ਲੁਧਿਆਣਾ ਦੇ ਘਰ ਚੋਂ ਮਿਲੀ ਮਾਂ-ਬੇਟੇ ਦੀ ਲਾਸ਼, ਲਿਵ-ਇਨ ਪਾਰਟਨਰ ਫਰਾਰ

Updated On: 

25 Dec 2024 18:51 PM

ਗੁਆਂਢੀਆਂ ਨੇ ਦੱਸਿਆ ਕਿ ਇਹਨਾਂ ਵੱਲੋਂ ਇੱਕ ਕੁੱਤਾ ਵੀ ਰੱਖਿਆ ਹੋਇਆ ਸੀ ਜੋ ਕਿ ਕੱਲ੍ਹ ਤੋਂ ਗਾਇਬ ਹੈ। ਉਹਨਾਂ ਕਿਹਾ ਕਿ ਇੱਕ ਦੋ ਦਿਨ ਪੁਰਾਣਾ ਹੀ ਮਾਮਲਾ ਹੈ। ਮ੍ਰਿਤਕ ਮਹਿਲਾ ਦਾ ਨਾਂ ਸੋਨੀਆ ਹੈ, ਜਿਸ ਦੀ ਉਮਰ ਲਗਭਗ 40 ਸਾਲ ਦੇ ਕਰੀਬ ਹੈ। ਉਸ ਦਾ ਬੇਟਾ 12 ਤੋਂ 13 ਸਾਲ ਦਾ ਦੱਸਿਆ ਜਾ ਰਿਹਾ ਹੈ।

ਲੁਧਿਆਣਾ ਦੇ ਘਰ ਚੋਂ ਮਿਲੀ ਮਾਂ-ਬੇਟੇ ਦੀ ਲਾਸ਼, ਲਿਵ-ਇਨ ਪਾਰਟਨਰ ਫਰਾਰ
Follow Us On

ਲੁਧਿਆਣਾ ਦੇ ਪ੍ਰੇਮ ਵਿਹਾਰ ਇਲਾਕੇ ਦੇ ਵਿੱਚ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਘਰ ਦੇ ਵਿੱਚੋਂ ਮਾਂ ਤੇ ਬੇਟੇ ਦੀ ਲਾਸ਼ ਬਰਾਮਦ ਹੋਈ। ਪਰਿਵਾਰ ਜਦੋਂ ਅੱਜ ਬਾਹਰ ਨਹੀਂ ਨਿਕਲਿਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਉਹਨਾਂ ਨੇ ਘਰ ਵਿੱਚ ਦਾਖਿਲ ਹੋ ਕੇ ਵੇਖਿਆ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ‘ਤੇ ਆ ਕੇ ਦੋਵੇਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਿਲ ਹਸਪਤਾਲ ਮੋਰਚਰੀ ਦੇ ਵਿੱਚ ਭੇਜ ਦਿੱਤਾ ਹੈ।

ਜਿੱਥੇ ਕੱਲ ਡਾਕਟਰਾਂ ਵੱਲੋਂ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ ਜਿਸ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਕਿਸ ਹਥਿਆਰ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ ਜਾਂ ਫਿਰ ਕੋਈ ਹੋਰ ਮਾਮਲਾ ਹੈ।

ਗੁਆਂਢੀਆਂ ਨੇ ਦੱਸਿਆ ਕਿ ਇਹਨਾਂ ਵੱਲੋਂ ਇੱਕ ਕੁੱਤਾ ਵੀ ਰੱਖਿਆ ਹੋਇਆ ਸੀ ਜੋ ਕਿ ਕੱਲ੍ਹ ਤੋਂ ਗਾਇਬ ਹੈ। ਉਹਨਾਂ ਕਿਹਾ ਕਿ ਇੱਕ ਦੋ ਦਿਨ ਪੁਰਾਣਾ ਹੀ ਮਾਮਲਾ ਹੈ। ਮ੍ਰਿਤਕ ਮਹਿਲਾ ਦਾ ਨਾਂ ਸੋਨੀਆ ਹੈ, ਜਿਸ ਦੀ ਉਮਰ ਲਗਭਗ 40 ਸਾਲ ਦੇ ਕਰੀਬ ਹੈ। ਉਸ ਦਾ ਬੇਟਾ 12 ਤੋਂ 13 ਸਾਲ ਦਾ ਦੱਸਿਆ ਜਾ ਰਿਹਾ ਹੈ।

ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ਵਾਲਾ ਵਿਜੇ ਫਰਾਰ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਵਿਜੇ ਪਿਛਲੇ ਇੱਕ ਮਹੀਨੇ ਤੋਂ ਔਰਤ ਦੇ ਘਰ ਨਹੀਂ ਆ ਰਿਹਾ ਸੀ। ਲੋਕਾਂ ਨੇ ਇਹ ਵੀ ਦੱਸਿਆ ਕਿ ਔਰਤ ਅਤੇ ਉਸ ਦਾ ਪੁੱਤਰ ਇੱਥੇ ਰਹਿ ਰਹੇ ਸਨ। ਘਰ ‘ਚੋਂ ਔਰਤ ਅਤੇ ਉਸ ਦੇ ਬੇਟੇ ਦੀਆਂ ਲਾਸ਼ਾਂ ਮਿਲੀਆਂ ਪਰ ਕੁੱਤੇ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।

ਪੁਲਿਸ ਨੇ ਕਿਹਾ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸੇ ਤੇਜ਼ਧਾਰ ਹਥਿਆਰ ਦੇ ਨਾਲ ਇਹ ਦੋਵਾਂ ਦਾ ਕਤਲ ਕੀਤਾ ਗਿਆ ਹੈ। ਬਾਕੀ ਅਸੀਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ ਦੱਸ ਸਕਾਂਗੇ। ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

Exit mobile version