ਕੀਰਤਪੁਰ 'ਚ ਦਰਦਨਾਕ ਹਾਦਸਾ, SUV ਅਤੇ ਟੈਕਸੀ ਦੀ ਜ਼ਬਰਦਸਤ ਟੱਕਰ, 2 ਦੀ ਮੌਤ 4 ਜਖ਼ਮੀ | kiratpur road accident SUV hit taxi car know full in punjabi Punjabi news - TV9 Punjabi

ਕੀਰਤਪੁਰ ‘ਚ ਦਰਦਨਾਕ ਹਾਦਸਾ, SUV ਅਤੇ ਟੈਕਸੀ ਦੀ ਜ਼ਬਰਦਸਤ ਟੱਕਰ, 2 ਦੀ ਮੌਤ 4 ਜਖ਼ਮੀ

Updated On: 

08 Nov 2024 16:03 PM

ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਕੀਰਤਪੁਰ ਨੇੜੇ ਸੜਕ ਹਾਦਸਾ ਵਾਪਰ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਇਸ ਭਿਆਨਕ ਸੜਕ ਹਾਦਸੇ ਵਿੱਚ ਟੈਕਸੀ ਡਰਾਈਵਰ ਅਤੇ ਇੱਕ ਔਰਤ ਦੀਪਿਕਾ ਸ਼ਰਮਾ ਦੀ ਮੌਤ ਹੋ ਗਈ।

ਕੀਰਤਪੁਰ ਚ ਦਰਦਨਾਕ ਹਾਦਸਾ, SUV ਅਤੇ ਟੈਕਸੀ ਦੀ ਜ਼ਬਰਦਸਤ ਟੱਕਰ, 2 ਦੀ ਮੌਤ 4 ਜਖ਼ਮੀ

ਕੀਰਤਪੁਰ 'ਚ ਦਰਦਨਾਕ ਹਾਦਸਾ, SUV ਅਤੇ ਟੈਕਸੀ ਦੀ ਜ਼ਬਰਦਸਤ ਟੱਕਰ, 2 ਦੀ ਮੌਤ 4 ਜਖ਼ਮੀ

Follow Us On

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ‘ਤੇ ਸਥਿਤ ਕੀਰਤਪੁਰ ਸਾਹਿਬ ਨੇੜੇ ਸ਼ੁੱਕਰਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਧਾਰਮਿਕ ਨਗਰੀ ਕੀਰਤਪੁਰ ਸਾਹਿਬ ‘ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ ਅੱਜ ਸਵੇਰੇ ਸਾਢੇ 6 ਵਜੇ ਦੇ ਕਰੀਬ ਇੱਕ SUV 500 ਅਤੇ ਸਵਿਫਟ ਡਿਜ਼ਾਇਰ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਇਸ ਭਿਆਨਕ ਸੜਕ ਹਾਦਸੇ ਵਿੱਚ ਟੈਕਸੀ ਡਰਾਈਵਰ ਅਤੇ ਇੱਕ ਔਰਤ ਦੀਪਿਕਾ ਸ਼ਰਮਾ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸਵਿਫਟ ਡਿਜ਼ਾਇਰ (ਟੈਕਸੀ) ਵਿੱਚ ਸਫ਼ਰ ਕਰ ਰਹੇ ਇੱਕ ਛੋਟੇ ਬੱਚੇ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ।

