ਬਰਾਤ ਵਾਲੀ ਕਾਰ ਦੇ ਅੰਦਰ ਚੱਲੀ ਗੋਲੀ, ਕਾਰ ‘ਚ ਮੌਜੂਦ ਲੋਕਾਂ ਨੇ ਕੱਢੇ ਫਾਇਰ, ਜ਼ਖਮੀ ਗੰਭੀਰ ਹਾਲਤ ‘ਚ ਲੁਧਿਆਣਾ ਰੈਫਰ

Updated On: 

22 Dec 2023 17:57 PM

ਬਰਾਤ ਲਈ ਕਾਰ ਨੂੰ ਦੋ ਦਿਨ ਪਹਿਲਾਂ ਬੁੱਕ ਕੀਤਾ ਗਿਆ ਸੀ। ਡਰਾਈਵਰ ਸ਼ੁੱਕਰਵਾਰ ਨੂੰ ਕਾਰ ਨੂੰ ਸਜਾ ਕੇ ਬੁੱਕ ਕਰਵਾਉਣ ਵਾਲੇ ਲੋਕਾਂ ਨਾਲ ਬਾਘਾਪੁਰਾਣਾ ਵੱਲ ਜਾ ਰਿਹਾ ਸੀ। ਮਿਲੀ ਜਾਣਾਕਰੀ ਮੁਤਾਬਕ ਰਸਤੇ ਵਿੱਚ ਸਿੰਘਾਵਾਲਾ ਨੇੜੇ ਕਾਰ ਵਿੱਚ ਸਵਾਰ ਵਿਅਕਤੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਕਾਰ ਚਾਲਕ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।

ਬਰਾਤ ਵਾਲੀ ਕਾਰ ਦੇ ਅੰਦਰ ਚੱਲੀ ਗੋਲੀ, ਕਾਰ ਚ ਮੌਜੂਦ ਲੋਕਾਂ ਨੇ ਕੱਢੇ ਫਾਇਰ, ਜ਼ਖਮੀ ਗੰਭੀਰ ਹਾਲਤ ਚ ਲੁਧਿਆਣਾ ਰੈਫਰ

ਸੰਕੇਤਕ ਤਸਵੀਰ

Follow Us On

ਮੋਗਾ ਵਿੱਚ ਕਾਰ ਸਵਾਰਾਂ ਵੱਲੋਂ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਮਿਲੀ ਜਾਣਾਕਰੀ ਮੁਤਾਬਕ ਦੋ ਦਿਨ ਪਹਿਲਾਂ ਵਿਆਹ ਦੀ ਬਰਾਤ ਲਈ ਕਾਰ ਬੁੱਕ ਕੀਤੀ ਗਈ ਸੀ।ਗੋਲੀਬਾਰੀ ਵਿੱਚ ਜ਼ਖਮੀ ਨਵਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪੁਰਾਣਾ ਮੋਗਾ ਦਾ ਰਹਿਣ ਵਾਲਾ ਹੈ। ਜਾਣਕਾਰੀ ਦਿੰਦਿਆ ਕਾਰ ਚਾਲਕ ਦੇ ਦੋਸਤ ਨੇ ਦੱਸਿਆ ਕਿ ਉਨ੍ਹਾਂ ਨੂੰ ਨਵਦੀਪ ਦਾ ਫੋਨ ਆਇਆ ਸੀ ਜਿਸ ਨੂੰ ਸਿੰਘਾਵਾਲਾ ਨੇੜੇ ਗੋਲੀ ਮਾਰ ਦਿੱਤੀ ਗਈ ਹੈ।

ਡਰਾਈਵਰ ਨੇ ਸ਼ੁੱਕਰਵਾਰ ਨੂੰ ਕਾਰ ਨੂੰ ਸਜਾ ਕੇ ਬੁੱਕ ਕਰਵਾਉਣ ਵਾਲੇ ਲੋਕਾਂ ਨਾਲ ਬਾਘਾਪੁਰਾਣਾ ਵੱਲ ਜਾ ਰਿਹਾ ਸੀ। ਰਸਤੇ ਵਿੱਚ ਸਿੰਘਾਵਾਲਾ ਨੇੜੇ ਕਾਰ ਵਿੱਚ ਸਵਾਰ ਵਿਅਕਤੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖਮੀ ਕਾਰ ਚਾਲਕ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਅਗਲੀ ਕਾਰਵਾਈ ਸ਼ੁਰੂ ਕਰ ਦੇਵੇਗੀ।

ਲੁੱਟ-ਖੋਹ ਅਤੇ ਗੋਲੀਬਾਰੀ ਦੀਆਂ ਘਟਨਾਵਾਂ

ਪੰਜਾਬ ਵਿੱਚ ਲੁੱਟ-ਖੋਹ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਨੂੰ ਅਪਰਾਧ ਅਤੇ ਨਸ਼ਾ ਮੁਕਤ ਬਣਾਉਣ ਦੀ ਅਪੀਲ ਕੀਤੀ ਸੀ। ਪਰ ਪੰਜਾਬ ਵਿੱਚ ਸ਼ਰੇਆਮ ਨਸ਼ੇ, ਲੁੱਟ-ਖੋਹ ਅਤੇ ਗੋਲੀਬਾਰੀ ਦੀਆਂ ਵਾਰਦਾਤਾ ਹੋ ਰਹੀਆਂ ਹਨ। ਪੰਜਾਬ ਪੁਲਿਸ ਵੱਲੋਂ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਕਈ ਤਰ੍ਹਾਂ ਦੇ ਅਪ੍ਰੇਸ਼ਨ ਚਲਾਏ ਜਾ ਰਹੇ ਹਨ ਤਾਂ ਜੋ ਸੂਬੇ ਨੂੰ ਅਪਰਾਧ ਮੁਕਤ ਬਣਾਇਆ ਜਾਵੇ।

Exit mobile version