ਲੁਧਿਆਣਾ: ਲਗਜ਼ਰੀ ਕਾਰਾਂ 'ਤੇ ਲਗਾਉਂਦੇ ਸਨ ਜਾਅਲੀ ਨੰਬਰ ਪਲੇਟਾਂ ਲਗਾ ਕੇ ਵੇਚਣ ਵਾਲੇ 2 ਕਾਬੂ,5 ਗੱਡੀਆਂ ਬਰਾਮਦ | ludhiana news two fraud car sellers arrested by cia & police five cars recovered more detail in punjabi Punjabi news - TV9 Punjabi

ਲੁਧਿਆਣਾ: ਲਗਜ਼ਰੀ ਕਾਰਾਂ ‘ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਵੇਚਣ ਵਾਲੇ 2 ਕਾਬੂ, 5 ਗੱਡੀਆਂ ਬਰਾਮਦ

Updated On: 

02 Oct 2024 18:21 PM

Fraud Car Sellers Arrestted: ਇੰਸਪੈਕਟਰ ਰਾਜੇਸ਼ ਸ਼ਰਮਾ ਦੁੱਗਰੀ ਨਹਿਰ ਪੁਲਿਆ ਕੋਲ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਏਐਸਆਈ ਵਿਸਾਖਾ ਸਿੰਘ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਭਾਈ ਰਣਧੀਰ ਸਿੰਘ ਨਗਰ ਅਤੇ ਮੁਲਜ਼ਮ ਅਮਰਜੀਤ ਸਿੰਘ ਉਰਫ਼ ਅਮਰ ਵਾਸੀ ਗਲੀ ਨੰਬਰ 6 ਮੁਹੱਲਾ ਭਾਈ ਸ਼ਹੀਦ ਕਰਨੈਲ ਸਿੰਘ ਨਗਰ ਹੈ। ਦੋਵੇਂ ਮੁਲਜ਼ਮ ਕਾਰਾਂ ਦੀ ਖਰੀਦੋ-ਫਰੋਖਤ ਵਿੱਚ ਸ਼ਾਮਲ ਹਨ।

ਲੁਧਿਆਣਾ: ਲਗਜ਼ਰੀ ਕਾਰਾਂ ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਵੇਚਣ ਵਾਲੇ 2 ਕਾਬੂ, 5 ਗੱਡੀਆਂ ਬਰਾਮਦ

ਲਗਜ਼ਰੀ ਕਾਰਾਂ 'ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਵੇਚਣ ਵਾਲੇ 2 ਕਾਬੂ

Follow Us On

ਅੱਜ ਪੰਜਾਬ ਦੇ ਲੁਧਿਆਣਾ ਵਿੱਚ ਸੀਆਈਏ-2 ਪੁਲਿਸ ਨੇ ਜਾਅਲੀ ਨੰਬਰ ਪਲੇਟਾਂ ਅਤੇ ਜਾਅਲੀ ਆਰਸੀ ਲਗਾ ਕੇ ਲਗਜ਼ਰੀ ਕਾਰਾਂ ਵੇਚਣ ਵਾਲੇ ਦੋ ਫਰਜੀ ਕਾਰ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ। ਬਦਮਾਸ਼ਾਂ ਦਾ ਇੱਕ ਸਾਥੀ ਅਜੇ ਫਰਾਰ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਜਾਅਲੀ ਪੁਲਿਸ ਪਛਾਣ ਪੱਤਰ ਵੀ ਬਰਾਮਦ ਕੀਤਾ ਹੈ। ਦੋਵੇਂ ਮੁਲਜ਼ਮ ਬਿਨਾਂ ਐਨਓਸੀ ਤੋਂ ਦੂਜੇ ਰਾਜਾਂ ਤੋਂ ਕਾਰਾਂ ਲਿਆਉਂਦੇ ਸਨ ਅਤੇ ਉਨ੍ਹਾਂ ਦੀਆਂ ਨੰਬਰ ਪਲੇਟਾਂ ਬਦਲ ਲੈਂਦੇ ਸਨ। ਜਾਅਲੀ ਦਸਤਾਵੇਜ਼ ਤਿਆਰ ਕਰਕੇ ਜਾਅਲੀ ਆਰਸੀ ਬਣਾਉਂਦੇ ਸਨ।

ਜਾਣਕਾਰੀ ਦਿੰਦਿਆਂ ਡੀਸੀਪੀ ਸ਼ੁਭਮ ਅਗਰਵਾਲ ਅਤੇ ਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਬਰਾੜ ਅਤੇ ਏਸੀਪੀ ਪਵਨਜੀਤ ਸਿੰਘ ਡਿਟੈਕਟਿਵ-2 ਨੇ ਦੱਸਿਆ ਕਿ ਸੀਆਈਏ-2 ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਸ਼ਰਮਾ ਦੀ ਅਗਵਾਈ ਵਿੱਚ ਟੀਮ ਨੇ ਦੋਵਾਂ ਠੱਗਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 5 ਕਾਰਾਂ ਵੀ ਬਰਾਮਦ ਹੋਈਆਂ ਹਨ।