ਮ੍ਰਿਤਕ ਟੈਕਸੀ ਚਾਲਕ ਦੀ ਪਛਾਣ ਯੁਵਰਾਜ ਰਾਣਾ (30) ਵਾਸੀ ਹਮੀਰਪੁਰ ਵਜੋਂ ਹੋਈ ਹੈ, ਜੋ ਹਿਮਾਚਲ ਤੋਂ ਸਵਾਰੀਆਂ ਲੈ ਕੇ ਚੰਡੀਗੜ੍ਹ ਜਾ ਰਿਹਾ ਸੀ। ਜ਼ਖ਼ਮੀਆਂ ਵਿੱਚ ਅੰਨਾ ਭਾਰਤੀ, ਰੀਨਾ ਦੇਵੀ, ਇੱਕ ਛੋਟਾ ਬੱਚਾ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਐਸਯੂਵੀ ਚਾਲਕ ਆਪਣੇ ਸਾਥੀਆਂ ਸਮੇਤ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦਿੱਲੀ ਨੰਬਰ ਦੀ ਐੱਸਯੂਵੀ ‘ਚ ਇਕ ਲੜਕੀ ਅਤੇ ਦੋ ਨੌਜਵਾਨ ਸਵਾਰ ਸਨ, ਜਿਨ੍ਹਾਂ ਨੇ ਸ਼ਾਇਦ ਸ਼ਰਾਬ ਪੀਤੀ ਹੋਈ ਸੀ। SUV ਡਰਾਈਵਰ ਗਲਤ ਦਿਸ਼ਾ ਵਿੱਚ ਚਲਾ ਰਿਹਾ ਸੀ। SUV ਦੀ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਸਵਿਫਟ ਡਿਜ਼ਾਇਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਡਿਜ਼ਾਇਰ ‘ਚ ਸਫਰ ਕਰ ਰਹੇ ਲੋਕ ਅੰਦਰ ਹੀ ਫਸ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ। ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸੇ ਤੋਂ ਬਾਅਦ ਇੱਕ ਘੰਟੇ ਤੱਕ ਨਾ ਤਾਂ ਐਂਬੂਲੈਂਸ ਆਈ ਅਤੇ ਨਾ ਹੀ ਹਾਈਵੇਅ ਤੋਂ ਲੰਘ ਰਹੇ ਵਾਹਨਾਂ ਨੇ ਜ਼ਖਮੀਆਂ ਦੀ ਮਦਦ ਕੀਤੀ। ਜ਼ਖਮੀ ਇਲਾਜ ਲਈ ਸੜਕ ‘ਤੇ ਚੀਕਦੇ ਰਹੇ।

ਪੁਲਿਸ ਅਨੁਸਾਰ ਚੰਡੀਗੜ੍ਹ ਵਿੱਚ ਕੋਚਿੰਗ ਲੈ ਰਹੀ ਅੰਨਾ ਭਾਰਤੀ ਦੀ ਧੀ ਪ੍ਰਕਾਸ਼ ਚੰਦ ਨੂੰ ਛੱਡਣ ਲਈ ਇੱਕ ਟੈਕਸੀ ਡਰਾਈਵਰ ਰੱਖਿਆ ਗਿਆ ਸੀ। ਰਸਤੇ ਵਿੱਚ ਦੀਪਿਕਾ ਸ਼ਰਮਾ, ਉਸਦੀ ਛੋਟੀ ਬੱਚੀ ਰੀਨਾ ਦੇਵੀ ਅਤੇ ਇੱਕ ਹੋਰ ਵਿਅਕਤੀ ਵੀ ਸਵਾਰੀਆਂ ਵਜੋਂ ਟੈਕਸੀ ਵਿੱਚ ਬੈਠੇ ਸਨ। ਅੰਨਾ ਭਾਰਤੀ ਅਤੇ ਰੀਨਾ ਦੇਵੀ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਰੈਫਰ ਕੀਤਾ ਗਿਆ ਹੈ। ਇਹੀ ਔਰਤ ਦੀਪਿਕਾ ਸ਼ਰਮਾ ਉਮਰ 32 ਸਾਲ ਦੀ ਮੌਤ ਹੋ ਗਈ ਹੈ।

ਜਖ਼ਮੀਆਂ ਨੂੰ ਭੇਜਿਆ ਗਿਆ ਏਮਜ਼

ਜਾਣਕਾਰੀ ਅਨੁਸਾਰ ਟੈਕਸੀ ਡਰਾਈਵਰ ਯੁਵਰਾਜ ਰਾਣਾ ਦੇ ਨਾਲ ਅਗਲੀ ਸੀਟ ‘ਤੇ ਇਕ ਵਿਅਕਤੀ ਬੈਠਾ ਸੀ, ਜਦਕਿ ਪਿਛਲੀ ਸੀਟ ‘ਤੇ ਇਕ ਛੋਟਾ ਬੱਚਾ ਅਤੇ ਉਸ ਦੀ ਮਾਂ ਦੀਪਿਕਾ ਸ਼ਰਮਾ, ਈਨਾ ਭਾਰਤੀ, ਰੀਨਾ ਦੇਵੀ ਬੈਠੇ ਸਨ। ਹਾਦਸੇ ਤੋਂ ਬਾਅਦ ਬੱਚੇ ਸਮੇਤ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਦਕਿ ਗੰਭੀਰ ਜ਼ਖਮੀ ਈਨਾ ਭਾਰਤੀ ਅਤੇ ਰੀਨਾ ਦੇਵੀ ਨੂੰ ਏਮਜ਼ ਬਿਲਾਸਪੁਰ ਰੈਫਰ ਕਰ ਦਿੱਤਾ ਗਿਆ ਹੈ।

Exit mobile version