੇ ਤੋਂ ਡਰਾਈਵਰ ਸੀ ਅਤੇ ਉਸ ਨੂੰ ਆਪਣੀ ਪਤਨੀ ਦੇ ਕਿਸੇ ਰਿਸ਼ਤੇਦਾਰ ਨਾਲ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਾ ਸੀ। ਇਸ ਕਾਰਨ ਪਤੀ-ਪਤਨੀ ਵਿਚਾਲੇ ਅਕਸਰ ਝਗੜੇ ਹੁੰਦੇ ਰਹਿੰਦਾ ਸੀ।

ਪਤੀ ਨੂੰ ਰਸਤੋਂ ਤੋਂ ਹਟਾਉਣ ਲਈ ਕੀਤੀ ਸੀ ਸਾਜਿਸ਼

ਇਲਜ਼ਾਮ ਹਨ ਕਿ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ ਤੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ। ਪਤੀ ਦੀ ਲਾਸ਼ ਨੂੰ ਟੁਕੜੇ-ਟੁਕੜੇ ਕਰਕੇ ਉਸ ਨੂੰ ਖਾਲੀ ਪਲਾਟ ‘ਚ ਸੁੱਟ ਦਿੱਤਾ।

ਥਾਣਾ ਸਦਰ ਅਧੀਨ ਪੈਂਦੀ ਮਰਾਡੋ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਪਵਨ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਰਾਜਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਹਾਲਾਂਕਿ ਗ੍ਰਿਫ਼ਤਾਰੀ ਦੀ ਹਾਲੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਹੋਰ ਜਾਣਕਾਰੀ ਸਾਹਮਣੇ ਆਵੇਗੀ।

Exit mobile version