ਬਿਨਾਂ NOC ਤੋਂ ਖਰੀਦਦੇ ਸਨ ਕਾਰਾਂ, ਫਰਜੀ ਪੁਲਿਸ ਆਈਡੀ ਕਾਰਡ ਬਰਾਮਦ

ਕਾਰਾਂ ਵੇਚਣ ਦੀ ਆੜ ਵਿੱਚ ਅਪਰਾਧੀ ਬਿਨਾਂ ਐਨਓਸੀ ਦੇ ਦੂਜੇ ਰਾਜਾਂ ਤੋਂ ਕਾਰਾਂ ਖਰੀਦਦੇ ਹਨ। ਉਨ੍ਹਾਂ ਕਾਰਾਂ ਦੀਆਂ ਅਸਲੀ ਨੰਬਰ ਪਲੇਟਾਂ ਬਦਲ ਕੇ ਪੰਜਾਬ ਨੰਬਰ ਵਾਲੀਆਂ ਕਾਰਾਂ ਦੇ ਫਰਜੀ ਨੰਬਰ ਲਾਏ ਜਾਂਦੇ ਹਨ। ਜਾਅਲੀ ਦਸਤਾਵੇਜ਼ ਬਣਾ ਕੇ ਸ਼ਰਾਰਤੀ ਅਨਸਰ ਜਾਅਲੀ ਆਰਸੀ ਵੀ ਬਣਾਉਂਦੇ ਸਨ। ਮੁਲਜ਼ਮ ਅਰਸ਼ਦੀਪ ਨੇ ਪੁਲਿਸ ਦਾ ਫਰਜੀ ਕਾਰਡ ਵੀ ਬਣਾਇਆ ਹੋਇਆ ਹੈ। ਜਿਸ ਦੀ ਵਰਤੋਂ ਉਹ ਪੁਲਿਸ ਨਾਕਾਬੰਦੀ ਅਤੇ ਟੋਲ ਪਲਾਜ਼ਾ ‘ਤੇ ਕਰਦਾ ਹੈ।

ਗਾਹਕ ਦੀ ਉਡੀਕ ਕਰ ਰਹੇ ਮੁਲਜ਼ਮ ਕਾਬੂ

ਅਰਸ਼ਦੀਪ ਸਿੰਘ ਉਰਫ ਅਰਸ਼ ਅਤੇ ਅਮਰਜੀਤ ਸਿੰਘ ਬੀਐਮਡਬਲਿਊ ਕਾਰ ਕਿਸੇ ਗਾਹਕ ਨੂੰ ਵੇਚਣ ਜਾ ਰਹੇ ਹਨ। ਉਸ ਕਾਰ ਦਾ ਅਸਲੀ ਨੰਬਰ DL1CQ7050 ਹੈ। ਮੁਲਜ਼ਮਾਂ ਨੇ ਇਸ ਕਾਰ ਦੀ ਨੰਬਰ ਪਲੇਟ ਉਤਾਰ ਕੇ ਇਸ ਤੇ ਨੰਬਰ ਪੀਬੀ ਏ/ਐਫ ਲਗਾ ਦਿੱਤਾ ਅਤੇ ਇਸ ਨੂੰ ਕਿਸੇ ਗਾਹਕ ਨੂੰ ਵੇਚਣ ਲਈ ਸੀਆਰਪੀ ਕਲੋਨੀ ਨੇੜੇ ਪੀਰਾਂਵਾਲੀ ਵਾਲੀ ਥਾਂ ਤੇ ਖੜ੍ਹੀ ਕਰ ਦਿੱਤਾ। ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਮੁਲਜ਼ਮ ਗਾਹਕ ਦੀ ਉਡੀਕ ਕਰ ਰਹੇ ਸਨ।

ਪੁਲਿਸ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁੱਛਗਿੱਛ ਤੋਂ ਬਾਅਦ ਬਦਮਾਸ਼ਾਂ ਨੇ ਆਪਣਾ ਨਾਂ ਅਮਨਪ੍ਰੀਤ ਸਿੰਘ ਉਰਫ ਸੰਨੀ ਦੱਸਿਆ। ਸੰਨੀ ਕਬਾੜ ਡੀਲਰ ਦਾ ਕੰਮ ਕਰਦਾ ਹੈ। ਉਸ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ। ਪੁਲਿਸ ਨੇ ਮੁਲਜ਼ਮ ਅਰਸ਼ਦੀਪ ਸਿੰਘ ਕੋਲੋਂ 1 ਕਾਰ ਜਿਮਨੀ, 1 ਕਾਰ ਬੀਐਮਡਬਲਿਊ, 1 ਕਾਰ ਕਰੇਟਾ, 1 ਪੁਲਿਸ ਆਈਡੀ ਕਾਰਡ ਅਤੇ 2 ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਮੁਲਜ਼ਮ ਅਮਰਜੀਤ ਕੋਲੋਂ 1 ਇਨੋਵਾ ਕਾਰ ਅਤੇ 1 ਮਰਸਡੀਜ਼ ਬਰਾਮਦ ਕੀਤੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਿਸ ਜਲਦ ਹੀ ਹੋਰ ਖੁਲਾਸੇ ਵੀ ਕਰੇਗੀ।

Exit mobile version